ਸਾਰੀ ਤਾਰੀਫ ਅੱਲਾਹ ਦੀ ਹੈ ਜਿਸ ਨੇ ਉਸ (ਸ਼ੈਤਾਨ) ਦੀ ਚਾਲ ਨੂੰ ਵਸਵਸੇ ਵੱਲ ਮੋੜ ਦਿੱਤਾ।”

ਸਾਰੀ ਤਾਰੀਫ ਅੱਲਾਹ ਦੀ ਹੈ ਜਿਸ ਨੇ ਉਸ (ਸ਼ੈਤਾਨ) ਦੀ ਚਾਲ ਨੂੰ ਵਸਵਸੇ ਵੱਲ ਮੋੜ ਦਿੱਤਾ।”

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨਬੀ ﷺ ਕੋਲ ਆਇਆ ਅਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਸਾਡੇ ਵਿੱਚੋਂ ਕਿਸੇ ਦੇ ਦਿਲ ਵਿੱਚ ਅਜਿਹਾ ਖਿਆਲ ਆਉਂਦਾ ਹੈ (ਉਹ ਇਸ਼ਾਰੇ ਵਿੱਚ ਗੱਲ ਕਰ ਰਿਹਾ ਸੀ) — ਕਿ ਉਸ ਲਈ ਇਨ੍ਹਾਂ ਗੱਲਾਂ ਨੂੰ ਜ਼ਬਾਨ ਤੋਂ ਬੋਲਣ ਦੇ ਬਜਾਏ ਕੋਲਾ ਬਣ ਜਾਣਾ ਜ਼ਿਆਦਾ ਚੰਗਾ ਹੈ। ਇਹ ਸੁਣ ਕੇ ਨਬੀ ﷺ ਨੇ ਫਰਮਾਇਆ: “ਅੱਲਾਹ ਸਭ ਤੋਂ ਵੱਡਾ ਹੈ, ਅੱਲਾਹ ਸਭ ਤੋਂ ਵੱਡਾ ਹੈ, ਸਾਰੀ ਤਾਰੀਫ ਅੱਲਾਹ ਦੀ ਹੈ ਜਿਸ ਨੇ ਉਸ (ਸ਼ੈਤਾਨ) ਦੀ ਚਾਲ ਨੂੰ ਵਸਵਸੇ ਵੱਲ ਮੋੜ ਦਿੱਤਾ।”

[صحيح] [رواه أبو داود والنسائي في الكبرى]

الشرح

ਇੱਕ ਵਿਅਕਤੀ ਨਬੀ ﷺ ਕੋਲ ਆਇਆ ਅਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਸਾਡੇ ਵਿੱਚੋਂ ਕਿਸੇ-ਕਿਸੇ ਦੇ ਦਿਲ ਵਿੱਚ ਅਜਿਹੇ ਖਿਆਲ (ਵਿਚਾਰ) ਆ ਜਾਂਦੇ ਹਨ, ਜਿਨ੍ਹਾਂ ਬਾਰੇ ਬੋਲਣਾ ਇੰਨਾ ਔਖਾ (ਭਿਆਨਕ) ਹੈ ਕਿ ਉਸ ਨਾਲੋਂ ਕੋਲਾ ਬਣ ਜਾਣਾ ਜ਼ਿਆਦਾ ਚੰਗਾ ਲਗਦਾ ਹੈ। ਇਹ ਸੁਣ ਕੇ ਨਬੀ ﷺ ਨੇ ਦੋ ਵਾਰੀ ਅੱਲਾਹੁ ਅਕਬਰ ਕਿਹਾ ਅਤੇ ਅੱਲਾਹ ਦੀ ਤਾਰੀਫ਼ ਕੀਤੀ ਕਿ ਉਸ ਨੇ ਸ਼ੈਤਾਨ ਦੀ ਚਾਲ ਨੂੰ ਸਿਰਫ਼ ਵਸਵਸੇ (ਬੁਰੇ ਵਿਚਾਰ) ਤੱਕ ਹੀ ਸੀਮਤ ਰੱਖਿਆ।

فوائد الحديث

ਇਸ ਹਦੀਸ ਵਿੱਚ ਇਹ ਵਿਆਖਿਆ ਕੀਤੀ ਗਈ ਹੈ ਕਿ ਸ਼ੈਤਾਨ ਮੋਮਿਨਾਂ (ਈਮਾਨ ਵਾਲਿਆਂ) ਲਈ ਘਾਤ ਲਗਾ ਕੇ ਬੈਠਦਾ ਹੈ, ਤਾਂ ਜੋ ਉਨ੍ਹਾਂ ਨੂੰ ਵਸਵਸਿਆਂ ਰਾਹੀਂ ਈਮਾਨ ਤੋਂ ਕੁਫ਼ਰ ਵੱਲ ਮੋੜ ਸਕੇ।

ਈਮਾਨ ਵਾਲੇ ਲੋਕਾਂ ਦੇ ਸਾਹਮਣੇ ਸ਼ੈਤਾਨ ਦੀ ਕਮਜ਼ੋਰੀ ਦਾ ਬਿਆਨ, ਕਿ ਉਹ ਉਨ੍ਹਾਂ ਦੇ ਦਿਲਾਂ ਵਿੱਚ ਵਸਵਸੇ ਪਾਉਣ ਤੋਂ ਵਧ ਹੋਰ ਕੁੱਝ ਨਹੀਂ ਕਰ ਸਕਦਾ।

ਮੋਮਿਨ ਬੰਦੇ ਨੂੰ ਚਾਹੀਦਾ ਹੈ ਕਿ ਉਹ ਸ਼ੈਤਾਨ ਦੇ ਵਸਵਸਿਆਂ ਤੋਂ ਮੂੰਹ ਮੋੜੇ ਅਤੇ ਉਨ੍ਹਾਂ ਨੂੰ ਆਪਣੇ ਮਨ ਤੋਂ ਦੂਰ ਰੱਖੇ।

ਕਿਸੇ ਚੰਗੀ ਗੱਲ ਨੂੰ ਸੁਣਨ 'ਤੇ, ਜਾਂ ਕਿਸੇ ਹੈਰਾਨੀ ਵਾਲੀ ਗੱਲ 'ਤੇ ਅੱਲਾਹੁ ਅਕਬਰ (ਅੱਲਾਹ ਸਭ ਤੋਂ ਵੱਡਾ ਹੈ) ਕਹਿਣਾ ਜਾਇਜ਼ ਹੈ।

ਹਰ ਮੁਸਲਮਾਨ ਨੂੰ ਕਿਸੇ ਵੀ ਉਲਝਣ ਵਾਲੀ ਜਾਂ ਸਮਝ ਨਾ ਆਉਣ ਵਾਲੀ ਗੱਲ ਬਾਰੇ ਆਲਿਮ (ਵਿਦਵਾਨ) ਤੋਂ ਪੁੱਛਣਾ ਚਾਹੀਦਾ ਹੈ।

التصنيفات

Belief in Allah the Mighty and Majestic, The Jinn