إعدادات العرض
ਅੱਲਾਹ ਤਆਲਾ ਇਹ ਪਸੰਦ ਕਰਦਾ ਹੈ ਕਿ ਉਸ ਦੀਆਂ ਛੂਟਾਂ ਦਾ ਫਾਇਦਾ ਲਿਆ ਜਾਵੇ, ਜਿਸ ਤਰ੍ਹਾਂ ਉਹ ਇਹ ਪਸੰਦ ਕਰਦਾ ਹੈ ਕਿ ਉਸਦੇ ਆਦੇਸ਼ਾਂ (ਹੁਕਮਾਂ)…
ਅੱਲਾਹ ਤਆਲਾ ਇਹ ਪਸੰਦ ਕਰਦਾ ਹੈ ਕਿ ਉਸ ਦੀਆਂ ਛੂਟਾਂ ਦਾ ਫਾਇਦਾ ਲਿਆ ਜਾਵੇ, ਜਿਸ ਤਰ੍ਹਾਂ ਉਹ ਇਹ ਪਸੰਦ ਕਰਦਾ ਹੈ ਕਿ ਉਸਦੇ ਆਦੇਸ਼ਾਂ (ਹੁਕਮਾਂ) ਦਾ ਪਾਲਣ ਕੀਤਾ ਜਾਵੇ।
ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਤਆਲਾ ਇਹ ਪਸੰਦ ਕਰਦਾ ਹੈ ਕਿ ਉਸ ਦੀਆਂ ਛੂਟਾਂ ਦਾ ਫਾਇਦਾ ਲਿਆ ਜਾਵੇ, ਜਿਸ ਤਰ੍ਹਾਂ ਉਹ ਇਹ ਪਸੰਦ ਕਰਦਾ ਹੈ ਕਿ ਉਸਦੇ ਆਦੇਸ਼ਾਂ (ਹੁਕਮਾਂ) ਦਾ ਪਾਲਣ ਕੀਤਾ ਜਾਵੇ।"
[صحيح] [رواه ابن حبان]
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių or Română Kinyarwanda Српски тоҷикӣ O‘zbek नेपाली Moore Kurdî Wolof Soomaali Français Tagalog Azərbaycan Українська Bambara தமிழ் Deutsch ქართული Português Македонски Magyar فارسی Русский 中文 ភាសាខ្មែរ አማርኛ Malagasy Oromoo ไทย मराठी Türkçe Lingala Italiano Dansk Kirundi Kurmancî 日本語 Bahasa Melayuالشرح
ਅੱਲਾਹ ਦੇ ਨਬੀ ﷺ ਨੇ ਇਹ ਦੱਸਿਆ ਹੈ ਕਿ ਅੱਲਾਹ ਤਆਲਾ ਇਹ ਪਸੰਦ ਕਰਦਾ ਹੈ ਕਿ ਸ਼ਰੀਅਤੀ ਹੁਕਮਾਂ ਅਤੇ ਇਬਾਦਤਾਂ ਵਿੱਚ ਉਸ ਦੀ ਦਿੱਤੀ ਹੋਈ ਛੋਟ (ਰੁਖਸਤ) ਜਿਵੇਂ ਸਫ਼ਰ ਦੀ ਹਾਲਤ ਵਿੱਚ ਨਮਾਜ਼ ਕਸਰ (ਘਟ) ਕਰਨਾ, ਦੋ ਨਮਾਜ਼ਾਂ ਨੂੰ ਇਕੱਠੀਆਂ ਕਰ ਕੇ ਪੜ੍ਹਨਾ ਆਦਿ 'ਤੇ ਅਮਲ ਕੀਤਾ ਜਾਵੇ। ਜਿਸ ਤਰ੍ਹਾਂ ਉਸਨੂੰ ਪਸੰਦ ਹੈ ਕਿ ਉਸ ਵੱਲੋਂ ਵਾਜਿਬ (ਲਾਜ਼ਮੀ) ਕੀਤੇ ਕੰਮਾਂ ਤੇ ਹੁਕਮਾਂ 'ਤੇ ਅਮਲ ਕੀਤਾ ਜਾਵੇ। ਕਿਉਂਕਿ ਛੂਟਾਂ ਅਤੇ ਵਾਜਿਬਾਂ— ਦੋਹਾਂ ਲਈ ਅੱਲਾਹ ਦਾ ਹੁਕਮ ਇੱਕੋ ਸਮਾਨ ਹੈ।فوائد الحديث
ਅੱਲਾਹ ਤਆਲਾ ਆਪਣੇ ਬੰਦਿਆਂ ਉੱਤੇ ਬੜਾ ਕਿਰਪਾਲੂ ਹੈ। ਇਹੋ ਕਾਰਨ ਹੈ ਕਿ ਉਹ ਇਸ ਗੱਲ ਨੂੰ ਪਸੰਦ ਕਰਦਾ ਹੈ ਕਿ ਉਸ ਵੱਲੋਂ ਦਿੱਤੀਆਂ ਛੂਟਾਂ ਦਾ ਫਾਇਦਾ ਲਿਆ ਜਾਵੇ।
ਇਸ ਤੋਂ ਪਤਾ ਚੱਲਦਾ ਹੈ ਕਿ ਇਸਲਾਮੀ ਸ਼ਰੀਅਤ ਇੱਕ ਸੰਪੂਰਨ ਸ਼ਰੀਅਤ (ਕਾਨੂੰਨ) ਹੈ, ਜੋ ਮੁਸਲਮਾਨ ਦੀ ਪਰੇਸ਼ਾਨੀ ਤੇ ਔਖਿਆਈ ਨੂੰ ਦੂਰ ਕਰਦੀ ਹੈ।
