إعدادات العرض
ਖ਼ਬਰਦਾਰ ਰਹੋ, ਇੱਕ ਸਮਾਂ ਆਉਣ ਵਾਲਾ ਹੈ ਕਿ ਜਦੋਂ ਇੱਕ ਵਿਅਕਤੀ ਨੂੰ ਮੇਰੀ ਹਦੀਸ ਸੁਣਾਈ ਜਾਵੇਗੀ ਅਤੇ ਉਹ ਆਪਣੇ ਤਖਤ (ਸੋਫ਼ੇ) 'ਤੇ ਟੇਕ ਲਗਾ ਕੇ…
ਖ਼ਬਰਦਾਰ ਰਹੋ, ਇੱਕ ਸਮਾਂ ਆਉਣ ਵਾਲਾ ਹੈ ਕਿ ਜਦੋਂ ਇੱਕ ਵਿਅਕਤੀ ਨੂੰ ਮੇਰੀ ਹਦੀਸ ਸੁਣਾਈ ਜਾਵੇਗੀ ਅਤੇ ਉਹ ਆਪਣੇ ਤਖਤ (ਸੋਫ਼ੇ) 'ਤੇ ਟੇਕ ਲਗਾ ਕੇ ਬੈਠਾ ਹੋਵੇਗਾ ਤੇ ਕਹੇਗਾ: 'ਸਾਡੇ ਅਤੇ ਤੁਹਾਡੇ ਵਿਚਕਾਰ ਅੱਲਾਹ ਦੀ ਕਿਤਾਬ ਹੈ।
ਮਿਕਦਾਮ ਬਿਨ ਮਾਦੀਕਰਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਖ਼ਬਰਦਾਰ ਰਹੋ, ਇੱਕ ਸਮਾਂ ਆਉਣ ਵਾਲਾ ਹੈ ਕਿ ਜਦੋਂ ਇੱਕ ਵਿਅਕਤੀ ਨੂੰ ਮੇਰੀ ਹਦੀਸ ਸੁਣਾਈ ਜਾਵੇਗੀ ਅਤੇ ਉਹ ਆਪਣੇ ਤਖਤ (ਸੋਫ਼ੇ) 'ਤੇ ਟੇਕ ਲਗਾ ਕੇ ਬੈਠਾ ਹੋਵੇਗਾ ਤੇ ਕਹੇਗਾ: 'ਸਾਡੇ ਅਤੇ ਤੁਹਾਡੇ ਵਿਚਕਾਰ ਅੱਲਾਹ ਦੀ ਕਿਤਾਬ ਹੈ। ਸਾਨੂੰ ਇਸ ਵਿੱਚ ਜੋ ਚੀਜ਼ ਹਲਾਲ ਮਿਲੇਗੀ, ਉਸ ਨੂੰ ਅਸੀਂ ਹਲਾਲ ਮੰਨਾਂਗੇ ਅਤੇ ਜੋ ਚੀਜ਼ ਇਸ ਵਿੱਚ ਹਰਾਮ ਮਿਲੇਗੀ ਉਸ ਨੂੰ ਹਰਾਮ ਮੰਨਾਂਗੇ। ਯਾਦ ਰੱਖੋ! ਬੇਸ਼ੱਕ ਰਸੂਲੁੱਲਾਹ ﷺ ਦੁਆਰਾ ਹਰਾਮ ਕਰਾਰ ਦਿੱਤੀ ਗਈ ਚੀਜ਼ ਵੀ ਉਸੇ ਤਰ੍ਹਾਂ ਹਰਾਮ ਹੈ, ਜਿਵੇਂ ਕਿ ਅੱਲਾਹ ਦੁਆਰਾ ਹਰਾਮ ਕੀਤੀ ਗਈ ਚੀਜ਼ ਹੈ।"
الترجمة
العربية Kurdî English Kiswahili Español اردو Português বাংলা Indonesia فارسی தமிழ் हिन्दी සිංහල Tiếng Việt മലയാളം Русский မြန်မာ ไทย پښتو অসমীয়া Shqip Svenska Čeština ગુજરાતી Yorùbá Nederlands ئۇيغۇرچە Bosanski Hausa తెలుగు دری Ελληνικά Български Fulfulde ಕನ್ನಡ Кыргызча Lietuvių or Română Kinyarwanda Српски тоҷикӣ O‘zbek नेपाली Moore Wolof Tagalog Soomaali Français Azərbaycan Українська Bambara ქართული Deutsch Македонски Magyar 中文 ភាសាខ្មែរ አማርኛ Malagasy Oromoo Dansk मराठी Türkçe Lingala Italiano Kirundi Yao Kurmancî 日本語 Bahasa Melayuالشرح
ਅੱਲਾਹ ਦੇ ਨਬੀ ﷺ ਨੇ ਇਸ ਹਦੀਸ ਵਿੱਚ ਦੱਸਿਆ ਹੈ ਕਿ ਉਹ ਸਮਾਂ ਬਹੁਤ ਨੇੜੇ ਹੈ, ਜਦੋਂ ਲੋਕਾਂ ਦਾ ਇੱਕ ਗਰੋਹ ਸਾਹਮਣੇ ਆਵੇਗਾ ਕਿ ਉਨ੍ਹਾਂ ਵਿੱਚੋਂ ਇੱਕ ਆਦਮੀ ਆਪਣੇ ਬਿਸਤਰ ਜਾਂ ਸੋਫ਼ੇ 'ਤੇ ਟੇਕ ਲਗਾ ਕੇ ਬੈਠਾ ਹੋਵੇਗਾ ਅਤੇ ਇਸ ਅਵਸਥਾ ਵਿੱਚ ਜਦੋਂ ਉਸ ਕੋਲ ਅੱਲਾਹ ਦੇ ਨਬੀ ﷺ ਦੀ ਹਦੀਸ ਪਹੁੰਚਾਈ ਜਾਵੇਗੀ ਤਾਂ ਕਹੇਗਾ: ਸਾਡੇ ਅਤੇ ਤੁਹਾਡੇ ਵਿਚਕਾਰ ਸਾਰੇ ਮਾਮਲਿਆਂ ਦਾ ਫ਼ੈਸਲਾ ਕਰਨ ਲਈ ਕੁਰਆਨ ਮੌਜੂਦ ਹੈ, ਜੋ ਸਾਡੇ ਲਈ ਕਾਫੀ ਹੈ। ਅਸੀਂ ਇਸ ਵਿੱਚ ਜਿਸ ਚੀਜ਼ ਨੂੰ ਹਲਾਲ ਵੇਖਾਂਗੇ, ਉਸ 'ਤੇ ਅਮਲ ਕਰਾਂਗੇ ਅਤੇ ਜਿਸ ਚੀਜ਼ ਨੂੰ ਹਰਾਮ ਵੇਖਾਂਗੇ, ਉਸ ਤੋਂ ਬਚਾਂਗੇ। ਫੇਰ ਅੱਲਾਹ ਦੇ ਨਬੀ ﷺ ਨੇ ਸਮਝਾਇਆ ਕਿ ਆਪ ﷺ ਨੇ ਆਪਣੀ ਸੁੰਨਤ (ਹਦੀਸ) ਵਿੱਚ ਜਿਨ੍ਹਾਂ ਚੀਜ਼ਾਂ ਨੂੰ ਹਰਾਮ ਕਿਹਾ ਹੈ ਜਾਂ ਜਿਨ੍ਹਾਂ ਚੀਜ਼ਾਂ ਤੋਂ ਮਨਾਹ ਕੀਤਾ ਹੈ, ਉਹ ਸਾਰੀਆਂ ਚੀਜ਼ਾਂ ਅਸਲ ਵਿੱਚ ਅੱਲਾਹ ਦੀ ਕਿਤਾਬ ਵਿੱਚ ਹਰਾਮ ਕੀਤੀਆਂ ਚੀਜ਼ਾਂ ਵਾਂਗ ਹੀ ਹਰਾਮ ਹਨ। ਕਿਉਂਕਿ ਆਪ ﷺ ਆਪਣੇ ਰੱਬ ਵੱਲੋਂ ਸੰਦੇਸ਼ ਪਹੁੰਚਾਉਣ ਵਾਲੇ ਵਜੋਂ ਹੀ ਆਏ ਸੀ।فوائد الحديث
ਕੁਰਆਨ ਵਾਂਗ ਹਦੀਸ ਦਾ ਵੀ ਓਨਾ ਹੀ ਸਤਿਕਾਰ ਹੈ ਅਤੇ ਇਸ 'ਤੇ ਵੀ ਓਨਾ ਹੀ ਅਮਲ ਕਰਨਾ ਲਾਜ਼ਮੀ ਹੈ।
ਰਸੂਲ ﷺ ਦੀ ਆਗਿਆ ਦਾ ਪਾਲਣ ਕਰਨਾ ਅਸਲ ਵਿੱਚ ਅੱਲਾਹ ਦੀ ਆਗਿਆ ਦਾ ਪਾਲਣ ਕਰਨਾ ਹੈ, ਅਤੇ ਆਪ ਦੀ ਨਾਫਰਮਾਨੀ (ਅਣਆਗਿਆਕਾਰੀ) ਕਰਨਾ ਅੱਲਾਹ ਤਆਲਾ ਦੀ ਨਾਫਰਮਾਨੀ ਕਰਨਾ ਹੈ।
ਇਸ ਹਦੀਸ ਤੋਂ ਸੁੰਨਤ ਦੀ ਹੁੱਜੀਅਤ (ਦਲੀਲ ਹੋਣ) ਦਾ ਸਬੂਤ ਮਿਲਦਾ ਹੈ ਅਤੇ ਉਨ੍ਹਾਂ ਲੋਕਾਂ ਦਾ ਖੰਡਨ ਹੋ ਜਾਂਦਾ ਹੈ ਜੋ ਸੁੰਨਤ ਨੂੰ ਰੱਦ ਕਰਦੇ ਹਨ ਜਾਂ ਇਸਨੂੰ ਠੁਕਰਾਉਂਦੇ ਹਨ।
ਜੋ ਵਿਅਕਤੀ ਹਦੀਸ ਤੋਂ ਮੂੰਹ ਮੋੜਦਾ ਹੈ ਅਤੇ ਸਿਰਫ਼ ਕੁਰਆਨ 'ਤੇ ਅਮਲ ਕਰਨ ਦਾ ਦਾਅਵਾ ਕਰਦਾ ਹੈ, ਉਹ ਅਸਲ ਵਿੱਚ ਦੋਵਾਂ— ਕੁਰਆਨ ਅਤੇ ਸੁੰਨਤ (ਹਦੀਸ)— ਤੋਂ ਮੂੰਹ ਮੋੜਦਾ ਹੈ ਅਤੇ ਕੁਰਆਨ ਦੀ ਪੇਰਵੀ (ਪਾਲਣਾ) ਕਰਨ ਦੇ ਦਾਅਵੇ ਵਿੱਚ ਝੂਠਾ ਹੈ।
ਨਬੀ ﷺ ਦੀ ਨਬੂਵਤ (ਨਬੀ ਹੋਣ) ਦੀ ਇੱਕ ਨਿਸ਼ਾਨੀ ਇਹ ਵੀ ਹੈ ਕਿ ਆਪ ਨੇ ਕਿਸੇ ਚੀਜ਼ ਬਾਰੇ ਭਵਿੱਖਬਾਣੀ ਕੀਤੀ ਅਤੇ ਉਹ ਬਾਅਦ ਵਿੱਚ ਬਿਲਕੁਲ ਉਵੇਂ ਹੀ ਵਾਪਰੀ ਜਿਵੇਂ ਕਿ ਆਪ ਨੇ ਦੱਸਿਆ ਸੀ।
