إعدادات العرض
ਮੌਤ ਨੂੰ ਇੱਕ ਡੱਬਖੜੱਬੇ (ਕਾਲੇ ਤੇ ਚਿੱਟੇ ਰੰਗ ਦੇ) ਭੇਡੂ ਦੇ ਰੂਪ ਵਿੱਚ ਲਿਆਂਦਾ ਜਾਵੇਗਾ
ਮੌਤ ਨੂੰ ਇੱਕ ਡੱਬਖੜੱਬੇ (ਕਾਲੇ ਤੇ ਚਿੱਟੇ ਰੰਗ ਦੇ) ਭੇਡੂ ਦੇ ਰੂਪ ਵਿੱਚ ਲਿਆਂਦਾ ਜਾਵੇਗਾ
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਮੌਤ ਨੂੰ ਇੱਕ ਡੱਬਖੜੱਬੇ (ਕਾਲੇ ਤੇ ਚਿੱਟੇ ਰੰਗ ਦੇ) ਭੇਡੂ ਦੇ ਰੂਪ ਵਿੱਚ ਲਿਆਂਦਾ ਜਾਵੇਗਾ। ਫੇਰ ਇੱਕ ਪੁਕਾਰਨ ਵਾਲਾ ਪੁਕਾਰੇਗਾ: ਹੇ ਜੰਨਤ ਵਾਲਿਓ! ਤਾਂ ਉਹ ਆਪਣੀਆਂ ਗਰਦਨਾਂ ਚੁੱਕ ਕੇ ਉਸ ਵੱਲ ਵੇਖਣਗੇ। ਪੁਕਾਰਨ ਵਾਲਾ ਕਹੇਗਾ: ਕੀ ਤੁਸੀਂ ਇਸ ਨੂੰ ਪਹਿਚਾਣਦੇ ਹੋ? ਉਹ ਕਹਿਣਗੇ: ਹਾਂ, ਇਹ ਮੌਤ ਹੈ। ਅਤੇ ਉਦੋਂ ਤੱਕ ਹਰੇਕ ਵਿਅਕਤੀ ਨੇ ਉਸਨੂੰ ਵੇਖ ਲਿਆ ਹੋਵੇਗਾ। ਫਿਰ ਪੁਕਾਰਨ ਵਾਲਾ ਕਹੇਗਾ: ਹੇ ਜਹੰਨਮ (ਨਰਕ) ਵਾਲਿਓ! ਉਹ ਵੀ ਆਪਣੀਆਂ ਗਰਦਨਾਂ ਚੁੱਕ ਕੇ ਉਸ ਵੱਲ ਵੇਖਣਗੇ ਤੇ ਪੁਕਾਰਨ ਵਾਲਾ ਕਹੇਗਾ: ਕੀ ਤੁਸੀਂ ਇਸਨੂੰ ਪਹਿਚਾਣਦੇ ਹੋ? ਉਹ ਕਹਿਣਗੇ: ਹਾਂ, ਇਹ ਮੌਤ ਹੈ। ਅਤੇ ਉਦੋਂ ਤੱਕ ਹਰੇਕ ਵਿਅਕਤੀ ਨੇ ਉਸਨੂੰ ਵੇਖ ਲਿਆ ਹੋਵੇਗਾ। ਫੇਰ ਉਸ ਭੇਡੂ ਨੂੰ ਜ਼ਿਬ੍ਹਾ (ਕੁਰਬਾਨ) ਕਰ ਦਿੱਤਾ ਜਾਵੇਗਾ ਅਤੇ ਪੁਕਾਰਨ ਵਾਲਾ ਕਹੇਗਾ: ਹੇ ਜੰਨਤ ਵਾਲਿਓ! ਤੁਸੀਂ ਹੁਣ ਸਦੀਵੀਤਾ ਇੱਥੇ ਰਹਿਣਾ ਹੈ ਅਤੇ ਕਿਸੇ ਨੂੰ ਮੌਤ ਨਹੀਂ ਆਵੇਗੀ। ਹੇ ਜਹੰਨਮ ਵਾਲਿਓ! ਤੁਸੀਂ ਵੀ ਹੁਣ ਸਦੀਵੀਤਾ ਇੱਥੇ ਰਹਿਣਾ ਹੈ ਅਤੇ ਕਿਸੇ ਨੂੰ ਮੌਤ ਨਹੀਂ ਆਵੇਗੀ। ਫੇਰ ਆਪ ﷺ ਨੇ ਇਹ ਆਇਤ ਤਿਲਾਵਤ ਕੀਤੀ: "(ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਨੂੰ ਉਸ ਦੁੱਖ ਭਰੇ ਦਿਨ ਤੋਂ ਡਰਾਓ ਜਦੋਂ ਸਾਰੇ ਮਾਮਲਿਆਂ ਦਾ ਨਬੇੜਾ ਕਰ ਦਿੱਤਾ ਜਾਵੇਗਾ ਪਰ ਅੱਜ (ਸੰਸਾਰ ਵਿੱਚ) ਇਹ ਲੋਕੀ ਭੁਲੇਖੇ ਵਿੱਚ ਹਨ ਉਹ ਈਮਾਨ ਨਹੀਂ ਲਿਆਉਣਗੇ।" [ਸੂਰਤ ਮਰੀਅਮ: 39]
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių Română Kinyarwanda Српски тоҷикӣ O‘zbek नेपाली Moore Kurdî Wolof Soomaali Français Azərbaycan Tagalog Українська தமிழ் Bambara Deutsch ქართული Português Македонски Magyar فارسی Русский 中文 ភាសាខ្មែរ አማርኛ Malagasy Oromoo ไทย मराठी Türkçe Lingala Italiano Dansk Kirundi Kurmancî 日本語 Bahasa Melayuالشرح
ਅੱਲਾਹ ਦੇ ਨਬੀ ﷺ ਇਸ ਹਦੀਸ ਵਿੱਚ ਦੱਸਦੇ ਹਨ ਕਿ ਕਿਆਮਤ ਦੇ ਦਿਨ ਮੌਤ ਨੂੰ ਇੱਕ ਡੱਬਖੜੱਬੇ (ਕਾਲੇ ਤੇ ਚਿੱਟੇ ਰੰਗ ਦੇ) ਭੇਡੂ ਦੇ ਰੂਪ ਵਿੱਚ ਲਿਆਂਦਾ ਜਾਵੇਗਾ। ਫੇਰ ਇੱਕ ਪੁਕਾਰਨ (ਘੋਸ਼ਣਾ ਕਰਨ) ਵਾਲਾ ਪੁਕਾਰੇਗਾ ਕਿ ਹੇ ਜੰਨਤ ਵਿੱਚ ਰਹਿਣ ਵਾਲਿਓ! ਇਹ ਆਵਾਜ਼ ਸੁਣ ਕੇ ਉਹ ਆਪਣੀਆਂ ਗਰਦਨਾਂ ਤੇ ਸਿਰ ਚੁੱਕ ਕੇ ਦੇਖਣਗੇ। ਫੇਰ ਪੁਕਾਰਨ ਵਾਲਾ ਉਨ੍ਹਾਂ ਤੋਂ ਪੁੱਛੇਗਾ: ਕੀ ਤੁਸੀਂ ਇਸਨੂੰ ਪਹਿਚਾਣਦੇ ਹੋ? ਉਹ ਲੋਕ ਜਵਾਬ ਦੇਣਗੇ: ਹਾਂ, ਇਹ ਮੌਤ ਹੈ। ਕਿਉਂ ਜੋ ਉਹ ਸਭ ਉਸਨੂੰ ਵੇਖ ਚੁੱਕੇ ਹੋਣਗੇ, ਇਸ ਲਈ ਪਹਿਚਾਣ ਲੈਣਗੇ। ਫਿਰ ਪੁਕਾਰਨ ਵਾਲਾ ਪੁਕਾਰੇਗਾ: ਹੇ ਜਹੰਨਮ ਵਾਲਿਓ! ਇਹ ਸੁਣ ਕਿ ਉਹ ਆਪਣੀਆਂ ਗਰਦਨਾਂ ਤੇ ਸਿਰ ਚੁੱਕ ਕੇ ਵੇਖਣ ਲੱਗ ਜਾਣਗੇ। ਪੁਕਾਰਨ ਵਾਲਾ ਕਹੇਗਾ: ਕੀ ਤੁਸੀਂ ਇਸਨੂੰ ਪਹਿਚਾਣਦੇ ਹੋ? ਤਾਂ ਉਹ ਕਹਿਣਗੇ: ਹਾਂ, ਇਹ ਮੌਤ ਹੈ। ਅਸਲ ਵਿੱਚ ਉਨ੍ਹਾਂ ਸਭ ਨੇ ਇਸਨੂੰ ਪਹਿਲਾਂ ਤੋਂ ਹੀ ਦੇਖ ਰੱਖਿਆ ਹੋਵੇਗਾ। ਇਸ ਤੋਂ ਬਾਅਦ ਮੌਤ ਨੂੰ ਜ਼ਿਬ੍ਹਾ ਕਰ ਦਿੱਤਾ ਜਾਵੇਗਾ ਅਤੇ ਪੁਕਾਰਨ ਵਾਲਾ ਕਹੇਗਾ: ਹੇ ਜੰਨਤ ਵਾਲਿਓ! ਹਮੇਸ਼ਾ-ਹਮੇਸ਼ ਲਈ ਜੰਨਤ ਵਿੱਚ ਰਹੋ, ਹੁਣ ਤੁਹਾਨੂੰ ਮੌਤ ਨਹੀਂ ਆਵੇਗੀ। ਹੇ ਜਹੰਨਮ ਵਾਲਿਓ! ਹਮੇਸ਼ਾ-ਹਮੇਸ਼ ਲਈ ਜਹੰਨਮ ਵਿੱਚ ਰਹੋ, ਹੁਣ ਤੁਹਾਨੂੰ ਮੌਤ ਨਹੀਂ ਆਵੇਗੀ। ਇਹ ਐਲਾਨ (ਘੋਸ਼ਣਾ) ਇਸ ਲਈ ਹੋਵੇਗਾ ਤਾਂ ਜੋ ਮੋਮਿਨ (ਈਮਾਨ ਵਾਲੇ) ਮਿਹਰਾਂ ਦਾ ਹੋਰ ਵੀ ਅਨੰਦ ਲੈ ਸਕਣ ਅਤੇ ਕਾਫਿਰਾਂ (ਈਮਾਨ ਨਾ ਲਿਆਉਣ ਵਾਲਿਆਂ) ਦੀ ਸਜ਼ਾ ਵਿੱਚ ਵਾਧਾ ਹੋਵੇ। ਉਸ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਇਹ ਆਇਤ ਤਿਲਾਵਤ ਕੀਤੀ (ਪੜ੍ਹੀ): "(ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਨੂੰ ਉਸ ਦੁੱਖ ਭਰੇ ਦਿਨ ਤੋਂ ਡਰਾਓ ਜਦੋਂ ਸਾਰੇ ਮਾਮਲਿਆਂ ਦਾ ਨਬੇੜਾ ਕਰ ਦਿੱਤਾ ਜਾਵੇਗਾ ਪਰ ਅੱਜ (ਸੰਸਾਰ ਵਿੱਚ) ਇਹ ਲੋਕੀ ਭੁਲੇਖੇ ਵਿੱਚ ਹਨ ਉਹ ਈਮਾਨ ਨਹੀਂ ਲਿਆਉਣਗੇ।" ਸੋ ਕਿਆਮਤ ਦੇ ਦਿਨ ਜੰਨਤੀਆਂ ਅਤੇ ਜਹੰਨਮੀਆਂ ਵਿਚਕਾਰ ਫੈਸਲਾ ਕਰ ਦਿੱਤਾ ਜਾਵੇਗਾ ਅਤੇ ਹਰੇਕ ਆਪਣੇ-ਆਪਣੇ ਟਿਕਾਣੇ ਵਿੱਚ ਚਲਾ ਜਾਵੇਗਾ, ਜਿੱਥੇ ਉਹ ਹਮੇਸ਼ਾ ਲਈ ਰਹੇਗਾ। ਉਸ ਦਿਨ ਗੁਨਾਹਗਾਰ ਪਛਤਾਵਾ (ਅਫਸੋਸ) ਕਰੇਗਾ ਕਿ ਉਸਨੇ ਕੋਈ ਨੇਕੀ ਨਹੀਂ ਕੀਤੀ ਅਤੇ ਗਲਤੀ ਕਰਨ ਵਾਲਾ ਵੀ ਪਛਤਾਵੇਗਾ ਕਿ ਉਹ ਵੱਧ ਨੇਕੀਆਂ ਕਰ ਕੇ ਕਿਉਂ ਨਾ ਆਇਆ।فوائد الحديث
ਆਖ਼ਰਤ ਵਿੱਚ ਇਨਸਾਨ ਦਾ ਟਿਕਾਣਾ ਜਾਂ ਤਾਂ ਹਮੇਸ਼ਾ ਦੀ ਜੰਨਤ ਹੋਵੇਗਾ ਜਾਂ ਫੇਰ ਹਮੇਸ਼ਾ ਦੀ ਜਹੰਨਮ।
ਇਹ ਹਦੀਸ ਕਿਆਮਤ ਦੇ ਦਿਨ ਦੀ ਭਿਆਨਕਤਾ ਬਾਰੇ ਸਖ਼ਤ ਚੇਤਾਵਨੀ ਦਿੰਦੀ ਹੈ; ਕਿਉਂਕਿ ਉਹ ਦੁੱਖ ਅਤੇ ਪਛਤਾਵੇ ਦਾ ਦਿਨ ਹੋਵੇਗਾ।
ਇਸ ਗੱਲ ਦਾ ਬਿਆਨ ਕਿ ਜੰਨਤੀਆਂ ਦੀ ਖੁਸ਼ੀਆਂ ਤੇ ਅਨੰਦ ਹਮੇਸ਼ਾ ਰਹਿਣਗੇ ਅਤੇ ਜਹੰਨਮੀਆਂ ਦੇ ਦੁੱਖ ਤੇ ਪਛਤਾਵੇ ਵੀ ਹਮੇਸ਼ਾ ਰਹਿਣਗੇ।
