ਅੱਲਾਹ ਦੇ ਰਸੂਲ ﷺ 'ਤੇ ਚਾਲੀ ਸਾਲ ਦੀ ਉਮਰ ਵਿੱਚ ਵਹੀ (ਰੱਬੀ ਬਾਣੀ) ਉੱਤਰੀ

ਅੱਲਾਹ ਦੇ ਰਸੂਲ ﷺ 'ਤੇ ਚਾਲੀ ਸਾਲ ਦੀ ਉਮਰ ਵਿੱਚ ਵਹੀ (ਰੱਬੀ ਬਾਣੀ) ਉੱਤਰੀ

ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਅੱਲਾਹ ਦੇ ਰਸੂਲ ﷺ 'ਤੇ ਚਾਲੀ ਸਾਲ ਦੀ ਉਮਰ ਵਿੱਚ ਵਹੀ (ਰੱਬੀ ਬਾਣੀ) ਉੱਤਰੀ। ਫੇਰ ਆਪ ਮੱਕਾ ਵਿੱਚ ਤੇਰਾਂ ਸਾਲ ਰਹੇ। ਉਸ ਤੋਂ ਬਾਅਦ ਆਪ ਨੂੰ ਹਿਜਰਤ (ਪਰਵਾਸ) ਕਰਨ ਦਾ ਹੁਕਮ ਹੋਇਆ ਤਾਂ ਆਪ ਨੇ ਮਦੀਨਾ ਵੱਲ ਹਿਜਰਤ ਕੀਤੀ ਅਤੇ ਉੱਥੇ ਦਸ ਸਾਲ ਰਹੇ। ਇਸ ਤੋਂ ਬਾਅਦ ਆਪ ਵਫਾਤ (ਮੌਤ) ਪਾ ਗਏ।

[صحيح] [متفق عليه]

الشرح

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਦੱਸਦੇ ਹਨ ਕਿ ਅੱਲਾਹ ਦੇ ਨਬੀ ﷺ 'ਤੇ ਜਦੋਂ ਵਹੀ (ਰੱਬੀ ਬਾਣੀ) ਉੱਤਰੀ ਅਤੇ ਆਪ ਨੂੰ ਨਬੀ ਬਣਾਇਆ ਗਿਆ, ਤਾਂ ਆਪ ਦੀ ਉਮਰ ਚਾਲੀ ਸਾਲ ਸੀ। ਪਹਿਲੀ ਵਹੀ ਉੱਤਰਨ ਤੋਂ ਬਾਅਦ ਆਪ ਮੱਕਾ ਵਿੱਚ ਤੇਰਾਂ ਸਾਲ ਰਹੇ। ਫੇਰ ਆਪ ਨੂੰ ਮਦੀਨਾ ਵੱਲ ਪਰਵਾਸ ਕਰਨ ਦਾ ਹੁਕਮ ਮਿਲਿਆ ਤਾਂ ਆਪ ਮਦੀਨਾ ਚਲੇ ਗਏ ਤੇ ਉੱਥੇ ਦਸ ਸਾਲ ਰਹੇ। ਫੇਰ ਤ੍ਰੇਹਠ (63) ਸਾਲ ਦੀ ਉਮਰ ਵਿੱਚ ਆਪ ਦੀ ਵਫ਼ਾਤ (ਦਿਹਾਂਤ) ਹੋ ਗਈ।

فوائد الحديث

ਸਹਾਬੀਆਂ ਨੂੰ ਨਬੀ ﷺ ਦੀ ਸੀਰਤ (ਜੀਵਨੀ) ਵਿੱਚ ਬਹੁਤ ਦਿਲਚਸਪੀ ਸੀ।

التصنيفات

Our Prophet Muhammad, may Allah's peace and blessings be upon him, Prophet's Biography