إعدادات العرض
ਤੁਸੀਂ ਲਾ ਇਲਾਹਾ ਇੱਲੱਲਾਹ ਕਹਿ ਦਿਓ, ਮੈਂ ਕਿਆਮਤ ਦੇ ਦਿਨ ਤੁਹਾਡੇ ਲਈ ਇਸ ਗੱਲ ਦੀ ਗਵਾਹੀ ਦੇਵਾਂਗਾ
ਤੁਸੀਂ ਲਾ ਇਲਾਹਾ ਇੱਲੱਲਾਹ ਕਹਿ ਦਿਓ, ਮੈਂ ਕਿਆਮਤ ਦੇ ਦਿਨ ਤੁਹਾਡੇ ਲਈ ਇਸ ਗੱਲ ਦੀ ਗਵਾਹੀ ਦੇਵਾਂਗਾ
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਰਸੂਲ ਅੱਲਾਹ ﷺ ਨੇ ਆਪਣੇ ਚਾਚਾ ਨੂੰ ਫਰਮਾਇਆ: « ਤੁਸੀਂ ਲਾ ਇਲਾਹਾ ਇੱਲੱਲਾਹ ਕਹਿ ਦਿਓ, ਮੈਂ ਕਿਆਮਤ ਦੇ ਦਿਨ ਤੁਹਾਡੇ ਲਈ ਇਸ ਗੱਲ ਦੀ ਗਵਾਹੀ ਦੇਵਾਂਗਾ।» ਉਨ੍ਹਾਂ ਨੇ ਜਵਾਬ ਦਿੱਤਾ: ਜੇ ਕੁਰੈਸ਼ ਦੇ ਲੋਕ ਮੈਨੂੰ ਇਹ ਗੱਲ ਕਹਿ ਕੇ ਸ਼ਰਮਸਾਰ ਨਾ ਕਰਦੇ ਕਿ ਮੈਂ (ਮੌਤ ਦੀ) ਬੇਚੈਨੀ ਵਿੱਚ ਇਹ ਗੱਲ ਕਹਿ ਰਿਹਾ ਹਾਂ, ਤਾਂ ਮੈਂ ਤੇਰੀ ਇਸ ਗੱਲ ਨੂੰ ਮੰਨ ਕੇ ਤੇਰੀਆਂ ਅੱਖਾਂ ਠੰਡੀਆਂ ਕਰ ਦਿੰਦਾ। ਇਸ ‘ਤੇ ਅੱਲਾਹ ਨੇ ਇਹ ਆਇਤ ਨਾਜ਼ਿਲ ਕੀਤੀ (ਉਤਾਰੀ): "ਹੇ ਨਬੀ (ਸ.)! ਤੁਸੀਂ ਜਿਸ ਨੂੰ ਚਾਹੋ ਹਿਦਾਇਤ ਨਹੀਂ ਦੇ ਸਕਦੇ, ਸਗੋਂ ਜਿਸ ਨੂੰ ਅੱਲਾਹ ਚਾਹੁੰਦਾ ਹੈ ਉਸ ਨੂੰ ਹਿਦਾਇਤ ਦਿੰਦਾ ਹੈ।" [ਸੂਰਤ ਅਲ-ਕਸਸ: 56]
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių Română Kinyarwanda Српски тоҷикӣ O‘zbek नेपाली Kurdî Wolof Moore Soomaali Français Українська Tagalog Azərbaycan தமிழ் Bambara Deutsch ქართული Português Македонски Magyar Русский 中文 فارسی ភាសាខ្មែរ አማርኛ Malagasy Oromoo ไทย मराठी Türkçe Lingala Italiano Dansk Kurmancî Kirundi 日本語 Bahasa Melayuالشرح
ਅੱਲਾਹ ਦੇ ਨਬੀ ﷺ ਨੇ ਆਪਣੇ ਚਾਚਾ ਅਬੁ-ਤਾਲਿਬ ਨੂੰ, ਜਦੋਂ ਉਹ ਮੌਤ ਦੇ ਨੇੜੇ ਸੀ, ਬੇਨਤੀ ਕੀਤੀ ਕਿ ਉਹ ਲਾ ਇਲਾਹਾ ਇੱਲੱਲਾਹ ਦੀ ਸ਼ਹਾਦਤ ਕਹਿ ਦੇਣ, ਤਾਂ ਜੋ ਇਸ ਦੇ ਅਧਾਰ 'ਤੇ ਕਿਆਮਤ ਦੇ ਦਿਨ ਆਪ ﷺ ਉਨ੍ਹਾਂ ਲਈ ਸ਼ਫਾਅਤ (ਸਿਫਾਰਸ਼) ਕਰ ਸਕਣ ਅਤੇ ਉਨ੍ਹਾਂ ਦੇ ਇਸਲਾਮ ਕਬੂਲਣ ਦੀ ਗਵਾਹੀ ਦੇ ਸਕਣ। ਲੇਕਿਨ ਅਬੁ-ਤਾਲਿਬ ਨੇ ਇਸ ਡਰ ਤੋਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕਿਤੇ ਕੁਰੈਸ਼ ਦੇ ਲੋਕ ਉਨ੍ਹਾਂ ਦੀ ਬਦਨਾਮੀ ਨਾ ਕਰਨ ਅਤੇ ਇਹ ਨਾ ਕਹਿਣ ਕਿ ਉਹ ਮੌਤ ਅਤੇ ਕਮਜ਼ੋਰੀ ਦੇ ਡਰ ਤੋਂ ਮੁਸਲਮਾਨ ਹੋ ਗਏ। ਉਨ੍ਹਾਂ ਨੇ ਨਬੀ ﷺ ਨੂੰ ਕਿਹਾ ਕਿ ਜੇ ਇਹ ਗੱਲ ਨਾ ਹੁੰਦੀ ਤਾਂ ਮੈਂ ਸ਼ਹਾਦਤ ਪੜ੍ਹ ਕੇ ਤੇਰੇ ਦਿਲ ਨੂੰ ਖੁਸ਼ ਕਰ ਦਿੰਦਾ ਅਤੇ ਤੇਰੀ ਇੱਛਾ ਪੂਰੀ ਕਰ ਦਿੰਦਾ। ਇਸ ਮੌਕੇ 'ਤੇ ਅੱਲਾਹ ਨੇ ਉਹ ਆਇਤ ਨਾਜ਼ਿਲ ਕੀਤੀ ਜੋ ਦਰਸਾਉਂਦੀ ਹੈ ਕਿ ਅੱਲਾਹ ਦੇ ਨਬੀ ﷺ ਕੋਲ ਇਸ ਦੀ ਸਮਰੱਥਾ ਨਹੀਂ ਕਿ ਆਪ ਕਿਸੇ ਨੂੰ ਇਸਲਾਮ ਕਬੂਲ ਕਰਨ ਦੀ ਖੁਸ਼ਕਿਸਮਤੀ ਬਖਸ਼ਣ; ਸਗੋਂ ਸਿਰਫ਼ ਅੱਲਾਹ ਹੀ ਹੈ ਜੋ ਜਿਸ ਨੂੰ ਚਾਹੁੰਦਾ ਹੈ ਇਸਦਾ ਬਲ ਬਖਸ਼ਦਾ ਹੈ। ਜਦੋਂ ਕਿ ਨਬੀ ﷺ ਲੋਕਾਂ ਦਾ ਮਾਰਗਦਰਸ਼ਨ ਕਰਦੇ, ਉਨ੍ਹਾਂ ਸਾਹਮਣੇ ਹੱਕ-ਸੱਚ ਨੂੰ ਪੇਸ਼ ਕਰਦੇ ਅਤੇ ਉਨ੍ਹਾਂ ਨੂੰ ਸਿੱਧਾ ਰਾਹ ਦਿਖਾਉਂਦੇ ਹਨ।فوائد الحديث
ਲੋਕਾਂ ਦੇ ਤਾਅਨਿਆਂ ਦੇ ਡਰ ਤੋਂ ਸੱਚ ਨੂੰ ਛੱਡਣਾ ਸਹੀ ਨਹੀਂ ਹੈ।
ਅੱਲਾਹ ਦੇ ਨਬੀ ﷺ ਦਾ ਕੰਮ ਸਿਰਫ ਰਾਹ ਦਿਖਾਉਣਾ ਸੀ , ਇਸਲਾਮ ਕਬੂਲ ਕਰਨ ਦਾ ਸਨਮਾਨ ਦੇਣਾ ਅੱਲਾਹ ਦੇ ਹੱਥ ਵਿੱਚ ਹੈ।
ਕਿਸੇ ਕਾਫਿਰ ਮਰੀਜ਼ ਦਾ ਹਾਲ ਪੁੱਛਣ ਲਈ ਜਾਇਆ ਜਾ ਸਕਦਾ ਹੈ, ਤਾਂ ਜੋ ਉਸ ਨੂੰ ਇਸਲਾਮ ਵੱਲ ਬੁਲਾਇਆ ਜਾ ਸਕੇ।
ਅੱਲਾਹ ਦੇ ਨਬੀ ﷺ ਹਰ ਹਾਲਤ ਵਿੱਚ ਲੋਕਾਂ ਨੂੰ ਅੱਲਾਹ ਦੇ ਦੀਨ ਵੱਲ ਬੁਲਾਉਣ ਦੇ ਚਾਹਵਾਨ ਸੀ।
