إعدادات العرض
ਸਭ ਤੋਂ ਵੱਡਾ ਚੋਰ ਉਹ ਹੈ, ਜੋ ਆਪਣੀ ਨਮਾਜ਼ ਵਿੱਚ ਚੋਰੀ ਕਰਦਾ ਹੈ।" ਕਿਸੇ ਸਹਾਬੀ ਨੇ ਪੁੱਛਿਆ ਕਿ ਨਮਾਜ਼ ਵਿੱਚ ਚੋਰੀ ਕਰਨ ਦਾ ਕੀ ਮਤਲਬ ਹੈ? ਤਾਂ…
ਸਭ ਤੋਂ ਵੱਡਾ ਚੋਰ ਉਹ ਹੈ, ਜੋ ਆਪਣੀ ਨਮਾਜ਼ ਵਿੱਚ ਚੋਰੀ ਕਰਦਾ ਹੈ।" ਕਿਸੇ ਸਹਾਬੀ ਨੇ ਪੁੱਛਿਆ ਕਿ ਨਮਾਜ਼ ਵਿੱਚ ਚੋਰੀ ਕਰਨ ਦਾ ਕੀ ਮਤਲਬ ਹੈ? ਤਾਂ ਆਪ ﷺ ਨੇ ਉੱਤਰ ਦਿੱਤਾ: "ਉਹ ਰੁਕੂ ਤੇ ਸਜਦੇ ਨੂੰ ਠੀਕ ਤਰੀਕੇ ਨਾਲ ਅਦਾ (ਪੂਰਾ) ਨਹੀਂ ਕਰਦਾ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਭ ਤੋਂ ਵੱਡਾ ਚੋਰ ਉਹ ਹੈ, ਜੋ ਆਪਣੀ ਨਮਾਜ਼ ਵਿੱਚ ਚੋਰੀ ਕਰਦਾ ਹੈ।" ਕਿਸੇ ਸਹਾਬੀ ਨੇ ਪੁੱਛਿਆ ਕਿ ਨਮਾਜ਼ ਵਿੱਚ ਚੋਰੀ ਕਰਨ ਦਾ ਕੀ ਮਤਲਬ ਹੈ? ਤਾਂ ਆਪ ﷺ ਨੇ ਉੱਤਰ ਦਿੱਤਾ: "ਉਹ ਰੁਕੂ ਤੇ ਸਜਦੇ ਨੂੰ ਠੀਕ ਤਰੀਕੇ ਨਾਲ ਅਦਾ (ਪੂਰਾ) ਨਹੀਂ ਕਰਦਾ।"
[صحيح] [رواه ابن حبان]
الترجمة
العربية English မြန်မာ Svenska Čeština ગુજરાતી Yorùbá Nederlands اردو Indonesia ئۇيغۇرچە বাংলা සිංහල हिन्दी Tiếng Việt Hausa Kiswahili پښتو অসমীয়া دری Кыргызча Lietuvių Kinyarwanda नेपाली తెలుగు Bosanski ಕನ್ನಡ Kurdî മലയാളം Română Soomaali Shqip Српски Українська Wolof Tagalog Moore தமிழ் Azərbaycan فارسی ქართული 中文 Magyar Português Deutsch Русский አማርኛ Italiano Bambara Македонски Malagasy Oromoo ភាសាខ្មែរ ไทย Türkçe मराठी O‘zbek Español 日本語 Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਸਭ ਤੋਂ ਵੱਡਾ ਚੋਰ ਉਹ ਹੈ, ਜੋ ਆਪਣੀ ਨਮਾਜ਼ ਵਿੱਚ ਚੋਰੀ ਕਰਦਾ ਹੈ। ਕਿਉਂਕਿ ਦੂਜਿਆਂ ਦਾ ਮਾਲ (ਧਨ) ਚੋਰੀ ਕਰਨ ਨਾਲ ਹੋ ਸਕਦਾ ਹੈ ਕਿ ਇਨਸਾਨ ਨੂੰ ਦੁਨੀਆ ਵਿੱਚ ਕੁੱਝ ਫਾਇਦਾ ਮਿਲ ਜਾਵੇ, ਲੇਕਿਨ ਨਮਾਜ਼ ਵਿੱਚ ਚੋਰੀ ਕਰਨ ਵਾਲਾ ਆਪ ਆਪਣੇ ਹੱਕ ਦੀਆਂ ਨੇਕੀਆਂ ਤੇ ਸਵਾਬ (ਇਨਾਮ) ਚੋਰੀ ਕਰਦਾ ਹੈ। ਸਹਾਬੀਆਂ ਨੇ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ ﷺ! ਨਮਾਜ਼ ਵਿੱਚ ਚੋਰੀ ਕਰਨ ਦਾ ਮਤਲਬ ਕੀ ਹੈ? ਤਾਂ ਆਪ ﷺ ਨੇ ਜਵਾਬ ਦਿੱਤਾ: ਇਸ ਦਾ ਮਤਲਬ ਇਹ ਹੈ ਕਿ ਇਨਸਾਨ ਸੰਪੂਰਨ ਤਰੀਕੇ ਨਾਲ ਰੁਕੂ ਅਤੇ ਸਜਦਾ ਨਾ ਕਰੇ। ਭਾਵ ਛੇਤੀ-ਛੇਤੀ ਰੁਕੂ ਤੇ ਸਜਦਾ ਕਰ ਲਵੇ ਅਤੇ ਸੰਪੂਰਨ ਤਰੀਕੇ ਨਾਲ ਉਨ੍ਹਾਂ ਨੂੰ ਅਦਾ (ਪੂਰਾ) ਨਾ ਕਰੇ।فوائد الحديث
ਚੰਗੀ ਤਰ੍ਹਾਂ ਨਮਾਜ਼ ਪੜ੍ਹਨ ਅਤੇ ਉਸਦੇ ਸਾਰੇ ਰੁਕਨਾਂ (ਥਮ੍ਹਾਂ) ਨੂੰ ਸਕੂਨ ਅਤੇ ਖ਼ੁਸ਼ੂ (ਧਿਆਨ ਲਗਾ ਕੇ) ਨਾਲ ਅਦਾ ਕਰਨ ਦਾ ਮਹੱਤਵ।
ਰੁਕੂ ਅਤੇ ਸਜਦਾ ਸਹੀ ਤਰੀਕੇ ਨਾਲ ਪੂਰਾ ਨਾ ਕਰਨ ਵਾਲੇ ਨੂੰ ਚੋਰ ਕਹਿਣਾ, ਇਸ ਅਮਲ (ਕੰਮ) ਤੋਂ ਨਫਰਤ ਕਰਵਾਉਣ ਅਤੇ ਇਸਦੇ ਹਰਾਮ ਹੋਣ ਵੱਲ ਧਿਆਨ ਦਵਾਉਣ ਦਾ ਇੱਕ ਤਰੀਕਾ ਹੈ।
ਨਮਾਜ਼ ਵਿੱਚ ਰੁਕੂ ਅਤੇ ਸਜਦੇ ਨੂੰ ਆਰਾਮ ਨਾਲ ਸਹੀ ਤੇ ਸੰਪੂਰਨ ਤਰੀਕੇ ਨਾਲ ਅਦਾ (ਪੂਰਾ) ਕਰਨਾ ਵਾਜਿਬ (ਲਾਜ਼ਮੀ) ਹੈ।
