إعدادات العرض
ਕਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਕੁੱਝ ਨਿਸ਼ਾਨੀਆਂ ਇਹ ਹਨ ਕਿ ਇਲਮ (ਗਿਆਨ) ਚੁੱਕ ਲਿਆ ਜਾਵੇਗਾ, ਜਹਾਲਤ (ਅਗਿਆਨਤਾ) ਵੱਧ ਜਾਵੇਗੀ, ਬਦਕਾਰੀ…
ਕਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਕੁੱਝ ਨਿਸ਼ਾਨੀਆਂ ਇਹ ਹਨ ਕਿ ਇਲਮ (ਗਿਆਨ) ਚੁੱਕ ਲਿਆ ਜਾਵੇਗਾ, ਜਹਾਲਤ (ਅਗਿਆਨਤਾ) ਵੱਧ ਜਾਵੇਗੀ, ਬਦਕਾਰੀ ਵੱਧ ਜਾਵੇਗੀ, ਸ਼ਰਾਬ ਨੋਸ਼ੀ ਵੱਧ ਜਾਵੇਗੀ, ਮਰਦ ਘੱਟ ਹੋ ਜਾਣਗੇ ਅਤੇ ਔਰਤਾਂ ਵੱਧ ਜਾਣਗੀਆਂ — ਇੰਨੀਆਂ ਕਿ ਪੰਜਾਹ ਔਰਤਾਂ ਦਾ ਸਿਰਫ ਇੱਕ ਹੀ ਨਿਗਰਾਨ (ਸੰਭਾਲਣ ਵਾਲਾ) ਹੋਵੇਗਾ।
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਤੁਹਾਨੂੰ ਇੱਕ ਅਜਿਹੀ ਹਦੀਸ ਸੁਣਾਉਣ ਜਾ ਰਿਹਾ ਹਾਂ ਜੋ ਮੈਂ ਆਪ ਰਸੂਲੁੱਲਾਹ ﷺ ਤੋਂ ਸੁਣੀ ਹੈ ਅਤੇ ਜਿਸਨੂੰ ਮੇਰੇ ਇਲਾਵਾ ਹੋਰ ਕੋਈ ਨਹੀਂ ਸੁਣਾ ਸਕਦਾ। ਮੈਂ ਰਸੂਲੁੱਲਾਹ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ ਹੈ ਕਿ: "ਕਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਕੁੱਝ ਨਿਸ਼ਾਨੀਆਂ ਇਹ ਹਨ ਕਿ ਇਲਮ (ਗਿਆਨ) ਚੁੱਕ ਲਿਆ ਜਾਵੇਗਾ, ਜਹਾਲਤ (ਅਗਿਆਨਤਾ) ਵੱਧ ਜਾਵੇਗੀ, ਬਦਕਾਰੀ ਵੱਧ ਜਾਵੇਗੀ, ਸ਼ਰਾਬ ਨੋਸ਼ੀ ਵੱਧ ਜਾਵੇਗੀ, ਮਰਦ ਘੱਟ ਹੋ ਜਾਣਗੇ ਅਤੇ ਔਰਤਾਂ ਵੱਧ ਜਾਣਗੀਆਂ — ਇੰਨੀਆਂ ਕਿ ਪੰਜਾਹ ਔਰਤਾਂ ਦਾ ਸਿਰਫ ਇੱਕ ਹੀ ਨਿਗਰਾਨ (ਸੰਭਾਲਣ ਵਾਲਾ) ਹੋਵੇਗਾ।"
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių or Română Kinyarwanda Српски тоҷикӣ O‘zbek नेपाली Moore Kurdî Wolof Soomaali Français Azərbaycan Tagalog Українська Bambara தமிழ் ქართული Deutsch Português Македонски Magyar فارسی Русский 中文 ភាសាខ្មែរ Malagasy Oromoo ไทย मराठी Türkçe Lingala Italiano አማርኛ Dansk Kirundi Kurmancî 日本語 Bahasa Melayuالشرح
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਕਿਆਮਤ ਦੇ ਨੇੜੇ ਆਉਣ ਦੀ ਨਿਸ਼ਾਨੀਆਂ ਵਿੱਚੋਂ ਇੱਕ ਇਹ ਹੈ ਕਿ ਸ਼ਰੀਅਤ ਦਾ ਇਲਮ ਚੁੱਕ ਲਿਆ ਜਾਵੇਗਾ ਅਤੇ ਇਹ ਆਲਿਮਾਂ (ਵਿਦਵਾਨਾਂ) ਦੀ ਮੌਤ ਰਾਹੀਂ ਹੋਵੇਗਾ। ਇਸ ਦੇ ਨਤੀਜੇ ਵਿੱਚ ਜਹਾਲਤ (ਅਗਿਆਨਤਾ) ਵੱਧ ਜਾਵੇਗੀ, ਬਦਕਾਰੀ ਤੇ ਬੇਸ਼ਰਮੀ ਹਰ ਥਾਂ 'ਤੇ ਫੈਲ ਜਾਵੇਗੀ, ਸ਼ਰਾਬ-ਨੋਸ਼ੀ ਆਮ ਹੋ ਜਾਵੇਗੀ, ਮਰਦਾਂ ਦੀ ਗਿਣਤੀ ਘੱਟ ਜਾਵੇਗੀ ਤੇ ਔਰਤਾਂ ਦੀ ਗਿਣਤੀ ਵੱਧ ਜਾਵੇਗੀ — ਇੱਥੋਂ ਤੱਕ ਕਿ ਪੰਜਾਹ ਔਰਤਾਂ ਦਾ ਜ਼ਿੰਮੇਦਾਰ ਇੱਕ ਹੀ ਮਰਦ ਹੋਵੇਗਾ ਜੋ ਉਨ੍ਹਾਂ ਦੇ ਕੰਮਾਂ ਦੀ ਦੇਖ-ਰੇਖ ਕਰੇਗਾ।فوائد الحديث
ਕਿਆਮਤ ਦੀ ਕੁਝ ਨਿਸ਼ਾਨੀਆਂ ਦਾ ਬਿਆਨ।
ਕਿਆਮਤ ਦੇ ਆਉਣ ਦੇ ਸਮੇਂ ਦਾ ਗਿਆਨ ਉਨ੍ਹਾਂ ਗੱਲਾਂ ਵਿੱਚੋਂ ਹੈ, ਜਿਨ੍ਹਾਂ ਦਾ ਸਬੰਧ ਗ਼ੈਬ (ਪਰੋਖ) ਨਾਲ ਹੈ ਅਤੇ ਜਿਨ੍ਹਾਂ ਦੀ ਜਾਣਕਾਰੀ ਸਿਰਫ ਅੱਲਾਹ ਕੋਲ ਹੈ।
ਸ਼ਰੀਅਤੀ ਇਲਮ ਹਾਸਲ ਕਰਨ ਦੀ ਪ੍ਰੇਰਨਾ, ਇਸ ਤੋਂ ਪਹਿਲਾਂ ਕਿ ਇਹ ਚੁੱਕ ਲਿਆ ਜਾਵੇ।
