إعدادات العرض
ਹੇ ਅੱਲਾਹ ਦੇ ਰਸੂਲ! ਮੈਂ ਹਰ ਛੋਟਾ ਤੇ ਵੱਡਾ ਗੁਨਾਹ ਕਰ ਚੁੱਕਾਂ ਹਾਂ। ਆਪ ﷺ ਨੇ ਫਰਮਾਇਆ: "ਕੀ ਤੂੰ ਇਸ ਗੱਲ ਦੀ ਗਵਾਹੀ ਨਹੀਂ ਦਿੰਦਾ ਕਿ ਅੱਲਾਹ…
ਹੇ ਅੱਲਾਹ ਦੇ ਰਸੂਲ! ਮੈਂ ਹਰ ਛੋਟਾ ਤੇ ਵੱਡਾ ਗੁਨਾਹ ਕਰ ਚੁੱਕਾਂ ਹਾਂ। ਆਪ ﷺ ਨੇ ਫਰਮਾਇਆ: "ਕੀ ਤੂੰ ਇਸ ਗੱਲ ਦੀ ਗਵਾਹੀ ਨਹੀਂ ਦਿੰਦਾ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ ਅਤੇ ਮੁਹੰਮਦ ਅੱਲਾਹ ਦੇ ਰਸੂਲ ਹਨ?
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਬੰਦਾ ਨਬੀ ﷺ ਕੋਲ ਆਇਆ ਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਮੈਂ ਹਰ ਛੋਟਾ ਤੇ ਵੱਡਾ ਗੁਨਾਹ ਕਰ ਚੁੱਕਾਂ ਹਾਂ। ਆਪ ﷺ ਨੇ ਫਰਮਾਇਆ: "ਕੀ ਤੂੰ ਇਸ ਗੱਲ ਦੀ ਗਵਾਹੀ ਨਹੀਂ ਦਿੰਦਾ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ ਅਤੇ ਮੁਹੰਮਦ ਅੱਲਾਹ ਦੇ ਰਸੂਲ ਹਨ?" ਆਪ ﷺ ਨੇ ਇਹ ਸਵਾਲ ਤਿੰਨ ਵਾਰ ਪੁੱਛਿਆ। ਉਸ ਬੰਦੇ ਨੇ ਜਵਾਬ ਦਿੱਤਾ: ਜੀ ਹਾਂ। ਨਬੀ ﷺ ਨੇ ਫਰਮਾਇਆ: "ਇਹ ਗਵਾਹੀ ਉਨ੍ਹਾਂ ਗੁਨਾਹਾਂ ਨੂੰ ਮਿਟਾ ਦਿੰਦੀ ਹੈ।"
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Kurdî Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių or Română Kinyarwanda Српски тоҷикӣ O‘zbek नेपाली Moore Wolof Soomaali Tagalog Français Azərbaycan Українська Bambara தமிழ் Deutsch ქართული Português Македонски Magyar فارسی Русский 中文 Yao ភាសាខ្មែរ Malagasy Oromoo ไทย Dansk मराठी Türkçe Lingala Italiano አማርኛ Kirundi Kurmancî 日本語 Bahasa Melayuالشرح
ਇੱਕ ਬੰਦਾ ਨਬੀ ﷺ ਕੋਲ ਆਇਆ ਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਮੈਂ ਹਰ ਪ੍ਰਕਾਰ ਦੇ ਗੁਨਾਹ ਕੀਤੇ ਹਨ— ਛੋਟੇ ਵੀ ਤੇ ਵੱਡੇ ਵੀ — ਕੋਈ ਵੀ ਨਹੀਂ ਛੱਡਿਆ। ਤਾਂ ਕੀ ਮੈਨੂੰ ਮਾਫੀ ਮਿਲ ਸਕਦੀ ਹੈ? ਇਹ ਸੁਣ ਕਿ ਨਬੀ ﷺ ਨੇ ਉਸ ਤੋਂ ਪੁੱਛਿਆ ਕਿ ਕੀ ਤੂੰ ਇਸ ਗੱਲ ਦੀ ਗਵਾਹੀ ਨਹੀਂ ਦਿੰਦਾ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ? ਆਪ ﷺ ਨੇ ਤਿੰਨ ਵਾਰ ਇਹ ਸਵਾਲ ਦੁਹਰਾਇਆ। ਉਸ ਬੰਦੇ ਨੇ ਜਵਾਬ ਦਿੱਤਾ: ਹਾਂ! ਮੈਂ ਇਸ ਦੀ ਗਵਾਹੀ ਦਿੰਦਾ ਹਾਂ। ਜਵਾਬ ਸੁਣਨ ਤੋਂ ਨਬੀ ﷺ ਨੇ ਉਨ੍ਹਾਂ ਸ਼ਹਾਦਤਾਂ (ਗਵਾਹੀਆਂ) ਦੀ ਫ਼ਜ਼ੀਲਤ (ਮਹੱਤਤਾ) ਬਾਰੇ ਦੱਸਿਆ ਅਤੇ ਇਹ ਦੱਸਿਆ ਕਿ ਇਸ ਨਾਲ ਗੁਨਾਹਾਂ ਨੂੰ ਮਿਟਾ ਦਿੱਤਾ ਜਾਂਦਾ ਹੈ, ਅਤੇ ਤੌਬਾ ਪਹਿਲਾਂ ਕੀਤੇ ਸਾਰੇ ਗੁਨਾਹਾਂ ਨੂੰ ਖਤਮ ਕਰ ਦਿੰਦੀ ਹੈ।فوائد الحديث
ਇਸ ਹਦੀਸ ਤੋਂ ਦੋਨੋ ਸ਼ਹਾਦਤਾਂ ਦੀ ਅਹਿਮੀਅਤ (ਮਹੱਤਵ) ਬਾਰੇ ਪਤਾ ਚੱਲਦਾ ਹੈ ਅਤੇ ਇਹ ਵੀ ਪਤਾ ਚੱਲਦਾ ਹੈ ਕਿ ਜੋ ਵੀ ਵਿਅਕਤੀ ਸੱਚੇ ਦਿਲ ਤੋਂ ਇਹ ਗਵਾਹੀ ਦਿੰਦਾ ਹੈ, ਤਾਂ ਇਹ ਗਵਾਹੀ ਉਸ ਦੇ ਗੁਨਾਹਾਂ ਉੱਤੇ ਭਾਰੂ ਹੋ ਜਾਂਦੀ ਹੈ।
ਇਸਲਾਮ ਕਬੂਲ ਕਰਨ ਤੋਂ ਬਾਅਦ ਪਿਛਲੇ ਸਾਰੇ ਗੁਨਾਹ ਮਿਟ ਜਾਂਦਾ ਹਨ।
ਸੱਚੀ ਤੌਬਾ ਪਹਿਲਾਂ ਦੇ ਕੀਤੇ ਗੁਨਾਹਾਂ ਨੂੰ ਮਿਟਾ ਦਿੰਦੀ ਹੈ।
ਨਬੀ ﷺ ਦਾ ਇਹ ਤਰੀਕਾ ਸੀ ਕਿ ਸਿੱਖਿਆ ਦਿੰਦੇ ਹੋਏ ਕਿਸੇ ਗੱਲ ਨੂੰ ਕਈ ਵਾਰ ਦੁਹਰਾਇਆ ਕਰਦੇ ਸੀ।
ਇਸ ਹਦੀਸ ਤੋਂ ਸ਼ਹਾਦਤਾਂ ਦੀ ਇਸ ਫਜ਼ੀਲਤ ਬਾਰੇ ਪਤਾ ਚੱਲਦਾ ਹੈ ਕਿ ਇਹ ਦੋਵੇਂ ਸ਼ਹਾਦਤਾਂ ਜਹੰਨਮ ਦੇ ਸਦੀਵੀ ਅਜ਼ਾਬ (ਸਜ਼ਾ) ਤੋਂ ਬਚਨ ਦਾ ਸਾਧਨ ਹਨ।
التصنيفات
Excellence of Monotheism