ਗੁੱਸਾ ਨਾ ਕਰਿਆ ਕਰੋ

ਗੁੱਸਾ ਨਾ ਕਰਿਆ ਕਰੋ

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਨਬੀ ਕਰੀਮ ﷺ ਨੂੰ ਕਿਹਾ ਕਿ ਮੈਨੂੰ ਕੋਈ ਨਸੀਹਤ ਕਰੋ, ਤਾਂ ਨਬੀ ﷺ ਨੇ ਫਰਮਾਇਆ: "ਗੁੱਸਾ ਨਾ ਕਰਿਆ ਕਰੋ।" ਉਸਨੇ ਕਈ ਵਾਰੀ ਇਹੋ ਗੱਲ ਦੁਹਰਾਈ, ਅਤੇ ਨਬੀ ﷺ ਨੇ ਹਰ ਵਾਰੀ ਇਹੋ ਕਿਹਾ: "ਗੁੱਸਾ ਨਾ ਕਰਿਆ ਕਰੋ।"

[صحيح] [رواه البخاري]

الشرح

ਇੱਕ ਸਹਾਬੀ (ਰ.) ਨੇ ਨਬੀ ﷺ ਨੂੰ ਇਹ ਬੇਨਤੀ ਕੀਤੀ ਕਿ ਆਪ ﷺ ਉਨ੍ਹਾਂ ਨੂੰ ਕੋਈ ਇਹੋ ਜਿਹੀ ਗੱਲ ਦੱਸਣ ਜੋ ਉਨ੍ਹਾਂ ਲਈ ਲਾਭਦਾਇਕ ਹੋਵੇ। ਸੋ ਨਬੀ ﷺ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਗੁੱਸਾ ਨਾ ਕਰਿਆ ਕਰਨ। ਇਸਦਾ ਮਤਲਬ ਇਹ ਹੈ ਕਿ ਉਹ ਗੁੱਸਾ ਕਰਨ ਵਾਲੀਆਂ ਚੀਜ਼ਾਂ ਤੋਂ ਬਚਨ ਅਤੇ ਦੂਜਾ ਇਹ ਕਿ ਜਦੋਂ ਗੁੱਸਾ ਆਵੇ ਤਾਂ ਆਪਣੇ ਆਪ 'ਤੇ ਕਾਬੂ ਰੱਖਣ। ਇੰਜ ਨਾ ਹੋਵੇ ਕਿ ਗੁੱਸੇ ਵਿੱਚ ਆ ਕੇ ਹੱਤਿਆ, ਕੁੱਟ-ਮਾਰ, ਗਾਲਾਂ ਕੱਢਣ ਆਦਿ ਵਰਗੇ ਮਾੜੇ ਕੰਮ ਕਰਨ ਲਗ ਜਾਣ। ਉਸ ਸਹਾਬੀ ਨੇ ਕਈ ਵਾਰ ਬੇਨਤੀ ਦੁਹਰਾਈ ਅਤੇ ਹਰ ਵਾਰ ਨਬੀ ﷺ ਇਹੋ ਨਸੀਹਤ ਕੀਤੀ ਕਿ ਤੁਸੀਂ ਗੁੱਸਾ ਨਾ ਕਰਿਆ ਕਰੋ।

فوائد الحديث

ਇਸ ਹਦੀਸ ਵਿੱਚ ਗੁੱਸਾ ਲਿਆਉਣ ਵਾਲੀ ਚੀਜ਼ਾਂ ਤੋਂ ਬਚਣ ਲਈ ਕਿਹਾ ਹੈ। ਕਿਉਂਕਿ ਗੁੱਸਾ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ ਅਤੇ ਉਸ ਤੋਂ ਬਚਣਾ ਸਾਰੀਆਂ ਭਲਾਈਆਂ ਦਾ ਸ੍ਰੋਤ ਹੈ

ਹਾਂ, ਅੱਲਾਹ ਲਈ ਗੁੱਸਾ ਕਰਨਾ, ਜਿਵੇਂ ਕਿ ਅੱਲਾਹ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਗੁੱਸਾ ਕਰਨਾ, ਪ੍ਰਸ਼ੰਸਾਯੋਗ ਹੈ।

ਲੋੜ ਪੈਣ 'ਤੇ ਗੱਲ ਨੂੰ ਵਾਰ-ਵਾਰ ਦੁਹਰਾਉਣਾ ਚਾਹੀਦਾ ਹੈ ਤਾਂ ਕਿ ਸੁਣਨ ਵਾਲਾ ਉਸਨੂੰ ਸਮਝ ਸਕੇ ਅਤੇ ਉਸ ਗੱਲ ਦੀ ਮਹੱਤਤਾ ਦਾ ਧਿਆਨ ਰੱਖੇ।

ਕਿਸੇ ਵਿਦਵਾਨ ਤੋਂ ਨਸੀਹਤ ਮੰਗਣ ਦੀ ਮਹੱਤਤਾ।

التصنيفات

Praiseworthy Morals