ਜੇ ਤੁਸੀਂ ਅੱਲਾਹ 'ਤੇ ਉਸ ਤਰੀਕੇ ਦਾ ਭਰੋਸਾ ਕਰਨ ਲੱਗ ਜਾਵੋਂ, ਜਿਸ ਤਰੀਕੇ ਦਾ ਭਰੋਸਾ ਕਰਨ ਦਾ ਉਸ ਦਾ ਹੱਕ ਬਣਦਾ ਹੈ, ਤਾਂ ਉਹ ਤੁਹਾਨੂੰ ਉਸੇ…

ਜੇ ਤੁਸੀਂ ਅੱਲਾਹ 'ਤੇ ਉਸ ਤਰੀਕੇ ਦਾ ਭਰੋਸਾ ਕਰਨ ਲੱਗ ਜਾਵੋਂ, ਜਿਸ ਤਰੀਕੇ ਦਾ ਭਰੋਸਾ ਕਰਨ ਦਾ ਉਸ ਦਾ ਹੱਕ ਬਣਦਾ ਹੈ, ਤਾਂ ਉਹ ਤੁਹਾਨੂੰ ਉਸੇ ਤਰੀਕੇ ਨਾਲ ਰਿਜ਼ਕ (ਰੋਜ਼ੀ-ਰੋਟੀ) ਦੇਵੇਗਾ ਜਿਵੇਂ ਉਹ ਪੰਛੀਆਂ ਨੂੰ ਰਿਜ਼ਕ ਦਿੰਦਾ ਹੈ। ਉਹ ਪੰਛੀ ਸਵੇਰੇ ਖਾਲੀ ਪੇਟ ਨਿੱਕਲਦੇ ਹਨ ਅਤੇ ਸ਼ਾਮ ਨੂੰ ਪੇਟ ਭਰ ਕੇ ਵਾਪਸ ਆਉਂਦੇ ਹਨ।

ਉਮਰ ਬਿਨ ਖ਼ਤਾਬ ਰਜ਼ੀਅੱਲਾਹ ਅਨਹੁ ਤੋਂ ਰਿਆਇਤ ਹੈ, ਉਹ ਕਹਿੰਦੇ ਹਨ ਕਿ ਮੈਂ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਜੇ ਤੁਸੀਂ ਅੱਲਾਹ 'ਤੇ ਉਸ ਤਰੀਕੇ ਦਾ ਭਰੋਸਾ ਕਰਨ ਲੱਗ ਜਾਵੋਂ, ਜਿਸ ਤਰੀਕੇ ਦਾ ਭਰੋਸਾ ਕਰਨ ਦਾ ਉਸ ਦਾ ਹੱਕ ਬਣਦਾ ਹੈ, ਤਾਂ ਉਹ ਤੁਹਾਨੂੰ ਉਸੇ ਤਰੀਕੇ ਨਾਲ ਰਿਜ਼ਕ (ਰੋਜ਼ੀ-ਰੋਟੀ) ਦੇਵੇਗਾ ਜਿਵੇਂ ਉਹ ਪੰਛੀਆਂ ਨੂੰ ਰਿਜ਼ਕ ਦਿੰਦਾ ਹੈ। ਉਹ ਪੰਛੀ ਸਵੇਰੇ ਖਾਲੀ ਪੇਟ ਨਿੱਕਲਦੇ ਹਨ ਅਤੇ ਸ਼ਾਮ ਨੂੰ ਪੇਟ ਭਰ ਕੇ ਵਾਪਸ ਆਉਂਦੇ ਹਨ।"

[صحيح] [رواه الترمذي وابن ماجه وأحمد]

الشرح

ਅੱਲਾਹ ਦੇ ਨਬੀ ﷺ ਸਾਨੂੰ ਇਸ ਗੱਲ ਦੀ ਨਸੀਹਤ ਕਰਦੇ ਹਨ ਕਿ ਅਸੀਂ ਦੀਨ ਤੇ ਦੁਨੀਆ ਦੇ ਹਰ ਕੰਮ ਵਿੱਚ ਲਾਭ ਲੈਣ ਲਈ ਜਾਂ ਨੁਕਸਾਨ ਤੋਂ ਬਚਣ ਲਈ ਅੱਲਾਹ 'ਤੇ ਭਰੋਸਾ ਕਰੀਏ। ਕਿਉਂਕਿ ਕਿਸੇ ਚੀਜ਼ ਨੂੰ ਦੇਣ ਵਾਲਾ ਜਾਂ ਰੋਕਣ ਵਾਲਾ ਵੀ ਓਹੀਓ ਹੈ, ਅਤੇ ਲਾਭ ਦੇਣ ਵਾਲਾ ਜਾਂ ਨੁਕਸਾਨ ਕਰਨ ਵਾਲਾ ਵੀ ਓਹੀਓ ਹੈ। ਇਸੇ ਤਰੀਕੇ ਨਾਲ ਸਾਨੂੰ ਅੱਲਾਹ 'ਤੇ ਸੱਚਾ ਭਰੋਸਾ ਕਰਨ ਦੇ ਨਾਲ ਨਾਲ ਇਹੋ ਜਿਹੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਤੋਂ ਫਾਇਦਾ ਮਿਲੇ ਅਤੇ ਨੁਕਸਾਨ ਤੋਂ ਬਚਾਓ ਹੋਵੇ। ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅੱਲਾਹ ਵੀ ਸਾਨੂੰ ਉਸੇ ਤਰ੍ਹਾਂ ਰਿਜ਼ਕ ਦੇਵੇਗਾ ਜਿਵੇਂ ਉਹ ਪੰਛੀਆਂ ਨੂੰ ਰਿਜ਼ਕ ਦਿੰਦਾ ਹੈ, ਜੋ ਸਵੇਰੇ ਖਾਲੀ ਪੇਟ ਨਿੱਕਲਦੇ ਹਨ ਅਤੇ ਸ਼ਾਮ ਨੂੰ ਪੇਟ ਭਰ ਕੇ ਵਾਪਸ ਆਉਂਦੇ ਹਨ। ਉਂਞ ਇਨ੍ਹਾਂ ਪੰਛੀਆਂ ਦਾ ਸਵੇਰੇ ਨਿੱਕਲਣਾ, ਰਿਜ਼ਕ ਨੂੰ ਤਲਾਸ਼ ਕਰਨ ਦਾ ਕੰਮ ਹੀ ਹੁੰਦਾ ਹੈ। ਇੰਜ ਨਹੀਂ ਕਿ ਉਹ ਅੱਲਾਹ 'ਤੇ ਭਰੋਸਾ ਕਰਕੇ ਖਾਲੀ ਬੈਠ ਜਾਣ ਜਾਂ ਸੁਸਤੀ ਕਰਨ ਤੇ ਉਨ੍ਹਾਂ ਦਾ ਰਿਜ਼ਕ ਉਨ੍ਹਾਂ ਨੂੰ ਮਿਲ ਜਾਵੇ।

فوائد الحديث

ਅੱਲਾਹ 'ਤੇ ਭਰੋਸਾ ਕਰਨ ਦੀ ਮਹੱਤਤਾ ਅਤੇ ਇਹ ਕਿ ਅੱਲਾਹ 'ਤੇ ਭਰੋਸਾ ਕਰਨਾ ਰਿਜ਼ਕ ਪ੍ਰਾਪਤ ਕਰਨ ਦਾ ਇੱਕ ਵੱਡਾ ਸਾਧਨ ਹੈ।

ਅੱਲਾਹ 'ਤੇ ਭਰੋਸਾ ਕਰਨਾ, ਹੋਰ ਸਾਧਨਾ ਦੀ ਵਰਤੋਂ ਕਰਨ ਦੇ ਵਿਰੁੱਧ ਨਹੀਂ ਹੁੰਦਾ, ਕਿਉਂਕਿ ਆਪ ﷺ ਨੇ ਦੱਸਿਆ ਹੈ ਕਿ ਰਿਜ਼ਕ ਦੀ ਤਲਾਸ਼ ਵਿੱਚ ਸਵੇਰੇ-ਸ਼ਾਮ ਨਿੱਕਲਣਾ, ਅੱਲਾਹ 'ਤੇ ਅਸਲ ਭਰੋਸਾ ਕਰਨ ਦੇ ਵਿਰੁੱਧ ਨਹੀਂ ਹੁੰਦਾ।

ਸ਼ਰੀਅਤ ਨੇ ਦਿਲ ਦੇ ਕੰਮਾਂ 'ਤੇ ਵੀ ਧਿਆਨ ਦਿੱਤਾ ਹੈ, ਕਿਉਂਕਿ ਅੱਲਾਹ 'ਤੇ ਭਰੋਸਾ ਕਰਨਾ ਵੀ ਦਿਲ ਦਾ ਹੀ ਕੰਮ ਹੈ।

ਸਿਰਫ ਸਾਧਨਾ 'ਤੇ ਨਿਰਭਰ ਰਹਿਣਾ, ਦੀਨ ਵਿੱਚ ਕਮੀ ਨੂੰ ਦਰਸਾਉਂਦਾ ਹੈ, ਜਦੋਂ ਕਿ ਅੱਲਾਹ 'ਤੇ ਭਰੋਸਾ ਕਰਨ ਦੇ ਨਾਂ 'ਤੇ ਸਾਧਨਾ ਨੂੰ ਛੱਡ ਦੇਣਾ, ਅਕਲ ਦੀ ਕਮੀ ਨੂੰ ਦਰਸਾਉਂਦਾ ਹੈ।

التصنيفات

Merits of Heart Acts