ਜਦੋਂ ਤੁਸੀਂ ਨਮਾਜ਼ ਪੜ੍ਹੋ, ਤਾਂ ਆਪਣੀਆਂ ਸਫਾਂ (ਕਤਾਰਾਂ) ਨੂੰ ਠੀਕ ਕਰ ਲਵੋ। ਫੇਰ ਤੁਹਾਡੇ ਵਿੱਚੋਂ ਇੱਕ ਵਿਅਕਤੀ ਇਮਾਮ ਬਣ ਕੇ ਨਮਾਜ਼…

ਜਦੋਂ ਤੁਸੀਂ ਨਮਾਜ਼ ਪੜ੍ਹੋ, ਤਾਂ ਆਪਣੀਆਂ ਸਫਾਂ (ਕਤਾਰਾਂ) ਨੂੰ ਠੀਕ ਕਰ ਲਵੋ। ਫੇਰ ਤੁਹਾਡੇ ਵਿੱਚੋਂ ਇੱਕ ਵਿਅਕਤੀ ਇਮਾਮ ਬਣ ਕੇ ਨਮਾਜ਼ ਪੜ੍ਹਾਵੇ। ਸੋ, ਜਦੋਂ ਉਹ ਤਕਬੀਰ ਕਹੇ, ਤਾਂ ਤੁਸੀਂ ਵੀ ਤਕਬੀਰ ਕਹੋ

ਹਿੱਤਾਨ ਬਿਨ ਅਬਦੁੱਲਾਹ ਰੱਕਾਸ਼ੀ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਇੱਕ ਵਾਰੀ ਮੈਂ ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਦੇ ਨਾਲ ਨਮਾਜ਼ ਪੜ੍ਹੀ। ਜਦੋਂ ਉਹ ਕਾਅਦਾ (ਬੈਠਕ ਦੀ ਹਾਲਤ) ਵਿੱਚ ਸਨ, ਤਾਂ ਪਿੱਛੇ ਨਮਾਜ਼ ਪੜ੍ਹ ਰਹੇ ਇੱਕ ਵਿਅਕਤੀ ਨੇ ਕਿਹਾ: ਨਮਾਜ਼ ਨੂੰ ਭਲਾਈ ਅਤੇ ਜ਼ਕਾਤ ਨਾਲ ਜੋੜ ਕੇ ਬਿਆਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਬੁ-ਮੂਸਾ (ਰਜ਼ੀਅੱਲਾਹੁ ਅਨਹੁ) ਦੀ ਨਮਾਜ਼ ਪੂਰੀ ਹੋ ਗਈ ਅਤੇ ਸਲਾਮ ਫੇਰ ਦਿੱਤਾ, ਤਾਂ ਲੋਕਾਂ ਵੱਲ ਮੂੰਹ ਕਰ ਕੇ ਬੈਠ ਗਏ ਤੇ ਕਿਹਾ: ਤੁਹਾਡੇ ਵਿੱਚੋਂ ਕਿਸ ਨੇ ਇਹ ਗੱਲ ਕਹੀ ਹੈ? ਜਦੋਂ ਕਿਸੇ ਨੇ ਜਵਾਬ ਨਹੀਂ ਦਿੱਤਾ, ਤਾਂ ਉਨ੍ਹਾਂ ਨੇ ਫਿਰ ਪੁੱਛਿਆ: ਤੁਹਾਡੇ ਵਿੱਚੋਂ ਕਿਸ ਨੇ ਇਹ ਗੱਲ ਕਹੀ ਹੈ? ਫਿਰ ਜਦੋਂ ਕਿਸੇ ਨੇ ਜਵਾਬ ਨਹੀਂ ਦਿੱਤਾ, ਤਾਂ ਕਿਹਾ: ਹੇ ਹਿੱਤਾਨ! ਸ਼ਾਇਦ ਤੂੰ ਇਹ ਗੱਲ ਕਹੀ ਹੈ? ਉਨ੍ਹਾਂ ਨੇ ਕਿਹਾ: ਮੈਂ ਇਹ ਗੱਲ ਨਹੀਂ ਕਹੀ ਅਤੇ ਮੈਨੂੰ ਡਰ ਸੀ ਕਿ ਤੁਸੀਂ ਇਸ ਗੱਲ ਲਈ ਮੈਨੂੰ ਹੀ ਝਿੜਕੋਗੇ। ਇਹ ਸਭ ਸੁਣਨ ਤੋਂ ਬਾਅਦ ਉੱਥੇ ਮੌਜੂਦ ਇੱਕ ਵਿਅਕਤੀ ਨੇ ਕਿਹਾ: ਇਹ ਗੱਲ ਮੈਂ ਕਹੀ ਸੀ ਅਤੇ ਮੇਰਾ ਇਰਾਦਾ ਚੰਗਾ ਹੀ ਸੀ। ਉਸ ਦੀ ਗੱਲ ਸੁਣਨ ਤੋਂ ਬਾਅਦ ਅਬੁ ਮੂਸਾ (ਰ.) ਨੇ ਕਿਹਾ: ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਨਮਾਜ਼ ਵਿੱਚ ਕਿਵੇਂ-ਕੀ ਕਹਿਣਾ ਹੈ? ਅੱਲਾਹ ਦੇ ਰਸੂਲ ﷺ ਨੇ ਸਾਡੇ ਨਾਲ ਗੱਲ-ਬਾਤ ਕਰਦਿਆਂ ਸਾਨੂੰ ਸਾਡੀ ਨਮਾਜ਼ ਦੱਸੀ ਅਤੇ ਸਾਡੀ ਸੁੰਨਤ ਸਿੱਖਾਈ। ਆਪ ﷺ ਨੇ ਫਰਮਾਇਆ: "ਜਦੋਂ ਤੁਸੀਂ ਨਮਾਜ਼ ਪੜ੍ਹੋ, ਤਾਂ ਆਪਣੀਆਂ ਸਫਾਂ (ਕਤਾਰਾਂ) ਨੂੰ ਠੀਕ ਕਰ ਲਵੋ। ਫੇਰ ਤੁਹਾਡੇ ਵਿੱਚੋਂ ਇੱਕ ਵਿਅਕਤੀ ਇਮਾਮ ਬਣ ਕੇ ਨਮਾਜ਼ ਪੜ੍ਹਾਵੇ। ਸੋ, ਜਦੋਂ ਉਹ ਤਕਬੀਰ ਕਹੇ, ਤਾਂ ਤੁਸੀਂ ਵੀ ਤਕਬੀਰ ਕਹੋ ਅਤੇ ਜਦੋਂ ਉਹ {غَيْرِ الْمَغْضُوبِ عَلَيْهِمْ وَلا الضَّالِّينَ} [ਸੂਰਤ ਫ਼ਾਤਿਹਾ: 7] ਤਾਂ ਤੁਸੀਂ ਆਮੀਨ ਕਹੋ, ਅੱਲਾਹ ਤੁਹਾਡੀ ਦੁਆ ਕਬੂਲ ਕਰੇਗਾ। ਫੇਰ ਜਦੋਂ ਉਹ ਤਕਬੀਰ ਕਹੇ ਤੇ ਰੁਕੂ ਕਰੇ, ਤਾਂ ਤੁਸੀਂ ਵੀ ਤਕਬੀਰ ਕਹੋ ਤੇ ਰੁਕੂ ਕਰੋ। ਇਮਾਮ ਤੁਹਾਥੋਂ ਪਹਿਲਾਂ ਰੁਕੂ ਵਿੱਚ ਜਾਵੇਗਾ ਅਤੇ ਤੁਹਾਥੋਂ ਪਹਿਲਾਂ ਰੁਕੂ ਤੋਂ ਉੱਠੇਗਾ।" ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤੁਹਾਡੇ ਰੁਕੂ ਵਿੱਚ ਜਾਣ ਵੇਲੇ ਜੋ ਇੱਕ ਪਲ ਦੀ ਦੇਰੀ ਹੋਵੇਗੀ, ਉਹ ਰੁਕੂ ਤੋਂ ਉੱਠਣ ਵਿੱਚ ਹੋਣ ਵਾਲੀ ਇੱਕ ਪਲ ਦੀ ਦੇਰੀ ਨਾਲ ਪੂਰੀ ਹੋ ਜਾਵੇਗੀ। ਅਤੇ ਜਦੋਂ ਇਮਾਮ "سَمِعَ اللهُ لِمَنْ حَمِدَهُ - ਸਮਿਅੱਲਾਹੁ ਲਿਮਨ ਹਮਿਦਾਹ" ਕਹੇ, ਤਾਂ ਤੁਸੀਂ "اللَّهُمَّ رَبَّنَا لَكَ الْحَمْدُ - ਅੱਲਾਹੁੱਮਾ ਰੱਬਾਨਾ ਵਲਾਕਲ ਹਮਦ ਕਹੋ, ਅੱਲਾਹ ਤੁਹਾਡੀ ਦੁਆ ਸੁਣ ਲਵੇਗਾ। ਅਤੇ ਜਦੋਂ ਉਹ ਤਕਬੀਰ ਕਹੇ ਤੇ ਸਜਦੇ ਵਿੱਚ ਜਾਵੇ, ਤਾਂ ਤੁਸੀਂ ਵੀ ਤਕਬੀਰ ਕਹੋ ਤੇ ਸਜਦਾ ਵਿੱਚ ਜਾਵੋ। ਇਮਾਮ ਤੁਹਾਥੋਂ ਪਹਿਲਾਂ ਸਜਦੇ ਵਿੱਚ ਜਾਵੇਗਾ ਤੇ ਤੁਹਾਥੋਂ ਪਹਿਲਾਂ ਸਜਦੇ ਤੋਂ ਉੱਠੇਗਾ।" ਇਸ ਤੋਂ ਬਾਅਦ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤੁਹਾਡੇ ਸਜਦੇ ਵਿੱਚ ਜਾਣ ਵੇਲੇ ਜੋ ਇੱਕ ਪਲ ਦੀ ਦੇਰੀ ਹੋਵੇਗੀ, ਉਹ ਸਜਦੇ ਤੋਂ ਉੱਠਣ ਵਿੱਚ ਹੋਣ ਵਾਲੀ ਇੱਕ ਪਲ ਦੀ ਦੇਰੀ ਨਾਲ ਪੂਰੀ ਹੋ ਜਾਵੇਗੀ। ਅਤੇ ਜਦੋਂ ਤਸ਼ਹੁੱਦ ਵਿੱਚ ਬੈਠੇ, ਤਾਂ ਸਭ ਤੋਂ ਪਹਿਲਾਂ ਇਹ ਦੁਆ ਪੜ੍ਹੇ: التَّحِيَّاتُ الطَّيِّبَاتُ الصَّلَوَاتُ لِلهِ، السَّلَامُ عَلَيْكَ أَيُّهَا النَّبِيُّ وَرَحْمَةُ اللهِ وَبَرَكَاتُهُ، السَّلَامُ عَلَيْنَا وَعَلَى عِبَادِ اللهِ الصَّالِحِينَ، أَشْهَدُ أَنْ لَا إِلَهَ إِلَّا اللهُ وَأَشْهَدُ أَنَّ مُحَمَّدًا عَبْدُهُ وَرَسُولُهُ - ਅੱਤਾਹਿਆਤੁ ਅੱਤ-ਤੈਯੀਬਾਤੁ ਅੱਸ-ਸਲਾਵਾਤੁ ਲਿੱਲਾਹ, ਅੱਸਲਾਮੁ ਅਲੈਕਾ ਅਯੁਹਨ ਨਬੀਯੁ ਵਾ ਰਹਿਮਤੁੱਲਾਹੀ ਵਾ ਬਰਾਕਾਤੁਹ, ਅੱਸਲਾਮੁ ਅਲੈਨਾ ਵਾ ਅਲਾ ਇਬਾਦਿੱਲਾਹਿਸ-ਸਾਲਿਹੀਨ, ਅਸ਼ਹਦੁ ਅੱਲਾ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ।"

[صحيح] [رواه مسلم]

الشرح

ਸਹਾਬੀ ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਨੇ ਇੱਕ ਨਮਾਜ਼ ਪੜ੍ਹੀ। ਨਮਾਜ਼ ਦੇ ਦੌਰਾਨ ਜਦੋਂ ਉਹ ਕਾਅਦਾ ਦੀ ਹਾਲਤ ਵਿੱਚ ਸਨ (ਜਿਸ ਵਿੱਚ ਤਸ਼ਹੁੱਦ ਪੜ੍ਹੀ ਜਾਂਦੀ ਹੈ) ਤਾਂ ਪਿੱਛੇ ਨਮਾਜ਼ ਪੜ੍ਹ ਰਹੇ ਇੱਕ ਵਿਅਕਤੀ ਨੇ ਕਿਹਾ ਕਿ ਕੁਰਆਨ ਵਿੱਚ ਨਮਾਜ਼ ਦਾ ਜ਼ਿਕਰ ਭਲਾਈ ਅਤੇ ਜ਼ਕਾਤ ਨਾਲ ਕੀਤਾ ਗਿਆ ਹੈ। ਤਾਂ ਜਦੋਂ ਨਮਾਜ਼ ਖਤਮ ਹੋ ਗਈ, ਉਨ੍ਹਾਂ ਨੇ ਲੋਕਾਂ ਵੱਲ ਰੁਖ ਕੀਤਾ ਤੇ ਪੁੱਛਿਆ ਕਿ ਤੁਹਾਡੇ ਵਿੱਚੋਂ ਕਿਸ ਨੇ ਕਿਹਾ ਹੈ ਕਿ ਕੁਰਆਨ ਵਿੱਚ ਨਮਾਜ਼ ਦਾ ਜ਼ਿਕਰ ਭਲਾਈ ਅਤੇ ਜ਼ਕਾਤ ਨਾਲ ਕੀਤਾ ਗਿਆ ਹੈ? ਜਦੋਂ ਸਾਰੇ ਲੋਕ ਚੁੱਪ ਰਹੇ ਅਤੇ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ, ਤਾਂ ਉਨ੍ਹਾਂ ਨੇ ਦੁਬਾਰਾ ਇਹੋ ਸਵਾਲ ਪੁੱਛਿਆ। ਲੇਕਿਨ ਜਦੋਂ ਫਿਰ ਵੀ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ, ਤਾਂ ਅਬੁ-ਮੂਸਾ (ਰਜ਼ੀਅੱਲਾਹੁ ਅਨਹੁ) ਨੇ ਹਿੱਤਾਨ ਨੂੰ ਕਿਹਾ ਕਿ ਹੇ ਹਿੱਤਾਨ! ਸ਼ਾਇਦ ਤੂੰ ਹੀ ਇਹ ਗੱਲ ਕਹੀ ਹੈ? ਅਸਲ ਵਿੱਚ ਉਨ੍ਹਾਂ ਨੇ ਹਿੱਤਾਨ ਨੂੰ ਇਹ ਗੱਲ ਇਸ ਲਈ ਕਹੀ ਸੀ ਕਿਉਂਕਿ ਹਿੱਤਾਨ ਇੱਕ ਦਲੇਰ ਆਦਮੀ ਸਨ ਅਤੇ ਉਨ੍ਹਾਂ ਨਾਲ ਹਿੱਤਾਨ ਦੀ ਗਹਿਰੀ ਦੋਸਤੀ ਤੇ ਨੇੜਤਾ ਸੀ, ਜਿਸ ਕਾਰਨ ਇਸ ਗੱਲ ਦੀ ਸੰਭਾਵਨਾ ਨਹੀਂ ਸੀ ਕਿ ਉਹ ਇਸ ਆਰੋਪ ਤੋਂ ਬੁਰਾ ਮਹਿਸੂਸ ਕਰਦੇ। ਨਾਲ ਹੀ ਇਸ ਦਾ ਉਦੇਸ਼ ਅਸਲ ਗੱਲ ਕਰਨ ਵਾਲੇ ਨੂੰ ਆਪਣੀ ਗਲਤੀ ਮੰਨਣ ਲਈ ਉਭਾਰਨਾ ਸੀ। ਸੋ ਹਿੱਤਾਨ ਨੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਇਹ ਗੱਲ ਨਹੀਂ ਕਹੀ ਅਤੇ ਕਿਹਾ ਕਿ ਮੈਨੂੰ ਪਹਿਲਾਂ ਹੀ ਇਸ ਗੱਲ ਦਾ ਡਰ ਸੀ ਕਿ ਤੁਸੀਂ ਇਹ ਸਮਝ ਕੇ ਮੈਨੂੰ ਹੀ ਝਿੜਕ ਦਿਓਗੇ ਕਿ ਇਹ ਗੱਲ ਮੈਂ ਹੀ ਕਹੀ ਹੈ। ਇਹ ਸੁਣਨ ਤੋਂ ਬਾਅਦ ਉੱਥੇ ਮੌਜੂਦ ਇੱਕ ਬੰਦੇ ਨੇ ਕਿਹਾ ਕਿ ਇਹ ਗੱਲ ਮੈਂ ਕਹੀ ਸੀ ਅਤੇ ਮੇਰਾ ਮਕਸਦ (ਉਦੇਸ਼) ਬੁਰਾ ਨਹੀਂ ਸੀ। ਇਸ 'ਤੇ ਅਬੁ ਮੂਸਾ (ਰ.) ਨੇ ਉਸ ਨੂੰ ਸਿੱਖਾਉਂਦੇ ਹੋਏ ਕਿਹਾ ਕਿ ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਨੂੰ ਆਪਣੀ ਨਮਾਜ਼ ਵਿੱਚ ਕੀ ਕੁੱਝ ਕਹਿਣਾ ਹੈ ਤੇ ਕਿਵੇਂ ਕਹਿਣਾ ਹੈ? ਇਹ ਅਸਲ ਵਿੱਚ ਇੱਕ ਤਰੀਕੇ ਨਾਲ ਉਨ੍ਹਾਂ ਦਾ ਖੰਡਨ ਸੀ। ਫੇਰ ਅਬੁ ਮੂਸਾ (ਰ.) ਨੇ ਦੱਸਿਆ ਕਿ ਇੱਕ ਵਾਰ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਸ਼ਰੀਅਤ ਅਤੇ ਨਮਾਜ਼ ਸਿਖਾਈ। ਇਸ 'ਤੇ ਆਪ ﷺ ਨੇ ਫਰਮਾਇਆ: ਜਦੋਂ ਤੁਸੀਂ ਨਮਾਜ਼ ਪੜ੍ਹੋ, ਤਾਂ ਆਪਣੀਆਂ ਸਫਾਂ (ਕਤਾਰਾਂ) ਸਹੀ ਤੇ ਸਿੱਧੀਆਂ ਕਰ ਲਿਆ ਕਰੋ। ਫੇਰ ਇੱਕ ਬੰਦਾ ਇਮਾਮ ਬਣ ਕੇ ਲੋਕਾਂ ਨੂੰ ਨਮਾਜ਼ ਪੜ੍ਹਾਵੇ। ਸੋ, ਜਦੋਂ ਇਮਾਮ ਤਕਬੀਰ-ਏ-ਤਹਿਰੀਮਾ (ਨਮਾਜ਼ ਸ਼ੁਰੂ ਕਰਨ ਦੀ ਤਕਬੀਰ - ਅੱਲਾਹੁ ਅਕਬਰ) ਕਹੇ, ਤਾਂ ਤੁਸੀਂ ਵੀ ਉਸੇ ਤਰ੍ਹਾਂ ਤਕਬੀਰ-ਏ-ਤਹਿਰੀਮਾ ਕਹੋ ਅਤੇ ਜਦੋਂ ਉਹ ਸੂਰਤ ਫਾਤਿਹਾ ਪੜ੍ਹਦੇ ਹੋਏ {غير المغضوب عليهم ولا الضالين - ਗ਼ੈਰਿਲ ਮਗ਼ਜ਼ੂਬੀ ਅਲੈਹਿਮ ਵਲੱਜ਼-ਜ਼ਾਲੀਨ} ਤੱਕ ਪਹੁੰਚੇ, ਤਾਂ ਤੁਸੀਂ ਆਮੀਨ ਕਹੋ। ਜਦੋਂ ਤੁਸੀਂ ਅਜਿਹਾ ਕਰੋਗੇ ਤਾਂ ਅੱਲਾਹ ਤੁਹਾਡੀ ਦੁਆ ਕਬੂਲ ਕਰੇਗਾ। ਫੇਰ ਜਦੋਂ ਇਮਾਮ ਤਕਬੀਰ (ਅੱਲਾਹੁ ਅਕਬਰ) ਕਹੇ ਤੇ ਰੁਕੂ ਵਿੱਚ ਜਾਵੇ, ਤਾਂ ਤੁਸੀਂ ਵੀ ਤਕਬੀਰ ਕਹੋ ਅਤੇ ਰੁਕੂ ਵਿੱਚ ਜਾਵੋ। ਇਮਾਮ ਤੁਹਾਥੋਂ ਪਹਿਲਾਂ ਰੁਕੂ ਵਿੱਚ ਜਾਵੇਗਾ ਅਤੇ ਤੁਹਾਥੋਂ ਪਹਿਲਾਂ ਰੁਕੂ ਤੋਂ ਉੱਠੇਗਾ। ਇਸ ਲਈ ਤੁਸੀਂ ਉਸ ਤੋਂ ਅੱਗੇ ਨਾ ਵਧੋ। ਇਸ ਦੌਰਾਨ ਤੁਹਾਡੇ ਰੁਕੂ ਵਿੱਚ ਜਾਣ ਵੇਲੇ ਜੋ ਇੱਕ ਪਲ ਦੀ ਦੇਰੀ ਹੋਵੇਗੀ, ਉਹ ਤੁਹਾਡੇ ਰੁਕੂ ਤੋਂ ਉੱਠਣ ਵੇਲੇ ਹੋਣ ਵਾਲੀ ਇੱਕ ਪਲ ਦੀ ਦੇਰੀ ਨਾਲ ਪੂਰੀ ਹੋ ਜਾਵੇਗੀ। ਇਸ ਤਰ੍ਹਾਂ ਤੁਹਾਡੇ ਰੁਕੂ ਦੀ ਲੰਬਾਈ ਇਮਾਮ ਦੇ ਰੁਕੂ ਦੀ ਲੰਬਾਈ ਦੇ ਬਰਾਬਰ ਹੋ ਜਾਵੇਗੀ। ਫੇਰ ਜਦੋਂ ਇਮਾਮ "سمع الله لمن حمده - ਸਮੀਅੱਲਾਹੁ ਲਿਮਨ ਹਮਿਦਾਹ" ਕਹੇ, ਤਾਂ ਤੁਸੀਂ "اللهم ربنا لك الحمد - ਅੱਲਾਹੁੱਮਾ ਰੱਬਾਨਾ ਲਕਲ ਹਮਦ ਕਹੋ। ਜਦੋਂ ਨਮਾਜ਼ੀ ਇਹ ਕਹਿੰਦੇ ਹਨ, ਤਾਂ ਅੱਲਾਹ ਉਨ੍ਹਾਂ ਦੀ ਦੁਆ ਅਤੇ ਕਹਿਣ ਨੂੰ ਕਬੂਲ ਕਰ ਲੈਂਦਾ ਹੈ। ਕਿਉਂਕਿ ਅੱਲਾਹ ਨੇ ਆਪਣੇ ਨਬੀ ﷺ ਦੀ ਜ਼ਬਾਨੀ ਕਿਹਾ ਹੈ ਕਿ ਅੱਲਾਹ ਨੇ ਉਸ ਦੀ ਸੁਣ ਲਈ, ਜਿਸ ਨੇ ਉਸ ਦੀ ਤਾਰੀਫ ਕੀਤੀ। ਫੇਰ ਜਦੋਂ ਇਮਾਮ ਤਕਬੀਰ ਕਹੇ ਤੇ ਸਜਦੇ ਵਿੱਚ ਜਾਵੇ, ਤਾਂ ਮੁਕਤਦੀਆਂ (ਇਮਾਮ ਦੇ ਪਿੱਛੇ ਦੇ ਨਮਾਜ਼ੀ) ਨੂੰ ਵੀ ਤਕਬੀਰ ਕਹਿਣਾ ਤੇ ਸਜਦੇ ਵਿੱਚ ਜਾਣਾ ਹੈ। ਇੱਥੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇਮਾਮ ਮੁਕਤਦੀਆਂ ਤੋ ਪਹਿਲਾਂ ਸਜਦੇ ਵਿੱਚ ਜਾਵੇਗਾ ਅਤੇ ਉਨ੍ਹਾਂ ਤੋ ਪਹਿਲਾਂ ਸਜਦੇ ਤੋਂ ਉੱਠੇਗਾ। ਇਸ ਤਰ੍ਹਾਂ ਉਨ੍ਹਾਂ ਦੇ ਸਜਦੇ ਵਿੱਚ ਜਾਣ ਵੇਲੇ ਜੋ ਇੱਕ ਪਲ ਦੀ ਦੇਰੀ ਹੋਵੇਗੀ, ਉਹ ਉਨ੍ਹਾਂ ਦੇ ਸਜਦੇ ਤੋਂ ਉੱਠਣ ਵੇਲੇ ਹੋਣ ਵਾਲੀ ਇੱਕ ਪਲ ਦੀ ਦੇਰੀ ਨਾਲ ਪੂਰੀ ਹੋ ਜਾਵੇਗੀ। ਇਸ ਤਰ੍ਹਾਂ ਉਨ੍ਹਾਂ ਦੇ ਸਜਦੇ ਦੀ ਲੰਬਾਈ ਇਮਾਮ ਦੇ ਸਜਦੇ ਦੀ ਲੰਬਾਈ ਦੇ ਬਰਾਬਰ ਹੋ ਜਾਵੇਗੀ। ਫੇਰ ਜਦੋਂ ਤਸ਼ਹੁੱਦ ਵਿੱਚ ਬੈਠੇ, ਤਾਂ ਸਭ ਤੋਂ ਪਹਿਲਾਂ ਇਹ ਦੁਆ ਪੜ੍ਹੇ: "التحيات الطيبات الصلوات لله - ਅੱਤਾਹਿਆਤੁ ਅੱਤ-ਤੈਯੀਬਾਤੁ ਅੱਸ-ਸਲਾਵਾਤੁ ਲਿੱਲਾਹ।" ਭਾਵ ਰਾਜ, ਸਦੀਵਤਾ ਅਤੇ ਮਹਾਨਤਾ ਇਹ ਸਾਰੀਆਂ ਚੀਜ਼ਾਂ ਸਿਰਫ ਅੱਲਾਹ ਲਈ ਹੀ ਹਨ। ਇਸੇ ਤਰ੍ਹਾਂ ਪੰਜੋ ਨਮਾਜ਼ਾਂ ਵੀ ਸਿਰਫ਼ ਅੱਲਾਹ ਲਈ ਹੀ ਹਨ। "السلام عليك أيها النبي ورحمة الله وبركاته، السلام علينا وعلى عباد الله الصالحين - ਅੱਸਲਾਮੁ ਅਲੈਕਾ ਅਯੁਹਨ ਨਬੀਯੁ ਵਾ ਰਹਿਮਤੁੱਲਾਹੀ ਵਾ ਬਰਾਕਾਤੁਹ, ਅੱਸਲਾਮੁ ਅਲੈਨਾ ਵਾ ਅਲਾ ਇਬਾਦਿੱਲਾਹਿਸ-ਸਾਲਿਹੀਨ।" ਇਸ ਤਰ੍ਹਾਂ ਅੱਲਾਹ ਕੋਲੋਂ ਹਰ ਪ੍ਰਕਾਰ ਦੇ ਐਬ (ਕਮੀ), ਨੁਕਸ (ਖਰਾਬੀ) ਅਤੇ ਫ਼ਸਾਦ ਤੋਂ ਸਲਾਮਤੀ ਦੀ ਦੁਆ ਮੰਗੋ। ਫੇਰ ਅਸੀਂ ਸਭ ਤੋਂ ਪਹਿਲਾਂ ਖਾਸ ਤੌਰ 'ਤੇ ਆਪਣੇ ਨਬੀ ਮੁਹੰਮਦ ﷺ 'ਤੇ ਸਲਾਮ ਭੇਜਦੇ ਹਾਂ, ਫੇਰ ਆਪਣੇ ਆਪ 'ਤੇ ਸਲਾਮ ਭੇਜਦੇ ਹਾਂ ਅਤੇ ਫੇਰ ਅੱਲਾਹ ਦੇ ਹੱਕਾਂ ਤੇ ਉਸ ਦੇ ਬੰਦਿਆਂ ਦੇ ਹੱਕਾਂ ਨੂੰ ਪੂਰਾ ਕਰਨ ਵਾਲੇ ਨੇਕ ਬੰਦਿਆਂ 'ਤੇ ਸਲਾਮ ਭੇਜਦੇ ਹਾਂ। ਫੇਰ ਇਸ ਗੱਲ ਦੀ ਗਵਾਹੀ ਦਿੰਦੇ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ ਹੈ ਅਤੇ ਮੁਹੰਮਦ ﷺ ਉਸਦੇ ਬੰਦੇ ਅਤੇ ਉਸਦੇ ਰਸੂਲ ਹਨ।

فوائد الحديث

ਤਸ਼ਹੁੱਦ ਦੀਆਂ ਦੁਆਵਾਂ ਵਿੱਚੋਂ ਇੱਕ ਦੁਆ ਦਾ ਜ਼ਿਕਰ।

ਨਮਾਜ਼ ਦੇ ਸਾਰੇ ਕਾਰਜਾਂ ਅਤੇ ਕਥਨਾਂ ਦਾ ਅੱਲਾਹ ਦੇ ਨਬੀ ﷺ ਤੋਂ ਸਾਬਤ (ਪ੍ਰਮਾਣਿਤ) ਹੋਣਾ ਜ਼ਰੂਰੀ ਹੈ। ਨਮਾਜ਼ ਵਿੱਚ ਅਜਿਹਾ ਕੋਈ ਵੀ ਅਮਲ (ਕਾਰਜ) ਕਰਨਾ ਜਾਂ ਅਜਿਹਾ ਕੋਈ ਵੀ ਸ਼ਬਦ (ਕਥਨ) ਕਹਿਣਾ ਜਾਇਜ਼ ਨਹੀਂ ਹੈ, ਜੋ ਸੁੰਨਤ ਤੋਂ ਸਾਬਤ ਨਾ ਹੋਵੇ।

ਇਮਾਮ ਤੋਂ ਪਹਿਲਾਂ ਅੱਗੇ ਵੱਧ ਕੇ ਕੋਈ ਕੰਮ ਕਰਨਾ ਜਾਂ ਉਸ ਤੋਂ ਪਿੱਛੇ ਰਹਿ ਜਾਣਾ ਜਾਇਜ਼ ਨਹੀਂ ਹੈ। ਹੋਣਾ ਇਹ ਚਾਹੀਦਾ ਹੈ ਕਿ ਮੁਕਤਦੀ (ਇਮਾਮ ਦੇ ਪਿੱਛੇ ਦੇ ਨਮਾਜ਼ੀ) ਇਮਾਮ ਦੀ ਪੈਰਵੀ (ਪਾਲਣਾ) ਕਰਨ।

ਅੱਲਾਹ ਦੇ ਨਬੀ ﷺ ਅੱਲਾਹ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਅਤੇ ਆਪਣੀ ਉੱਮਤ ਨੂੰ ਦੀਨ (ਧਰਮ) ਦੇ ਹੁਕਮਾਂ ਨੂੰ ਸਿੱਖਾਉਣ 'ਤੇ ਖਾਸ ਧਿਆਨ ਦਿੰਦੇ ਸਨ।

ਇਮਾਮ ਮੁਕਦੀਆਂ ਲਈ ਆਦਰਸ਼ ਹੁੰਦਾ ਹੈ। ਇਸ ਲਈ ਨਮਾਜ਼ ਦੇ ਕਾਰਜ ਨਾ ਇਮਾਮ ਤੋਂ ਪਹਿਲਾਂ ਕਰਨੇ ਜਾਇਜ਼ ਹਨ, ਨਾ ਉਸਦੇ ਨਾਲ-ਨਾਲ ਕਰਨਾ ਅਤੇ ਨਾ ਹੀ ਉਸ ਤੋਂ ਪਿੱਛੇ ਰਹਿ ਜਾਣਾ ਜਾਇਜ਼ ਹੈ। ਸਗੋਂ, ਹੋਣਾ ਇਹ ਚਾਹੀਦਾ ਹੈ ਕਿ ਮੁਕਤਦੀ ਨਮਾਜ਼ ਦਾ ਜੋ ਕੰਮ ਕਰਨਾ ਚਾਹੁੰਦਾ ਹੈ, ਉਸ ਦੀ ਸ਼ੁਰੂਆਤ ਉਸ ਵੇਲੇ ਕਰੇ, ਜਦੋਂ ਇਸ ਗੱਲ ਦਾ ਯਕੀਨ ਹੋ ਜਾਵੇ ਕਿ ਇਮਾਮ ਉਸ ਵਿੱਚ ਦਾਖਲ ਹੋ ਚੁੱਕਾ ਹੈ। ਇਸੇ ਨੂੰ ਪੈਰਵੀ ਕਹਿੰਦੇ ਹਨ ਅਤੇ ਇਹੋ ਸੁੰਨਤ ਤਰੀਕਾ ਹੈ।

ਨਮਾਜ਼ ਵਿੱਚ ਸਫਾਂ (ਕਤਾਰਾਂ) ਸਿੱਧੀਆਂ ਤੇ ਸਟੀਕ ਕਰਨ ਦੀ ਜ਼ਰੂਰਤ।

التصنيفات

Method of Prayer, Rulings of the Imam and Followers in Prayer