إعدادات العرض
ਅੱਲਾਹ ਤਆਲਾ ਨੇ ਆਸਮਾਨਾਂ ਅਤੇ ਜ਼ਮੀਨ ਦੀ ਰਚਨਾ ਕਰਨ ਤੋਂ ਪੰਜਾਹ ਹਜ਼ਾਰ ਸਾਲ ਪਹਿਲਾਂ ਮਖਲੂਕਾਂ (ਰਚਨਾਵਾਂ) ਦੀ ਤਕਦੀਰਾਂ ਲਿਖ ਦਿੱਤੀਆਂ ਸਨ
ਅੱਲਾਹ ਤਆਲਾ ਨੇ ਆਸਮਾਨਾਂ ਅਤੇ ਜ਼ਮੀਨ ਦੀ ਰਚਨਾ ਕਰਨ ਤੋਂ ਪੰਜਾਹ ਹਜ਼ਾਰ ਸਾਲ ਪਹਿਲਾਂ ਮਖਲੂਕਾਂ (ਰਚਨਾਵਾਂ) ਦੀ ਤਕਦੀਰਾਂ ਲਿਖ ਦਿੱਤੀਆਂ ਸਨ
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ ਹੈ: "ਅੱਲਾਹ ਤਆਲਾ ਨੇ ਆਸਮਾਨਾਂ ਅਤੇ ਜ਼ਮੀਨ ਦੀ ਰਚਨਾ ਕਰਨ ਤੋਂ ਪੰਜਾਹ ਹਜ਼ਾਰ ਸਾਲ ਪਹਿਲਾਂ ਮਖਲੂਕਾਂ (ਰਚਨਾਵਾਂ) ਦੀ ਤਕਦੀਰਾਂ ਲਿਖ ਦਿੱਤੀਆਂ ਸਨ।" ਅਤੇ ਆਪ ﷺ ਨੇ ਫਰਮਾਇਆ: "ਉਸ ਵੇਲੇ ਅੱਲਾਹ ਦਾ ਅਰਸ਼ (ਤਖਤ) ਪਾਣੀ ਉੱਤੇ ਸੀ।"
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Kurdî Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių or Română Kinyarwanda Српски тоҷикӣ O‘zbek नेपाली Moore Wolof Soomaali Tagalog Français Azərbaycan Українська Bambara தமிழ் Deutsch ქართული Português Македонски فارسی Magyar Русский 中文 ភាសាខ្មែរ አማርኛ Malagasy Oromoo ไทย Dansk मराठी Türkçe Lingala Italiano Kirundi Kurmancî 日本語 Bahasa Melayu Yaoالشرح
ਨਬੀ ﷺ ਨੇ ਦੱਸਿਆ ਹੈ ਕਿ ਅੱਲਾਹ ਤਆਲਾ ਨੇ ਸ੍ਰਿਸ਼ਟੀ ਦੀ ਮਖਲੂਕਾਂ ਨਾਲ ਜੁੜੀਆਂ ਹੋਈਆਂ ਘਟਨਾਵਾਂ; ਜਿਵੇਂ ਜੀਵਨ, ਮੌਤ, ਰੋਜ਼ੀ-ਰੋਟੀ ਆਦਿ; ਨੂੰ ਆਸਮਾਨਾਂ ਅਤੇ ਧਰਤੀ ਦੀ ਰਚਨਾ ਤੋਂ ਪੰਜਾਹ ਹਜ਼ਾਰ ਸਾਲ ਪਹਿਲਾਂ ਹੀ ਪੂਰੇ ਵੇਰਵੇ ਲੌਹੇ ਮਹਿਫੂਜ਼ ਵਿੱਚ ਲਿਖ ਦਿੱਤਾ ਸੀ। ਸੋ ਇਹ ਸਾਰੀਆਂ ਘਟਨਾਵਾਂ ਅੱਲਾਹ ਦੇ ਫੈਸਲੇ ਅਨੁਸਾਰ ਹੀ ਵਾਪਰਨਗੀਆਂ। ਇਸ ਲਈ ਦੁਨੀਆ ਵਿੱਚ ਹੋਣ ਵਾਲਾ ਹਰ ਕੰਮ ਅੱਲਾਹ ਦੇ ਫ਼ੈਸਲੇ ਅਤੇ ਤਕਦੀਰ ਦੇ ਅਨੁਸਾਰ ਹੀ ਹੁੰਦਾ ਹੈ। ਸੋ ਜੋ ਕੁੱਝ ਵੀ ਬੰਦੇ ਦੇ ਹਿੱਸੇ ਵਿੱਚ ਆਇਆ, ਉਹ ਉਸਤੋਂ ਦੂਰ ਨਹੀਂ ਜਾ ਸਕਦਾ ਸੀ ਅਤੇ ਜੋ ਕੁੱਝ ਉਸਦੇ ਹੱਥੋਂ ਨਿੱਕਲ ਗਿਆ, ਉਹ ਕਦੀ ਵੀ ਉਸਨੂੰ ਮਿਲ ਨਹੀਂ ਸਕਦਾ ਸੀ।فوائد الحديث
ਅੱਲਾਹ ਦੇ ਫੈਸਲੇ ਅਤੇ ਤਕਦੀਰ 'ਤੇ ਈਮਾਨ ਰੱਖਣਾ ਵਾਜਿਬ (ਜ਼ਰੂਰੀ) ਹੈ।
ਤਕਦੀਰ ਦਾ ਮਤਲਬ ਹੈ: ਅੱਲਾਹ ਤਆਲਾ ਸਾਰੀਆਂ ਚੀਜ਼ਾਂ ਬਾਰੇ ਜਾਣਦਾ ਹੈ, ਉਸ ਨੇ ਉਨ੍ਹਾਂ ਚੀਜ਼ਾਂ ਨੂੰ (ਲੌਹੇ-ਮਹਿਫੂਜ਼ ਵਿੱਚ) ਲਿਖ ਰੱਖਿਆ ਹੈ, ਦੁਨੀਆ ਵਿੱਚ ਜੋ ਕੁੱਝ ਵਾਪਰ ਰਿਹਾ ਹੈ ਅੱਲਾਹ ਦੀ ਮਰਜ਼ੀ ਨਾਲ ਵਾਪਰ ਹੀ ਰਿਹਾ ਹੈ ਅਤੇ ਉਹੀ ਸਭ ਦੀ ਰਚਨਾ ਕਰਨ ਵਾਲਾ ਹੈ।
ਇਸ ਗੱਲ 'ਤੇ ਈਮਾਨ ਕਿ ਅਸਮਾਨਾਂ ਅਤੇ ਧਰਤੀ ਦੀ ਰਚਨਾ ਤੋਂ ਪਹਿਲਾਂ ਹੀ ਤਕਦੀਰਾਂ ਲਿਖੀਆਂ ਜਾ ਚੁੱਕੀਆਂ ਹਨ; ਮਨੁੱਖ ਨੂੰ ਰਜ਼ਾ, ਸੰਤੁਸ਼ਟੀ ਅਤੇ ਆਤਮ ਸਮਰਪਣ ਪ੍ਰਦਾਨ ਕਰਦਾ ਹੈ।
ਆਸਮਾਨਾਂ ਅਤੇ ਧਰਤੀ ਦੀ ਰਚਨਾ ਤੋਂ ਪਹਿਲਾਂ ਰਹਿਮਾਨ (ਅੱਲਾਹ) ਦਾ ਅਰਸ਼ ਪਾਣੀ ਉੱਤੇ ਸੀ।
التصنيفات
Levels of Divine Decree and Fate