ਜਦੋਂ ਅੱਲਾਹ ਕਿਸੇ ਬੰਦੇ ਬਾਰੇ ਨਿਸ਼ਚੇ ਕਰ ਲੈਂਦਾ ਹੈ ਕਿ ਉਹ ਕਿਸ ਥਾਂ 'ਤੇ ਮਰੇਗਾ, ਤਾਂ ਉਸ ਲਈ ਉਸ ਥਾਂ 'ਤੇ ਜਾਣ ਦਾ ਕੋਈ ਕਾਰਨ ਪੈਦਾ ਕਰ ਦਿੰਦਾ…

ਜਦੋਂ ਅੱਲਾਹ ਕਿਸੇ ਬੰਦੇ ਬਾਰੇ ਨਿਸ਼ਚੇ ਕਰ ਲੈਂਦਾ ਹੈ ਕਿ ਉਹ ਕਿਸ ਥਾਂ 'ਤੇ ਮਰੇਗਾ, ਤਾਂ ਉਸ ਲਈ ਉਸ ਥਾਂ 'ਤੇ ਜਾਣ ਦਾ ਕੋਈ ਕਾਰਨ ਪੈਦਾ ਕਰ ਦਿੰਦਾ ਹੈ।

ਮਤਰ ਬਿਨ ਉਕਾਮਿਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਦੋਂ ਅੱਲਾਹ ਕਿਸੇ ਬੰਦੇ ਬਾਰੇ ਨਿਸ਼ਚੇ ਕਰ ਲੈਂਦਾ ਹੈ ਕਿ ਉਹ ਕਿਸ ਥਾਂ 'ਤੇ ਮਰੇਗਾ, ਤਾਂ ਉਸ ਲਈ ਉਸ ਥਾਂ 'ਤੇ ਜਾਣ ਦਾ ਕੋਈ ਕਾਰਨ ਪੈਦਾ ਕਰ ਦਿੰਦਾ ਹੈ।"

[صحيح] [رواه الترمذي]

الشرح

ਅੱਲਾਹ ਦੇ ਨਬੀ ﷺ ਇਸ ਹਦੀਸ ਵਿੱਚ ਦੱਸਦੇ ਹਨ ਕਿ ਅੱਲਾਹ ਤਆਲਾ ਜਦੋਂ ਕਿਸੇ ਬੰਦੇ ਲਈ ਇਹ ਨਿਸ਼ਚੇ (ਤੈਅ) ਕਰ ਲੈਂਦਾ ਹੈ ਕਿ ਉਸ ਦੀ ਮੌਤ ਕਿਸੇ ਵਿਸ਼ੇਸ਼ ਥਾਂ 'ਤੇ ਹੋਵੇਗੀ, ਲੇਕਿਨ ਉਹ ਉਸ ਥਾਂ 'ਤੇ ਮੌਜੂਦ ਨਹੀਂ ਹੁੰਦਾ; ਤਾਂ ਅੱਲਾਹ ਉਸ ਥਾਂ 'ਤੇ ਉਸ ਲਈ ਕੋਈ ਜ਼ਰੂਰਤ (ਕਾਰਨ) ਰੱਖ ਦਿੰਦਾ ਹੈ, ਤਾਂ ਜੋ ਉਹ ਉਸ ਥਾਂ 'ਤੇ ਪਹੁੰਚੇ ਅਤੇ ਉੱਥੇ ਉਸ ਦੀ ਰੂਹ ਕਾਬੂ ਕਰ ਲਈ ਜਾਵੇ (ਭਾਵ ਮੌਤ ਆ ਜਾਵੇ)।

فوائد الحديث

ਇਹ ਹਦੀਸ ਕੁਰਾਨ ਵਿੱਚ ਆਏ ਅੱਲਾਹ ਤਆਲਾ ਦੇ ਇਸ ਫਰਮਾਨ ਦੀ ਪੁਸ਼ਟੀ ਕਰਦੀ ਹੈ: "ਨਾ ਕਿਸੇ ਨੂੰ ਇਹ ਪਤਾ ਹੈ ਕਿ ਕਿਸ ਧਰਤੀ ਉੱਤੇ ਉਸ ਨੂੰ ਮੌਤ ਆਵੇਗੀ।"

التصنيفات

Belief in the Divine Decree and Fate, Death and Its Rulings