ਨਾ ਰੇਸ਼ਮ ਤੇ ਨਾ ਦੀਬਾਜ (ਮੋਟੇ ਰੇਸ਼ਮੀ ਕੱਪੜੇ) ਪਹਿਨੋ। ਨਾ ਸੋਨੇ ਤੇ ਚਾਂਦੀ ਦੇ ਭਾਂਡਿਆਂ ਵਿੱਚ ਕੁੱਝ ਪੀਓ ਅਤੇ ਨਾ ਹੀ ਉਨ੍ਹਾਂ ਤੋਂ ਬਣੀਆਂ…

ਨਾ ਰੇਸ਼ਮ ਤੇ ਨਾ ਦੀਬਾਜ (ਮੋਟੇ ਰੇਸ਼ਮੀ ਕੱਪੜੇ) ਪਹਿਨੋ। ਨਾ ਸੋਨੇ ਤੇ ਚਾਂਦੀ ਦੇ ਭਾਂਡਿਆਂ ਵਿੱਚ ਕੁੱਝ ਪੀਓ ਅਤੇ ਨਾ ਹੀ ਉਨ੍ਹਾਂ ਤੋਂ ਬਣੀਆਂ ਥਾਲੀਆਂ ਵਿੱਚ ਕੁੱਝ ਖਾਓ। ਕਿਉਂਕਿ ਇਹ ਦੁਨੀਆ ਵਿੱਚ ਉਨ੍ਹਾਂ (ਕਾਫਿਰਾਂ) ਲਈ ਹਨ ਅਤੇ ਆਖ਼ਰਤ ਵਿੱਚ ਸਾਡੇ ਲਈ ਹਨ।

ਅਬਦੁੱਰ ਰਹਿਮਾਨ ਬਿਨ ਅਬੁ-ਲੈਲਾ ਤੋਂ ਰਿਵਾਇਤ ਹੈ ਕਿ ਉਹ ਹੁਜ਼ੈਫ਼ਾ (ਰਜ਼ੀਅੱਲਾਹੁ ਅਨਹੁ) ਕੋਲ ਮੌਜੂਦ ਸਨ ਕਿ ਇਸ ਦੌਰਾਨ ਉਨ੍ਹਾਂ ਨੇ ਪੀਣ ਲਈ ਪਾਣੀ ਮੰਗਿਆ, ਤਾਂ ਇੱਕ ਮਜੂਸੀ ਨੇ ਉਨ੍ਹਾਂ ਨੂੰ ਪਾਣੀ ਪੇਸ਼ ਕੀਤਾ। ਜਦੋਂ ਉਸ ਨੇ ਪਾਣੀ ਦਾ ਪਿਆਲਾ ਉਨ੍ਹਾਂ ਦੇ ਹੱਥ ਵਿੱਚ ਰੱਖਿਆ, ਤਾਂ ਉਨ੍ਹਾਂ ਨੇ ਉਸਨੂੰ ਉਸੇ ਪਿਆਲੇ ਨਾਲ ਮਾਰਿਆ ਅਤੇ ਫਰਮਾਇਆ: ਜੇਕਰ ਮੈਂ ਉਸ ਨੂੰ ਇੱਕ-ਦੋ ਵਾਰੀ ਇਸ (ਸੋਨੇ ਤੇ ਚਾਂਦੀ ਦੇ ਭਾਂਡੇ ਦੀ ਵਰਤੋਂ) ਤੋਂ ਮਨਾਹ ਨਾ ਕੀਤਾ ਹੁੰਦਾ, ਤਾਂ ਮੈਂ ਇੰਜ ਨਾ ਕਰਦਾ। ਲੇਕਿਨ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: «ਨਾ ਰੇਸ਼ਮ ਤੇ ਨਾ ਦੀਬਾਜ (ਮੋਟੇ ਰੇਸ਼ਮੀ ਕੱਪੜੇ) ਪਹਿਨੋ। ਨਾ ਸੋਨੇ ਤੇ ਚਾਂਦੀ ਦੇ ਭਾਂਡਿਆਂ ਵਿੱਚ ਕੁੱਝ ਪੀਓ ਅਤੇ ਨਾ ਹੀ ਉਨ੍ਹਾਂ ਤੋਂ ਬਣੀਆਂ ਥਾਲੀਆਂ ਵਿੱਚ ਕੁੱਝ ਖਾਓ। ਕਿਉਂਕਿ ਇਹ ਦੁਨੀਆ ਵਿੱਚ ਉਨ੍ਹਾਂ (ਕਾਫਿਰਾਂ) ਲਈ ਹਨ ਅਤੇ ਆਖ਼ਰਤ ਵਿੱਚ ਸਾਡੇ ਲਈ ਹਨ।»

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਮਰਦਾਂ ਨੂੰ ਹਰ ਪ੍ਰਕਾਰ ਦੇ ਰੇਸ਼ਮੀ ਕੱਪੜੇ ਪਹਿਨਣ ਤੋਂ ਮਨਾਹ ਕੀਤਾ ਹੈ। ਜਦੋਂ ਕਿ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਸੋਨੇ ਤੇ ਚਾਂਦੀ ਦੇ ਬਰਤਨਾਂ (ਭਾਂਡਿਆਂ) ਵਿੱਚ ਖਾਣ ਤੇ ਪੀਣ ਤੋਂ ਮਨਾਹ ਕੀਤਾ ਹੈ। ਨਾਲ ਹੀ ਦੱਸਿਆ ਕਿ ਇਹ ਚੀਜ਼ਾਂ ਕਿਆਮਤ ਦੇ ਦਿਨ ਖਾਸ ਤੌਰ 'ਤੇ ਮੋਮਿਨਾਂ (ਈਮਾਨ ਵਾਲਿਆਂ) ਨਸੀਬ ਹੋਣਗੀਆਂ। ਕਿਉਂਕਿ ਉਹ ਦੁਨੀਆ ਵਿੱਚ ਇਨ੍ਹਾਂ ਚੀਜ਼ਾਂ ਤੋਂ ਅੱਲਾਹ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਬਚਦੇ ਰਹਿੰਦੇ ਸਨ। ਜਦੋਂ ਕਿ ਇਸ ਦੇ ਉਲਟ ਕਾਫ਼ਿਰਾਂ (ਅਧਰਮੀਆਂ) ਨੂੰ ਇਹ ਚੀਜ਼ਾਂ ਆਖ਼ਰਤ ਵਿੱਚ ਨਸੀਬ ਨਹੀਂ ਹੋਣਗੀਆਂ। ਕਿਉਂਕਿ ਉਹ ਦੁਨਿਆਵੀ ਜ਼ਿੰਦਗੀ ਵਿੱਚ ਅੱਲਾਹ ਦੇ ਹੁਕਮ ਦੀ ਨਾਫਰਮਾਨੀ (ਅਣਆਗਿਆਕਾਰੀ) ਕਰਦੇ ਹੋਏ ਇਨ੍ਹਾਂ ਚੀਜ਼ਾਂ ਦਾ ਅਨੰਦ ਲੈ ਚੁੱਕੇ ਹਨ।

فوائد الحديث

ਮਰਦਾਂ 'ਤੇ ਰੇਸ਼ਮ ਅਤੇ ਦੀਬਾਜ/ਜਰੀ ਦੇ ਕੱਪੜੇ ਹਰਾਮ ਹਨ ਅਤੇ ਇਨ੍ਹਾਂ ਨੂੰ ਪਹਿਨਣ ਵਾਲਿਆਂ ਨੂੰ ਸਖ਼ਤ ਸਜ਼ਾ ਦੀ ਚੇਤਾਵਨੀ ਦਿੱਤੀ ਗਈ ਹੈ।

ਔਰਤਾਂ ਲਈ ਰੇਸ਼ਮ ਅਤੇ ਦੀਬਾਜ/ਜਰਦੀ ਦੇ ਕੱਪੜੇ ਹਲਾਲ ਹਨ।

ਸੋਨੇ ਅਤੇ ਚਾਂਦੀ ਦੀਆਂ ਥਾਲੀਆਂ ਅਤੇ ਬਰਤਨਾਂ ਵਿੱਚ ਖਾਣਾ ਤੇ ਪੀਣਾ ਮਰਦਾਂ ਅਤੇ ਔਰਤਾਂ ਦੋਵਾਂ ਲਈ ਹਰਾਮ ਹੈ।

ਇੱਥੇ ਹੁਜ਼ੈਫ਼ਾ (ਰਜ਼ੀਅੱਲਾਹੁ ਅਨਹੁ) ਨੇ ਬੜੀ ਸਖ਼ਤ ਪ੍ਰਤੀਕਿਰਿਆ ਦਾ ਪ੍ਰਗਟਾਵਾ ਕੀਤਾ ਅਤੇ ਇਸ ਦਾ ਕਾਰਨ ਇਹ ਦੱਸਿਆ ਕਿ ਉਨ੍ਹਾਂ ਨੇ ਇੱਕ ਤੋਂ ਵੱਧ ਵਾਰ ਸੋਨੇ ਤੇ ਚਾਂਦੀ ਦੇ ਭਾਂਡੇ ਦੀ ਵਰਤੋਂ ਕਰਨ ਤੋਂ ਮਨਾਹ ਕੀਤਾ ਸੀ, ਲੇਕਿਨ ਉਹ ਆਪਣੀ ਹਰਕਤ ਤੋਂ ਬਾਜ਼ ਨਹੀਂ ਆਇਆ।

التصنيفات

Manners of Dressing