إعدادات العرض
ਅੱਲਾਹ ਤਆਲਾ ਨੇ ਕੁੱਝ ਚੀਜ਼ਾਂ ਫਰਜ਼ ਕੀਤੀਆਂ ਹਨ, ਉਨ੍ਹਾਂ ਨੂੰ ਖਰਾਬ ਨਾ ਕਰੋ; ਕੁੱਝ ਹੱਦਾਂ ਰੱਖੀਆਂ ਹਨ, ਉਨ੍ਹਾਂ ਤੋਂ ਅੱਗੇ ਨਾ ਵਧੋ; ਕੁੱਝ…
ਅੱਲਾਹ ਤਆਲਾ ਨੇ ਕੁੱਝ ਚੀਜ਼ਾਂ ਫਰਜ਼ ਕੀਤੀਆਂ ਹਨ, ਉਨ੍ਹਾਂ ਨੂੰ ਖਰਾਬ ਨਾ ਕਰੋ; ਕੁੱਝ ਹੱਦਾਂ ਰੱਖੀਆਂ ਹਨ, ਉਨ੍ਹਾਂ ਤੋਂ ਅੱਗੇ ਨਾ ਵਧੋ; ਕੁੱਝ ਚੀਜ਼ਾਂ ਹਰਾਮ ਕੀਤੀਆਂ ਹਨ, ਉਨ੍ਹਾਂ ਦੇ ਕੋਲ ਨਾ ਜਾਵੋ; ਅਤੇ ਕੁੱਝ ਚੀਜ਼ਾਂ 'ਤੇ ਚੁੱਪੀ ਰੱਖੀ ਹੈ, ਤੁਹਾਡੇ ਉੱਤੇ ਰਹਿਮ ਕਰਦੇ ਹੋਏ ਨਾ ਕਿ ਭੁੱਲ-ਚੁੱਕ ਵਿੱਚ— ਸੋ ਉਨ੍ਹਾਂ ਦੀ ਭਾਲ ਨਾ ਕਰੋ।
ਅਬੁ-ਸਾਲਬਾ ਖੁਸ਼ਨੀ ਜੁਰਸੂਮ ਬਿਨ ਨਾਸ਼ਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਅੱਲਾਹ ਤਆਲਾ ਨੇ ਕੁੱਝ ਚੀਜ਼ਾਂ ਫਰਜ਼ ਕੀਤੀਆਂ ਹਨ, ਉਨ੍ਹਾਂ ਨੂੰ ਖਰਾਬ ਨਾ ਕਰੋ; ਕੁੱਝ ਹੱਦਾਂ ਰੱਖੀਆਂ ਹਨ, ਉਨ੍ਹਾਂ ਤੋਂ ਅੱਗੇ ਨਾ ਵਧੋ; ਕੁੱਝ ਚੀਜ਼ਾਂ ਹਰਾਮ ਕੀਤੀਆਂ ਹਨ, ਉਨ੍ਹਾਂ ਦੇ ਕੋਲ ਨਾ ਜਾਵੋ; ਅਤੇ ਕੁੱਝ ਚੀਜ਼ਾਂ 'ਤੇ ਚੁੱਪੀ ਰੱਖੀ ਹੈ, ਤੁਹਾਡੇ ਉੱਤੇ ਰਹਿਮ ਕਰਦੇ ਹੋਏ ਨਾ ਕਿ ਭੁੱਲ-ਚੁੱਕ ਵਿੱਚ— ਸੋ ਉਨ੍ਹਾਂ ਦੀ ਭਾਲ ਨਾ ਕਰੋ।"
الترجمة
العربية Español አማርኛ English اردو Indonesia বাংলা Français Türkçe Русский Bosanski සිංහල हिन्दी 中文 فارسی Tiếng Việt Tagalog Kurdî Hausa Português മലയാളം తెలుగు Kiswahili தமிழ் မြန်မာ ไทย Deutsch پښتو অসমীয়া Shqip Nederlands ગુજરાતી Кыргызча नेपाली Lietuvių دری Српски тоҷикӣ Kinyarwanda Română Magyar Čeština Moore Malagasy Oromoo ಕನ್ನಡ Wolof Azərbaycan O‘zbek Українська ქართული Македонски ភាសាខ្មែរ Bambara मराठी Kirundi Kurmancî Bahasa Melayuالشرح
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਨੇ ਕੁੱਝ ਚੀਜ਼ਾਂ ਵਾਜਿਬ ਤੇ ਫਰਜ਼ ਕੀਤੀਆਂ ਹਨ। ਸੋ ਉਨ੍ਹਾਂ ਦੀ ਪਾਬੰਦੀ ਕਰੋ ਤੇ ਉਨ੍ਹਾਂ ਨੂੰ ਛੱਡਣ ਜਾਂ ਉਨ੍ਹਾਂ ਪ੍ਰਤੀ ਸੁਸਤੀ ਕਰਨ ਤੋਂ ਬਚੋ। ਉਸ ਨੇ ਆਪਣੀਆਂ ਨਾਪਸੰਦ ਚੀਜ਼ਾਂ ਤੋਂ ਰੋਕਣ ਲਈ ਕੁੱਝ ਹੱਦ ਨਿਰਧਾਰਤ ਕੀਤੀਆਂ ਹਨ, ਸੋ ਉਨ੍ਹਾਂ ਸ਼ਰੀਅਤੀ ਹੱਦਾਂ ਵਿੱਚ ਕੋਈ ਵਾਧਾ ਨਾ ਕਰੋ। ਉਸ ਨੇ ਕੁੱਝ ਚੀਜ਼ਾਂ ਹਰਾਮ ਕੀਤੀਆਂ ਹਨ, ਸੋ ਤੁਸੀਂ ਉਨ੍ਹਾਂ ਵਿੱਚ ਲੀਨ ਹੋਣ ਅਤੇ ਉਨ੍ਹਾਂ ਦੇ ਕੋਲ ਜਾਣ ਤੋਂ ਬਚੋ। ਇਨ੍ਹਾਂ ਤੋਂ ਇਲਾਵਾ ਬਾਕੀ ਚੀਜ਼ਾਂ ਨੂੰ ਉਸਨੇ ਆਪਣੇ ਬੰਦਿਆਂ 'ਤੇ ਰਹਿਮ (ਮਿਹਰ) ਕਰਦੇ ਹੋਏ ਉਂਜ ਹੀ ਛੱਡ ਦਿੱਤਾ ਹੈ ਅਤੇ ਉਨ੍ਹਾਂ ਪ੍ਰਤੀ ਖਾਮੋਸ਼ੀ ਅਪਣਾਈ ਹੈ, ਇਹ ਚੀਜ਼ਾਂ ਆਪਣੇ ਮੂਲ ਰੂਪ ਵਿੱਚ ਜਾਇਜ਼ ਹਨ ਅਤੇ ਜਾਇਜ਼ ਹੀ ਰਹਿਣਗੀਆਂ; ਸੋ ਇਨ੍ਹਾਂ ਬਾਰੇ ਆਪਣਾ ਸਿਰ (ਦਿਮਾਗ) ਨਾ ਖਪਾਓ।فوائد الحديث
ਇਹ ਹਦੀਸ ਇਸ ਗੱਲ ਦੀ ਦਲੀਲ ਹੈ ਕਿ ਅੱਲਾਹ ਹੀ ਸ਼ਰੀਅਤ ਬਣਾਉਣ ਵਾਲਾ ਹੈ ਅਤੇ ਉਸੇ ਦਾ ਹੁਕਮ ਚੱਲਦਾ ਹੈ।
ਇਸ ਹਦੀਸ ਵਿੱਚ ਸ਼ਰੀਅਤ ਦੇ ਸਾਰੇ ਅਸੂਲਾਂ, ਭਾਵ ਜੋ ਕੰਮ ਕਰਨੇ ਜਾਇਜ਼ ਹਨ ਤੇ ਜੋ ਮਨਾਹ ਹਨ, ਸਭ ਨੂੰ ਇਕੱਠਾ ਕੀਤਾ ਗਿਆ ਹੈ। ਸ਼ਰੀਅਤ ਵਿੱਚ ਹਰ ਹੁਕਮ ਜਾਂ ਤਾਂ ਕੁਰਆਨ ਤੇ ਹਦੀਸ ਵਿੱਚ ਸਪਸ਼ਟ ਤੌਰ 'ਤੇ ਦੱਸਿਆ ਗਿਆ ਹੈ ਜਾਂ ਉਸ ਬਾਰੇ ਖਾਮੋਸ਼ੀ ਵਰਤੀ ਗਈ ਹੈ। ਜਿਨ੍ਹਾਂ ਆਦੇਸ਼ਾਂ ਬਾਰੇ ਸਪਸ਼ਟ ਤੌਰ 'ਤੇ ਦੱਸਿਆ ਗਿਆ ਹੈ ਉਨ੍ਹਾਂ ਵਿੱਚੋਂ ਜਿਨ੍ਹਾਂ ਕੰਮਾਂ ਨੂੰ ਕਰਨ ਦਾ ਹੁਕਮ ਦਿੱਤਾ ਗਿਆ ਹੈ, ਉਹ ਜਾਂ ਤਾਂ ਵਾਜਿਬ (ਜ਼ਰੂਰੀ) ਹਨ ਜਾਂ ਮੁਸਤਹੱਬ (ਪਸੰਦੀਦਾ) ਹਨ। ਜਾਂ ਫੇਰ ਜਿਨ੍ਹਾਂ ਕੰਮਾਂ ਤੋਂ ਮਨਾਹ ਕੀਤਾ ਗਿਆ ਹੈ, ਉਹ ਜਾਂ ਤਾਂ ਹਰਾਮ (ਸਖਤੀ ਤੋਂ ਮਨਾਹ) ਹਨ ਜਾਂ ਫੇਰ ਮਕਰੂਹ (ਨਾਪਸੰਦੀਦਾ) ਹਨ।
ਅੱਲਾਹ ਨੇ ਜਿਸ ਚੀਜ਼ ਬਾਰੇ ਖਾਮੋਸ਼ੀ ਵਰਤੀ ਹੈ—ਨਾ ਉਸਨੂੰ ਫਰਜ਼ ਕੀਤਾ ਹੈ, ਨਾ ਉਸ 'ਤੇ ਕੋਈ ਹੱਦ ਨਿਰਧਾਰਤ ਕੀਤੀ ਹੈ ਅਤੇ ਨਾ ਉਸ ਤੋਂ ਮਨਾਹ ਕੀਤਾ ਹੈ —ਉਹ ਹਲਾਲ ਹੈ।
ਅੱਲਾਹ ਦੇ ਨਬੀ ﷺ ਦੀ ਵਿਆਖਿਆ ਕਰਨ ਦਾ ਸੋਹਣਾ ਢੰਗ ਕਿ ਆਪ ਨੇ ਕਿੰਨੀ ਖੂਬਸੂਰਤੀ ਨਾਲ ਇਸ ਹਦੀਸ ਦੀ ਸਪਸ਼ਟ ਵੰਡ ਨੂੰ ਪੇਸ਼ ਕੀਤਾ ਹੈ।
ਅੱਲਾਹ ਤਆਲਾ ਦੁਆਰਾ ਨਿਰਧਾਰਤ ਫਰਜ਼ਾਂ ਦੀ ਪਾਬੰਦੀ ਕਰਨਾ ਲਾਜ਼ਮੀ ਹੈ।
ਅੱਲਾਹ ਤਆਲਾ ਦੀਆਂ ਹੱਦਾਂ ਦੀ ਉਲੰਘਣਾ ਕਰਨਾ ਹਰਾਮ ਹੈ।
التصنيفات
Prescribed Punishments