إعدادات العرض
ਜਿਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਚੰਗੇ ਕੰਮ ਕੀਤੇ, ਉਸ ਤੋਂ ਜਾਹਿਲੀਅਤ ਵਿੱਚ ਕੀਤੇ ਗਏ ਅਮਲਾਂ ਬਾਰੇ ਪੁੱਛ-ਗਿੱਛ ਨਹੀਂ ਹੋਵੇਗੀ ਅਤੇ ਜਿਸ…
ਜਿਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਚੰਗੇ ਕੰਮ ਕੀਤੇ, ਉਸ ਤੋਂ ਜਾਹਿਲੀਅਤ ਵਿੱਚ ਕੀਤੇ ਗਏ ਅਮਲਾਂ ਬਾਰੇ ਪੁੱਛ-ਗਿੱਛ ਨਹੀਂ ਹੋਵੇਗੀ ਅਤੇ ਜਿਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਵੀ ਬੁਰੇ ਕੰਮ ਕੀਤੇ, ਉਸ ਤੋਂ ਅਗਲੇ ਤੇ ਪਿਛਲੇ ਸਾਰੇ ਅਮਲਾਂ ਦੀ ਪੁੱਛ ਹੋਵੇਗੀ।
ਇਬਨ ਮਸੂਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਅਸੀਂ ਜੋ ਗੁਨਾਹ ਜਹਾਲਤ (ਅਗਿਆਨਤਾ) ਦੇ ਸਮੇਂ ਵਿੱਚ ਕੀਤੇ ਹਨ, ਕੀ ਉਨ੍ਹਾਂ 'ਤੇ ਵੀ ਸਾਡੀ ਪੁੱਛ-ਗਿੱਛ ਹੋਵੇਗੀ? ਆਪ ﷺ ਨੇ ਫਰਮਾਇਆ: «ਜਿਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਚੰਗੇ ਕੰਮ ਕੀਤੇ, ਉਸ ਤੋਂ ਜਾਹਿਲੀਅਤ ਵਿੱਚ ਕੀਤੇ ਗਏ ਅਮਲਾਂ ਬਾਰੇ ਪੁੱਛ-ਗਿੱਛ ਨਹੀਂ ਹੋਵੇਗੀ ਅਤੇ ਜਿਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਵੀ ਬੁਰੇ ਕੰਮ ਕੀਤੇ, ਉਸ ਤੋਂ ਅਗਲੇ ਤੇ ਪਿਛਲੇ ਸਾਰੇ ਅਮਲਾਂ ਦੀ ਪੁੱਛ ਹੋਵੇਗੀ।»
الترجمة
العربية Kurdî English Kiswahili Español اردو Português বাংলা Indonesia فارسی தமிழ் हिन्दी සිංහල Tiếng Việt മലയാളം Русский မြန်မာ ไทย پښتو অসমীয়া Shqip Svenska Čeština ગુજરાતી Yorùbá Nederlands ئۇيغۇرچە Bosanski Hausa తెలుగు دری Ελληνικά Azərbaycan Български Fulfulde ಕನ್ನಡ Кыргызча Lietuvių or Română Kinyarwanda Српски тоҷикӣ O‘zbek नेपाली Moore Wolof Tagalog Soomaali Français Українська Bambara Deutsch ქართული Македонски Magyar 中文 Kirundi ភាសាខ្មែរ አማርኛ Malagasy Oromoo Dansk मराठी Türkçe Lingala Italiano Yao Kurmancî 日本語 Bahasa Melayuالشرح
ਇਸ ਹਦੀਸ ਵਿੱਚ ਨਬੀ ﷺ ਨੇ ਇਸਲਾਮ ਕਬੂਲ ਕਰਨ ਦੀ ਫ਼ਜ਼ੀਲਤ (ਮਹੱਤਤਾ) ਬਾਰੇ ਦੱਸਿਆ ਹੈ। ਜੋ ਵਿਅਕਤੀ ਇਸਲਾਮ ਕਬੂਲ ਕਰੇ ਅਤੇ ਉਹ ਇੱਕ ਸੱਚਾ, ਆਗਿਆਕਾਰੀ ਅਤੇ ਨੇਕ ਮੁਸਲਮਾਨ ਬਣ ਗਿਆ, ਤਾਂ ਉਸ ਕੋਲੋਂ ਉਸਦੇ ਜਹਾਲਤ ਦੇ ਸਮੇਂ ਵਿੱਚ ਕੀਤੇ ਗੁਨਾਹਾਂ ਬਾਰੇ ਪੁੱਛ-ਗਿੱਛ ਨਹੀਂ ਹੋਵੇਗੀ। ਇਸਦੇ ਉਲਟ ਜੋ ਵਿਅਕਤੀ ਇਸਲਾਮ ਕਬੂਲ ਕਰਨ ਤੋਂ ਬਾਅਦ ਵੀ ਬੁਰਾ ਹੀ ਰਿਹਾ, ਜਿਵੇਂ ਮੁਨਾਫ਼ਿਕ ਬਣਿਆ ਰਿਹਾ ਜਾਂ ਦੀਨ ਨੂੰ ਹੀ ਛੱਡ ਗਿਆ, ਤਾਂ ਉਸ ਕੋਲੋਂ ਕੁਫਰ ਵਿੱਚ ਕੀਤੇ ਅਮਲਾਂ ਅਤੇ ਇਸਲਾਮ ਵਿੱਚ ਕੀਤੇ ਅਮਲਾਂ ਦੋਵਾਂ ਦੀ ਪੁੱਛ-ਗਿੱਛ ਹੋਵੇਗੀ।فوائد الحديث
ਸਹਾਬਾ (ਰਜ਼ੀਅੱਲਾਹੁ ਅਨਹੁਮ) ਉਨ੍ਹਾਂ ਅਮਲਾਂ ਬਾਰੇ ਵੀ ਡਰ ਰੱਖਦੇ ਸਨ, ਜੋ ਉਨ੍ਹਾਂ ਨੇ ਜਹਾਲਤ ਦੇ ਸਮੇਂ ਵਿੱਚ ਕੀਤੇ ਸਨ।
ਇਸਲਾਮ 'ਤੇ ਮਜ਼ਬੂਤੀ ਨਾਲ ਡਟੇ ਰਹਿਣ ਦੀ ਪ੍ਰੇਰਨਾ ਦਿੱਤੀ ਗਈ ਹੈ।
ਇਸਲਾਮ ਵਿੱਚ ਦਾਖਲ ਹੋਣ ਦੀ ਫ਼ਜ਼ੀਲਤ ਅਤੇ ਇਹ ਕਿ ਇਸਲਾਮ ਕਬੂਲ ਕਰਨ ਨਾਲ ਪਿਛਲੇ ਸਾਰੇ ਗੁਨਾਹ ਮਾਫ ਹੋ ਜਾਂਦੇ ਹਨ।
ਮੁਰਤਦ (ਇਸਲਾਮ ਛੱਡਣ ਵਾਲਾ) ਅਤੇ ਮੁਨਾਫ਼ਿਕ (ਇਸਲਾਮ ਕਬੂਲਣ ਦਾ ਦਿਖਾਵਾ ਕਰਕੇ, ਦਿਲ ਵਿੱਚ ਇਸਲਾਮ ਦੀ ਦੁਸ਼ਮਣੀ ਰੱਖਣ ਵਾਲਾ) ਕੋਲੋਂ ਉਨ੍ਹਾਂ ਦੇ ਸਾਰੇ ਅਮਲਾਂ ਦਾ ਹਿਸਾਬ ਲਿਆ ਜਾਵੇਗਾ। ਉਹ ਵੀ ਜੋ ਉਨ੍ਹਾਂ ਨੇ ਜਹਾਲਤ ਦੀ ਹਾਲਤ ਵਿੱਚ ਕੀਤੇ ਅਤੇ ਉਹ ਵੀ ਜੋ ਉਨ੍ਹਾਂ ਨੇ ਇਸਲਾਮ ਦੀ ਹਾਲਤ ਵਿੱਚ ਕੀਤੇ ਸੀ।
