ਜੋ ਕੋਈ ਸਾਡੇ ਇਸ ਮਾਮਲੇ ਵਿੱਚ ਕੋਈ ਨਵੀਂ ਚੀਜ਼ ਘੜਦਾ ਹੈ ਜੋ ਇਸ ਦਾ ਹਿੱਸਾ ਨਹੀਂ ਹੈ, ਉਹ ਰੱਦ ਕੀਤਾ ਗਿਆ ਹੈ।

ਜੋ ਕੋਈ ਸਾਡੇ ਇਸ ਮਾਮਲੇ ਵਿੱਚ ਕੋਈ ਨਵੀਂ ਚੀਜ਼ ਘੜਦਾ ਹੈ ਜੋ ਇਸ ਦਾ ਹਿੱਸਾ ਨਹੀਂ ਹੈ, ਉਹ ਰੱਦ ਕੀਤਾ ਗਿਆ ਹੈ।

"ਉਮੁਲ ਮੁਅਮੀਨੀਂ, ਉਮੀ ਅਬਦੁੱਲਾਹ ਆਇਸ਼ਾ ਰਜ਼ੀਅੱਲਾਹੁ ਅਨਹਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਰਸੂਲੁੱਲਾਹ ﷺ ਨੇ ਫਰਮਾਇਆ:" "ਜੋ ਕੋਈ ਸਾਡੇ ਇਸ ਮਾਮਲੇ ਵਿੱਚ ਕੋਈ ਨਵੀਂ ਚੀਜ਼ ਘੜਦਾ ਹੈ ਜੋ ਇਸ ਦਾ ਹਿੱਸਾ ਨਹੀਂ ਹੈ, ਉਹ ਰੱਦ ਕੀਤਾ ਗਿਆ ਹੈ।" "ਮੁਸਲਿਮ ਦੀ ਰਿਵਾਇਤ ਵਿੱਚ ਹੈ: ਜੋ ਕੋਈ ਅਜਿਹਾ ਅਮਲ ਕਰਦਾ ਹੈ ਜਿਸ ਬਾਰੇ ਸਾਡੇ ਉੱਤੇ ਕੋਈ ਹੁਕਮ ਨਹੀਂ ਹੈ, ਉਹ ਰੱਦ ਕੀਤਾ ਗਿਆ ਹੈ।"

[صحيح] [رواه البخاري ومسلم]

الشرح

ਨਬੀ ﷺ ਦੱਸਦੇ ਹਨ ਕਿ ਜਿਸ ਨੇ ਦੀਨ ਵਿੱਚ ਕੋਈ ਇਹੋ ਜਿਹੀ ਨਵੀਂ ਚੀਜ਼ ਸ਼ਾਮਿਲ ਕੀਤੀ ਜਾਂ ਇਹੋ ਜਿਹਾ ਕੋਈ ਨਵਾਂ ਕੰਮ ਕੀਤਾ ਜੋ ਕੁਰਆਨ ਅਤੇ ਹਦੀਸ ਤੋਂ ਸਾਬਤ ਨਾ ਹੋਵੇ, ਤਾਂ ਉਸ ਨੂੰ ਉਸਦੇ ਮੂੰਹ 'ਤੇ ਮਾਰ ਦਿੱਤਾ ਜਾਵੇਗਾ ਅਤੇ ਅੱਲਾਹ ਵੱਲੋਂ ਕਬੂਲ ਨਹੀਂ ਕੀਤਾ ਜਾਵੇਗਾ।

فوائد الحديث

ਇਬਾਦਤਾਂ ਦੀ ਬੁਨਿਆਦ (ਅਧਾਰ) ਕੁਰਆਨ ਤੇ ਹਦੀਸ ਹਨ। ਸੋ ਅੱਲਾਹ ਦੀ ਇਬਾਦਤ ਕੁਰਆਨ ਤੇ ਹਦੀਸ ਵਿੱਚ ਦੱਸੇ ਤਰੀਕਿਆਂ ਮੁਤਾਬਕ ਹੀ ਕੀਤੀ ਜਾਵੇਗੀ। ਬਿਦੱਤਾਂ ਤੇ ਇਬਾਦਤ ਦੇ ਨਿਤ-ਨਵੇਂ ਤਰੀਕਿਆਂ ਤੋਂ ਦੂਰ ਰਿਹਾ ਜਾਵੇਗਾ।

ਦੀਨ ਬੰਦੇ ਦੀ ਆਪਣੀ ਮਰਜ਼ੀ ਜਾਂ ਪਸੰਦ ਦੇ ਅਧਾਰ 'ਤੇ ਨਹੀਂ ਹੁੰਦਾ। ਸਗੋਂ ਇਸ ਦੀ ਬੁਨਿਆਦ ਅੱਲਾਹ ਦੇ ਰਸੂਲ ﷺ ਦੀ ਪਾਲਣਾ ਤੇ ਆਗਿਆਕਾਰੀ ਹੁੰਦੀ ਹੈ।

ਇਹ ਹਦੀਸ ਦੀਨ ਦੇ ਮੁਕੱਮਲ ਹੋਣ ਦੀ ਦਲੀਲ ਹੈ।

ਬਿੱਦਤ ਹਰ ਉਸ ਵਿਚਾਰਧਾਰਾ, ਕਥਨ ਜਾਂ ਅਮਲ ਨੂੰ ਕਹਿੰਦੇ ਹਨ, ਜਿਸ ਨੂੰ ਦੀਨ ਦੇ ਇੱਕ ਭਾਗ ਦੇ ਰੂਪ ਵਿੱਚ ਘੜਿਆ ਗਿਆ ਹੋਵੇ ਅਤੇ ਉਹ ਅੱਲਾਹ ਦੇ ਰਸੂਲ ﷺ ਤੇ ਉਨ੍ਹਾਂ ਦੇ ਸਹਾਬਾ (ਸਾਥੀਆਂ) ਦੇ ਸਮੇਂ ਵਿੱਚ ਨਾ ਹੋਵੇ।

ਇਹ ਹਦੀਸ ਇਸਲਾਮ ਦੇ ਇੱਕ ਮਹੱਤਵਪੂਰਨ ਅਸੂਲ ਨੂੰ ਦਰਸਾਉਂਦੀ ਹੈ। ਅਸਲ ਵਿੱਚ ਇਹ ਅਮਲਾਂ (ਕਰਮਾਂ) ਦੀ ਇੱਕ ਤੱਕੜੀ ਹੈ। ਜਿਸ ਤਰ੍ਹਾਂ ਕਿ ਜਦੋਂ ਕੋਈ ਅਮਲ ਅੱਲਾਹ ਦੀ ਰਜ਼ਾ ਲਈ ਨਹੀਂ ਕੀਤਾ ਜਾਂਦਾ ਤਾਂ ਕਰਨ ਵਾਲੇ ਨੂੰ ਉਸਦਾ ਕੋਈ ਸਵਾਬ (ਪੁਨ) ਨਹੀਂ ਮਿਲਦਾ, ਉਸੇ ਤਰ੍ਹਾਂ ਜੋ ਅਮਲ ਅੱਲਾਹ ਦੇ ਰਸੂਲ ﷺ ਦੀ ਸਿੱਖਿਆ ਅਨੁਸਾਰ ਨਾ ਕੀਤਾ ਜਾਵੇ, ਉਸਨੂੰ ਕਰਨ ਵਾਲੇ ਦੇ ਮੂੰਹ 'ਤੇ ਮਾਰ ਦਿੱਤਾ ਜਾਂਦਾ ਹੈ (ਭਾਵ ਰੱਦ ਕਰ ਦਿੱਤਾ ਜਾਂਦਾ ਹੈ)।

"ਇਹ ਹਦੀਸ ਨਵੀਆਂ ਬੇਅਸਾਸ ਇਜਾਦਾਂ (ਬਿਦ‘ਅਤਾਂ) ਅਤੇ ਹੋ ਰਹੀਆਂ ਨਾਪਸੰਦੀਆਂ ਨੂੰ ਰੱਦ ਕਰਨ ਦਾ ਸਿਧਾਂਤ ਹੈ।"

ਦੀਨ ਨਾਲ ਸੰਬੰਧਿਤ ਚੀਜ਼ਾਂ ਘੜਨ ਤੋਂ ਮਨਾਹ ਕੀਤਾ ਹੈ, ਦੁਨੀਆ ਦੇ ਮਾਮਲੇ ਨਾਲ ਸੰਬੰਧਿਤ ਚੀਜ਼ਾਂ ਨੂੰ ਨਹੀਂ।

التصنيفات

Religious Innovation