ਜਿਸ ਨੇ ਅੱਲਾਹ ਨੂੰ ਰੱਬ, ਇਸਲਾਮ ਨੂੰ ਦੀਨ ਅਤੇ ਮੁਹੰਮਦ ﷺ ਨੂੰ ਆਪਣਾ ਰਸੂਲ ਮੰਨ ਲਿਆ, ਉਸ ਨੇ ਈਮਾਨ ਦਾ ਸਵਾਦ ਚੱਖ ਲਿਆ।

ਜਿਸ ਨੇ ਅੱਲਾਹ ਨੂੰ ਰੱਬ, ਇਸਲਾਮ ਨੂੰ ਦੀਨ ਅਤੇ ਮੁਹੰਮਦ ﷺ ਨੂੰ ਆਪਣਾ ਰਸੂਲ ਮੰਨ ਲਿਆ, ਉਸ ਨੇ ਈਮਾਨ ਦਾ ਸਵਾਦ ਚੱਖ ਲਿਆ।

ਅੱਬਾਸ ਬਿਨ ਅਬਦੁਲ ਮੁੱਤਲਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: "ਜਿਸ ਨੇ ਅੱਲਾਹ ਨੂੰ ਰੱਬ, ਇਸਲਾਮ ਨੂੰ ਦੀਨ ਅਤੇ ਮੁਹੰਮਦ ﷺ ਨੂੰ ਆਪਣਾ ਰਸੂਲ ਮੰਨ ਲਿਆ, ਉਸ ਨੇ ਈਮਾਨ ਦਾ ਸਵਾਦ ਚੱਖ ਲਿਆ।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਸੱਚਾ ਮੋਮਿਨ (ਈਮਾਨ ਵਾਲਾ) — ਜਿਸ ਦਾ ਦਿਲ ਆਪਣੇ ਈਮਾਨ 'ਤੇ ਸੰਤੁਸ਼ਟ ਹੋਵੇ — ਉਹ ਆਪਣੇ ਦਿਲ ਵਿੱਚ ਖੁੱਲ੍ਹਾਪਣ, ਸਕੂਨ, ਖੁਸ਼ੀ, ਮਿਠਾਸ ਅਤੇ ਅੱਲਾਹ ਨਾਲ ਨੇੜਤਾ ਦਾ ਸੁਖ ਮਹਿਸੂਸ ਕਰੇਗਾ, ਜੇਕਰ ਉਹ ਤਿੰਨ ਗੱਲਾਂ 'ਤੇ ਰਾਜ਼ੀ ਹੋ ਜਾਵੇ: 1- ਅੱਲਾਹ ਨੂੰ ਆਪਣਾ ਰੱਬ ਮੰਨ ਕੇ ਖੁਸ਼ ਹੋਵੇ। ਭਾਵ ਆਪਣੇ ਰੱਬ ਦੀ ਬਖਸ਼ੀ ਹਰ ਚੀਜ਼, ਜਿਵੇਂ: ਰੋਜ਼ੀ-ਰੋਟੀ ਅਤੇ ਜ਼ਿੰਦਗੀ ਦੇ ਉਤਾਰ-ਚੜ੍ਹਾਅ ਨੂੰ ਖੁਸ਼ਦਿਲੀ ਨਾਲ ਸਵੀਕਾਰ ਕਰੇ, ਇਸ ਸਬੰਧ ਵਿੱਚ ਕੋਈ ਨਾਰਾਜ਼ਗੀ ਜਾਂ ਸ਼ਿਕਾਇਤ ਨਾ ਕਰੇ ਅਤੇ ਅੱਲਾਹ ਤੋਂ ਇਲਾਵਾ ਕਿਸੇ ਹੋਰ ਨੂੰ ਆਪਣਾ ਰੱਬ ਨਾ ਬਣਾਵੇ। 2- ਇਸਲਾਮ ਨੂੰ ਆਪਣੇ ਦੀਨ (ਧਰਮ) ਵਜੋਂ ਸਵੀਕਾਰ ਕਰ ਕੇ ਸੰਤੁਸ਼ਟ ਹੋਵੇ ਅਤੇ ਇਸਲਾਮ ਦੁਆਰਾ ਨਿਰਧਾਰਤ ਜ਼ਿੰਮੇਵਾਰੀਆਂ ਅਤੇ ਫਰਜ਼ਾਂ ਨੂੰ ਖੁਸ਼ਦਿਲੀ ਨਾਲ ਕਬੂਲ ਕਰੇ ਅਤੇ ਇਸਲਾਮ ਦੇ ਰਾਹ ਨੂੰ ਛੱਡ ਕੇ ਕਿਸੇ ਹੋਰ ਰਾਹ ਦੀ ਭਾਲ ਨਾ ਕਰੇ। 3- ਮੁਹੰਮਦ ﷺ ਨੂੰ ਰਸੂਲ ਮੰਨ ਕੇ ਰਾਜ਼ੀ (ਸੰਤੁਸ਼ਟ) ਹੋਵੇ। ਆਪ ﷺ ਦੀਆਂ ਲਿਆਂਦੀਆਂ ਸਾਰੀਆਂ ਸਿੱਖਿਆਵਾਂ ਨੂੰ ਪੂਰੇ ਦਿਲੋਂ ਅਪਣਾਵੇ। ਦਿਲ ਵਿੱਚ ਸ਼ੱਕ ਜਾਂ ਸੰਦੇਹ ਨਾ ਪੈਦਾ ਹੋਣ ਦੇਵੇ ਅਤੇ ਆਪ ﷺ ਦੱਸੇ ਤਰੀਕੇ 'ਤੇ ਚੱਲਦਾ ਰਹੇ।

فوائد الحديث

ਜਿਸ ਤਰ੍ਹਾਂ ਖਾਣ-ਪੀਣ ਦੀਆਂ ਚੀਜ਼ਾਂ ਦਾ ਸੁਆਦ ਤੇ ਮਿਠਾਸ ਹੁੰਦੀ ਹੈ, ਉਸੇ ਤਰ੍ਹਾਂ ਈਮਾਨ ਦਾ ਵੀ ਸੁਆਦ ਤੇ ਮਿਠਾਸ ਹੁੰਦੀ ਹੈ। ਫਰਕ ਸਿਰਫ਼ ਇੰਨਾ ਹੈ ਕਿ ਖਾਣ-ਪੀਣ ਦੀਆਂ ਚੀਜ਼ਾਂ ਦੀ ਮਿਠਾਸ ਮੂੰਹ ਨਾਲ ਮਹਿਸੂਸ ਹੁੰਦੀ ਹੈ ਅਤੇ ਈਮਾਨ ਦੀ ਮਿਠਾਸ ਦਿਲ ਮਹਿਸੂਸ ਹੁੰਦੀ ਹੈ।

ਜਿਸ ਤਰੀਕੇ ਨਾਲ ਸ਼ਰੀਰ ਖਾਣ-ਪੀਣ ਦੀਆਂ ਚੀਜ਼ਾਂ ਦੀ ਮਿਠਾਸ ਤੰਦਰੁਸਤੀ ਵਿੱਚ ਹੀ ਮਹਿਸੂਸ ਹੁੰਦੀ ਹੈ, ਉਸੇ ਤਰੀਕੇ ਨਾਲ ਦਿਲ ਵੀ ਗੁਮਰਾਹੀ ਕਰਨ ਵਾਲੀਆਂ ਇੱਛਾਵਾਂ ਤੇ ਹਰਾਮ ਲਾਲਸਾਵਾਂ ਤੋਂ ਸੁਰੱਖਿਅਤ ਹੋਣ 'ਤੇ ਈਮਾਨ ਦੀ ਮਿਠਾਸ ਮਹਿਸੂਸ ਕਰਦਾ ਹੈ। ਬਿਮਾਰ ਦਿਲ ਈਮਾਨ ਦੀ ਮਿਠਾਸ ਮਹਿਸੂਸ ਨਹੀਂ ਕਰਦਾ। ਸਗੋਂ ਕਈ ਵਾਰੀ ਉਸਨੂੰ ਬਰਬਾਦ ਕਰਨ ਵਾਲੀਆਂ ਇੱਛਾਵਾਂ ਤੇ ਗੁਨਾਹ ਦੇ ਕੰਮਾਂ ਵਿੱਚ ਹੀ ਮਜ਼ਾ ਆਉਣ ਲਗ ਜਾਂਦਾ ਹੈ।

ਜਦੋਂ ਇਨਸਾਨ ਕਿਸੇ ਚੀਜ਼ ਤੋਂ ਸੰਤੁਸ਼ਟ ਹੋਵੇ ਅਤੇ ਉਸਨੂੰ ਚੰਗਾ ਸਮਝੇ, ਤਾਂ ਉਸ ਨੂੰ ਉਹ ਚੀਜ਼ ਔਖੀ ਨਹੀਂ ਲਗਦੀ, ਸਗੋਂ ਉਸ ਲਈ ਆਸਾਨ ਹੋ ਜਾਂਦੀ ਹੈ ਅਤੇ ਖੁਸ਼ੀ ਦਾ ਸਰੋਤ ਬਣ ਜਾਂਦੀ ਹੈ। ਇਹੋ ਹਾਲ ਮੋਮਿਨ ਦਾ ਹੈ। ਜਦੋਂ ਉਸ ਦੇ ਦਿਲ ਵਿੱਚ ਈਮਾਨ ਵੱਸਣ ਲਗ ਜਾਂਦਾ ਹੈ, ਤਾਂ ਉਸ ਲਈ ਰੱਬ ਦੇ ਹੁਕਮਾਂ ਨੂੰ ਮੰਨਣਾ ਸੌਖਾ ਹੋ ਜਾਂਦਾ ਹੈ, ਰੱਬ ਦੀ ਬੰਦਗੀ ਵਿੱਚ ਮਜ਼ਾ ਆਉਣ ਲੱਗ ਜਾਂਦਾ ਹੈ ਅਤੇ ਇਸ ਰਾਹ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਔਖੀਆਂ ਨਹੀਂ ਲਗਦੀਆਂ।

ਇਬਨ ਕਯੀਮ ਕਹਿੰਦੇ ਹਨ: ਇਹ ਹਦੀਸ ਵਿੱਚ ਅੱਲਾਹ ਦੀ ਰੱਬੂਬੀਅਤ (ਰੱਬ ਹੋਣ) ਤੇ ਉਲੂਹੀਅਤ (ਇਕਲੌਤਾ ਇਸ਼ਟ ਹੋਣ) ਤੋਂ ਸੰਤੁਸ਼ਟ ਹੋਣ, ਉਸ ਦੇ ਰਸੂਲ ﷺ ਤੇ ਰਸੂਲ ਦੀ ਪੈਰਵੀ (ਪਾਲਣਾ) ਕਰਨ ਤੋਂ ਸੰਤੁਸ਼ਟ ਹੋਣ ਅਤੇ ਉਸ ਦੇ ਦੀਨ ਤੋਂ ਸੰਤੁਸ਼ਟ ਹੋਣ ਤੇ ਦੀਨ ਦੀਆਂ ਸਿੱਖਿਆਵਾਂ ਨੂੰ ਆਪਣੇ ਸਿਰ ਦਾ ਤਾਜ ਬਣਾਉਣ ਦੀ ਗੱਲ ਕੀਤੀ ਗਈ ਹੈ।

التصنيفات

Increase and Decrease of Faith