ਕੀ ਮੈਂ ਤੁਹਾਨੂੰ ਦੱਜਾਲ ਦੇ ਬਾਰੇ ਇੱਕ ਅਜਿਹੀ ਗੱਲ ਨਾ ਦੱਸਾਂ, ਜੋ ਕਿਸੇ ਨਬੀ ਨੇ ਆਪਣੀ ਕੌਮ ਨੂੰ ਨਹੀਂ ਦੱਸੀ? ਉਹ ਕਾਣਾ ਹੋਵੇਗਾ ਅਤੇ ਆਪਣੇ…

ਕੀ ਮੈਂ ਤੁਹਾਨੂੰ ਦੱਜਾਲ ਦੇ ਬਾਰੇ ਇੱਕ ਅਜਿਹੀ ਗੱਲ ਨਾ ਦੱਸਾਂ, ਜੋ ਕਿਸੇ ਨਬੀ ਨੇ ਆਪਣੀ ਕੌਮ ਨੂੰ ਨਹੀਂ ਦੱਸੀ? ਉਹ ਕਾਣਾ ਹੋਵੇਗਾ ਅਤੇ ਆਪਣੇ ਨਾਲ ਜੰਨਤ ਤੇ ਜਹੰਨਮ ਵਰਗੀਆਂ ਚੀਜ਼ਾਂ ਲਿਆਵੇਗਾ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕੀ ਮੈਂ ਤੁਹਾਨੂੰ ਦੱਜਾਲ ਦੇ ਬਾਰੇ ਇੱਕ ਅਜਿਹੀ ਗੱਲ ਨਾ ਦੱਸਾਂ, ਜੋ ਕਿਸੇ ਨਬੀ ਨੇ ਆਪਣੀ ਕੌਮ ਨੂੰ ਨਹੀਂ ਦੱਸੀ? ਉਹ ਕਾਣਾ ਹੋਵੇਗਾ ਅਤੇ ਆਪਣੇ ਨਾਲ ਜੰਨਤ ਤੇ ਜਹੰਨਮ ਵਰਗੀਆਂ ਚੀਜ਼ਾਂ ਲਿਆਵੇਗਾ। ਜਿਸਨੂੰ ਉਹ ਜੰਨਤ ਕਹੇਗਾ, ਅਸਲ ਵਿੱਚ ਉਹੀ ਜਹੰਨਮ ਹੋਵੇਗੀ। ਮੈਂ ਤੁਹਾਨੂੰ ਇਸ ਬਾਰੇ ਉਸੇ ਤਰ੍ਹਾਂ ਖ਼ਬਰਦਾਰ ਕਰ ਰਿਹਾ ਹਾਂ, ਜਿਸ ਤਰ੍ਹਾਂ ਨੂਹ (ਅਲੈਹਿੱਸਲਾਮ) ਨੇ ਆਪਣੀ ਕੌਮ ਨੂੰ ਖ਼ਬਰਦਾਰ ਕੀਤਾ ਸੀ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਆਪਣੇ ਸਾਥੀਆਂ ਨੂੰ ਦੱਜਾਲ, ਉਸ ਦੀਆਂ ਵਿਸ਼ੇਸ਼ਤਾਵਾਂ ਅਤੇ ਨਿਸ਼ਾਨੀਆਂ ਨਾਲ ਸਬੰਧਤ ਅਜਿਹੀਆਂ ਗੱਲਾਂ ਦੱਸਦੇ ਹਨ, ਜੋ ਪਹਿਲਾਂ ਕਿਸੇ ਨਬੀ ਨੇ ਨਹੀਂ ਦੱਸੀਆਂ ਸਨ। ਉਦਾਹਰਣ ਲਈ: ਉਹ ਕਾਣਾ (ਇੱਕ ਅੱਖ ਵਾਲਾ) ਹੋਵੇਗਾ। ਅੱਲਾਹ ਤਆਲਾ ਉਸ ਨਾਲ ਦੋ ਚੀਜ਼ਾਂ ਰੱਖ ਦੇਵੇਗਾ, ਜੋ ਲੋਕਾਂ ਨੂੰ ਜੰਨਤ ਤੇ ਜਹੰਨਮ ਵਰਗੀਆਂ ਦਿੱਸਣਗੀਆਂ। ਲੇਕਿਨ ਹਕੀਕਤ ਵਿੱਚ ਉਸਦੀ ਜੰਨਤ ਜਹੰਨਮ ਹੋਵੇਗੀ ਅਤੇ ਉਸਦੀ ਜਹੰਨਮ ਜੰਨਤ ਹੋਵੇਗੀ। ਜੋ ਉਸਦੀ ਗੱਲ ਮੰਨੇਗਾ, ਉਸ ਨੂੰ ਉਹ ਜੰਨਤ ਵਰਗੀ ਦਿੱਸਣ ਵਾਲੀ ਥਾਂ ਵਿੱਚ ਦਾਖਲ ਕਰੇਗਾ, ਲੇਕਿਨ ਅਸਲ ਵਿੱਚ ਉਹ ਜਹੰਨਮ ਹੋਵੇਗੀ। ਜੋ ਉਸਦੀ ਗੱਲ ਨਹੀਂ ਮੰਨੇਗਾ, ਉਸ ਨੂੰ ਉਹ ਜਹੰਨਮ ਵਰਗੀ ਦਿੱਸਣ ਵਾਲੀ ਥਾਂ ਵਿੱਚ ਦਾਖਲ ਕਰੇਗਾ, ਜੋ ਅਸਲ ਵਿੱਚ ਜੰਨਤ ਹੋਵੇਗੀ। ਫੇਰ ਅੱਲਾਹ ਦੇ ਨਬੀ ﷺ ਨੇ ਸਾਨੂੰ ਉਸ ਦੇ ਫ਼ਿਤਨੇ (ਅਜ਼ਮਾਇਸ਼) ਤੋਂ ਖ਼ਬਰਦਾਰ ਕੀਤਾ, ਜਿਵੇਂ ਨੂਹ (ਅ.) ਨੇ ਆਪਣੀ ਕੌਮ ਨੂੰ ਖ਼ਬਰਦਾਰ ਕੀਤਾ ਸੀ।

فوائد الحديث

ਦੱਜਾਲ ਦਾ ਫ਼ਿਤਨਾ (ਅਜ਼ਮਾਇਸ਼) ਬਹੁਤ ਵੱਡਾ ਫ਼ਿਤਨਾ ਹੋਵੇਗਾ।

ਦੱਜਾਲ ਦੇ ਫ਼ਿਤਨੇ ਤੋਂ ਛੁਟਕਾਰੇ ਦਾ ਸਾਧਨ ਸੱਚਾ ਈਮਾਨ, ਅੱਲਾਹ ਤਆਲਾ ਵੱਲ ਮੁੜਨਾ, ਆਖਰੀ ਤਸ਼ੱਹੁਦ ਵਿੱਚ ਉਸ ਤੋਂ ਅੱਲਾਹ ਦੀ ਪਨਾਹ (ਸ਼ਰਨ) ਮੰਗਣਾ ਅਤੇ ਸੂਰਤ ਅਲ-ਕਹਫ਼ ਦੀਆਂ ਪਹਿਲੀਆਂ ਦਸ ਆਇਤਾਂ ਨੂੰ ਯਾਦ ਕਰਨਾ ਹੈ।

ਅੱਲਾਹ ਦੇ ਨਬੀ ﷺ ਆਪਣੀ ਉਮੱਤ ਲਈ ਬਹੁਤ ਜ਼ਿਆਦਾ ਫਿਕਰਮੰਦ ਸਨ। ਇਹੋ ਕਾਰਨ ਸੀ ਕਿ ਆਪ ﷺ ਨੇ ਮੁਸਲਮਾਨਾਂ ਨੂੰ ਦੱਜਾਲ ਦੀਆਂ ਅਜਿਹੀਆਂ ਵਿਸ਼ੇਸ਼ਤਾਵਾਂ ਦੱਸੀਆਂ, ਜੋ ਪਹਿਲਾਂ ਕਿਸੇ ਨਬੀ ਨੇ ਨਹੀਂ ਦੱਸੀਆਂ ਸਨ।

التصنيفات

Belief in the Last Day, Portents of the Hour, Prophet's Mercy