ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਾ ਨਿੱਕਲੇ (ਚੜ੍ਹੇ)। ਜਦੋਂ ਸੂਰਜ ਆਪਣੇ ਡੁੱਬਣ ਦੇ ਸਥਾਨ…

ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਾ ਨਿੱਕਲੇ (ਚੜ੍ਹੇ)। ਜਦੋਂ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਿੱਕਲੇਗਾ ਅਤੇ ਲੋਕ ਉਸਨੂੰ ਵੇਖ ਲੈਣਗੇ, ਤਾਂ ਸਭ ਲੋਕ ਈਮਾਨ ਲੈ ਆਉਣਗੇ

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਾ ਨਿੱਕਲੇ (ਚੜ੍ਹੇ)। ਜਦੋਂ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਿੱਕਲੇਗਾ ਅਤੇ ਲੋਕ ਉਸਨੂੰ ਵੇਖ ਲੈਣਗੇ, ਤਾਂ ਸਭ ਲੋਕ ਈਮਾਨ ਲੈ ਆਉਣਗੇ। ਲੇਕਿਨ ਇਹ ਉਹ ਸਮਾਂ ਹੋਵੇਗਾ ਜਿਸ ਦੇ ਬਾਰੇ ਅੱਲਾਹ ਤਆਲਾ ਨੇ ਫਰਮਾਇਆ ਹੈ: "ਕਿਸੇ ਵੀ ਅਜਿਹੇ ਵਿਅਕਤੀ ਦਾ ਈਮਾਨ ਉਸ ਦੇ ਕੰਮ ਨਹੀਂ ਆਵੇਗਾ ਜਿਹੜਾ ਇਸ (ਨਿਸ਼ਾਨੀ ਆਉਣ ਤੋਂ) ਪਹਿਲਾਂ ਈਮਾਨ ਨਹੀਂ ਰੱਖਦਾ ਸੀ। ਜਾਂ ਉਸ ਨੇ ਆਪਣੇ ਈਮਾਨ ਵਿੱਚ ਰਹਿੰਦੇ ਹੋਏ ਕੋਈ ਨੇਕ ਅਮਲ ਨਾ ਕੀਤਾ ਹੋਵੇ।" [ਸੂਰਤ ਅਲ-ਅਨਾਮ: 158]। ਕਿਆਮਤ ਇਸ ਤਰ੍ਹਾਂ ਜਲਦੀ ਨਾਲ ਆਵੇਗੀ ਕਿ ਦੋ ਬੰਦਿਆਂ ਨੇ ਆਪਣੇ ਵਿਚਕਾਰ ਕਪੜਾ ਫੈਲਾ ਕੇ ਰੱਖਿਆ ਹੋਵੇਗਾ, ਲੇਕਿਨ ਨਾ ਤਾਂ ਉਹ ਉਸਦਾ ਵਪਾਰ ਕਰ ਸਕਣਗੇ ਅਤੇ ਨਾ ਹੀ ਉਸ ਕਪੜੇ ਨੂੰ ਸਮੇਟ ਸਕਣਗੇ। ਕਿਆਮਤ ਇਸ ਤਰ੍ਹਾਂ ਜਲਦੀ ਨਾਲ ਆਵੇਗੀ ਕਿ ਕੋਈ ਆਦਮੀ ਆਪਣੀ ਊਠਣੀ ਦਾ ਦੁੱਧ ਲੈ ਕੇ ਆ ਰਿਹਾ ਹੋਵੇਗਾ, ਲੇਕਿਨ ਉਸ ਨੂੰ ਪੀ ਨਹੀਂ ਸਕੇਗਾ। ਕਿਆਮਤ ਇਸ ਤਰ੍ਹਾਂ ਆਵੇਗੀ ਕਿ ਕੋਈ ਆਦਮੀ ਪਾਣੀ ਦਾ ਹੌਜ਼ (ਕੁੰਡ) ਠੀਕ ਕਰ ਰਿਹਾ ਹੋਵੇਗਾ, ਲੇਕਿਨ ਉਸਦਾ ਪਾਣੀ ਪੀ ਨਹੀਂ ਸਕੇਗਾ। ਕਿਆਮਤ ਇਸ ਤਰ੍ਹਾਂ ਆਵੇਗੀ ਕਿ ਇੱਕ ਆਦਮੀ ਬੁਰਕੀ ਮੂੰਹ ਤੱਕ ਚੁੱਕੇਗਾ ਲੇਕਿਨ ਉਸ ਨੂੰ ਖਾ ਨਹੀਂ ਸਕੇਗਾ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਕਿਆਮਤ ਦੀਆਂ ਵੱਡੀਆਂ ਨਿਸ਼ਾਨੀਆਂ ਵਿੱਚੋਂ ਇੱਕ ਇਹ ਹੈ ਕਿ ਸੂਰਜ ਪੂਰਬ (ਚੜ੍ਹਦੇ) ਦੀ ਥਾਂ ਪੱਛਮ (ਲਹਿੰਦੇ) ਤੋਂ ਨਿੱਕਲੇਗਾ ਅਤੇ ਜਦੋਂ ਲੋਕ ਇਸਨੂੰ ਵਾਪਰਦਾ ਦੇਖਣਗੇ ਤਾਂ ਸਾਰੇ ਦੇ ਸਾਰੇ ਈਮਾਨ ਲੈ ਆਉਣਗੇ। ਲੇਕਿਨ ਉਸ ਸਮੇਂ ਨਾ ਤਾਂ ਕਾਫਿਰ ਨੂੰ ਈਮਾਨ ਲਿਆਉਣ ਦਾ ਕੋਈ ਫਾਇਦਾ ਹੋਵੇਗਾ ਅਤੇ ਹੀ ਚੰਗਾ ਕੰਮ ਜਾਂ ਤੌਬਾ ਹੀ ਕਿਸੇ ਦੇ ਕੁੱਝ ਕੰਮ ਆਵੇਗੀ। ਫੇਰ ਨਬੀ ﷺ ਨੇ ਦੱਸਿਆ ਕਿ ਕਿਆਮਤ ਇੰਜ ਅਚਾਨਕ ਆਵੇਗੀ ਕਿ ਲੋਕ ਆਪਣੇ-ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਰੁੱਝੇ ਹੋਣਗੇ ਅਤੇ ਕਿਆਮਤ ਆ ਜਾਵੇਗੀ। ਕਿਆਮਤ ਇਸ ਤਰ੍ਹਾਂ ਅਚਾਨਕ ਆਵੇਗੀ ਕਿ ਵੇਚਣ ਵਾਲੇ (ਦੁਕਾਨਦਾਰ) ਨੇ ਖਰੀਦਣ ਵਾਲੇ (ਗਾਹਕ) ਲਈ ਕਪੜਾ ਸਾਹਮਣੇ ਰੱਖਿਆ ਹੋਵੇਗਾ, ਲੇਕਿਨ ਨਾ ਤਾਂ ਉਹ ਸੌਦਾ ਕਰ ਸਕਣਗੇ ਅਤੇ ਨਾ ਹੀ ਉਸਨੂੰ ਸਮੇਟ ਸਕਣਗੇ। ਕਿਆਮਤ ਇਸ ਤਰ੍ਹਾਂ ਅਚਾਨਕ ਆਵੇਗੀ ਕਿ ਆਦਮੀ ਆਪਣੀ ਊਠਣੀ ਦਾ ਦੁੱਧ ਲੈ ਕੇ ਆ ਚੁੱਕਾ ਹੋਵੇਗਾ, ਲੇਕਿਨ ਉਸ ਨੂੰ ਨਹੀਂ ਪੀ ਨਹੀਂ ਸਕੇਗਾ। ਕਿਆਮਤ ਇਸ ਤਰ੍ਹਾਂ ਅਚਾਨਕ ਆਵੇਗੀ ਕਿ ਆਦਮੀ ਆਪਣੇ ਪਾਣੀ ਦੇ ਤਲਾਬ ਨੂੰ ਠੀਕ ਕਰ ਚੁੱਕਾ ਹੋਵੇਗਾ, ਲੇਕਿਨ ਉਸ ਵਿੱਚੋਂ ਪਾਣੀ ਪੀ ਨਹੀਂ ਸਕੇਗਾ। ਕਿਆਮਤ ਇੰਜ ਆਵੇਗੀ ਕਿ ਇੱਕ ਬੰਦੇ ਨੇ ਆਪਣੇ ਖਾਣੇ ਦੀ ਬੁਰਕੀ ਮੂੰਹ ਤੱਕ ਚੁੱਕ ਲਈ ਹੋਵੇਗੀ, ਲੇਕਿਨ ਉਸਨੂੰ ਖਾ ਨਹੀਂ ਸਕੇਗਾ।

فوائد الحديث

ਇਸਲਾਮ ਅਤੇ ਤੌਬਾ ਉਸ ਸਮੇਂ ਤੱਕ ਕਬੂਲ ਕਰਨ ਯੋਗ ਹਨ ਜਦੋਂ ਤੱਕ ਸੂਰਜ ਪੱਛਮ ਤੋਂ ਨਹੀਂ ਨਿੱਕਲਦਾ।

ਈਮਾਨ ਅਤੇ ਚੰਗੇ ਕਰਮਾਂ ਰਾਹੀਂ ਕਿਆਮਤ ਦੀ ਤਿਆਰੀ ਕਰਨ ਦੀ ਨਸੀਹਤ, ਕਿਉਂਕਿ ਕਿਆਮਤ ਅਚਾਨਕ ਆ ਜਾਵੇਗੀ।

التصنيفات

The Barzakh Life (After death Period), Interpretation of verses