إعدادات العرض
ਜੋ ਅੱਲਾਹ ਲਈ ਮਸਜਿਦ ਬਣਾਵੇਗਾ, ਅੱਲਾਹ ਉਸ ਲਈ ਜੰਨਤ ਵਿੱਚ ਉਸੇ ਜੈਸਾ ਘਰ ਬਣਾਵੇਗਾ।
ਜੋ ਅੱਲਾਹ ਲਈ ਮਸਜਿਦ ਬਣਾਵੇਗਾ, ਅੱਲਾਹ ਉਸ ਲਈ ਜੰਨਤ ਵਿੱਚ ਉਸੇ ਜੈਸਾ ਘਰ ਬਣਾਵੇਗਾ।
ਮਹਿਮੂਦ ਬਿਨ ਲਬੀਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਉਸਮਾਨ ਬਿਨ ਅੱਫ਼ਾਨ (ਰਜ਼ੀਅੱਲਾਹੁ ਅਨਹੁ) ਨੇ ਮਸਜਿਦ-ਏ-ਨਬਵੀ ਦੀ ਦੁਬਾਰਾ ਉਸਾਰੀ ਕਰਨ ਦਾ ਇਰਾਦਾ ਕੀਤਾ, ਤਾਂ ਲੋਕਾਂ ਨੇ ਇਸ ਗੱਲ ਨੂੰ ਨਾਪਸੰਦ ਕੀਤਾ। ਉਹ ਚਾਹੁੰਦੇ ਸਨ ਕਿ ਉਸ (ਮਸਜਿਦ) ਨੂੰ ਉਸਦੀ ਅਸਲ ਹਾਲਤ 'ਤੇ ਹੀ ਛੱਡ ਦਿੱਤਾ ਜਾਵੇ। ਇਸ 'ਤੇ ਉਸਮਾਨ (ਰਜ਼ੀਅੱਲਾਹੁ ਅਨਹੁ) ਨੇ ਕਿਹਾ ਕਿ ਮੈਂ ਰਸੂਲੁੱਲਾਹ ﷺ ਨੂੰ ਫਰਮਾਉਂਦੇ ਹੋਏ ਸੁਣਿਆ: "ਜੋ ਅੱਲਾਹ ਲਈ ਮਸਜਿਦ ਬਣਾਵੇਗਾ, ਅੱਲਾਹ ਉਸ ਲਈ ਜੰਨਤ ਵਿੱਚ ਉਸੇ ਜੈਸਾ ਘਰ ਬਣਾਵੇਗਾ।"
[صحيح] [متفق عليه]
الترجمة
العربية English မြန်မာ Svenska Čeština ગુજરાતી Yorùbá Nederlands اردو Indonesia ئۇيغۇرچە বাংলা සිංහල हिन्दी Tiếng Việt Hausa Kiswahili پښتو অসমীয়া دری Кыргызча Lietuvių Kinyarwanda नेपाली മലയാളം తెలుగు Bosanski ಕನ್ನಡ Kurdî Română Soomaali Shqip Српски Українська Wolof Moore Tagalog தமிழ் Azərbaycan فارسی ქართული 中文 Magyar Português Deutsch Русский Македонски Bambara አማርኛ Malagasy Oromoo ភាសាខ្មែរ ไทย मराठी Türkçe Italiano O‘zbek Français Español Kurmancî 日本語 тоҷикӣالشرح
ਉਸਮਾਨ ਬਿਨ ਅੱਫ਼ਾਨ (ਰਜ਼ੀਅੱਲਾਹੁ ਅਨਹੁ) ਨੇ ਪਹਿਲਾਂ ਨਾਲੋਂ ਬਿਹਤਰ ਢੰਗ ਨਾਲ ਮਸਜਿਦ-ਏ-ਨਬਵੀ ਦੀ ਦੁਬਾਰਾ ਉਸਾਰੀ ਕਰਨ ਦਾ ਇਰਾਦਾ ਕੀਤਾ, ਲੋਕਾਂ ਨੂੰ ਉਨ੍ਹਾਂ ਦੇ ਇਸ ਇਰਾਦੇ ਨੂੰ ਨਾਪਸੰਦ ਕੀਤਾ। ਕਿਉਂਕਿ ਇਸ ਨਾਲ ਮਸਜਿਦ-ਏ-ਨਬਵੀ ਆਪਣੀ ਉਸ ਮੂਲ ਹਾਲਤ 'ਤੇ ਬਾਕੀ ਨਾ ਰਹਿੰਦੀ, ਜਿਸ ਹਾਲਤ ਵਿੱਚ ਅੱਲਾਹ ਦੇ ਨਬੀ ﷺ ਦੇ ਜ਼ਮਾਨੇ ਵਿੱਚ ਮੌਜੂਦ ਸੀ। ਆਪ ﷺ ਦੇ ਜ਼ਮਾਨੇ ਵਿੱਚ ਮਸਜਿਦ ਕੱਚੀਆਂ ਇੱਟਾਂ ਦੀ ਬਣੀ ਹੋਈ ਸੀ ਅਤੇ ਉਸ ਦੀ ਛੱਤ ਖਜੂਰ ਦੀਆਂ ਟਾਹਣੀਆਂ ਨਾਲ ਬਣੀ ਸੀ। ਜਦੋਂ ਕਿ ਉਸਮਾਨ (ਰਜ਼ੀਅੱਲਾਹੁ ਅਨਹੁ) ਇਸ ਦੀ ਉਸਾਰੀ ਪੱਥਰ ਅਤੇ ਚੂਨੇ ਨਾਲ ਕਰਨਾ ਚਾਹੁੰਦੇ ਸਨ। ਲੋਕਾਂ ਦੀ ਨਾਪਸੰਦੀ ਵੇਖਦੇ ਹੋਏ ਉਸਮਾਨ (ਰਜ਼ੀਅੱਲਾਹੁ ਅਨਹੁ) ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨੂੰ ਕਹਿੰਦੇ ਹੋਏ ਸੁਣਿਆ: ਜਿਸ ਨੇ ਕੇਵਲ ਅੱਲਾਹ ਦੀ ਰਜ਼ਾ ਹਾਸਲ ਕਰਨ ਲਈ ਮਸਜਿਦ ਬਣਾਈ ਅਤੇ ਉਸਦੇ ਇਸ ਅਮਲ ਵਿੱਚ ਦਿਖਾਵੇ ਅਤੇ ਪ੍ਰਸਿੱਧੀ ਦੀ ਲਾਲਚ ਦਾ ਇੱਕ ਟੁਕੜਾ ਵੀ ਨਾ ਹੋਵੇ, ਤਾਂ ਅੱਲਾਹ ਤਆਲਾ ਉਸ ਨੂੰ ਉਸੇ ਦਰਜੇ ਦਾ ਸਭ ਤੋਂ ਵਧੀਆ ਬਦਲਾ ਦਿੰਦੇ ਹੋਏ ਉਸ ਲਈ ਜੰਨਤ ਵਿੱਚ ਉਸੇ ਜੈਸਾ ਇੱਕ ਘਰ ਬਣਾਏਗਾ।فوائد الحديث
ਮਸਜਿਦਾਂ ਦੀ ਉਸਾਰੀ ਕਰਨ ਦੀ ਤਰਗੀਬ (ਪ੍ਰੇਰਨਾ) ਅਤੇ ਉਸ ਦੀ ਫਜ਼ੀਲਤ (ਮਹੱਤਤਾ)।
ਮਸਜਿਦ ਦਾ ਵਿਸਥਾਰ ਅਤੇ ਨਵੀਨੀਕਰਨ ਮਸਜਿਦ ਦੀ ਉਸਾਰੀ ਦੀ ਫਜ਼ੀਲਤ ਦੇ ਦਾਇਰੇ ਵਿੱਚ ਆਉਂਦਾ ਹੈ।
ਸਾਰੇ ਅਮਲਾਂ (ਕਰਮਾਂ) ਨੂੰ ਕੇਵਲ ਅੱਲਾਹ ਦੀ ਰਜ਼ਾ ਹਾਸਲ ਕਰਨ ਲਈ ਕਰਨ ਦਾ ਮਹੱਤਵ।
التصنيفات
The rulings of mosques