إعدادات العرض
“ਜਿੱਥੇ ਵੀ ਹੋਵੋ, ਅੱਲਾਹ ਤੋਂ ਡਰਦੇ ਰਹੋ, ਬੁਰੀ ਕਰਮਾਂ ਤੋਂ ਬਾਅਦ ਚੰਗੇ ਕਰਮ ਕਰ ਲਿਆ ਕਰੋ, ਇਹ ਚੰਗੇ ਕਰਮ ਬੁਰੇ ਕਰਮਾਂ ਨੂੰ ਮਿਟਾ ਦੇਣਗੇ;…
“ਜਿੱਥੇ ਵੀ ਹੋਵੋ, ਅੱਲਾਹ ਤੋਂ ਡਰਦੇ ਰਹੋ, ਬੁਰੀ ਕਰਮਾਂ ਤੋਂ ਬਾਅਦ ਚੰਗੇ ਕਰਮ ਕਰ ਲਿਆ ਕਰੋ, ਇਹ ਚੰਗੇ ਕਰਮ ਬੁਰੇ ਕਰਮਾਂ ਨੂੰ ਮਿਟਾ ਦੇਣਗੇ; ਅਤੇ ਲੋਕਾਂ ਨਾਲ ਚੰਗੇ ਅਖਲਾਕ (ਆਚਰਣ) ਵਾਲਾ ਸਲੂਕ ਕਰੋ।”
ਅਬੁਜ਼ਰ ਜੁੰਦੁਬ ਬਿਨ ਜੁਨਾਦਾ ਅਤੇ ਅਬੁ-ਅਬਦੁਰ ਰਹਿਮਾਨ ਮੁਆਜ਼ ਬਿਨ ਜਬਲ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: “ਜਿੱਥੇ ਵੀ ਹੋਵੋ, ਅੱਲਾਹ ਤੋਂ ਡਰਦੇ ਰਹੋ, ਬੁਰੀ ਕਰਮਾਂ ਤੋਂ ਬਾਅਦ ਚੰਗੇ ਕਰਮ ਕਰ ਲਿਆ ਕਰੋ, ਇਹ ਚੰਗੇ ਕਰਮ ਬੁਰੇ ਕਰਮਾਂ ਨੂੰ ਮਿਟਾ ਦੇਣਗੇ; ਅਤੇ ਲੋਕਾਂ ਨਾਲ ਚੰਗੇ ਅਖਲਾਕ (ਆਚਰਣ) ਵਾਲਾ ਸਲੂਕ ਕਰੋ।”
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Hausa Kurdî Português සිංහල Македонски नेपाली دری پښتو Shqip ગુજરાતી ភាសាខ្មែរ Українська Čeština Magyar Српски ქართული Kiswahili Lietuvių ಕನ್ನಡ മലയാളം тоҷикӣ Kurmancî తెలుగు O‘zbek தமிழ் Malagasy Tiếng Việt ไทย Deutsch Yorùbá Nederlands Română Moore မြန်မာالشرح
ਇਸ ਹਦੀਸ ਵਿੱਚ ਨਬੀ ﷺ ਤਿੰਨ ਗੱਲਾਂ ਦਾ ਹੁਕਮ ਦਿੰਦੇ ਹਨ: ਪਹਿਲੀ: ਤਕਵਾ (ਅੱਲਾਹ ਦਾ ਡਰ) ਅਪਣਾਓ। ਤਕਵਾ ਅਪਨਾਉਣ ਦਾ ਮਤਲਬ ਹੈ ਫਰਜ਼ ਕੰਮਾਂ ਨੂੰ ਪੂਰਾ ਕਰਨਾ ਅਤੇ ਹਰਾਮ ਕੰਮਾਂ ਤੋਂ ਬਚਣਾ। ਹਰ ਥਾਂ, ਹਰ ਵੇਲੇ ਅਤੇ ਹਰ ਹਾਲਤ ਵਿੱਚ; ਇਕਾਂਤ ਵਿੱਚ ਵੀ ਤੇ ਖੁੱਲ੍ਹੇ ਤੌਰ 'ਤੇ ਵੀ, ਖੁਸ਼ਹਾਲੀ ਵਿੱਚ ਵੀ ਤੇ ਮੁਸੀਬਤ ਵਿੱਚ ਵੀ; ਹਰ ਹਾਲ ਵਿੱਚ ਇਸਦੀ ਪਾਬੰਦੀ ਕਰਨਾ। ਦੂਜੀ: ਜੇਕਰ ਕੋਈ ਬੁਰਾ ਕੰਮ ਹੋ ਜਾਵੇ, ਤਾਂ ਉਸ ਤੋਂ ਬਾਅਦ ਕੋਈ ਚੰਗਾ ਕੰਮ — ਜਿਵੇਂ ਨਮਾਜ਼ ਪੜ੍ਹਨਾ, ਸਦਕਾ ਦੇਣਾ, ਭਲਾਈ ਕਰਨਾ, ਰਿਸ਼ਤੇਦਾਰਾਂ ਨਾਲ ਚੰਗਾ ਵਿਹਾਰ ਕਰਨਾ ਤੇ ਤੌਬਾ ਕਰਨਾ ਆਦਿ ਕਰ ਲਵੋ। ਕਿਉਂਕਿ ਇਹ ਚੀਜ਼ਾਂ ਗੁਨਾਹ (ਬੁਰਾਈ) ਨੂੰ ਮਿਟਾ ਦਿੰਦੀਆਂ ਹਨ। ਤੀਜੀ: ਲੋਕਾਂ ਨਾਲ ਚੰਗੇ ਅਖਲਾਕ (ਆਚਰਣ) ਵਾਲਾ ਵਿਹਾਰ ਕਰੋ। ਉਦਾਹਰਣ ਲਈ ਉਨ੍ਹਾਂ ਨੂੰ ਮੁਸਕਰਾ ਕੇ ਮਿਲਣਾ, ਨਿਮਰਤਾ ਨਾਲ ਵਰਤਾਓ ਕਰਨਾ, ਭਲਾਈ ਕਰਨਾ ਅਤੇ ਤਕਲੀਫ਼ ਦੇਣ ਤੋਂ ਬਚਣਾ ਆਦਿ।فوائد الحديث
ਅੱਲਾਹ ਤਆਲਾ ਦੀ ਆਪਣੇ ਬੰਦਿਆਂ 'ਤੇ ਬਹੁਤ ਵੱਡੀ ਕਿਰਪਾ ਹੈ ਕਿ ਉਹ ਉਨ੍ਹਾਂ 'ਤੇ ਰਹਿਮ, ਮਾਫ਼ੀ ਅਤੇ ਦਇਆ ਕਰਨ ਵਾਲਾ ਹੈ।
ਇਸ ਹਦੀਸ ਵਿੱਚ ਤਿੰਨ ਹੱਕ ਦੱਸੇ ਗਏ ਹਨ: ਅੱਲਾਹ ਦਾ ਹੱਕ ਜੋ ਕਿ ਤਕਵਾ ਅਪਣਾਉਣਾ ਹੈ; ਆਪਣੇ ਆਪ ਦਾ ਹੱਕ ਜੋ ਕਿ ਬੁਰੀਆਂ ਤੋਂ ਬਾਅਦ ਚੰਗੇ ਕੰਮ ਕਰਨਾ ਹੈ; ਅਤੇ ਲੋਕਾਂ ਦਾ ਹੱਕ ਜੋ ਕਿ ਉਨ੍ਹਾਂ ਨਾਲ ਚੰਗੇ ਅਖਲਾਕ ਨਾਲ ਪੇਸ਼ ਆਉਣਾ ਹੈ।
ਇਸ ਹਦੀਸ ਵਿੱਚ ਬੁਰੀਆਂ ਤੋਂ ਬਾਅਦ ਚੰਗੇ ਕੰਮ ਕਰਨ ਦੀ ਨਸੀਹਤ ਦਿੱਤੀ ਗਈ ਹੈ। ਉਂਜ ਚੰਗਾ ਅਖਲਾਕ ਵੀ ਤਕਵਾ ਦੇ ਦਾਇਰੇ ਵਿੱਚ ਆਉਂਦਾ ਹੈ, ਲੇਕਿਨ ਇੱਥੇ ਇਸਨੂੰ ਵੱਖਰੇ ਤੌਰ 'ਤੇ ਇਸ ਲਈ ਬਿਆਨ ਕੀਤਾ ਗਿਆ ਹੈ ਕਿਉਂਕਿ ਉਸਨੂੰ ਬਿਆਨ ਕਰਨਾ ਜ਼ਰੂਰੀ ਸੀ।
التصنيفات
Praiseworthy Morals