إعدادات العرض
ਅੱਲਾਹ ਦੀ ਕਸਮ! ਤੁਹਾਡੇ ਰਾਹੀਂ ਜੇਕਰ ਅੱਲਾਹ ਕਿਸੇ ਇੱਕ ਵੀ ਆਦਮੀ ਨੂੰ ਹਿਦਾਇਤ ਦੇ ਦੇਵੇ, ਤਾਂ ਇਹ ਤੁਹਾਡੇ ਲਈ ਲਾਲ ਊਠਾਂ ਨਾਲੋਂ ਬਿਹਤਰ ਹੈ।
ਅੱਲਾਹ ਦੀ ਕਸਮ! ਤੁਹਾਡੇ ਰਾਹੀਂ ਜੇਕਰ ਅੱਲਾਹ ਕਿਸੇ ਇੱਕ ਵੀ ਆਦਮੀ ਨੂੰ ਹਿਦਾਇਤ ਦੇ ਦੇਵੇ, ਤਾਂ ਇਹ ਤੁਹਾਡੇ ਲਈ ਲਾਲ ਊਠਾਂ ਨਾਲੋਂ ਬਿਹਤਰ ਹੈ।
ਸਹਲ ਬਿਨ ਸਾਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਮੈਂ ਕੱਲ੍ਹ ਇਸ ਝੰਡੇ ਨੂੰ ਉਸ ਵਿਅਕਤੀ ਨੂੰ ਦੇਵਾਂਗਾ, ਜਿਸ ਦੇ ਹੱਥਾਂ 'ਤੇ ਅੱਲਾਹ ਤਆਲਾ ਫਤਿਹ ਦੇਵੇਗਾ। ਉਹ ਅੱਲਾਹ ਤੇ ਉਸਦੇ ਰਸੂਲ ਨੂੰ ਪਿਆਰ ਕਰਦਾ ਹੈ ਅਤੇ ਅੱਲਾਹ ਤੇ ਉਸਦੇ ਰਸੂਲ ਉਸ ਨੂੰ ਪਿਆਰ ਕਰਦੇ ਹਨ।" ਲੋਕ ਸਾਰੀ ਰਾਤ ਇਹ ਸੋਚਦੇ ਰਹੇ ਕਿ ਝੰਡਾ ਕਿਸ ਨੂੰ ਮਿਲੇਗਾ। ਜਦੋਂ ਸਵੇਰ ਹੋਈ ਤਾਂ ਸਾਰੇ ਅੱਲਾਹ ਦੇ ਰਸੂਲ ਕੋਲ ﷺ ਆਏ। ਸਾਰੇ ਦੇ ਸਾਰੇ ਇਹ ਉਮੀਦ ਲਗਾਈਂ ਬੈਠੇ ਸਨ ਕਿ ਝੰਡਾ ਉਨ੍ਹਾਂ ਨੂੰ ਦਿੱਤਾ ਜਾਵੇਗਾ। ਆਪ ﷺ ਨੇ ਪੁੱਛਿਆ: "ਅਲੀ ਬਿਨ ਅਬੀ ਤਾਲਿਬ ਕਿੱਥੇ ਹਨ?" ਅੱਲਾਹ ਦੇ ਰਸੂਲ ﷺ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀਆਂ ਅੱਖਾਂ ਵਿੱਚ ਤਕਲੀਫ਼ ਹੈ। ਆਪ ﷺ ਨੇ ਫਰਮਾਇਆ: "ਉਨ੍ਹਾਂ ਨੂੰ ਬੁਲਾ ਲਿਆਓ।" ਸੋ ਉਨ੍ਹਾਂ ਨੂੰ ਲਿਆਂਦਾ ਗਿਆ। ਅੱਲਾਹ ਦੇ ਰਸੂਲ ﷺ ਨੇ ਉਨ੍ਹਾਂ ਦੀਆਂ ਅੱਖਾਂ 'ਤੇ ਆਪਣਾ ਥੁੱਕ ਲਗਾਇਆ ਅਤੇ ਉਨ੍ਹਾਂ ਲਈ ਦੁਆ ਕੀਤੀ। ਨਤੀਜੇ ਵਜੋਂ ਉਹ ਇੰਜ ਠੀਕ ਹੋ ਗਏ ਕਿ ਜਿਵੇਂ ਉਨ੍ਹਾਂ ਨੂੰ ਕੋਈ ਦਰਦ ਸੀ ਹੀ ਨਹੀਂ। ਆਪ ﷺ ਨੇ ਉਨ੍ਹਾਂ ਨੂੰ ਝੰਡਾ ਫੜਾਇਆ। ਇਸ 'ਤੇ ਅਲੀ (ਰਜ਼ੀਅੱਲਾਹੁ ਅਨਹੁ) ਨੇ ਕਿਹਾ: ਹੇ ਅੱਲਾਹ ਦੇ ਰਸੂਲ! ਕੀ ਮੈਂ ਉਨ੍ਹਾਂ ਨਾਲ ਉਦੋਂ ਤੱਕ ਲੜਦਾ ਰਹਾਂ ਜਦੋਂ ਤੱਕ ਉਹ ਸਾਡੇ ਵਰਗੇ (ਮੁਸਲਮਾਨ) ਨਾ ਹੋ ਜਾਣ? ਆਪ ﷺ ਨੇ ਫਰਮਾਇਆ: "(ਨਹੀਂ ਸਗੋਂ) ਆਰਾਮ ਤੇ ਸਕੂਨ ਨਾਲ ਚੱਲਣਾ; ਜਦੋਂ ਉਨ੍ਹਾਂ ਦੇ ਮੈਦਾਨ ਵਿੱਚ ਪਹੁੰਚ ਗਏ, ਤਾਂ ਉਨ੍ਹਾਂ ਨੂੰ ਇਸਲਾਮ ਦੀ ਦਾਅਵਤ ਦੇਣਾ ਤੇ ਉਨ੍ਹਾਂ ਨੂੰ ਦੱਸਣਾ ਕਿ ਉਨ੍ਹਾਂ 'ਤੇ ਅੱਲਾਹ ਦੇ ਇਹ-ਇਹ ਹੱਕ ਹਨ। ਅੱਲਾਹ ਦੀ ਕਸਮ! ਤੁਹਾਡੇ ਰਾਹੀਂ ਜੇਕਰ ਅੱਲਾਹ ਕਿਸੇ ਇੱਕ ਵੀ ਆਦਮੀ ਨੂੰ ਹਿਦਾਇਤ ਦੇ ਦੇਵੇ, ਤਾਂ ਇਹ ਤੁਹਾਡੇ ਲਈ ਲਾਲ ਊਠਾਂ ਨਾਲੋਂ ਬਿਹਤਰ ਹੈ।"
الترجمة
العربية বাংলা Bosanski English Español فارسی Indonesia Tagalog Türkçe اردو 中文 हिन्दी ئۇيغۇرچە Hausa Kurdî Kiswahili Português සිංහල Русский دری অসমীয়া Tiếng Việt Svenska Кыргызча Yorùbá ગુજરાતી नेपाली മലയാളം Română Nederlands Soomaali پښتو తెలుగు Kinyarwanda ಕನ್ನಡ Српски Moore ქართული Čeština Magyar Українська Македонски Lietuvių Azərbaycan Wolof አማርኛ Malagasy Oromoo ไทย Deutsch मराठी ភាសាខ្មែរ Shqip தமிழ் မြန်မာ O‘zbek Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਸਹਾਬੀਆਂ ਨੂੰ ਦੱਸਿਆ ਕਿ ਆਉਣ ਵਾਲੀ ਕੱਲ੍ਹ ਮੁਸਲਮਾਨਾਂ ਨੂੰ ਖ਼ੈਬਰ ਦੇ ਯਹੂਦੀਆਂ 'ਤੇ ਫਤਹਿ (ਜਿੱਤ) ਹਾਸਲ ਹੋਵੇਗੀ। ਇਹ ਫਤਹਿ ਇੱਕ ਅਜਿਹੇ ਵਿਅਕਤੀ ਦੇ ਹੱਥੋਂ ਨਸੀਬ ਹੋਵੇਗੀ, ਜਿਸਨੂੰ ਆਪ ﷺ ਝੰਡਾ ਦੇਣਗੇ। ਇੱਥੇ ਵਰਤੇ ਗਏ ਅਰਬੀ ਸ਼ਬਦ "الراية -ਅਰ-ਰਾਯਹ" ਤੋਂ ਭਾਵ ਉਹ ਝੰਡਾ ਹੈ, ਜਿਸ ਦੀ ਵਰਤੋਂ ਫੌਜ ਦੇ ਨਿਸ਼ਾਨ ਵਜੋਂ ਹੁੰਦੀ ਹੈ। ਝੰਡਾ ਹਾਸਲ ਕਰਨ ਵਾਲੇ ਵਿਅਕਤੀ ਦੀਆਂ ਸਿਫਤਾਂ ਦੱਸਦੇ ਹੋਏ ਆਪ ﷺ ਨੇ ਫਰਮਾਇਆ ਕਿ ਉਹ ਅੱਲਾਹ ਤੇ ਉਸਦੇ ਰਸੂਲ ਨਾਲ ਮੁਹੱਬਤ ਕਰਦਾ ਹੈ ਅਤੇ ਅੱਲਾਹ ਤੇ ਉਸਦੇ ਰਸੂਲ ਵੀ ਉਸ ਨਾਲ ਮੁਹੱਬਤ ਕਰਦੇ ਹਨ। ਸੋ, ਸਹਾਬੀਆਂ ਨੇ ਰਾਤ ਇਸ ਗੱਲ 'ਤੇ ਚਰਚਾ ਕਰਦੇ ਹੋਏ ਕੱਢੀ ਕਿ ਸਵੇਰੇ ਝੰਡਾ ਕਿਸ ਨੂੰ ਦਿੱਤਾ ਜਾਵੇਗਾ? ਹਰੇਕ ਦੇ ਦਿਲ ਦੀ ਇਹੋ ਖਾਹਸ਼ (ਇੱਛਾ) ਸੀ, ਕਿ ਇਹ ਸਨਮਾਨ ਉਸ ਨੂੰ ਬਖ਼ਸ਼ਿਆ ਜਾਵੇ। ਸਵੇਰ ਹੋਈ ਤਾਂ ਸਾਰੇ ਲੋਕੀ ਅੱਲਾਹ ਦੇ ਨਬੀ ﷺ ਦੇ ਸਾਹਮਣੇ ਹਾਜ਼ਰ ਹੋਏ। ਸਾਰਿਆਂ ਦੇ ਦਿਲ ਵਿੱਚ ਲੋਭ ਸੀ ਕਿ ਝੰਡਾ ਚੁੱਕਣ ਦਾ ਸਨਮਾਨ ਮਿਲ ਜਾਵੇ। ਲੇਕਿਨ ਅੱਲਾਹ ਦੇ ਰਸੂਲ ﷺ ਨੇ ਅਲੀ ਬਿਨ ਅਬੀ ਤਾਲਿਬ (ਰਜ਼ੀਅੱਲਾਹੁ ਅਨਹੁ) ਬਾਰੇ ਪੁੱਛਿਆ। ਦੱਸਿਆ ਗਿਆ ਕਿ ਉਹ ਬਿਮਾਰ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਤਕਲੀਫ਼ ਹੈ। ਆਪ ﷺ ਨੇ ਉਨ੍ਹਾਂ ਨੂੰ ਬੁਲਾਉਣ ਲਈ ਭੇਜਿਆ। ਜਦੋਂ ਉਨ੍ਹਾਂ ਨੂੰ ਲਿਆਂਦਾ ਗਿਆ, ਤਾਂ ਆਪ ﷺ ਨੇ ਉਨ੍ਹਾਂ ਦੀਆਂ ਅੱਖਾਂ 'ਤੇ ਆਪਣਾ ਮੁਬਾਰਕ ਥੁੱਕ ਲਗਾ ਦਿੱਤਾ ਅਤੇ ਉਨ੍ਹਾਂ ਲਈ ਦੁਆ ਕੀਤੀ। ਫੇਰ ਉਹ ਇੰਜ ਠੀਕ ਹੋ ਗਏ, ਕਿ ਜਿਵੇਂ ਕੋਈ ਪਰੇਸ਼ਾਨੀ ਸੀ ਹੀ ਨਹੀਂ। ਹੁਣ ਉਨ੍ਹਾਂ ਨੂੰ ਝੰਡਾ ਦੇ ਦਿੱਤਾ ਅਤੇ ਹੁਕਮ ਦਿੱਤਾ ਕਿ ਆਰਾਮ ਨਾਲ ਚੱਲਦੇ ਰਹਿਣ। ਜਦੋਂ ਦੁਸ਼ਮਣਾਂ ਦੇ ਕਿਲ੍ਹੇ ਦੇ ਕੋਲ ਪਹੁੰਚ ਜਾਣ, ਤਾਂ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਦਾ ਸੱਦਾ ਦੇਣ ਅਤੇ ਜੇਕਰ ਕਬੂਲ ਕਰ ਲੈਣ, ਤਾਂ ਉਨ੍ਹਾਂ ਨੂੰ ਇਸਲਾਮ ਦੇ ਫਰਜ਼ ਸਿਖਾ ਦੇਣ। ਉਸ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਅਲੀ ਬਿਨ ਅਬੀ ਤਾਲਿਬ (ਰਜ਼ੀਅੱਲਾਹੁ ਅਨਹੁ) ਨੂੰ ਲੋਕਾਂ ਨੂੰ ਅੱਲਾਹ ਵੱਲ ਬੁਲਾਉਣ ਦੀ ਮਹੱਤਤਾ ਸਮਝਾਈ ਅਤੇ ਦੱਸਿਆ ਕਿ ਕਿਸੇ ਦਾਈ (ਬੁਲਾਰੇ) ਦੇ ਹੱਥੋਂ ਜੇਕਰ ਇੱਕ ਵਿਅਕਤੀ ਵੀ ਅੱਲਾਹ ਦੇ ਰਾਹ 'ਤੇ ਚੱਲਣ ਵਾਲਾ ਬਣ ਜਾਵੇ, ਤਾਂ ਇਹ ਉਸ ਲਈ ਲਾਲ ਊਠਾਂ ਨਾਲੋਂ ਬਿਹਤਰ ਹੈ — ਜਿਨ੍ਹਾਂ ਦਾ ਮਾਲਕ ਬਣਨ ਤੋਂ ਬਾਅਦ ਉਹ ਚਾਹੇ ਤਾਂ ਉਨ੍ਹਾਂ ਨੂੰ ਆਪਣੇ ਕੋਲ ਰੱਖ ਲਵੇ ਅਤੇ ਚਾਹੇ ਤਾਂ ਉਨ੍ਹਾਂ ਨੂੰ ਸਦਕਾ (ਦਾਨ) ਕਰ ਦੇਵੇ। ਚੇਤੇ ਰਹੇ ਕਿ ਅਰਬਾਂ ਵਿੱਚ ਲਾਲ ਊਠ ਬਹੁਤ ਕੀਮਤੀ ਮਾਲ (ਧਨ) ਮੰਨੇ ਜਾਂਦੇ ਸਨ।فوائد الحديث
ਅਲੀ ਬਿਨ ਅਬੀ ਤਾਲਿਬ (ਰਜ਼ੀਅੱਲਾਹੁ ਅਨਹੁ) ਦੀ ਫ਼ਜ਼ੀਲਤ (ਮਹੱਤਵ) ਅਤੇ ਉਨ੍ਹਾਂ ਦੇ ਹੱਕ ਵਿੱਚ ਅੱਲਾਹ ਦੇ ਰਸੂਲ ﷺ ਦੀ ਇਹ ਗਵਾਹੀ ਕਿ ਅੱਲਾਹ ਤੇ ਉਸਦੇ ਰਸੂਲ ਉਨ੍ਹਾਂ ਨਾਲ ਮੁਹੱਬਤ ਕਰਦੇ ਹਨ ਅਤੇ ਉਹ ਅੱਲਾਹ ਤੇ ਉਸਦੇ ਰਸੂਲ ਨਾਲ ਮੁਹੱਬਤ ਕਰਦੇ ਹਨ।
ਸਹਾਬੀ (ਰਜ਼ੀਅੱਲਾਹੁ ਅਨਹੁਮ) ਨੇਕੀ ਦੇ ਚਾਹਵਾਨ ਸਨ ਅਤੇ ਉਸਨੂੰ ਹਾਸਲ ਕਰਨ ਲਈ ਇੱਕ-ਦੂਜੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਸਨ।
ਜੰਗਾਂ ਦੇ ਸਮੇਂ ਅਦਬ (ਸ਼ਿਸ਼ਟਾਚਾਰ) ਦੀ ਪਾਬੰਦੀ ਕਰਨੀ ਚਾਹੀਦੀ ਹੈ ਅਤੇ ਬੇਲੋੜਾ ਗੁੱਸਾ ਕਰਨ ਤੇ ਪਰੇਸ਼ਾਨ ਕਰਨ ਵਾਲੀਆਂ ਆਵਾਜ਼ਾਂ ਕੱਢਣ ਤੋਂ ਬਚਣਾ ਚਾਹੀਦਾ ਹੈ।
ਆਪ ﷺ ਦੇ ਸੱਚੇ ਨਬੀ ਹੋਣ ਦੀ ਇੱਕ ਦਲੀਲ (ਸਬੂਤ) ਇਹ ਵੀ ਹੈ ਕਿ ਆਪ ﷺ ਨੇ ਯਹੂਦੀਆਂ ਨੂੰ ਫ਼ਤਿਹ ਕਰਨ ਦੀ ਸੂਚਨਾ ਪਹਿਲਾਂ ਹੀ ਦੇ ਦਿੱਤੀ ਅਤੇ ਆਪ ﷺ ਦੇ ਹੱਥਾਂ ਤੋਂ ਅੱਲਾਹ ਦੇ ਹੁਕਮ ਨਾਲ ਅਲੀ ਬਿਨ ਅਬੀ ਤਾਲਿਬ (ਰਜ਼ੀਅੱਲਾਹੁ ਅਨਹੁ) ਦੀਆਂ ਅੱਖਾਂ ਠੀਕ ਹੋ ਗਈਆਂ।
ਜਿਹਾਦ ਦਾ ਸਭ ਤੋਂ ਵੱਡਾ ਮਕਸਦ (ਉਦੇਸ਼) ਹੈ, ਲੋਕ ਇਸਲਾਮ ਵਿੱਚ ਦਾਖ਼ਲ ਹੋਣ।
ਦਾਅਵਤ (ਅੱਲਾਹ ਵੱਲ ਬੁਲਾਉਣਾ) ਦਾ ਕੰਮ ਦਰਜਾਬੰਦੀ ਨਾਲ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਕਾਫ਼ਿਰ (ਅਧਰਮੀ) ਨੂੰ ਕਿਹਾ ਜਾਵੇਗਾ ਕਿ ਉਹ ਦੋਵੇਂ ਗਵਾਹੀਆਂ (ਸ਼ਹਾਦਤੈਨ - ਕਿ ਅੱਲਾਹ ਹੀ ਇਕਲੌਤਾ ਇਸ਼ਟ ਹੈ ਤੇ ਮੁਹੰਮਦ ﷺ ਉਸਦੇ ਰਸੂਲ ਹਨ) ਦੇ ਕੇ ਇਸਲਾਮ ਵਿੱਚ ਦਾਖ਼ਲ ਹੋ ਜਾਵੇ ਅਤੇ ਉਸ ਤੋਂ ਬਾਅਦ ਉਸਨੂੰ ਇਸਲਾਮ ਦੇ ਫਰਜ਼ਾਂ ਨੂੰ ਪੂਰਾ ਕਰਨ ਦਾ ਹੁਕਮ ਦਿੱਤਾ ਜਾਵੇਗਾ।
ਇਸਲਾਮ ਵੱਲ ਦਾਅਵਤ ਦੇਣ ਦੀ ਫ਼ਜ਼ੀਲਤ ਅਤੇ ਇਹ ਕਿ ਇਸ ਵਿੱਚ ਦਾਅਵਤ ਦੇਣ ਵਾਲੇ ਅਤੇ ਜਿਸਨੂੰ ਦਾਅਵਤ ਦਿੱਤੀ ਜਾ ਰਹੀ ਹੈ, ਦੋਵਾਂ ਲਈ ਭਲਾਈ ਹੈ। ਇਸ ਲਈ ਇਸ ਗੱਲ ਦੀ ਸੰਭਾਵਨਾ ਰਹਿੰਦੀ ਹੈ ਕਿ ਦਾਅਵਤ ਸਵੀਕਾਰ ਕਰਨ ਵਾਲੇ ਨੂੰ ਹਿਦਾਇਤ (ਸੱਚਾ ਮਾਰਗ) ਮਿਲ ਜਾਵੇ ਅਤੇ ਦਾਅਵਤ ਦੇਣ ਵਾਲੇ ਨੂੰ ਵੱਡਾ ਸਵਾਬ (ਇਨਾਮ) ਮਿਲੇ।
