إعدادات العرض
ਅਸੀਂ ਆਪਣੇ ਦਿਲਾਂ ਵਿੱਚ ਅਜਿਹੀਆਂ ਗੱਲਾਂ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਨੂੰ ਆਪਣੀ ਜ਼ਬਾਨ ਨਾਲ ਬੋਲਣਾ ਸਾਨੂੰ ਮਾੜਾ ਲੱਗਦਾ ਹੈ। ਆਪ ﷺ ਨੇ…
ਅਸੀਂ ਆਪਣੇ ਦਿਲਾਂ ਵਿੱਚ ਅਜਿਹੀਆਂ ਗੱਲਾਂ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਨੂੰ ਆਪਣੀ ਜ਼ਬਾਨ ਨਾਲ ਬੋਲਣਾ ਸਾਨੂੰ ਮਾੜਾ ਲੱਗਦਾ ਹੈ। ਆਪ ﷺ ਨੇ ਪੁੱਛਿਆ: "ਕੀ ਤੁਸੀਂ ਸੱਚ-ਮੁੱਚ ਅਜਿਹਾ ਮਹਿਸੂਸ ਕਰਦੇ ਹੋ?" ਉਨ੍ਹਾਂ ਨੇ ਕਿਹਾ: ਜੀ ਹਾਂ। ਆਪ ﷺ ਨੇ ਫਰਮਾਇਆ: "ਇਹੋ ਸਪਸ਼ਟ (ਅਸਲ) ਈਮਾਨ ਹੈ।
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਕੋਲ ਕੁੱਝ ਸਹਾਬੀ ਆਏ ਅਤੇ ਆਪ ﷺ ਨੂੰ ਪੁੱਛਿਆ: ਅਸੀਂ ਆਪਣੇ ਦਿਲਾਂ ਵਿੱਚ ਅਜਿਹੀਆਂ ਗੱਲਾਂ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਨੂੰ ਆਪਣੀ ਜ਼ਬਾਨ ਨਾਲ ਬੋਲਣਾ ਸਾਨੂੰ ਮਾੜਾ ਲੱਗਦਾ ਹੈ। ਆਪ ﷺ ਨੇ ਪੁੱਛਿਆ: "ਕੀ ਤੁਸੀਂ ਸੱਚ-ਮੁੱਚ ਅਜਿਹਾ ਮਹਿਸੂਸ ਕਰਦੇ ਹੋ?" ਉਨ੍ਹਾਂ ਨੇ ਕਿਹਾ: ਜੀ ਹਾਂ। ਆਪ ﷺ ਨੇ ਫਰਮਾਇਆ: "ਇਹੋ ਸਪਸ਼ਟ (ਅਸਲ) ਈਮਾਨ ਹੈ।"
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Kurdî Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių or Română Kinyarwanda Српски тоҷикӣ O‘zbek नेपाली Moore Wolof Soomaali Tagalog Français Azərbaycan Українська Bambara தமிழ் Deutsch ქართული Português Македонски Magyar فارسی Русский 中文 ភាសាខ្មែរ Malagasy Oromoo ไทย Dansk मराठी Türkçe Lingala Italiano አማርኛ Kirundi Kurmancî 日本語 Bahasa Melayuالشرح
ਅੱਲਾਹ ਦੇ ਨਬੀ ﷺ ਦੇ ਕੁੱਝ ਸਹਾਬੀ (ਸਾਥੀ) ਆਪ ﷺ ਕੋਲ ਆਏ ਅਤੇ ਪੁੱਛਿਆ ਕਿ ਉਹ ਆਪਣੇ ਦਿਲਾਂ ਵਿੱਚ ਕੁੱਝ ਅਜਿਹੇ ਵਿਚਾਰ ਮਹਿਸੂਸ ਕਰਦੇ ਸਨ, ਜੋ ਕਿ ਇੰਨੇ ਬੁਰੇ ਅਤੇ ਘਿਣਾਉਣੇ ਹਨ ਕਿ ਉਨ੍ਹਾਂ ਦਾ ਵਰਣਨ ਕਰਨਾ ਵੀ ਉਨ੍ਹਾਂ ਨੂੰ ਬੁਰਾ ਲਗਦਾ ਹੈ। ਇਸ 'ਤੇ ਨਬੀ ﷺ ਨੇ ਫਰਮਾਇਆ: ਤੁਹਾਡੇ ਦਿਲਾਂ ਵਿੱਚ ਆਉਣ ਵਾਲੀ ਇਹ ਗੱਲ ਹੀ ਤਾਂ ਸਪਸ਼ਟ ਈਮਾਨ ਅਤੇ ਵਿਸ਼ਵਾਸ (ਯਕੀਨ) ਹੈ, ਜੋ ਤੁਹਾਨੂੰ ਸ਼ੈਤਾਨ ਦੁਆਰਾ ਦਿਲ ਵਿੱਚ ਪਾਈਆਂ ਗਈਆਂ ਗੱਲਾਂ ਨੂੰ ਨਾ ਮੰਨਣ ਅਤੇ ਉਨ੍ਹਾਂ ਨੂੰ ਬੋਲਣ ਤੋਂ ਬਚਣ ਲਈ ਪ੍ਰੇਰਿਤ ਕਰਦਾ ਹੈ; ਅਤੇ ਇਹੋ ਕਾਰਨ ਹੈ ਕਿ ਸ਼ੈਤਾਨ ਤੁਹਾਡੇ ਦਿਲਾਂ ਨੂੰ ਕਾਬੂ ਨਹੀਂ ਕਰ ਸਕਦਾ। ਲੇਕਿਨ ਜਿਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਸ਼ੈਤਾਨ ਪੂਰੀ ਤਰ੍ਹਾਂ ਵੱਸ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਹ ਗੱਲਾਂ ਸਧਾਰਨ ਲੱਗਦੀਆਂ ਹਨ।فوائد الحديث
ਈਮਾਨ ਵਾਲੇ ਲੋਕਾਂ ਦੇ ਸਾਹਮਣੇ ਸ਼ੈਤਾਨ ਦੀ ਕਮਜ਼ੋਰੀ ਦਾ ਬਿਆਨ, ਕਿ ਉਹ ਉਨ੍ਹਾਂ ਦੇ ਦਿਲਾਂ ਵਿੱਚ ਵਸਵਸੇ (ਬੁਰੇ ਤੇ ਸ਼ੱਕ ਵਾਲੇ ਵਿਚਾਰ) ਪਾਉਣ ਤੋਂ ਹੋਰ ਅੱਗੇ ਨਹੀਂ ਵਧ ਸਕਦਾ।
ਦਿਲ ਵਿੱਚ ਜੋ ਬੁਰੇ ਵਿਚਾਰ ਆਉਂਦੇ ਹਨ, ਉਨ੍ਹਾਂ ਨੂੰ ਸੱਚ ਮੰਨ ਕੇ ਕਬੂਲ ਕਰਨਾ ਗਲਤ ਹੈ, ਕਿਉਂਕਿ ਇਹ ਖਿਆਲ (ਵਿਚਾਰ) ਸ਼ੈਤਾਨ ਵੱਲੋਂ ਪਾਏ ਜਾਂਦੇ ਹਨ।
ਸ਼ੈਤਾਨ ਦਾ ਵਸਵਸਾ ਈਮਾਨ ਵਾਲੇ (ਮੋਮਿਨ) ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ, ਲੇਕਿਨ ਫਿਰ ਉਸਨੂੰ ਚਾਹੀਦਾ ਹੈ ਕਿ ਉਹ ਅਜਿਹੇ ਖਿਆਲਾਂ ਤੋਂ ਅੱਲਾਹ ਦੀ ਪਨਾਹ (ਸ਼ਰਨ) ਮੰਗਦਾ ਰਹੇ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਸੋਚਣ ਤੋਂ ਬਚੇ।
ਇੱਕ ਮੁਸਲਮਾਨ ਨੂੰ ਆਪਣੇ ਦੀਨ ਦੇ ਸੰਬੰਧ ਵਿੱਚ ਮੁਸ਼ਕਿਲ ਗੱਲਾਂ 'ਤੇ ਚੁੱਪ ਨਹੀਂ ਰਹਿਣਾ ਚਾਹੀਦਾ, ਸਗੋਂ ਉਸਨੂੰ ਚਾਹੀਦਾ ਹੈ ਕਿ ਇਨ੍ਹਾਂ ਬਾਰੇ ਆਲਿਮਾਂ (ਵਿਦਵਾਨਾਂ) ਤੋਂ ਪੁੱਛਦਾ ਰਹੇ।
