ਨਬੀ ﷺ ਨੂੰ ਇੱਕ ਸੂਰਤ ਦੇ ਖਤਮ ਹੋਣ 'ਤੇ ਦੂਜੀ ਸੂਰਤ ਦੀ ਸ਼ੁਰੂਆਤ ਦਾ ਪਤਾ ਉਦੋਂ ਤੱਕ ਨਹੀਂ ਲਗਦਾ ਸੀ ਜਦੋਂ ਤੱਕ ਆਪ ਉੱਤੇ "ਬਿਸਮਿੱਲਾਹਿੱਰ…

ਨਬੀ ﷺ ਨੂੰ ਇੱਕ ਸੂਰਤ ਦੇ ਖਤਮ ਹੋਣ 'ਤੇ ਦੂਜੀ ਸੂਰਤ ਦੀ ਸ਼ੁਰੂਆਤ ਦਾ ਪਤਾ ਉਦੋਂ ਤੱਕ ਨਹੀਂ ਲਗਦਾ ਸੀ ਜਦੋਂ ਤੱਕ ਆਪ ਉੱਤੇ "ਬਿਸਮਿੱਲਾਹਿੱਰ ਰਾਹਮਾਨਿੱਰ ਰਹੀਮ" ਨਾ ਉੱਤਰਦੀ।

ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਨਬੀ ﷺ ਨੂੰ ਇੱਕ ਸੂਰਤ ਦੇ ਖਤਮ ਹੋਣ 'ਤੇ ਦੂਜੀ ਸੂਰਤ ਦੀ ਸ਼ੁਰੂਆਤ ਦਾ ਪਤਾ ਉਦੋਂ ਤੱਕ ਨਹੀਂ ਲਗਦਾ ਸੀ ਜਦੋਂ ਤੱਕ ਆਪ ਉੱਤੇ "ਬਿਸਮਿੱਲਾਹਿੱਰ ਰਾਹਮਾਨਿੱਰ ਰਹੀਮ" ਨਾ ਉੱਤਰਦੀ।

[صحيح] [رواه أبو داود]

الشرح

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਦੱਸਦੇ ਹਨ ਕਿ ਕੁਰਆਨ ਦੀਆਂ ਸੂਰਤਾਂ ਅੱਲਾਹ ਦੇ ਨਬੀ ﷺ 'ਤੇ ਉੱਤਰਦੀਆਂ ਸਨ ਅਤੇ ਆਪ ਨੂੰ ਇਹ ਪਤਾ ਨਾ ਚੱਲਦਾ ਕਿ ਇੱਕ ਸੂਰਤ ਖਤਮ ਹੋ ਕੇ ਦੂਜੀ ਸੂਰਤ ਸ਼ੁਰੂ ਹੋ ਗਈ ਹੈ ਜਦੋਂ ਤੱਕ ਕਿ ਆਪ ਉੱਤੇ "ਬਿਸਮਿੱਲਾਹਿੱਰ ਰਾਹਮਾਨਿੱਰ ਰਹੀਮ" ਨਾ ਉੱਤਰਦੀ। ਇਸ ਤੋਂ ਆਪ ਸਮਝ ਜਾਂਦੇ ਕਿ ਪਿਛਲੀ ਸੂਰਤ ਪੂਰੀ ਹੋ ਗਈ ਹੈ ਅਤੇ ਇਹ ਨਵੀਂ ਸੂਰਤ ਦੀ ਸ਼ੁਰੂਆਤ ਹੈ।

فوائد الحديث

ਬਿਸਮਿੱਲਾਹਿੱਰ ਰਾਹਮਾਨਿੱਰ ਰਹੀਮ ਦੁਆਰਾ ਸੂਰਤਾਂ ਦੇ ਵਿਚਕਾਰ ਵੰਡ ਕੀਤੀ ਜਾਂਦੀ ਹੈ, ਸਿਵਾਏ ਸੂਰਤ ਅਨਫਾਲ ਅਤੇ ਸੂਰਤ ਤੌਬਾ ਦੇ।

التصنيفات

Revelation and Collection of the Qur'an, Collecting the Qur'an, Stops and Starts