ਅੱਲਾਹ ਦੇ ਨਬੀ ﷺ ਦੋ ਸੱਜਦਿਆਂ ਦੇ ਵਿਚਕਾਰ ਇਹ ਦੁਆ ਪੜ੍ਹਦੇ ਸਨ: "ਰੱਬਿਗ਼ ਫਿਰਲੀ, ਰੱਬਿਗ਼ ਫਿਰਲੀ।" (ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ, ਹੇ ਮੇਰੇ…

ਅੱਲਾਹ ਦੇ ਨਬੀ ﷺ ਦੋ ਸੱਜਦਿਆਂ ਦੇ ਵਿਚਕਾਰ ਇਹ ਦੁਆ ਪੜ੍ਹਦੇ ਸਨ: "ਰੱਬਿਗ਼ ਫਿਰਲੀ, ਰੱਬਿਗ਼ ਫਿਰਲੀ।" (ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ, ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ।)

ਹੁਜ਼ੈਫਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਦੋ ਸੱਜਦਿਆਂ ਦੇ ਵਿਚਕਾਰ ਇਹ ਦੁਆ ਪੜ੍ਹਦੇ ਸਨ: "ਰੱਬਿਗ਼ ਫਿਰਲੀ, ਰੱਬਿਗ਼ ਫਿਰਲੀ।" (ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ, ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ।)

[صحيح] [رواه أبو داود والنسائي وابن ماجه وأحمد]

الشرح

ਅੱਲਾਹ ਦੇ ਨਬੀ ﷺ ਦੋ ਸਜਦਿਆਂ ਦੇ ਵਿਚਕਾਰ ਜਲ਼ਸੇ (ਬੈਠਕ) ਵਿੱਚ ਇਹ ਦੁਆ ਪੜ੍ਹਦੇ ਅਤੇ ਇਸਨੂੰ ਵਾਰ-ਵਾਰ ਦੁਹਰਾਉਂਦੇ: "رَبِّ اغْفِرْ لِي، رَبِّ اغْفِرْ لِي - ਰੱਬਿਗ਼ ਫਿਰਲੀ, ਰੱਬਿਗ਼ ਫਿਰਲੀ" (ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ, ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ)। "ਰੱਬਿਗ਼ ਫਿਰਲੀ" ਇਸ ਦੁਆ ਰਾਹੀਂ ਬੰਦਾ ਆਪਣੇ ਰੱਬ ਤੋਂ ਇਸ ਗੱਲ ਦੀ ਬੇਨਤੀ ਕਰਦਾ ਹੈ ਕਿ ਉਹ ਉਸਦੇ ਗੁਨਾਹ ਮਾਫ਼ ਕਰ ਦੇਵੇ ਅਤੇ ਉਸ ਦੀਆਂ ਗਲਤੀਆਂ ਤੇ ਕਮੀਆਂ 'ਤੇ ਪਰਦਾਹ ਪਾ ਦੇਵੇ (ਭਾਵ ਲੁਕੋ ਦੇਵੇ)।

فوائد الحديث

ਫਰਜ਼ ਅਤੇ ਨਫਲ ਨਮਾਜ਼ ਵਿੱਚ ਦੋ ਸਜਦਿਆਂ ਦੇ ਵਿਚਕਾਰ ਇਸ ਦੁਆ ਨੂੰ ਪੜ੍ਹਨਾ ਚਾਹੀਦਾ ਹੈ।

"ਰੱਬਿਗ਼ ਫਿਰਲੀ" ਨੂੰ ਇੱਕ ਤੋਂ ਵੱਧ ਵਾਰ ਕਹਿਣਾ ਮੁਸਤਹੱਬ (ਪਸੰਦੀਦਾ) ਅਤੇ ਇੱਕ ਵਾਰ ਕਹਿਣਾ ਵਾਜਿਬ (ਲਾਜ਼ਮੀ) ਹੈ।

التصنيفات

Method of Prayer