إعدادات العرض
ਮੈਂ ਕਹਿੰਦਾ ਹਾਂ: ਅੱਲਾਹੁੱਮਾ ਬਾਇਦ ਬੈਨੀ ਵਾ ਬੈਨਾ ਖਤਾਯਾਯਾ ਕਮਾ ਬਾਅੱਤਾ ਬੈਨਲ ਮਸ਼ਰੀਕੀ ਵਲ ਮਗ਼ਰਿਬ
ਮੈਂ ਕਹਿੰਦਾ ਹਾਂ: ਅੱਲਾਹੁੱਮਾ ਬਾਇਦ ਬੈਨੀ ਵਾ ਬੈਨਾ ਖਤਾਯਾਯਾ ਕਮਾ ਬਾਅੱਤਾ ਬੈਨਲ ਮਸ਼ਰੀਕੀ ਵਲ ਮਗ਼ਰਿਬ
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਜਦੋਂ ਨਮਾਜ਼ (ਸ਼ੁਰੂ ਕਰਨ) ਲਈ ਤਕਬੀਰ ਕਹਿੰਦੇ, ਤਾਂ ਕਿਰਾਤ ਕਰਨ ਤੋਂ ਪਹਿਲਾਂ ਕੁੱਝ ਦੇਰ ਖਾਮੋਸ਼ ਰਹਿੰਦੇ। ਮੈਂ ਕਿਹਾ: ਹੇ ਅੱਲਾਹ ਦੇ ਰਸੂਲ (ﷺ)! ਮੇਰੇ ਮਾਪੇ ਤੁਹਾਡੇ 'ਤੇ ਕੁਰਬਾਨ ਹੋਣ! ਇਹ ਜੋ ਤਕਬੀਰ ਅਤੇ ਕਿਰਾਤ ਦੇ ਵਿਚਕਾਰ ਤੁਸੀਂ ਖਾਮੋਸ਼ ਰਹਿੰਦੇ ਹੋ, ਉਸ ਵਿੱਚ ਤੁਸੀਂ ਕੀ ਕਹਿੰਦੇ ਹੋ? ਆਪ ﷺ ਨੇ ਫਰਮਾਇਆ: "ਮੈਂ ਕਹਿੰਦਾ ਹਾਂ: ਅੱਲਾਹੁੱਮਾ ਬਾਇਦ ਬੈਨੀ ਵਾ ਬੈਨਾ ਖਤਾਯਾਯਾ ਕਮਾ ਬਾਅੱਤਾ ਬੈਨਲ ਮਸ਼ਰੀਕੀ ਵਲ ਮਗ਼ਰਿਬ, ਅੱਲਾਹੁੱਮਾ ਨੱਕਿਨੀ ਮਿਨ ਖਤਾਯਾਯਾ ਕਮਾ ਯੁਨੱਕਸ ਸੌਬੁਲ ਅਬਯਾਜ਼ੁ ਮਿਨੱਦ-ਦਨਸ, ਅੱਲਾਹੁਮੱਗ ਸਿਲਨੀ ਮਿਨ ਖਤਾਯਾਯਾ ਬਿਲ ਮਾਈ ਵੱਸ-ਸਲਜੀ ਵਲ ਬਰਦ।" (ਹੇ ਅੱਲਾਹ! ਮੇਰੇ ਅਤੇ ਮੇਰੇ ਗੁਨਾਹਾਂ ਵਿਚਕਾਰ ਇੰਨੀ ਦੂਰੀ ਪਾ ਦੇ ਜਿੰਨੀ ਤੂੰ ਪੂਰਬ ਤੇ ਪੱਛਿਮ ਵਿਚਕਾਰ ਦੂਰੀ ਪਾਈ ਹੈ। ਹੇ ਅੱਲਾਹ! ਮੈਨੂੰ ਗੁਨਾਹਾਂ ਤੋਂ ਇੰਜ ਸਾਫ਼ ਕਰ ਦੇ ਜਿਵੇਂ ਸਫੈਦ ਕਪੜੇ ਤੋਂ ਮੈਲ ਸਾਫ਼ ਹੁੰਦੀ ਹੈ। ਹੇ ਅੱਲਾਹ! ਮੇਰੇ ਉੱਤੋਂ ਮੇਰੇ ਗੁਨਾਹਾਂ ਨੂੰ ਪਾਣੀ, ਬਰਫ ਅਤੇ ਗੜ੍ਹਿਆਂ ਨਾਲ ਧੋ ਦੇ।)
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Tiếng Việt ئۇيغۇرچە Hausa Português Kurdî Kiswahili සිංහල دری অসমীয়া Svenska Yorùbá Кыргызча ગુજરાતી नेपाली മലയാളം Română Nederlands Soomaali پښتو తెలుగు Kinyarwanda ಕನ್ನಡ Српски Moore ქართული Čeština Українська Magyar Македонски Lietuvių Azərbaycan Wolof አማርኛ Malagasy Oromoo ไทย Deutsch मराठी O‘zbek ភាសាខ្មែរ Shqip தமிழ் မြန်မာ Kurmancî тоҷикӣالشرح
ਅੱਲਾਹ ਦੇ ਨਬੀ ﷺ ਜਦੋਂ ਨਮਾਜ਼ ਦੀ ਤਕਬੀਰ (ਅੱਲਾਹੁ-ਅਕਬਰ) ਕਹਿੰਦੇ, ਤਾਂ ਸੂਰਤ ਫਾਤਿਹਾ ਪੜ੍ਹਨ ਤੋਂ ਪਹਿਲਾਂ ਥੋੜ੍ਹੀ ਦੇਰ ਰੁਕਦੇ। ਇਸ ਵਕਫ਼ੇ (ਅੰਤਰਾਲ) ਵਿੱਚ ਕੁੱਝ ਦੁਆਵਾਂ ਨਾਲ ਨਮਾਜ਼ ਦੀ ਸ਼ੁਰੂਆਤ ਕਰਦੇ। ਉਨ੍ਹਾਂ ਵਿੱਚੋਂ ਇੱਕ ਦੁਆ ਇਹ ਹੈ: «ਅੱਲਾਹੁੱਮਾ ਬਾਇਦ ਬੈਨੀ ਵਾ ਬੈਨਾ ਖਤਾਯਾਯਾ ਕਮਾ ਬਾਅੱਤਾ ਬੈਨਲ ਮਸ਼ਰੀਕੀ ਵਲ ਮਗ਼ਰਿਬ, ਅੱਲਾਹੁੱਮਾ ਨੱਕਿਨੀ ਮਿਨ ਖਤਾਯਾਯਾ ਕਮਾ ਯੁਨੱਕਸ ਸੌਬੁਲ ਅਬਯਾਜ਼ੁ ਮਿਨੱਦ-ਦਨਸ, ਅੱਲਾਹੁਮੱਗ ਸਿਲਨੀ ਮਿਨ ਖਤਾਯਾਯਾ ਬਿਲ ਮਾਈ ਵੱਸ-ਸਲਜੀ ਵਲ ਬਰਦ। (ਹੇ ਅੱਲਾਹ! ਮੇਰੇ ਅਤੇ ਮੇਰੇ ਗੁਨਾਹਾਂ ਵਿਚਕਾਰ ਇੰਨੀ ਦੂਰੀ ਪਾ ਦੇ ਜਿੰਨੀ ਤੂੰ ਪੂਰਬ ਤੇ ਪੱਛਮ ਵਿਚਕਾਰ ਦੂਰੀ ਪਾਈ ਹੈ। ਹੇ ਅੱਲਾਹ! ਮੈਨੂੰ ਗੁਨਾਹਾਂ ਤੋਂ ਇੰਜ ਸਾਫ਼ ਕਰ ਦੇ ਜਿਵੇਂ ਸਫੈਦ ਕਪੜੇ ਤੋਂ ਮੈਲ ਸਾਫ਼ ਹੁੰਦੀ ਹੈ। ਹੇ ਅੱਲਾਹ! ਮੇਰੇ ਉੱਤੋਂ ਮੇਰੇ ਗੁਨਾਹਾਂ ਨੂੰ ਪਾਣੀ, ਬਰਫ ਅਤੇ ਗੜ੍ਹਿਆਂ ਨਾਲ ਧੋ ਦੇ।)» ਆਪ ﷺ ਅੱਲਾਹ ਤਆਲਾ ਤੋਂ ਦੁਆ ਕਰਦੇ ਕਿ ਉਹ ਆਪ ਨੂੰ ਗੁਨਾਹਾਂ ਵਿੱਚ ਪੈਣ ਤੋਂ ਬਚਾਉਣ ਲਈ ਆਪ ਦੇ ਅਤੇ ਗੁਨਾਹਾਂ ਦੇ ਵਿਚਕਾਰ ਇੰਨੀ ਦੂਰੀ ਕਰ ਦੇਵੇ ਕਿ ਦੋਵੇਂ ਇੱਕ-ਦੂਜੇ ਨਾਲ ਮਿਲ ਨਾ ਸਕਣ। ਜਿਵੇਂ ਕਿ ਪੂਰਬ ਅਤੇ ਪੱਛਮ ਕਦੇ ਆਪਸ ਵਿੱਚ ਮਿਲ ਨਹੀਂ ਸਕਦੇ। ਅਤੇ ਜੇਕਰ ਕਿਤੇ ਗੁਨਾਹਾਂ ਵਿੱਚ ਪੈ ਵੀ ਜਾਣ, ਤਾਂ ਉਨ੍ਹਾਂ ਤੋਂ ਆਪ ਨੂੰ ਇੰਜ ਸਾਫ਼ ਕਰ ਦੇਵੇ ਕਿ ਜਿਵੇਂ ਸਫੈਦ ਕੱਪੜੇ ਤੋਂ ਮੈਲ-ਕੁਚੈਲ ਨੂੰ ਧੋ ਕੇ ਸਾਫ਼-ਸੁਥਰਾ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਆਪ ਨੂੰ ਪਾਣੀ, ਬਰਫ ਅਤੇ ਗੜ੍ਹਿਆਂ ਵਰਗੀਆਂ ਠੰਡੀਆਂ ਚੀਜ਼ਾਂ ਦੁਆਰਾ ਗੁਨਾਹਾਂ ਤੋਂ ਧੋ ਦੇਵੇ ਅਤੇ ਗੁਨਾਹਾਂ ਦੀ ਗਰਮੀ ਅਤੇ ਤੀਬਰਤਾ (ਤਪਸ਼) ਨੂੰ ਠੰਡਾ ਕਰ ਦੇਵੇ।فوائد الحديث
ਇਸਤਫ਼ਤਾਹ (ਨਮਾਜ਼ ਦੀ ਸ਼ੁਰੂਆਤ) ਦੀ ਦੁਆ ਹੌਲੀ ਆਵਾਜ਼ (ਮੂੰਹ) ਵਿੱਚ ਪੜ੍ਹੀ ਜਾਵੇਗੀ, ਭਾਵੇਂ ਨਮਾਜ਼ ਜਾਹਰੀ (ਉੱਚੀ ਆਵਾਜ਼ ਵਿੱਚ ਪੜ੍ਹੀ ਜਾਣ ਵਾਲੀ) ਹੀ ਕਿਉਂ ਨਾ ਹੋਵੇ।
ਸਹਾਬੀ (ਰਜ਼ੀਅੱਲਾਹੁ ਅਨਹੁਮ) ਰਸੂਲੁੱਲਾਹ ﷺ ਦੀ ਇੱਕ-ਇੱਕ ਗੱਲ (ਹਰਕਤ ਤੋਂ ਲੈ ਕੇ ਖਮੋਸ਼ੀ ਤੱਕ) ਨੂੰ ਜਾਣਨ ਦੇ ਚਾਹਵਾਨ ਸਨ।
ਇਸਤਫ਼ਤਾਹ ਦੀ ਹੋਰ ਵੀ ਦੁਆਵਾਂ ਆਈਆਂ ਹਨ। ਬਿਹਤਰ ਇਹ ਹੈ ਕਿ ਅੱਲਾਹ ਦੇ ਨਬੀ ﷺ ਤੋਂ ਸਾਬਤ ਇਸਤਫ਼ਤਾਹ ਦੀਆਂ ਸਾਰੀਆਂ ਦੁਆਵਾਂ ਨੂੰ ਯਾਦ ਕਰ ਲਿਆ ਜਾਵੇ ਅਤੇ ਕਦੇ ਇਸ ਦੁਆ ਨੂੰ ਪੜ੍ਹਿਆ ਜਾਵੇ ਤੇ ਕਦੇ ਉਸ ਦੁਆ ਨੂੰ ਪੜ੍ਹਿਆ ਜਾਵੇ।
التصنيفات
Dhikr (Invocation) during Prayer