إعدادات العرض
ਜਦੋਂ ਰਮਜ਼ਾਨ ਆਵੇ, ਤਾਂ ਉਮਰਾ ਕਰ ਲੈਣਾ। ਕਿਉਂਕਿ ਰਮਜ਼ਾਨ ਵਿੱਚ ਕੀਤਾ ਗਿਆ ਉਮਰਾ ਹੱਜ ਦੇ ਬਰਾਬਰ ਹੁੰਦਾ ਹੈ।
ਜਦੋਂ ਰਮਜ਼ਾਨ ਆਵੇ, ਤਾਂ ਉਮਰਾ ਕਰ ਲੈਣਾ। ਕਿਉਂਕਿ ਰਮਜ਼ਾਨ ਵਿੱਚ ਕੀਤਾ ਗਿਆ ਉਮਰਾ ਹੱਜ ਦੇ ਬਰਾਬਰ ਹੁੰਦਾ ਹੈ।
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਇੱਕ ਅਨਸਾਰੀ ਔਰਤ ਤੋਂ, (ਹਦੀਸ ਦੇ ਰਵੀ ਕਹਿੰਦੇ ਹਨ) ਜਿਸ ਦਾ ਨਾਂ ਅਬਦੁੱਲਾਹ ਇਬਨ ਅੱਬਾਸ (ਰ.) ਨੇ ਦੱਸਿਆ ਸੀ, ਲੇਕਿਨ ਮੈਂ ਭੁੱਲ ਗਿਆ, ਪੁੱਛਿਆ: "ਤੈਨੂੰ ਸਾਡੇ ਨਾਲ ਹੱਜ ਕਰਨ ਤੋਂ ਕਿਸ ਚੀਜ਼ ਨੇ ਰੋਕ ਦਿੱਤਾ?" ਉਸ ਨੇ ਜਵਾਬ ਦਿੱਤਾ: ਸਾਡੇ ਕੋਲ ਸਿਰਫ਼ ਦੋ ਹੀ ਊਠ ਸਨ। ਇੱਕ 'ਤੇ ਸਵਾਰ ਹੋ ਕੇ ਮੇਰੇ ਬੇਟੇ ਦੇ ਪਿਤਾ ਤੇ ਮੇਰੇ ਬੇਟੇ ਨੇ ਹੱਜ ਕੀਤਾ, ਜਦੋਂ ਕਿ ਦੂਜਾ ਊਠ ਸਾਡੇ ਲਈ ਪਾਣੀ ਲਿਆਉਣ ਲਈ ਛੱਡ ਗਏ। ਉਸ ਦੀ ਗੱਲ ਸੁਣ ਕੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਰਮਜ਼ਾਨ ਆਵੇ, ਤਾਂ ਉਮਰਾ ਕਰ ਲੈਣਾ। ਕਿਉਂਕਿ ਰਮਜ਼ਾਨ ਵਿੱਚ ਕੀਤਾ ਗਿਆ ਉਮਰਾ ਹੱਜ ਦੇ ਬਰਾਬਰ ਹੁੰਦਾ ਹੈ।"
الترجمة
العربية বাংলা Bosanski English Español فارسی Français Indonesia Tagalog Türkçe اردو 中文 हिन्दी Tiếng Việt ئۇيغۇرچە Hausa Kurdî മലയാളം Kiswahili Português සිංහල دری Svenska অসমীয়া Yorùbá Кыргызча ગુજરાતી नेपाली Română Nederlands Soomaali پښتو తెలుగు Kinyarwanda ಕನ್ನಡ Српски Wolof Moore Lietuvių ქართული Українська Čeština Magyar Македонски Azərbaycan Русский Malagasy Oromoo ไทย Deutsch मराठी አማርኛ O‘zbek ភាសាខ្មែរ Shqip தமிழ் မြန်မာ Kurmancî тоҷикӣالشرح
ਜਦੋਂ ਅੱਲਾਹ ਦੇ ਨਬੀ ﷺ ਹੱਜਾ-ਤੁਲ-ਵਿਦਾ ਤੋਂ ਵਾਪਸ ਆਏ, ਤਾਂ ਇੱਕ ਅਨਸਾਰੀ ਔਰਤ ਨੂੰ, ਜਿਸ ਨੇ ਅੱਲਾਹ ਦੇ ਨਬੀ ﷺ ਨਾਲ ਹੱਜ ਨਹੀਂ ਕੀਤਾ ਸੀ, ਪੁੱਛਿਆ: ਤੈਨੂੰ ਸਾਡੇ ਨਾਲ ਹੱਜ ਕਰਨ ਤੋਂ ਕਿਸ ਚੀਜ਼ ਨੇ ਰੋਕ ਦਿੱਤਾ? ਉਸ ਨੇ ਉਜ਼ਰ (ਕਾਰਨ) ਪੇਸ਼ ਕਰਦੇ ਹੋਏ ਜਵਾਬ ਦਿੱਤਾ ਕਿ ਉਸ ਦੇ ਘਰ ਵਿੱਚ ਸਿਰਫ਼ ਦੋ ਹੀ ਊਠ ਹਨ। ਇੱਕ 'ਤੇ ਸਵਾਰ ਹੋ ਕੇ ਉਸ ਦੇ ਪਤੀ ਤੇ ਪੁੱਤ ਨੇ ਹੱਜ ਕੀਤਾ, ਅਤੇ ਦੂਜਾ ਖੂਹ ਤੋਂ ਪਾਣੀ ਲਿਆਉਣ ਲਈ ਘਰ ਵਿੱਚ ਛੱਡ ਦਿੱਤਾ। ਇਸ 'ਤੇ ਅੱਲਾਹ ਦੇ ਨਬੀ ﷺ ਨੇ ਉਸ ਨੂੰ ਦੱਸਿਆ ਕਿ ਰਮਜ਼ਾਨ ਦੇ ਮਹੀਨੇ ਵਿੱਚ ਉਮਰਾ ਕਰਨਾ, ਅਜਰੋ-ਸਵਾਬ (ਇਨਾਮ) ਦੇ ਲਿਹਾਜ਼ ਨਾਲ ਹੱਜ ਦੇ ਬਰਾਬਰ ਹੈ।فوائد الحديث
ਰਮਜ਼ਾਨ ਦੇ ਮਹੀਨੇ ਵਿੱਚ ਉਮਰਾ ਕਰਨ ਦੀ ਫ਼ਜ਼ੀਲਤ (ਮਹੱਤਤਾ)।
ਰਮਜ਼ਾਨ ਦੇ ਮਹੀਨੇ ਵਿੱਚ ਕੀਤਾ ਗਿਆ ਉਮਰਾ ਸਵਾਬ ਵਿੱਚ ਹੱਜ ਦੇ ਬਰਾਬਰ ਹੁੰਦਾ ਹੈ। ਲੇਕਿਨ ਇਸ ਨਾਲ ਹੱਜ ਦਾ ਫ਼ਰਜ਼ ਖਤਮ ਨਹੀਂ ਹੁੰਦਾ।
ਸਮੇਂ ਦੀ ਉੱਤਮਤਾ ਦੇ ਕਾਰਨ ਅਮਲਾਂ ਦਾ ਸਵਾਬ ਵੀ ਵੱਧ ਜਾਂਦਾ ਹੈ। ਇਸ ਦੀ ਇੱਕ ਉਦਾਹਰਣ ਰਮਜ਼ਾਨ ਮਹੀਨੇ ਵਿੱਚ ਕੀਤੇ ਗਏ ਅਮਲ ਹਨ।
التصنيفات
Virtue of Hajj and Umrah