إعدادات العرض
ਉਸ ਨੇ ਕਦੇ ਵੀ ਇਹ ਨਹੀਂ ਕਿਹਾ: ਹੇ ਮੇਰੇ ਰੱਬ! ਕਿਆਮਤ ਦੇ ਦਿਨ ਮੈਨੂੰ ਮਾਫ਼ ਕਰ ਦੇਈਂ।
ਉਸ ਨੇ ਕਦੇ ਵੀ ਇਹ ਨਹੀਂ ਕਿਹਾ: ਹੇ ਮੇਰੇ ਰੱਬ! ਕਿਆਮਤ ਦੇ ਦਿਨ ਮੈਨੂੰ ਮਾਫ਼ ਕਰ ਦੇਈਂ।
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਇਬਨ ਜੁਦਆਨ ਜਹਾਲਤ (ਅਗਿਆਨਤਾ) ਦੇ ਸਮੇਂ ਵਿੱਚ ਰਿਸ਼ਤੇ-ਨਾਤੇ ਜੋੜਦਾ ਸੀ ਅਤੇ ਮਸਕੀਨਾਂ (ਗਰੀਬਾਂ) ਨੂੰ ਖ਼ਾਣਾ ਖਵਾਉਂਦਾ ਸੀ। ਕੀ ਉਸਦਾ ਇਹ ਅਮਲ ਉਸ ਲਈ ਲਾਭਦਾਇਕ ਹੋਵੇਗਾ? ਆਪ ﷺ ਨੇ ਫਰਮਾਇਆ: "ਇਨ੍ਹਾਂ ਕੰਮਾਂ ਦਾ ਉਸਨੂੰ ਕੋਈ ਲਾਭ ਨਹੀਂ ਹੋਵੇਗਾ। ਉਸ ਨੇ ਕਦੇ ਵੀ ਇਹ ਨਹੀਂ ਕਿਹਾ: ਹੇ ਮੇਰੇ ਰੱਬ! ਕਿਆਮਤ ਦੇ ਦਿਨ ਮੈਨੂੰ ਮਾਫ਼ ਕਰ ਦੇਈਂ।"
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Kurdî Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių or Română Kinyarwanda Српски тоҷикӣ O‘zbek नेपाली Moore Wolof Soomaali Tagalog Français Azərbaycan Українська Bambara தமிழ் Deutsch ქართული Português Македонски Magyar فارسی Русский 中文 ភាសាខ្មែរ Malagasy Oromoo ไทย Dansk मराठी Türkçe Lingala Italiano አማርኛ Kirundi Kurmancî 日本語 Bahasa Melayuالشرح
ਨਬੀ ﷺ ਨੇ ਅਬਦੁੱਲਾਹ ਇਬਨ ਜੁਦਆਨ ਬਾਰੇ ਦੱਸਿਆ ਹੈ, ਜੋ ਇਸਲਾਮ ਤੋਂ ਪਹਿਲਾਂ ਕੁਰੈਸ਼ ਦਾ ਇੱਕ ਸਰਦਾਰ ਸੀ। ਉਸ ਨੇ ਕਈ ਚੰਗੇ ਕੰਮ ਕੀਤੇ ਸਨ। ਜਿਵੇਂ ਰਿਸ਼ਤੇਦਾਰਾਂ ਨਾਲ ਭਲਾਈ ਕਰਨਾ, ਗਰੀਬਾਂ ਨੂੰ ਖਾਣਾ ਖਵਾਉਣਾ ਅਤੇ ਇਸ ਤਰ੍ਹਾਂ ਦੇ ਹੋਰ ਬਹੁਤ ਚੰਗੇ ਕੰਮ ਕੀਤੇ ਸਨ ਜਿਨ੍ਹਾਂ ਦੀ ਪ੍ਰੇਰਨਾ ਇਸਲਾਮ ਨੇ ਵੀ ਦਿੱਤੀ ਹੈ। ਆਪ ﷺ ਨੇ ਉਸ ਬਾਰੇ ਦੱਸਿਆ ਹੈ ਕਿ ਇਹ ਸਾਰੇ ਕੰਮ ਉਸ ਨੂੰ ਆਖ਼ਰਤ ਵਿੱਚ ਕੋਈ ਫਾਇਦਾ ਨਹੀਂ ਪਹੁੰਚਾਉਣਗੇ। ਕਿਉਂਕਿ ਉਹ ਅੱਲਾਹ ਨੂੰ ਨਹੀਂ ਮੰਨਦਾ ਸੀ (ਕੁਫਰ ਕਰਦਾ ਸੀ) ਅਤੇ ਉਸ ਨੇ ਕਦੇ ਵੀ ਇਹ ਨਹੀਂ ਕਿਹਾ ਕਿ: ਹੇ ਮੇਰੇ ਰੱਬ! ਕਿਆਮਤ ਦੇ ਦਿਨ ਮੇਰੇ ਗੁਨਾਹਾਂ ਨੂੰ ਮਾਫ਼ ਕਰ ਦੇਈਂ।فوائد الحديث
ਈਮਾਨ ਦੀ ਫਜ਼ੀਲਤ (ਮਹੱਤਤਾ) ਦਾ ਬਿਆਨ ਅਤੇ ਇਹ ਕਿ ਈਮਾਨ ਅਮਲਾਂ ਦੀ ਕਬੂਲੀਅਤ ਲਈ ਸ਼ਰਤ ਹੈ।
ਕੁਫ਼ਰ (ਅਧਰਮ) ਦੇ ਬੁਰੇ ਪ੍ਰਭਾਵ ਦਾ ਬਿਆਨ ਅਤੇ ਇਹ ਕਿ ਕੁਫ਼ਰ ਚੰਗੇ ਅਮਲਾਂ ਨੂੰ ਖਤਮ ਕਰ ਦਿੰਦਾ ਹੈ।
ਕਾਫਿਰਾਂ ਨੂੰ ਉਨ੍ਹਾਂ ਦੇ ਅਮਲਾਂ ਦਾ ਆਖ਼ਰਤ ਵਿੱਚ ਕੋਈ ਫਾਇਦਾ ਨਹੀਂ ਮਿਲੇਗਾ; ਕਿਉਂਕਿ ਉਹ ਅੱਲਾਹ ਅਤੇ ਆਖ਼ਰਤ ਦੇ ਦਿਨ 'ਤੇ ਈਮਾਨ ਨਹੀਂ ਰੱਖਦੇ।
ਕੁਫ਼ਰ ਦੀ ਹਾਲਤ ਵਿੱਚ ਇਨਸਾਨ ਜੋ ਵੀ ਨੇਕ ਅਮਲ ਕਰਦਾ ਹੈ, ਇਸਲਾਮ ਕਬੂਲ ਕਰਨ ਤੋਂ ਬਾਅਦ ਇਨ੍ਹਾਂ ਅਮਲਾਂ ਦਾ ਸਵਾਬ ਉਨ੍ਹਾਂ ਦੇ ਹਿਸਾਬ-ਕਿਤਾਬ ਵਿੱਚ ਲਿਖ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਸ ਦਾ ਇਨਾਮ ਵੀ ਮਿਲਦਾ ਹੈ।
