ਹੇ ਅੱਬਾਸ, ਹੇ ਰਸੂਲੁੱਲਾਹ ਦੇ ਚਾਚਾ! ਅੱਲਾਹ ਤੋਂ ਦੁਨੀਆ ਅਤੇ ਆਖ਼ਰਤ ਦੀ ਆਫੀਅਤ ਮੰਗੋ।

ਹੇ ਅੱਬਾਸ, ਹੇ ਰਸੂਲੁੱਲਾਹ ਦੇ ਚਾਚਾ! ਅੱਲਾਹ ਤੋਂ ਦੁਨੀਆ ਅਤੇ ਆਖ਼ਰਤ ਦੀ ਆਫੀਅਤ ਮੰਗੋ।

ਅੱਬਾਸ ਬਿਨ ਅਬਦੁਲ ਮੁੱਤਲਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਮੈਨੂੰ ਕੋਈ ਅਜਿਹੀ ਚੀਜ਼ ਸਿਖਾਵੋ, ਜੋ ਮੈਂ ਅੱਲਾਹ ਤਆਲਾ ਤੋਂ ਮੰਗਾਂ। ਆਪ ﷺ ਨੇ ਫਰਮਾਇਆ: "ਅੱਲਾਹ ਤੋਂ ਆਫੀਅਤ (ਸਲਾਮਤੀ) ਮੰਗੋ।" ਜਦੋਂ ਕੁੱਝ ਦਿਨ ਬੀਤ ਗਏ ਤਾਂ ਮੈਂ ਦੁਬਾਰਾ ਹਾਜ਼ਰ ਹੋਇਆ ਤੇ ਕਿਹਾ: ਹੇ ਅੱਲਾਹ ਦੇ ਰਸੂਲ! ਮੈਨੂੰ ਕੋਈ ਅਜਿਹੀ ਚੀਜ਼ ਸਿਖਾਵੋ, ਜੋ ਮੈਂ ਅੱਲਾਹ ਤਆਲਾ ਤੋਂ ਮੰਗਾਂ। ਆਪ ﷺ ਨੇ ਫਰਮਾਇਆ: "ਹੇ ਅੱਬਾਸ, ਹੇ ਰਸੂਲੁੱਲਾਹ ਦੇ ਚਾਚਾ! ਅੱਲਾਹ ਤੋਂ ਦੁਨੀਆ ਅਤੇ ਆਖ਼ਰਤ ਦੀ ਆਫੀਅਤ ਮੰਗੋ।"

[صحيح لغيره] [رواه الترمذي وأحمد]

الشرح

ਅੱਲਾਹ ਦੇ ਨਬੀ ﷺ ਦੇ ਚਾਚਾ ਅੱਬਾਸ ਬਿਨ ਅਬਦੁਲ ਮੁੱਤਲਿਬ (ਰਜ਼ੀਅੱਲਾਹੁ ਅਨਹੁ) ਨੇ ਆਪ ﷺ ਨੂੰ ਕੋਈ ਅਜਿਹੀ ਦੁਆ ਸਿਖਾਉਣ ਦੀ ਬੇਨਤੀ ਕੀਤੀ, ਜੋ ਉਹ ਅੱਲਾਹ ਤੋਂ ਮੰਗਿਆ ਕਰਨ। ਸੋ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਨੂੰ ਸਿਖਾਇਆ ਕਿ ਅੱਲਾਹ ਤੋਂ ਦੀਨ, ਦੁਨੀਆ ਅਤੇ ਆਖ਼ਰਤ ਦੀਆਂ ਆਫ਼ਤਾਂ ਤੇ ਕਮੀਆਂ ਤੋਂ ਆਫੀਅਤ (ਸਲਾਮਤੀ) ਅਤੇ ਸੁਰੱਖਿਆ ਮੰਗਣ। ਅੱਬਾਸ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ ਕਿ ਕੁੱਝ ਦਿਨਾਂ ਬਾਅਦ ਉਹ ਦੁਬਾਰਾ ਹਾਜ਼ਰ ਹੋਏ ਅਤੇ ਕੋਈ ਅਜਿਹੀ ਦੁਆ ਸਿਖਾਉਣ ਦੀ ਬੇਨਤੀ ਕੀਤੀ, ਜੋ ਉਹ ਅੱਲਾਹ ਤੋਂ ਮੰਗਿਆ ਕਰਨ, ਤਾਂ ਅੱਲਾਹ ਦੇ ਰਸੂਲ ﷺ ਨੇ ਉਨ੍ਹਾਂ ਨਾਲ ਆਪਣਾਪਣ ਜਤਾਉਂਦੇ ਹੋਏ ਕਿਹਾ: ਹੇ ਅੱਬਾਸ, ਹੇ ਅੱਲਾਹ ਦੇ ਰਸੂਲ ਦੇ ਚਾਚਾ ਜਾਨ! ਅੱਲਾਹ ਤੋਂ ਹਰ ਬੁਰਾਈ ਤੋਂ ਛੁਟਕਾਰੇ, ਹਰ ਭਲਾਈ ਦੀ ਪ੍ਰਾਪਤੀ ਅਤੇ ਦੁਨੀਆ ਤੇ ਆਖ਼ਰਤ ਦੇ ਫਾਇਦੇ ਲਈ ਆਫੀਅਤ ਮੰਗਿਆ ਕਰੋ।

فوائد الحديث

ਅੱਲਾਹ ਦੇ ਨਬੀ ﷺ ਦਾ ਅੱਬਾਸ (ਰ.) ਵੱਲੋਂ ਦੁਬਾਰਾ ਸਵਾਲ ਕੀਤੇ ਜਾਣ 'ਤੇ ਉਸੇ ਜਵਾਬ ਨੂੰ ਦੁਹਰਾਉਣਾ ਇਹ ਸਾਬਤ ਕਰਦਾ ਹੈ ਕਿ ਆਫ਼ੀਅਤ (ਸਲਾਮਤੀ) ਸਭ ਤੋਂ ਵਧੀਆ ਚੀਜ਼ ਹੈ, ਜੋ ਬੰਦਾ ਆਪਣੇ ਰੱਬ ਤੋਂ ਮੰਗਿਆ ਕਰੇ।

ਆਫ਼ੀਅਤ ਦੀ ਫਜ਼ੀਲਤ (ਮਹੱਤਤਾ) ਅਤੇ ਇਸ ਗੱਲ ਦਾ ਬਿਆਨ ਕਿ ਆਫ਼ੀਅਤ ਦੁਨੀਆ ਤੇ ਆਖ਼ਰਤ ਦੀਆਂ ਸਾਰੀਆਂ ਭਲਾਈਆਂ ਦਾ ਸਰੋਤ ਹੈ।

ਸਹਾਬੀ (ਰਜ਼ੀਅੱਲਾਹੁ ਅਨਹੁਮ) ਵੱਧ ਤੋਂ ਵੱਧ ਇਲਮ ਅਤੇ ਭਲਾਈ ਨੂੰ ਹਾਸਲ ਕਰਨ ਦੇ ਚਾਹਵਾਨ ਹੁੰਦੇ ਸਨ।

التصنيفات

Reported Supplications