ਹਰ ਚੀਜ਼ ਤਕਦੀਰ ਨਾਲ ਸਾਹਮਣੇ ਆਉਂਦੀ ਹੈ; ਇੱਥੋਂ ਤੱਕ ਕਿ (ਕਿਸੇ ਕੰਮ ਨੂੰ ਕਰਨ ਦੀ) ਸਮਰੱਥਾ ਤੇ ਅਸਮਰੱਥਾ ਵੀ ਜਾਂ ਅਸਮਰੱਥਾ ਤੇ ਸਮਰੱਥਾ ਵੀ।

ਹਰ ਚੀਜ਼ ਤਕਦੀਰ ਨਾਲ ਸਾਹਮਣੇ ਆਉਂਦੀ ਹੈ; ਇੱਥੋਂ ਤੱਕ ਕਿ (ਕਿਸੇ ਕੰਮ ਨੂੰ ਕਰਨ ਦੀ) ਸਮਰੱਥਾ ਤੇ ਅਸਮਰੱਥਾ ਵੀ ਜਾਂ ਅਸਮਰੱਥਾ ਤੇ ਸਮਰੱਥਾ ਵੀ।

ਤਾਵੂਸ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਰਸੂਲੁੱਲਾਹ ﷺ ਦੇ ਕੁੱਝ ਸਹਾਬੀਆਂ ਨੂੰ ਪਾਇਆ, ਜੋ ਕਹਿੰਦੇ ਸਨ: ਹਰ ਚੀਜ਼ ਤਕਦੀਰ ਅਨੁਸਾਰ ਸਾਹਮਣੇ ਆਉਂਦੀ ਹੈ।ਤਾਵੂਸ ਕਹਿੰਦੇ ਹਨ ਕਿ ਮੈਂ ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਹਰ ਚੀਜ਼ ਤਕਦੀਰ ਨਾਲ ਸਾਹਮਣੇ ਆਉਂਦੀ ਹੈ; ਇੱਥੋਂ ਤੱਕ ਕਿ (ਕਿਸੇ ਕੰਮ ਨੂੰ ਕਰਨ ਦੀ) ਸਮਰੱਥਾ ਤੇ ਅਸਮਰੱਥਾ ਵੀ ਜਾਂ ਅਸਮਰੱਥਾ ਤੇ ਸਮਰੱਥਾ ਵੀ।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਹਰ ਚੀਜ਼ (ਅੱਲਾਹ ਦੀ ਲਿਖੀ) ਤਕਦੀਰ ਅਨੁਸਾਰ ਹੀ ਸਾਹਮਣੇ ਆਉਂਦੀ ਹੈ। ਇੱਥੋਂ ਤੱਕ ਕਿ "العجز" (ਅਸਮਰੱਥਾ) ਵੀ। ਭਾਵ ਦੁਨੀਆ ਤੇ ਅਖਰਤ ਨਾਲ ਸਬੰਧਤ ਜ਼ਰੂਰੀ ਕੰਮਾਂ ਨੂੰ ਨਾ ਕਰਨਾ, ਉਨ੍ਹਾਂ ਵਿੱਚ ਟਾਲ ਮਟੋਲ ਕਰਨਾ ਅਤੇ ਕੰਮ ਪੂਰਾ ਕਰਨ ਦੇ ਸਮੇਂ ਨੂੰ ਬੀਤ ਜਾਣ ਦੇਣਾ। ਇਸੇ ਤਰ੍ਹਾਂ "الْكَيْسُ" (ਸਮਰੱਥਾ) ਵੀ। ਭਾਵ ਦੁਨੀਆ ਤੇ ਅਖਰਤ ਨਾਲ ਸਬੰਧਤ ਕੰਮਾਂ ਵਿੱਚ ਚੁਸਤੀ ਅਤੇ ਮਹਾਰਤ ਰੱਖਣਾ। ਅੱਲਾਹ ਤਆਲਾ ਨੇ ਸਮਰੱਥਾ ਤੇ ਅਸਮਰੱਥਾ ਸਹਿਤ ਹਰ ਚੀਜ਼ ਨੂੰ ਤਕਦੀਰ (ਕਿਸਮਤ) ਵਿੱਚ ਲਿੱਖ ਦਿੱਤਾ ਹੈ। ਦੁਨੀਆ ਦੀ ਜੋ ਵੀ ਘਟਨਾ ਘਟਦੀ ਹੈ, ਉਹ ਅੱਲਾਹ ਦੇ ਇਲਮ (ਜਾਣਕਾਰੀ) ਅਤੇ ਇਰਾਦੇ (ਮਰਜ਼ੀ) ਨਾਲ ਹੀ ਘਟਦੀ ਹੈ।

فوائد الحديث

ਤਕਦੀਰ ਦੇ ਬਾਰੇ ਸਹਾਬਾ (ਰਜ਼ੀਅੱਲਾਹੁ ਅਨਹੁਮ) ਦੇ ਅਕੀਦੇ (ਵਿਚਾਰਧਾਰਾ) ਦਾ ਬਿਆਨ।

ਹਰ ਚੀਜ਼ ਅੱਲਾਹ ਦੀ ਲਿਖੀ ਤਕਦੀਰ ਅਨੁਸਾਰ ਹੁੰਦੀ ਹੈ, ਇੱਥੇ ਤੱਕ ਕਿ ਅਸੱਮਰਥਾ (ਬੇਕਾਰੀ) ਅਤੇ ਸਮਰੱਥਾ (ਚੁਸਤੀ ਤੇ ਜੋਸ਼) ਵੀ।

ਸਹਾਬਾ (ਰਜ਼ੀਅੱਲਾਹੁ ਅਨਹੁਮ) ਰਸੂਲ ﷺ ਦੀਆਂ ਹਦੀਸਾਂ ਨੂੰ ਸਹੀ ਤਰੀਕੇ ਨਾਲ ਦਰਜ ਕਰਨ ਵਿੱਚ ਪੂਰੀ ਛਾਣਬੀਣ ਕਰਦੇ ਅਤੇ ਉਨ੍ਹਾਂ ਨੂੰ ਅੱਗੇ ਪਹੁੰਚਾਉਣ ਵਿੱਚ ਪੂਰੀ ਸਾਵਧਾਨੀ ਵਰਤਦੇ ਸਨ।

ਸਾਨੂੰ ਚੰਗੀ ਤੇ ਮਾੜੀ ਹਰ ਪ੍ਰਕਾਰ ਦੀ ਤਕਦੀਰ 'ਤੇ ਈਮਾਨ ਰੱਖਣਾ ਚਾਹੀਦਾ ਹੈ।

التصنيفات

Belief in the Divine Decree and Fate, Levels of Divine Decree and Fate