إعدادات العرض
ਨਬੀ ﷺ ਨੇ ਕਿਸੇ ਗੱਲ ਦਾ ਜ਼ਿਕਰ ਕੀਤਾ ਅਤੇ ਫਰਮਾਇਆ: "ਇਹ ਉਸ ਵੇਲੇ ਹੋਵੇਗਾ ਜਦੋਂ ਇਲਮ ਚਲਾ ਜਾਵੇਗਾ
ਨਬੀ ﷺ ਨੇ ਕਿਸੇ ਗੱਲ ਦਾ ਜ਼ਿਕਰ ਕੀਤਾ ਅਤੇ ਫਰਮਾਇਆ: "ਇਹ ਉਸ ਵੇਲੇ ਹੋਵੇਗਾ ਜਦੋਂ ਇਲਮ ਚਲਾ ਜਾਵੇਗਾ
ਜ਼ਿਯਾਦ ਬਿਨ ਲਬੀਦ (ਰਜ਼ੀਅੱਲਾਹੁ ਅਨਹੁ) ਰਿਵਾਇਤ ਹੈ, ਉਨ੍ਹਾਂ ਨੇ ਕਿਹਾ: ਨਬੀ ﷺ ਨੇ ਕਿਸੇ ਗੱਲ ਦਾ ਜ਼ਿਕਰ ਕੀਤਾ ਅਤੇ ਫਰਮਾਇਆ: "ਇਹ ਉਸ ਵੇਲੇ ਹੋਵੇਗਾ ਜਦੋਂ ਇਲਮ ਚਲਾ ਜਾਵੇਗਾ।" ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਇਲਮ ਕਿਵੇਂ ਖਤਮ ਹੋ ਜਾਵੇਗਾ, ਜਦੋਂ ਕਿ ਅਸੀਂ ਕੁਰਆਨ ਪੜ੍ਹ ਰਹੇ ਹਾਂ, ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਅਤੇ ਸਾਡੇ ਬੱਚੇ ਆਪਣੇ ਬੱਚਿਆਂ ਨੂੰ ਕਿਆਮਤ ਤੱਕ ਪੜ੍ਹਾਉਂਦੇ ਰਹਿਣਗੇ? ਨਬੀ ﷺ ਨੇ ਫਰਮਾਇਆ: "ਤੇਰੀ ਮਾਂ ਤੈਨੂੰ ਖੋਹ ਦੇਵੇ ਜ਼ਿਯਾਦ! ਮੈਂ ਤਾਂ ਤੈਨੂੰ ਮਦੀਨੇ ਦੇ ਸਭ ਤੋਂ ਸਮਝਦਾਰ ਲੋਕਾਂ ਵਿਚੋਂ ਇੱਕ ਸਮਝਦਾ ਸੀ। ਕੀ ਇਹ ਯਹੂਦੀ ਤੇ ਈਸਾਈ ਤੌਰਾਤ ਤੇ ਇੰਜੀਲ ਨਹੀਂ ਪੜ੍ਹਦੇ? ਲੇਕਿਨ ਉਹ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਅਮਲ ਨਹੀਂ ਕਰਦੇ!"
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių Română Kinyarwanda Српски тоҷикӣ O‘zbek नेपाली Moore Kurdî Wolof Soomaali Français Azərbaycan Tagalog Українська मराठी தமிழ் Bambara Deutsch ქართული Português Македонски Magyar Русский 中文 فارسی ភាសាខ្មែរ Malagasy Oromoo ไทย Türkçe Lingala Italiano አማርኛ Dansk Kurmancî Kirundi 日本語 Bahasa Melayuالشرح
ਅੱਲਾਹ ਦੇ ਨਬੀ ﷺ ਆਪਣੇ ਸਹਾਬੀਆਂ (ਸਾਥੀਆਂ) ਵਿੱਚ ਬੈਠੇ ਹੋਏ ਸੀ ਕਿ ਉਸੇ ਸਮੇਂ ਆਪ ਨੇ ਫਰਮਾਇਆ: ਇਹ ਉਹ ਸਮਾਂ ਹੋਵੇਗਾ ਜਦੋਂ ਲੋਕਾਂ ਵਿੱਚੋਂ ਇਲਮ ਚੁੱਕ ਲਿਆ ਜਾਵੇਗਾ ਤੇ ਖੋਹ ਲਿਆ ਜਾਵੇਗਾ। ਇਹ ਸੁਣ ਕੇ ਜ਼ਿਯਾਦ ਬਿਨ ਲਬੀਦ ਅੰਸਾਰੀ (ਰਜ਼ੀਅੱਲਾਹੁ ਅਨਹੁ) ਹੈਰਾਨ ਹੋਏ ਅਤੇ ਨਬੀ ﷺ ਨੂੰ ਪੁੱਛਿਆ ਕਿ ਸਾਥੋਂ ਇਲਮ (ਗਿਆਨ) ਕਿਵੇਂ ਚੁੱਕ ਲਿਆ ਜਾਵੇਗਾ ਅਤੇ ਅਸੀਂ ਉਸਨੂੰ ਖੋਹ ਦਿਆਂਗੇ, ਜਦਕਿ ਅਸੀਂ ਕੁਰਆਨ ਪੜ੍ਹਦੇ ਤੇ ਯਾਦ ਕਰਦੇ ਹਾਂ ਅਤੇ ਅੱਲਾਹ ਦੀ ਸੁੰਹ! ਅਸੀਂ ਕੁਰਆਨ ਪੜ੍ਹਦੇ ਰਹਾਂਗੇ ਤੇ ਆਪਣੀਆਂ ਔਰਤਾਂ, ਬੱਚਿਆਂ ਅਤੇ ਆਪਣੇ ਬੱਚਿਆਂ ਦੇ ਬੱਚਿਆਂ (ਪੋਤਿਆਂ) ਨੂੰ ਵੀ ਪੜ੍ਹਾਉਂਦੇ ਰਹਾਂਗੇ? ਇਸ 'ਤੇ ਨਬੀ ﷺ ਨੇ ਹੈਰਾਨ ਹੋ ਕੇ ਫਰਮਾਇਆ: ਹੇ ਜ਼ਿਯਾਦ! ਤੇਰੀ ਮਾਂ ਤੈਨੂੰ ਗੁਆ ਦੇਵੇ, ਮੈਂ ਤਾਂ ਤੈਨੂੰ ਮਦੀਨੇ ਦੇ ਆਲਿਮਾਂ (ਵਿਦਵਾਨਾਂ) ਵਿੱਚੋਂ ਇੱਕ ਸਮਝਦਾ ਸੀ! ਫੇਰ ਆਪ ﷺ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਲਮ ਦੇ ਚੁੱਕੇ ਜਾਣ ਦਾ ਮਤਲਬ ਕੁਰਆਨ ਦਾ ਖਤਮ ਹੋਣਾ ਨਹੀਂ ਹੈ, ਸਗੋਂ ਇਲਮ ਦੇ ਚੁੱਕੇ ਜਾਣ ਦਾ ਮਤਲਬ ਹੈ ਕਿ ਇਸ 'ਤੇ ਅਮਲ ਕਰਨਾ ਛੱਡ ਦਿੱਤਾ ਜਾਵੇਗਾ। ਕਿਉਂਕਿ ਯਹੂਦੀਆਂ ਤੇ ਈਸਾਈਆਂ ਦੇ ਕੋਲ ਵੀ ਤੌਰਾਤ ਤੇ ਇੰਜੀਲ ਮੌਜੂਦ ਹਨ; ਲੇਕਿਨ ਇਸ ਦੇ ਬਾਵਜੂਦ ਵੀ ਨਾ ਹੀ ਉਨ੍ਹਾਂ ਨੂੰ ਉਨ੍ਹਾਂ ਕਿਤਾਬਾਂ ਦਾ ਕੋਈ ਫਾਇਦਾ ਹੋ ਰਿਹਾ ਹੈ, ਨਾ ਹੀ ਉਹ ਉਨ੍ਹਾਂ ਦੇ ਅਸਲ ਮਕਸਦ (ਉਦੇਸ਼) ਨੂੰ ਪ੍ਰਾਪਤ ਕਰ ਕਰ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੇ ਇਲਮ (ਗਿਆਨ) 'ਤੇ ਅਮਲ ਕਰ ਰਹੇ ਹਨ।فوائد الحديث
ਹੱਥਾਂ ਵਿੱਚ ਕੁਰਆਨੀ ਨੁਸਖਿਆਂ ਤੇ ਕਿਤਾਬਾਂ ਹੋਣ ਨਾਲ ਕੋਈ ਫਾਇਦਾ ਨਹੀਂ ਹੁੰਦਾ, ਜਦੋਂ ਤੱਕ ਕਿ ਉਨ੍ਹਾਂ 'ਤੇ ਅਮਲ ਨਾ ਕੀਤਾ ਜਾਵੇ।
ਇਲਮ ਦਾ ਚੁੱਕਿਆ ਜਾਣਾ ਕਈ ਤਰੀਕਿਆਂ ਨਾਲ ਹੁੰਦਾ ਹੈ, ਜਿਵੇਂ ਕਿ: ਨਬੀ ﷺ ਦੀ ਵਫਾਤ (ਦਿਹਾਂਤ), ਆਲਿਮਾਂ ਦੀ ਵਫ਼ਾਤ ਅਤੇ ਇਲਮ 'ਤੇ ਅਮਲ ਨਾ ਕਰਨਾ ਆਦਿ।
ਕਿਆਮਤ ਦੀ ਨਿਸ਼ਾਨੀਆਂ ਵਿੱਚੋਂ ਇੱਕ ਇਹ ਹੈ ਕਿ ਇਲਮ ਚੁੱਕ ਲਿਆ ਜਾਵੇਗਾ ਅਤੇ ਉਸ 'ਤੇ ਅਮਲ ਕਰਨਾ ਛੱਡ ਦਿੱਤਾ ਜਾਵੇਗਾ।
ਸਿੱਖੇ ਹੋਏ ਇਲਮ 'ਤੇ ਅਮਲ ਕਰਨ ਦੀ ਪ੍ਰੇਰਨਾ; ਕਿਉਂਕਿ ਇਹੋ ਇਸਦਾ ਅਸਲ ਮਕਸਦ ਹੈ।
