ਜਦੋਂ ਇਨਸਾਨ ਮਰ ਜਾਂਦਾ ਹੈ, ਤਾਂ ਉਸ ਦੇ ਅਮਲਾਂ ਦਾ ਸਿਲਸਿਲਾ ਵੀ ਰੁਕ ਜਾਂਦਾ ਹੈ, ਸਿਵਾਏ ਤਿੰਨ ਪ੍ਰਕਾਰ ਦੇ ਅਮਲ (ਦਾ ਸਵਾਬ) ਜਾਰੀ ਰਹਿੰਦਾ ਹੈ:…

ਜਦੋਂ ਇਨਸਾਨ ਮਰ ਜਾਂਦਾ ਹੈ, ਤਾਂ ਉਸ ਦੇ ਅਮਲਾਂ ਦਾ ਸਿਲਸਿਲਾ ਵੀ ਰੁਕ ਜਾਂਦਾ ਹੈ, ਸਿਵਾਏ ਤਿੰਨ ਪ੍ਰਕਾਰ ਦੇ ਅਮਲ (ਦਾ ਸਵਾਬ) ਜਾਰੀ ਰਹਿੰਦਾ ਹੈ: ਸਦਕਾ ਜਾਰੀਆ (ਲਗਾਤਾਰ ਚੱਲਣ ਵਾਲਾ ਦਾਨ), ਜਾਂ ਅਜਿਹਾ ਇਲਮ ਜਿਸ ਤੋਂ ਲੋਕਾਂ ਨੂੰ ਫ਼ਾਇਦਾ ਹੁੰਦਾ ਰਹੇ, ਜਾਂ ਨੇਕ ਔਲਾਦ ਜੋ ਉਸ ਲਈ ਦੁਆ ਕਰੇ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਇਨਸਾਨ ਮਰ ਜਾਂਦਾ ਹੈ, ਤਾਂ ਉਸ ਦੇ ਅਮਲਾਂ ਦਾ ਸਿਲਸਿਲਾ ਵੀ ਰੁਕ ਜਾਂਦਾ ਹੈ, ਸਿਵਾਏ ਤਿੰਨ ਪ੍ਰਕਾਰ ਦੇ ਅਮਲ (ਦਾ ਸਵਾਬ) ਜਾਰੀ ਰਹਿੰਦਾ ਹੈ: ਸਦਕਾ ਜਾਰੀਆ (ਲਗਾਤਾਰ ਚੱਲਣ ਵਾਲਾ ਦਾਨ), ਜਾਂ ਅਜਿਹਾ ਇਲਮ ਜਿਸ ਤੋਂ ਲੋਕਾਂ ਨੂੰ ਫ਼ਾਇਦਾ ਹੁੰਦਾ ਰਹੇ, ਜਾਂ ਨੇਕ ਔਲਾਦ ਜੋ ਉਸ ਲਈ ਦੁਆ ਕਰੇ।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਇਨਸਾਨ ਦੀ ਮੌਤ ਦੇ ਨਾਲ ਉਸਦੇ ਅਮਲਾਂ ਦਾ ਸਿਲਸਿਲਾ ਵੀ ਰੁਕ ਜਾਂਦਾ ਹੈ। ਉਸਨੂੰ ਮੌਤ ਤੋਂ ਬਾਅਦ ਸਵਾਬ ਸਿਰਫ ਤਿੰਨ ਚੀਜ਼ਾਂ ਦਾ ਮਿਲਦਾ ਹੈ, ਕਿਉਂਕਿ ਇਨ੍ਹਾਂ ਦਾ ਸਬੱਬ (ਕਾਰਨ) ਉਹ ਆਪ ਹੁੰਦਾ ਹੈ। ਇਹ ਤਿੰਨ ਚੀਜ਼ਾਂ ਨਿਮਨਲਿਖਿਤ ਹਨ: 1. ਅਜਿਹਾ ਸਦਕਾ ਜਿਸ ਦਾ ਸਵਾਬ ਲਗਾਤਾਰ ਜਾਰੀ ਰਹਿੰਦਾ ਹੈ ਅਤੇ ਕਦੇ ਬੰਦ ਨਹੀਂ ਹੁੰਦਾ। ਜਿਵੇਂ: ਵਕਫ਼ (ਆਪਣੇ ਕਿਸੇ ਜਾਇਦਾਦ ਨੂੰ ਰੱਬ ਦੇ ਨਾਂ ਕਰਨਾ), ਮਸਜਿਦ ਦੀ ਉਸਾਰੀ, ਖੂਹ ਪੁੱਟਵਾਉਣਾ ਆਦਿ। 2- ਅਜਿਹਾ ਇਲਮ (ਗਿਆਨ) ਜਿਸ ਤੋਂ ਲੋਕ ਲਗਾਤਾਰ ਫਾਇਦਾ ਲੈਂਦੇ ਰਹਿਣ। ਜਿਵੇਂ: ਇਲਮੀ ਕਿਤਾਬਾਂ ਲਿਖਣਾ, ਕਿਸੇ ਅਜਿਹੇ ਵਿਅਕਤੀ ਨੂੰ ਸਿੱਖਿਅਤ ਕਰਨਾ ਜੋ ਉਸ (ਅਧਿਆਪਕ) ਦੀ ਮੌਤ ਤੋਂ ਬਾਅਦ ਵੀ ਲੋਕਾਂ ਨੂੰ ਸਿੱਖਿਆ ਪ੍ਰਦਾਨ ਕਰਦਾ ਰਹੇ। 3- ਮੋਮਿਨ (ਈਮਾਨ ਵਾਲੀ) ਅਤੇ ਨੇਕ ਸੰਤਾਨ, ਜੋ ਆਪਣੇ ਮਾਪਿਆਂ ਲਈ ਦੁਆ ਕਰਦੀ ਰਹੇ।

فوائد الحديث

ਆਲਿਮਾਂ (ਵਿਦਵਾਨਾਂ) ਦਾ ਇਜਮਾ (ਸਰਬਸੰਮਤੀ) ਹੈ ਕਿ ਇਨਸਾਨ ਨੂੰ ਮੌਤ ਤੋਂ ਬਾਅਦ ਜਿਨ੍ਹਾਂ ਚੀਜ਼ਾਂ ਦਾ ਸਵਾਬ ਮਿਲਦਾ ਰਹਿੰਦਾ ਹੈ, ਉਸ ਵਿੱਚ ਸਦਕਾ ਜਾਰੀਆ, ਲਾਭਦਾਇਕ ਇਲਮ ਅਤੇ ਦੁਆ ਸ਼ਾਮਲ ਹਨ। ਕੁੱਝ ਹਦੀਸਾਂ ਵਿੱਚ ਹੱਜ ਦਾ ਵੀ ਜ਼ਿਕਰ ਆਇਆ ਹੈ।

ਇਨ੍ਹਾਂ ਚੀਜ਼ਾਂ ਦਾ ਖਾਸ ਤੌਰ 'ਤੇ ਜ਼ਿਕਰ ਇਸ ਲਈ ਕੀਤਾ ਗਿਆ ਹੈ, ਕਿਉਂਕਿ ਇਹ ਚੀਜ਼ਾਂ ਨੇਕੀ ਦੇ ਕੰਮਾਂ ਵਿੱਚ ਬੁਨਿਆਦ ਦੀ ਹੈਸੀਅਤ ਰੱਖਦੀਆਂ ਹਨ ਅਤੇ ਆਮ ਤੌਰ 'ਤੇ ਨੇਕ ਲੋਕ ਚਾਹੁੰਦੇ ਹਨ ਇਹ ਚੀਜ਼ਾਂ ਉਨ੍ਹਾਂ ਤੋਂ ਬਾਅਦ ਵੀ ਬਾਕੀ ਰਹਿਣ।

ਉਂਜ ਤਾਂ ਹਰ ਲਾਭਦਾਇਕ ਇਲਮ ਦਾ ਅਜਰੋ-ਸਵਾਬ (ਇਨਾਮ) ਮਿਲਦਾ ਹੈ, ਲੇਕਿਨ ਇਸ ਮਾਮਲੇ ਵਿੱਚ ਸ਼ਰੀਅਤ ਦਾ ਇਲਮ ਅਤੇ ਉਸਦੀ ਪ੍ਰਾਪਤੀ ਵਿੱਚ ਮਦਦ ਕਰਨ ਵਾਲੇ ਵਿਗਿਆਨ ਸਭ ਤੋਂ ਉੱਤੇ ਹਨ।

ਇਨ੍ਹਾ ਤਿੰਨ ਚੀਜ਼ਾਂ ਵਿੱਚੋਂ ਸਭ ਤੋਂ ਵੱਧ ਲਾਭਦਾਇਕ ਚੀਜ਼ ਸ਼ਰੀਅਤ ਦਾ ਇਲਮ ਹੈ। ਕਿਉਂਕਿ ਇਸਨੂੰ ਸਿੱਖਣ ਵਾਲਾ ਤਾਂ ਇਸ ਇਲਮ ਦਾ ਲਾਭ ਲੈਂਦਾ ਹੀ ਹੈ, ਇਸ ਦੇ ਨਾਲ-ਨਾਲ ਸ਼ਰੀਅਤ ਦੀ ਸੁਰੱਖਿਆ ਵੀ ਹੁੰਦੀ ਹੈ ਅਤੇ ਅੱਲਾਹ ਦੀਆਂ ਸਾਰੀਆਂ ਮਖ਼ਲੂਕਾਂ (ਰਚਨਾਵਾਂ) ਇਸ ਦਾ ਲਾਭ ਉਠਾਉਂਦੀਆਂ ਹਨ। ਇਲਮ ਦੀ ਇੱਕ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਨਾਲ ਤੁਹਾਡੇ ਦੌਰ ਦੇ ਲੋਕਾਂ ਦੇ ਨਾਲ-ਨਾਲ ਤੁਹਾਥੋਂ ਬਾਅਦ ਦੇ ਲੋਕ ਵੀ ਲਾਭਪਾਤਰੀ ਹੁੰਦੇ ਹਨ।

ਔਲਾਦ ਦੀ ਸੋਹਣੀ ਤਰਬੀਅਤ (ਪਰਵਰਿਸ਼) ਕਰਨ ਦੀ ਪ੍ਰੇਰਨਾ। ਕਿਉਂਕਿ ਨੇਕ ਔਲਾਦ ਆਪਣੇ ਮਾਪਿਆਂ ਨੂੰ ਆਖਰਤ ਵਿੱਚ ਫਾਇਦਾ ਪਹੁੰਚਾਉਂਦੀ ਹੈ। ਇਸ ਫਾਇਦੇ ਦਾ ਇੱਕ ਰੂਪ ਇਹ ਹੈ ਕਿ ਔਲਾਦ ਆਪਣੇ ਮਾਪਿਆਂ ਲਈ ਦੁਆ ਕਰਦੀ ਹੈ।

ਮਾਪਿਆਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਨਾਲ ਚੰਗਾ ਵਿਹਾਰ ਕਰਨ ਦੀ ਪ੍ਰੇਰਨਾ। ਇਹ ਵੀ ਮਾਪਿਆਂ ਨਾਲ ਇਸ ਚੰਗੇ ਸਲੂਕ ਵਿੱਚ ਸ਼ਾਮਲ ਹੈ ਜਿਸ ਦਾ ਲਾਭ ਔਲਾਦ ਨੂੰ ਵੀ ਮਿਲਦਾ ਹੈ।

ਉਂਜ ਦੁਆ ਜੇਕਰ ਔਲਾਦ ਤੋਂ ਇਲਾਵਾ ਕੋਈ ਹੋਰ ਕਰੇ, ਤਾਂ ਵੀ ਮ੍ਰਿਤਕ ਨੂੰ ਫਾਇਦਾ ਹੁੰਦਾ ਹੈ, ਲੇਕਿਨ ਆਪ ﷺ ਨੇ ਖਾਸ ਤੌਰ 'ਤੇ ਔਲਾਦ ਦਾ ਜ਼ਿਕਰ ਇਸ ਲਈ ਕੀਤਾ ਹੈ ਕਿਉਂਕਿ ਕਿਸੇ ਵੀ ਇਨਸਾਨ ਲਈ ਉਸਦੀ ਔਲਾਦ ਹੀ ਆਖਰੀ ਸਾਹ ਤੱਕ ਦੁਆ ਕਰਦੀ ਰਹਿੰਦੀ ਹੈ।

التصنيفات

Endowment, Merits of Supplication, Doing Good Deeds on behalf of the Deceased and Gifting them the Reward, Merit and Significance of Knowledge