إعدادات العرض
ਮੈਂ ਹੌਜ਼ (ਤਲਾਬ) ਦੇ ਕੋਲ ਹੀ ਹੋਵਾਂਗਾ, ਤਾਂ ਜੋ ਦੇਖ ਸਕਾਂ ਕਿ ਤੁਹਾਡੇ ਵਿੱਚੋਂ ਕੌਣ-ਕੌਣ ਮੇਰੇ ਕੋਲ ਪਾਣੀ ਪੀਣ ਆਉਂਦਾ ਹੈ। ਕੁੱਝ ਲੋਕਾਂ ਨੂੰ…
ਮੈਂ ਹੌਜ਼ (ਤਲਾਬ) ਦੇ ਕੋਲ ਹੀ ਹੋਵਾਂਗਾ, ਤਾਂ ਜੋ ਦੇਖ ਸਕਾਂ ਕਿ ਤੁਹਾਡੇ ਵਿੱਚੋਂ ਕੌਣ-ਕੌਣ ਮੇਰੇ ਕੋਲ ਪਾਣੀ ਪੀਣ ਆਉਂਦਾ ਹੈ। ਕੁੱਝ ਲੋਕਾਂ ਨੂੰ ਮੇਰੇ ਕੋਲ ਆਉਣ ਤੋਂ ਰੋਕ ਦਿੱਤਾ ਜਾਵੇਗਾ, ਤਾਂ ਮੈਂ ਕਹਾਂਗਾ: ਹੇ ਮੇਰੇ ਰੱਬ! ਇਹ ਤਾਂ ਮੇਰੇ ਨਾਲ ਹਨ ਅਤੇ ਮੇਰੀ ਉੱਮਤ ਦੇ ਲੋਕ ਹਨ
ਅਸਮਾ ਬਿੰਤ ਅਬੁ-ਬਕਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਨ੍ਹਾਂ ਨੇ ਕਿਹਾ ਕਿ ਨਬੀ ﷺ ਨੇ ਫਰਮਾਇਆ: "ਮੈਂ ਹੌਜ਼ (ਤਲਾਬ) ਦੇ ਕੋਲ ਹੀ ਹੋਵਾਂਗਾ, ਤਾਂ ਜੋ ਦੇਖ ਸਕਾਂ ਕਿ ਤੁਹਾਡੇ ਵਿੱਚੋਂ ਕੌਣ-ਕੌਣ ਮੇਰੇ ਕੋਲ ਪਾਣੀ ਪੀਣ ਆਉਂਦਾ ਹੈ। ਕੁੱਝ ਲੋਕਾਂ ਨੂੰ ਮੇਰੇ ਕੋਲ ਆਉਣ ਤੋਂ ਰੋਕ ਦਿੱਤਾ ਜਾਵੇਗਾ, ਤਾਂ ਮੈਂ ਕਹਾਂਗਾ: ਹੇ ਮੇਰੇ ਰੱਬ! ਇਹ ਤਾਂ ਮੇਰੇ ਨਾਲ ਹਨ ਅਤੇ ਮੇਰੀ ਉੱਮਤ ਦੇ ਲੋਕ ਹਨ। ਤਾਂ ਕਿਹਾ ਜਾਵੇਗਾ: ਕੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਨੇ ਤੁਹਾਥੋਂ ਬਾਅਦ ਕੀ ਕੁੱਝ ਕੀਤਾ ਸੀ? ਅੱਲਾਹ ਦੀ ਸੁੰਹ, ਇਹ ਲਗਾਤਾਰ ਪਿੱਠ-ਫੇਰ ਕੇ ਮੁੜਦੇ ਰਹੇ।"
[صحيح] [متفق عليه]
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių or Română Kinyarwanda Српски тоҷикӣ O‘zbek नेपाली Moore Kurdî Wolof Soomaali Français Azərbaycan Tagalog Українська தமிழ் Bambara Deutsch ქართული Português Македонски Magyar فارسی Русский 中文 ភាសាខ្មែរ Malagasy Oromoo ไทย मराठी Türkçe Lingala Italiano አማርኛ Dansk Kirundi Kurmancî 日本語 Bahasa Melayuالشرح
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਕਿਆਮਤ ਦੇ ਦਿਨ ਆਪ ਆਪਣੇ ਹੌਜ਼ (ਤਲਾਬ) ਦੇ ਕੋਲ ਹੀ ਹੋਣਗੇ, ਤਾਂ ਜੋ ਦੇਖ ਸਕਣ ਕਿ ਆਪ ਦੀ ਉੱਮਤ ਵਿੱਚੋਂ ਕੌਣ-ਕੌਣ ਹੌਜ਼ 'ਤੇ ਪਾਣੀ ਪੀਣ ਆਉਂਦਾ ਹੈ। ਉਸ ਦਿਨ ਕੁੱਝ ਲੋਕਾਂ ਨੂੰ ਆਪ ﷺ ਦੇ ਨੇੜੇ ਜਾਣ ਤੋਂ ਰੋਕ ਦਿੱਤਾ ਜਾਵੇਗਾ। ਇਹ ਵੇਖ ਕੇ ਆਪ ਫਰਮਾਉਣਗੇ: ਹੇ ਮੇਰੇ ਰੱਬ! ਇਹ ਮੇਰੇ ਲੋਕ ਹਨ ਅਤੇ ਮੇਰੀ ਉੱਮਤ ਵਿੱਚੋਂ ਹਨ। ਇਸ 'ਤੇ ਕਿਹਾ ਜਾਵੇਗਾ: ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਲੋਕਾਂ ਨੇ ਆਪ ਦੇ ਜਾਣ ਤੋਂ ਬਾਅਦ ਕਿਹੜੇ ਅਮਲ ਕੀਤੇ ਸਨ? ਅੱਲਾਹ ਦੀ ਸੁੰਹ, ਇਹ ਲਗਾਤਾਰ ਆਪਣੀ ਪਿੱਠ ਫੇਰ ਕੇ ਮੁੜਦੇ ਰਹੇ ਅਤੇ ਆਪਣੇ ਦੀਨ ਤੋਂ ਪਲਟਦੇ ਰਹੇ। ਇਸ ਲਈ ਇਹ ਨਾ ਤਾਂ ਤੁਹਾਡੇ ਲੋਕ ਹਨ ਅਤੇ ਨਾ ਹੀ ਤੁਹਾਡੀ ਉੱਮਤ ਵਿੱਚੋਂ ਹਨ।فوائد الحديث
ਇਸ ਹਦੀਸ ਤੋਂ ਨਬੀ ﷺ ਦੀ ਆਪਣੀ ਉੱਮਤ ਉੱਤੇ ਕਿਰਪਾ ਅਤੇ ਉਨ੍ਹਾਂ ਨੂੰ ਬਚਾਉਣ ਲਈ ਆਪ ਦੀ ਚਿੰਤਾ ਬਾਰੇ ਪਤਾ ਚੱਲਦਾ ਹੈ।
ਅੱਲਾਹ ਦੇ ਨਬੀ ﷺ ਦੇ ਤਰੀਕੇ ਦੀ ਮੁਖਾਲਫ਼ਤ (ਵਿਰੋਧ) ਕਰਨ ਦਾ ਨੁਕਸਾਨ।
ਅੱਲਾਹ ਦੇ ਨਬੀ ﷺ ਦੀ ਸੁੰਨਤ ਨੂੰ ਮਜ਼ਬੂਤੀ ਨਾਲ ਫੜਨ ਦੀ ਪ੍ਰੇਰਨਾ।
