ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ

ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ

**"ਅਬੂ ਅਬਦੁਲ ਰਹਮਾਨ ਅਬਦੁੱਲਾਹ ਬਿਨ ਉਮਰ ਬਿਨ ਖ਼ਤਾਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਰਸੂਲੁੱਲਾਹ ﷺ ਨੂੰ ਸੁਣਿਆ ਕਹਿੰਦੇ ਹੋਏ…"** ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ: ਇਸ ਗੱਲ ਦੀ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ ਹਨ; ਨਮਾਜ਼ ਸਥਾਪਤ ਕਰਨਾ; ਜ਼ਕਾਤ ਦੇਣਾ; ਅੱਲਾਹ ਦੇ ਘਰ (ਕਾਬਾ) ਦਾ ਹੱਜ ਕਰਨਾ; ਅਤੇ ਰਮਜ਼ਾਨ ਦੇ ਰੋਜ਼ੇ ਰੱਖਣਾ।

[صحيح] [رواه البخاري ومسلم]

الشرح

ਅੱਲਾਹ ਦੇ ਨਬੀ ﷺ ਨੇ ਇਸਲਾਮ ਦੀ ਤੁਲਨਾ ਪੰਜ ਥੰਮ੍ਹਾਂ 'ਤੇ ਖੜੀ ਇੱਕ ਮਜ਼ਬੂਤ ਇਮਾਰਤ ਨਾਲ ਕੀਤੀ ਹੈ ਅਤੇ ਇਸਲਾਮ ਦੇ ਬਾਕੀ ਕੰਮ ਇਸ ਇਮਾਰਤ ਨੂੰ ਪੂਰਾ ਕਰਦੇ ਹਨ। ਇਨ੍ਹਾਂ ਥੰਮ੍ਹਾਂ ਵਿੱਚੋਂ ਸਭ ਤੋਂ ਪਹਿਲਾ ਥੰਮ੍ਹ ਇਸ ਗੱਲ ਦੀ ਗਵਾਹੀ ਦੇਣਾ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ। ਇਹ ਦੋਵੇਂ ਗਵਾਹੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ ਤੇ ਮਿਲ ਕੇ ਇੱਕ ਥੰਮ੍ਹ ਦਾ ਦਰਜਾ ਰੱਖਦੀਆਂ ਹਨ। ਬੰਦਾ ਇਨ੍ਹਾਂ ਦੋਵਾਂ ਗਵਾਹੀਆਂ ਦਾ ਉਚਾਰਨ ਅੱਲਾਹ ਦੇ ਇੱਕ ਹੋਣ ਤੇ ਕੇਵਲ ਉਸੇ ਦਾ ਇਬਾਦਤ ਦਾ ਹੱਕਦਾਰ ਹੋਣ ਨੂੰ ਸਵੀਕਾਰ ਕਰਦੇ ਹੋਏ, ਉਨ੍ਹਾਂ ਦੀਆਂ ਸ਼ਰਤਾਂ (ਮੰਗਾਂ) 'ਤੇ ਕੰਮ ਕਰਦੇ ਹੋਏ, ਮੁਹੰਮਦ ﷺ ਦੇ ਰਸੂਲ ਹੋਣ 'ਤੇ ਯਕੀਨ ਰੱਖਦੇ ਹੋਏ ਅਤੇ ਆਪ ﷺ ਦੇ ਹੁਕਮਾਂ ਦਾ ਪਾਲਣ ਕਰਦੇ ਹੋਏ ਕਰਦਾ ਹੈ। ਦੂਜਾ ਥੰਮ੍ਹ ਨਮਾਜ਼ ਸਥਾਪਤ ਕਰਨਾ ਹੈ। ਦਿਨ ਅਤੇ ਰਾਤ ਦੀਆਂ ਪੰਜ ਫ਼ਰਜ਼ ਨਮਾਜ਼ਾਂ ਹਨ: ਫਜਰ, ਜ਼ੁਹਰ, ਅਸਰ, ਮਗਰਿਬ ਅਤੇ ਇਸ਼ਾ। ਇਨ੍ਹਾਂ ਪੰਜ ਨਮਾਜ਼ਾਂ ਨੂੰ ਇਨ੍ਹਾਂ ਦੀਆਂ ਸ਼ਰਤਾਂ, ਰੁਕਨਾਂ (ਥੰਮ੍ਹਾਂ) ਅਤੇ ਲਾਜ਼ਮੀ ਭਾਗਾਂ ਦੇ ਨਾਲ ਅਦਾ ਕੀਤਾ (ਪੜ੍ਹਿਆ) ਜਾਵੇਗਾ। ਤੀਜਾ ਥੰਮ੍ਹ ਫ਼ਰਜ਼ ਜ਼ਕਾਤ ਦੇਣਾ ਹੈ। ਅਸਲ ਵਿੱਚ ਜ਼ਕਾਤ ਇੱਕ ਮਾਲੀ (ਆਰਥਿਕ) ਇਬਾਦਤ ਹੈ, ਜੋ ਕਿ ਸ਼ਰੀਅਤ ਦੁਆਰਾ ਨਿਰਧਾਰਿਤ ਮਾਲ ਦੀ ਇੱਕ ਨਿਸ਼ਚਿਤ ਕੀਤੀ ਰਕਮ 'ਤੇ ਵਾਜਿਬ (ਲਾਜ਼ਮੀ) ਹੁੰਦੀ ਹੈ ਅਤੇ ਜਿਸਨੂੰ ਉਸ ਦੇ ਹੱਕਦਾਰਾਂ ਨੂੰ ਦਿੱਤਾ ਜਾਂਦਾ ਹੈ। ਚੌਥਾ ਥੰਮ੍ਹ ਹੱਜ ਹੈ। ਹੱਜ ਅਸਲ ਵਿੱਚ ਅੱਲਾਹ ਦੀ ਇਬਾਦਤ ਵਜੋਂ ਮਨਾਸਿਕ (ਜ਼ਰੂਰੀ ਕੰਮਾਂ/ਰਸਮਾਂ) ਨੂੰ ਪੂਰਾ ਕਰਨ ਲਈ ਮੱਕੇ ਦੀ ਯਾਤਰਾ ਕਰਨ ਦਾ ਨਾਂ ਹੈ। ਪੰਜਵਾਂ ਥੰਮ੍ਹ ਰਮਜ਼ਾਨ ਦੇ ਰੋਜ਼ੇ ਰੱਖਣਾ ਹੈ। ਰੋਜ਼ਾ ਖਾਣ, ਪੀਣ, ਅਤੇ ਇਸ ਪ੍ਰਕਾਰ ਦੇ ਰੋਜ਼ਾ ਤੋੜਨ ਵਾਲੇ ਸਾਰੇ ਕੰਮਾਂ ਨੂੰ ਅੱਲਾਹ ਦੀ ਇਬਾਦਤ ਦੀ ਨੀਅਤ ਕਰਕੇ ਸਵੇਰੇ ਫਜਰ ਤੋਂ ਲੈ ਕੇ ਸ਼ਾਮ ਸੂਰਜ ਡੁੱਬਣ (ਮਗ਼ਰਿਬ) ਤੱਕ ਰੁਕੇ ਰਹਿਣ ਦਾ ਨਾਂ ਹੈ।

فوائد الحديث

ਦੋਵੇਂ ਗਵਾਹੀਆਂ ਇੱਕ ਦੂਜੇ ਨਾਲ ਪੱਕੇ ਤੌਰ 'ਤੇ ਜੁੜੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਛੱਡ ਦਿੱਤਾ ਜਾਵੇ, ਤਾਂ ਦੂਜੀ ਸਹੀ ਨਹੀਂ ਹੋਵੇਗੀ। ਇਸੇ ਲਈ ਇਨ੍ਹਾਂ ਦੋਵਾਂ ਨੂੰ ਇੱਕ ਥੰਮ੍ਹ ਬਣਾਇਆ ਗਿਆ ਹੈ।

ਇਹ ਦੋਵੇਂ ਗਵਾਹੀਆਂ ਦੀਨ ਦੀ ਬੁਨਿਆਦ ਹਨ। ਇਨ੍ਹਾਂ ਤੋਂ ਬਗੈਰ ਕੋਈ ਬੋਲ/ਕਥਨ ਜਾਂ ਅਮਲ/ਕਰਮ ਕਬੂਲ ਨਹੀਂ ਹੁੰਦਾ।

التصنيفات

Belief in Allah the Mighty and Majestic, Prophethood, Islam, Obligation of Prayer and Ruling on Its Abandoner, Obligation of Zakah and Ruling of Its Abandoning, Obligation of Fasting and Ruling of Its Abandoning, Obligation of Hajj and ‘Umrah and Ruling of Its Abandoner