ਸਭ ਤੋਂ ਵਧੀਆ ਦੀਨਾਰ ਜੋ ਆਦਮੀ ਖਰਚ ਕਰਦਾ ਹੈ, ਉਹ ਹੈ, ਜੋ ਉਹ ਆਪਣੇ ਪਰਿਵਾਰ 'ਤੇ ਖਰਚ ਕਰਦਾ ਹੈ ਅਤੇ ਉਹ ਦੀਨਾਰ ਹੈ ਜੋ ਉਹ ਅੱਲਾਹ ਦੇ ਰਾਹ ਵਿੱਚ…

ਸਭ ਤੋਂ ਵਧੀਆ ਦੀਨਾਰ ਜੋ ਆਦਮੀ ਖਰਚ ਕਰਦਾ ਹੈ, ਉਹ ਹੈ, ਜੋ ਉਹ ਆਪਣੇ ਪਰਿਵਾਰ 'ਤੇ ਖਰਚ ਕਰਦਾ ਹੈ ਅਤੇ ਉਹ ਦੀਨਾਰ ਹੈ ਜੋ ਉਹ ਅੱਲਾਹ ਦੇ ਰਾਹ ਵਿੱਚ ਦਾਨ ਕੀਤੇ ਹੋਏ ਆਪਣੀ ਸਵਾਰੀ ਦੇ ਜਾਨਵਰ 'ਤੇ ਖਰਚ ਕਰਦਾ ਹੈ ਅਤੇ ਉਹ ਦੀਨਾਰ ਹੈ ਜੋ ਅੱਲਾਹ ਦੇ ਰਾਹ ਵਿੱਚ ਆਪਣੇ ਦੋਸਤਾਂ-ਸਾਥੀਆਂ 'ਤੇ ਖਰਚ ਕਰਦਾ ਹੈ।

ਸੌਬਾਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਭ ਤੋਂ ਵਧੀਆ ਦੀਨਾਰ ਜੋ ਆਦਮੀ ਖਰਚ ਕਰਦਾ ਹੈ, ਉਹ ਹੈ, ਜੋ ਉਹ ਆਪਣੇ ਪਰਿਵਾਰ 'ਤੇ ਖਰਚ ਕਰਦਾ ਹੈ ਅਤੇ ਉਹ ਦੀਨਾਰ ਹੈ ਜੋ ਉਹ ਅੱਲਾਹ ਦੇ ਰਾਹ ਵਿੱਚ ਦਾਨ ਕੀਤੇ ਹੋਏ ਆਪਣੀ ਸਵਾਰੀ ਦੇ ਜਾਨਵਰ 'ਤੇ ਖਰਚ ਕਰਦਾ ਹੈ ਅਤੇ ਉਹ ਦੀਨਾਰ ਹੈ ਜੋ ਅੱਲਾਹ ਦੇ ਰਾਹ ਵਿੱਚ ਆਪਣੇ ਦੋਸਤਾਂ-ਸਾਥੀਆਂ 'ਤੇ ਖਰਚ ਕਰਦਾ ਹੈ।" ਅਬੁ ਕਿਲਾਬਾ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਸ਼ੁਰੂਆਤ ਪਰਿਵਾਰ ਤੋਂ ਕੀਤੀ ਹੈ। ਫੇਰ ਅਬੁ ਕਿਲਾਬਾ ਕਹਿੰਦੇ ਹਨ: ਅਜਰੋ-ਸਵਾਬ (ਇਨਾਮ) ਵਿੱਚ ਉਸ ਆਦਮੀ ਤੋਂ ਵਧਕੇ ਕੌਣ ਹੋ ਸਕਦਾ ਹੈ, ਜੋ ਆਪਣੇ ਛੋਟੇ-ਛੋਟੇ ਬੱਚਿਆਂ 'ਤੇ ਇਸ ਲਈ ਖਰਚ ਕਰਦਾ ਹੈ ਕਿ ਉਹ ਕਿਸੇ ਦੇ ਸਾਹਮਣੇ ਹੱਥ ਅੱਡਣ ਲਈ ਮਜਬੂਰ ਨਾ ਹੋਣ ਜਾਂ ਅੱਲਾਹ ਤਆਲਾ ਉਸ ਰਾਹੀਂ ਉਨ੍ਹਾਂ ਨੂੰ ਫ਼ਾਇਦਾ ਪਹੁੰਚਾਵੇ ਅਤੇ ਬੇਪਰਵਾਹ ਕਰ ਦੇਵੇ।

[صحيح] [رواه مسلم]

الشرح

ਇੱਥੇ ਅੱਲਾਹ ਦੇ ਨਬੀ ﷺ ਨੇ ਖਰਚ ਕਰਨ ਦੇ ਕੁੱਝ ਰੂਪ ਬਿਆਨ ਕੀਤੇ ਹਨ ਅਤੇ ਦੱਸਿਆ ਹੈ ਕਿ ਜਦੋਂ ਖਰਚ ਕਰਨ ਦੇ ਕਈ ਸੰਭਾਵੀ ਮੌਕੇ ਇੱਕ-ਦੂਜੇ ਦੇ ਨਾਲ ਟਕਰਾਉਣ, ਤਾਂ ਉਨ੍ਹਾਂ ਵਿੱਚੋਂ ਉਸ ਮੌਕੇ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਜੋ ਸਭ ਤੋਂ ਵੱਧ ਮਹੱਤਵਪੂਰਨ ਹੋਵੇ। ਆਪ ﷺ ਨੇ ਦੱਸਿਆ ਕਿ ਇੱਕ ਮੁਸਲਮਾਨ ਦੁਆਰਾ ਖਰਚ ਕੀਤਾ ਗਿਆ ਸਭ ਤੋਂ ਵੱਧ ਸਵਾਬ ਵਾਲਾ ਮਾਲ (ਧਨ) ਉਹ ਹੈ, ਜਿਸਨੂੰ ਉਹ ਉਨ੍ਹਾਂ ਲੋਕਾਂ 'ਤੇ ਖਰਚ ਕਰੇ, ਜਿਨ੍ਹਾਂ ਦੀ ਦੇਖਭਾਲ ਕਰਨੀ ਉਸ 'ਤੇ ਵਾਜਿਬ (ਫਰਜ਼) ਹੈ। ਜਿਵੇਂ ਪਤਨੀ ਅਤੇ ਬੱਚਿਆਂ ਆਦਿ। ਉਸਤੋਂ ਬਾਅਦ ਵਾਰੀ ਆਉਂਦੀ ਹੈ ਅੱਲਾਹ ਦੇ ਰਾਹ ਵਿੱਚ ਜੰਗ ਕਰਨ ਲਈ ਤਿਆਰ ਕੀਤੀ ਸਵਾਰੀ 'ਤੇ ਖਰਚ ਕੀਤੇ ਗਏ ਮਾਲ ਦੀ। ਉਸਤੋਂ ਬਾਅਦ ਵਾਰੀ ਆਉਂਦੀ ਹੈ ਆਪਣੇ ਦੋਸਤਾਂ ਅਤੇ ਸਾਥੀਆਂ 'ਤੇ ਖਰਚ ਕਰਨ ਦੀ, ਜੋ ਅੱਲਾਹ ਦੇ ਰਾਹ ਵਿੱਚ ਜਿਹਾਦ ਕਰ ਰਹੇ ਹੋਣ।

فوائد الحديث

ਫਜ਼ੀਲਤ (ਮਹੱਤਵ) ਦੇ ਅਧਾਰ 'ਤੇ ਖਰਚ ਕਰਨ ਦੀ ਤਰਤੀਬ ਉਹੀ ਹੈ, ਜੋ ਇਸ ਹਦੀਸ ਵਿੱਚ ਦਰਜ ਹੈ। ਇਸ ਲਈ ਖਰਚਿਆਂ ਵਿੱਚ ਟਕਰਾਅ ਦੀ ਹਾਲਤ ਵਿੱਚ ਇਸ ਤਰਤੀਬ ਦਾ ਖਿਆਲ ਰੱਖਿਆ ਜਾਵੇਗਾ।

ਬਾਲ-ਬੱਚਿਆਂ 'ਤੇ ਖਰਚ ਕਰਨਾ ਹੋਰਨਾਂ ਲੋਕਾਂ 'ਤੇ ਖਰਚ ਕਰਨ ਨਾਲੋਂ ਵਧੇਰੇ ਮਹੱਤਵ ਰੱਖਦਾ ਹੈ।

ਅੱਲਾਹ ਦੇ ਰਾਹ ਵਿੱਚ ਜਿਹਾਦ 'ਤੇ, ਜਿਵੇਂ: ਹਥਿਆਰਾਂ ਅਤੇ ਮੁਜਾਹਿਦਾਂ ਨੂੰ ਤਿਆਰ ਕਰਨ ਲਈ ਕੀਤਾ ਜਾਣ ਵਾਲਾ ਖਰਚ, ਖਰਚ ਕਰਨ ਦਾ ਇੱਕ ਬਹੁਤ ਵੱਡਾ ਰੂਪ ਹੈ।

ਕੁੱਝ ਲੋਕਾਂ ਦਾ ਕਹਿਣਾ ਹੈ ਕਿ "ਸਬਿਲਿੱਲਾਹ" (ਅੱਲਾਹ ਦਾ ਰਾਹ) ਤੋਂ ਮੁਰਾਦ ਹਰ ਨੇਕੀ ਦਾ ਕੰਮ, ਜਿਵੇਂ ਹੱਜ ਆਦਿ, ਹੈ।

التصنيفات

Merits of Good Deeds, Merits of Organs' Acts