ਨੇਕ ਅਮਲਾਂ ਵੱਲ ਜਲਦੀ ਕਰੋ, ਉਨ੍ਹਾਂ ਫ਼ਿਤਨਿਆਂ ਤੋਂ ਪਹਿਲਾਂ ਜੋ ਕਾਲੀ ਹਨੇਰੀ ਰਾਤ ਵਾਂਗ ਹੋਣਗੇ;

ਨੇਕ ਅਮਲਾਂ ਵੱਲ ਜਲਦੀ ਕਰੋ, ਉਨ੍ਹਾਂ ਫ਼ਿਤਨਿਆਂ ਤੋਂ ਪਹਿਲਾਂ ਜੋ ਕਾਲੀ ਹਨੇਰੀ ਰਾਤ ਵਾਂਗ ਹੋਣਗੇ;

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਨੇਕ ਅਮਲਾਂ ਵੱਲ ਜਲਦੀ ਕਰੋ, ਉਨ੍ਹਾਂ ਫ਼ਿਤਨਿਆਂ ਤੋਂ ਪਹਿਲਾਂ ਜੋ ਕਾਲੀ ਹਨੇਰੀ ਰਾਤ ਵਾਂਗ ਹੋਣਗੇ; (ਹਾਲਤ ਇਹ ਹੋਵੇਗੀ ਕਿ) ਆਦਮੀ ਸਵੇਰ ਨੂੰ ਮੋਮਿਨ ਹੋਵੇਗਾ ਤੇ ਸ਼ਾਮ ਨੂੰ ਕਾਫਿਰ ਅਤੇ ਸ਼ਾਮ ਨੂੰ ਮੋਮਿਨ ਹੋਵੇਗਾ ਤੇ ਸਵੇਰ ਨੂੰ ਕਾਫਿਰ। ਦੁਨੀਆ ਦੀ ਕਿਸੇ ਚੀਜ਼ ਦੇ ਬਦਲੇ ਆਦਮੀ ਆਪਣਾ ਦੀਨ ਵੇਚ ਦੇਵੇਗਾ।»

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਮੋਮਿਨ (ਈਮਾਨ ਵਾਲੇ) ਨੂੰ ਚੰਗੇ ਕੰਮਾਂ ਵੱਲ ਤੇਜ਼ੀ ਨਾਲ ਅੱਗੇ ਵਧਣ ਤੇ ਵੱਧ ਤੋਂ ਵੱਧ ਚੰਗੇ ਕੰਮ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ, ਇਸਤੋਂ ਪਹਿਲਾਂ ਕਿ ਚੰਗੇ ਕੰਮਾਂ ਤੋਂ ਰੋਕ ਦੇਣ ਵਾਲੇ ਫ਼ਿਤਨਿਆਂ (ਅਜ਼ਮਾਇਸ਼ਾਂ) ਅਤੇ ਸ਼ੱਕਾਂ ਦੇ ਸਾਹਮਣੇ ਆਉਣ ਨਾਲ ਉਨ੍ਹਾਂ ਨੂੰ ਕਰਨਾ ਔਖਾ ਹੋ ਜਾਵੇ ਅਤੇ ਇਨਸਾਨ ਦੇ ਹੱਥ ਤੋਂ ਮੌਕਾ ਨਿੱਕਲ ਜਾਵੇ। ਇਹ ਫ਼ਿਤਨੇ ਹਨੇਰਿਆਂ ਵਾਂਗ ਸਾਹਮਣੇ ਆਉਣਗੇ। ਇੰਜ ਮੰਨੋ ਕਿ ਰਾਤ ਦੇ ਟੁਕੜੇ ਹੋਣ। ਉਨ੍ਹਾਂ ਦੇ ਆਉਣ ਨਾਲ ਸੱਚ ਝੂਠ ਦੇ ਨਾਲ ਇੰਜ ਘੁਲ-ਮਿਲ ਜਾਵੇਗਾ ਕਿ ਇਨਸਾਨ ਲਈ ਦੋਵਾਂ ਵਿਚਕਾਰ ਅੰਤਰ ਕਰਨਾ ਮੁਸ਼ਕਿਲ ਹੋ ਜਾਵੇਗਾ। ਹਾਲਤ ਇਹ ਹੋਵੇਗੀ ਕਿ ਇਨਸਾਨ ਸ਼ੱਕ-ਸ਼ੰਕਾ ਦਾ ਸ਼ਿਕਾਰ ਹੋ ਜਾਵੇਗਾ। ਸਵੇਰ ਨੂੰ ਮੋਮਿਨ ਹੋਵੇਗਾ, ਤਾਂ ਸ਼ਾਮ ਨੂੰ ਕਾਫ਼ਿਰ (ਅਧਰਮੀ) ਹੋ ਜਾਵੇਗਾ। ਸ਼ਾਮ ਨੂੰ ਮੋਮਿਨ ਹੋਵੇਗਾ, ਤਾਂ ਸਵੇਰ ਨੂੰ ਕਾਫ਼ਿਰ ਬਣ ਜਾਵੇਗਾ। ਦੁਨੀਆ ਦੀ ਖਤਮ ਹੋ ਜਾਣ ਵਾਲੀ ਚਮਕ-ਦਮਕ ਦੇ ਕਾਰਨ ਆਪਣਾ ਦੀਨ (ਧਰਮ) ਛੱਡ ਦੇਵੇਗਾ।

فوائد الحديث

ਦੀਨ (ਧਰਮ) ਨੂੰ ਮਜ਼ਬੂਤੀ ਨਾਲ ਫੜੇ ਰੱਖਣ ਅਤੇ ਚੰਗੇ ਤੇ ਨੇਕ ਅਮਲਾਂ (ਕਰਮਾਂ) ਵੱਲ ਤੇਜ਼ੀ ਨਾਲ ਅੱਗੇ ਵਧਣ ਦੀ ਜ਼ਰੂਰਤ, ਇਸ ਤੋਂ ਪਹਿਲਾਂ ਕਿ ਰੁਕਾਵਟਾਂ ਰਸਤਾ ਰੋਕ ਲੈਣ।

ਇਸ ਗੱਲ ਵੱਲ ਇਸ਼ਾਰਾ ਕਿ ਆਖਰੀ ਸਮੇਂ ਵਿੱਚ ਇੱਕ ਤੋਂ ਬਾਅਦ ਇੱਕ ਗੁਮਰਾਹ ਕਰ ਦੇਣ ਵਾਲੇ ਫ਼ਿਤਨੇ ਸਾਹਮਣੇ ਆਉਂਦੇ ਰਹਿਣਗੇ। ਹਾਲਤ ਇਹ ਹੋਵੇਗੀ ਕਿ ਇੱਕ ਫ਼ਿਤਨਾ ਖਤਮ ਹੋਵੇਗਾ, ਤਾਂ ਦੂਜਾ ਫ਼ਿਤਨਾ ਸਾਹਮਣੇ ਆ ਜਾਵੇਗਾ।

ਜਦੋਂ ਇਨਸਾਨ ਦਾ ਦੀਨ ਕਮਜ਼ੋਰ ਹੋ ਜਾਂਦਾ ਹੈ ਅਤੇ ਉਹ ਦੁਨੀਆ ਦੀ ਮੋਹ-ਮਾਇਆ, ਜਿਵੇਂ: ਧਨ-ਦੌਲਤ ਆਦਿ ਦੇ ਚੱਕਰ ਵਿੱਚ ਦੀਨ ਛੱਡ ਦਿੰਦਾ ਹੈ, ਤਾਂ ਨਤੀਜੇ ਵਜੋਂ ਉਹ ਦੀਨ ਤੋਂ ਵਿਚਲਿਤ, ਦੂਰ ਅਤੇ ਫ਼ਿਤਨਿਆਂ ਦਾ ਸ਼ਿਕਾਰ ਹੋ ਜਾਂਦਾ ਹੈ।

ਇਸ ਹਦੀਸ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਚੰਗੇ ਅਮਲ ਫ਼ਿਤਨਿਆਂ ਤੋਂ ਬਚਣ ਦਾ ਸਬੱਬ (ਸਾਧਨ) ਹਨ।

ਫ਼ਿਤਨਿਆਂ ਦੀਆਂ ਦੋ ਕਿਸਮਾਂ ਹਨ: ਸ਼ੱਕ-ਸ਼ੰਕਾਵਾਂ ਦਾ ਫ਼ਿਤਨਾ, ਜਿਸ ਦਾ ਇਲਾਜ ਇਲਮ (ਗਿਆਨ) ਹੈ। ਇਛਾਵਾਂ ਤੇ ਕਾਮਨਾਵਾਂ ਦਾ ਫ਼ਿਤਨਾ, ਜਿਸ ਦਾ ਇਲਾਜ ਈਮਾਨ ਅਤੇ ਸਬਰ ਹੈ।

ਇਸ ਹਦੀਸ ਵਿੱਚ ਇਸ ਗੱਲ ਦਾ ਇਸ਼ਾਰਾ ਮਿਲਦਾ ਹੈ ਕਿ ਜੋ ਘੱਟ ਅਮਲਾਂ (ਕਰਮਾਂ) ਵਾਲਾ ਹੈ, ਉਸ ਵੱਲ ਫ਼ਿਤਨੇ ਜ਼ਿਆਦਾ ਤੇਜ਼ੀ ਨਾਲ ਆਉਂਦੇ ਹਨ ਅਤੇ ਜੋ ਵੱਧ ਅਮਲਾਂ ਵਾਲਾ ਹੈ, ਉਸਨੂੰ ਆਪਣੇ ਅਮਲਾਂ ਦੇ ਧੋਖੇ ਵਿੱਚ ਆਉਣ ਦੇ ਬਜਾਏ, ਹੋਰ ਵੱਧ ਅਮਲ ਕਰਨੇ ਚਾਹੀਦੇ ਹਨ।

التصنيفات

Branches of Faith