ਉਹ ਅੱਲਾਹ ਦੇ ਰਸੂਲ ﷺ ਕੋਲੋਂ ਦਸ ਆਇਤਾਂ ਪੜ੍ਹਦੇ ਅਤੇ ਅਗਲੀਆਂ ਦਸ ਆਇਤਾਂ ਉਦੋਂ ਤੱਕ ਸ਼ੁਰੂ ਨਾ ਕਰਦੇ ਜਦੋਂ ਤੱਕ ਉਹ ਇਨ੍ਹਾਂ ਦਸ ਆਇਤਾਂ ਤੋਂ…

ਉਹ ਅੱਲਾਹ ਦੇ ਰਸੂਲ ﷺ ਕੋਲੋਂ ਦਸ ਆਇਤਾਂ ਪੜ੍ਹਦੇ ਅਤੇ ਅਗਲੀਆਂ ਦਸ ਆਇਤਾਂ ਉਦੋਂ ਤੱਕ ਸ਼ੁਰੂ ਨਾ ਕਰਦੇ ਜਦੋਂ ਤੱਕ ਉਹ ਇਨ੍ਹਾਂ ਦਸ ਆਇਤਾਂ ਤੋਂ ਮਿਲਣ ਵਾਲੇ ਇਲਮ ਅਤੇ ਅਮਲ ਨੂੰ ਸਿੱਖ ਨਾ ਲੈਂਦੇ

ਅਬੁ-ਅਬਦੁਰ ਰਹਿਮਾਨ ਸੁਲਮੀ (ਰਹਿਮਾਹੁੱਲਾਹ) ਕਹਿੰਦੇ ਹਨ: ਸਾਨੂੰ ਉਨ੍ਹਾਂ ਸਹਾਬੀਆਂ ਨੇ ਦੱਸਿਆ ਹੈ ਜਿਨ੍ਹਾਂ ਨੇ ਸਾਨੂੰ (ਕੁਰਆਨ) ਪੜ੍ਹਾਇਆ ਕਿ ਉਹ ਅੱਲਾਹ ਦੇ ਰਸੂਲ ﷺ ਕੋਲੋਂ ਦਸ ਆਇਤਾਂ ਪੜ੍ਹਦੇ ਅਤੇ ਅਗਲੀਆਂ ਦਸ ਆਇਤਾਂ ਉਦੋਂ ਤੱਕ ਸ਼ੁਰੂ ਨਾ ਕਰਦੇ ਜਦੋਂ ਤੱਕ ਉਹ ਇਨ੍ਹਾਂ ਦਸ ਆਇਤਾਂ ਤੋਂ ਮਿਲਣ ਵਾਲੇ ਇਲਮ ਅਤੇ ਅਮਲ ਨੂੰ ਸਿੱਖ ਨਾ ਲੈਂਦੇ। ਸਹਾਬੀ ਕਹਿੰਦੇ ਹਨ ਕਿ ਇਸ ਤਰ੍ਹਾਂ ਅਸੀਂ ਇਲਮ ਤੇ ਅਮਲ ਇਕੱਠੇ ਸਿੱਖੇ।

[حسن] [رواه أحمد]

الشرح

ਸਹਾਬਾ ਰਜ਼ੀਅੱਲਾਹੁ ਅਨਹੁਮ ਰਸੂਲੁੱਲਾਹ ﷺ ਤੋਂ ਕੁਰਆਨ ਦੀਆਂ ਦਸ ਆਇਤਾਂ ਹਾਸਲ ਕਰਦੇ ਅਤੇ ਦੂਸਰੀਆਂ ਦਸ ਆਇਤਾਂ ਹਾਸਲ ਕਰਨਾ ਉਦੋਂ ਤੱਕ ਸ਼ੁਰੂ ਨਾ ਕਰਦੇ ਜਦੋਂ ਤੱਕ ਪਹਿਲੀਆਂ ਦਸ ਆਇਤਾਂ ਦੇ ਇਲਮ (ਗਿਆਨ) ਨੂੰ ਚੰਗੀ ਤਰ੍ਹਾਂ ਸਿੱਖ ਨਾ ਲੈਂਦੇ ਅਤੇ ਉਸ 'ਤੇ ਅਮਲ ਨਾ ਕਰ ਲੈਂਦੇ। ਸੋ ਇਸ ਤਰ੍ਹਾਂ ਉਨ੍ਹਾਂ ਨੇ ਇਲਮ ਅਤੇ ਅਮਲ ਦੋਵਾਂ ਨੂੰ ਇਕੱਠਿਆਂ ਸਿੱਖਿਆ।

فوائد الحديث

ਇਹ ਹਦੀਸ ਸਹਾਬੀਆਂ ਦੀ ਫ਼ਜ਼ੀਲਤ (ਅਹਿਮੀਅਤ) ਅਤੇ ਉਨ੍ਹਾਂ ਦੀ ਕੁਰਆਨ ਸਿੱਖਣ ਲਈ ਉਤਸੁਕਤਾ ਬਾਰੇ ਦੱਸਦੀ ਹੈ

ਕੁਰਆਨ ਦੀ ਸਿੱਖਣ ਦਾ ਤਰੀਕਾ ਇਹ ਹੈ ਕਿ ਉਸ ਦਾ ਇਲਮ ਹਾਸਲ ਕੀਤਾ ਜਾਵੇ ਅਤੇ ਜੋ ਕੁੱਝ ਉਸ ਵਿੱਚ ਹੈ, ਉਸ 'ਤੇ ਅਮਲ ਕੀਤਾ ਜਾਵੇ। ਨਾ ਕਿ ਕੇਵਲ ਉਸ ਦੀ ਤਿਲਾਵਤ (ਪੜ੍ਹਾਈ) ਕੀਤੀ ਜਾਵੇ ਅਤੇ ਯਾਦ ਕੀਤਾ ਜਾਵੇ।

ਕੁੱਝ ਕਹਿਣ ਤੇ ਕੁੱਝ ਕਰਨ ਤੋਂ ਪਹਿਲਾਂ ਇਲਮ ਸਿੱਖਣਾ ਜ਼ਰੂਰੀ ਹੈ।

التصنيفات

Science of Tajweed, Manners of Reading and Memorizing the Qur'an, Excellence of Knowledge