ਅੱਲਾਹ ਦੇ ਨਬੀ ﷺ ਨੇ (ਅੰਗਾਂ ਨੂੰ) ਇੱਕ-ਇੱਕ ਵਾਰ (ਧੋ ਕੇ) ਵੁਜ਼ੂ ਕੀਤਾ।

ਅੱਲਾਹ ਦੇ ਨਬੀ ﷺ ਨੇ (ਅੰਗਾਂ ਨੂੰ) ਇੱਕ-ਇੱਕ ਵਾਰ (ਧੋ ਕੇ) ਵੁਜ਼ੂ ਕੀਤਾ।

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨੇ (ਅੰਗਾਂ ਨੂੰ) ਇੱਕ-ਇੱਕ ਵਾਰ (ਧੋ ਕੇ) ਵੁਜ਼ੂ ਕੀਤਾ।

[صحيح] [رواه البخاري]

الشرح

ਅੱਲਾਹ ਦੇ ਨਬੀ ﷺ ਕਈ ਵਾਰੀ ਵੁਜ਼ੂ ਕਰਦੇ ਹੋਏ ਵੁਜ਼ੂ ਦੇ ਸਾਰੇ ਅੰਗਾਂ ਨੂੰ ਇੱਕ-ਇੱਕ ਵਾਰ ਹੀ ਧੋਇਆ ਕਰਦੇ ਸਨ। ਸੋ, ਆਪ ﷺ ਇੱਕ ਹੀ ਵਾਰ ਚਿਹਰਾ ਧੋਂਦੇ (ਜਿਸ ਵਿੱਚ ਕੁੱਲੀ ਕਰਨਾ ਅਤੇ ਨੱਕ ਵਿੱਚ ਪਾਣੀ ਪਾ ਕੇ ਬਾਹਰ ਝਾੜਨਾ ਵੀ ਸ਼ਾਮਲ ਹੈ) ਅਤੇ ਦੋਵੇਂ ਹੱਥਾਂ ਅਤੇ ਦੋਵੇਂ ਪੈਰਾਂ ਨੂੰ ਵੀ ਇੱਕ-ਇੱਕ ਵਾਰ ਹੀ ਧੋਂਦੇ। ਅਸਲ ਵਿੱਚ ਵਾਜਿਬ (ਜ਼ਰੂਰੀ) ਗਿਣਤੀ ਇੱਕ ਵਾਰ ਧੋਣ ਦੀ ਹੀ ਹੈ।

فوائد الحديث

ਵੁਜ਼ੂ ਦੇ ਅੰਗਾਂ ਨੂੰ ਇੱਕ ਵਾਰੀ ਧੋਣਾ ਵਾਜਿਬ (ਫਰਜ਼) ਹੈ ਅਤੇ ਇੱਕ ਤੋਂ ਵੱਧ ਵਾਰ ਧੋਣਾ ਮੁਸਤਹੱਬ (ਪਸੰਦੀਦਾ) ਹੈ।

ਵੁਜ਼ੂ ਦੇ ਅੰਗਾਂ ਨੂੰ ਕਦੀ-ਕਦੀ ਇੱਕ-ਇੱਕ ਵਾਰ ਹੀ ਧੋਇਆ ਜਾ ਸਕਦਾ ਹੈ।

ਸਿਰ ਦਾ ਮਸਾਹ (ਗਿੱਲਾ ਹੱਥ ਫੇਰਨਾ) ਇੱਕ ਹੀ ਵਾਰ ਕੀਤਾ ਜਾਵੇਗਾ।

التصنيفات

Recommended Acts and Manners of Ablution, Method of Ablution