ਜੋ ਵਿਅਕਤੀ ਅੱਲਾਹ ਦੇ ਕਲਮੇ (ਬੋਲ) ਨੂੰ ਬੁਲੰਦ ਕਰਨ ਲਈ ਲੜਦਾ ਹੈ, ਸਿਰਫ਼ ਉਸੇ ਦਾ ਲੜਨਾ ਅੱਲਾਹ ਦੇ ਰਾਹ ਵਿੱਚ ਲੜਨਾ ਹੈ।

ਜੋ ਵਿਅਕਤੀ ਅੱਲਾਹ ਦੇ ਕਲਮੇ (ਬੋਲ) ਨੂੰ ਬੁਲੰਦ ਕਰਨ ਲਈ ਲੜਦਾ ਹੈ, ਸਿਰਫ਼ ਉਸੇ ਦਾ ਲੜਨਾ ਅੱਲਾਹ ਦੇ ਰਾਹ ਵਿੱਚ ਲੜਨਾ ਹੈ।

ਅਬੁ-ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਕੋਲੋਂ ਉਸ ਵਿਅਕਤੀ ਬਾਰੇ ਪੁੱਛਿਆ ਗਿਆ, ਜੋ ਆਪਣੀ ਬਹਾਦਰੀ ਦਿਖਾਉਣ ਲਈ ਲੜਦਾ ਹੈ, ਉਹ ਵਿਅਕਤੀ ਜੋ ਆਪਣੀ ਕੌਮ ਜਾਂ ਦੇਸ਼ ਲਈ ਲੜਦਾ ਹੈ ਅਤੇ ਉਹ ਵਿਅਕਤੀ ਜੋ ਸਿਰਫ ਰਿਆ (ਦਿਖਾਵੇ) ਲਈ ਲੜਦਾ ਹੈ; ਇਨ੍ਹਾਂ ਵਿੱਚੋਂ ਕਿਸ ਦੀ ਲੜਾਈ ਅੱਲਾਹ ਦੇ ਰਾਹ ਵਿੱਚ ਹੈ? ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜੋ ਵਿਅਕਤੀ ਅੱਲਾਹ ਦੇ ਕਲਮੇ (ਬੋਲ) ਨੂੰ ਬੁਲੰਦ ਕਰਨ ਲਈ ਲੜਦਾ ਹੈ, ਸਿਰਫ਼ ਉਸੇ ਦਾ ਲੜਨਾ ਅੱਲਾਹ ਦੇ ਰਾਹ ਵਿੱਚ ਲੜਨਾ ਹੈ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਤੋਂ ਜੰਗ ਕਰਨ ਵਾਲਿਆਂ ਦੇ ਵੱਖ-ਵੱਖ ਮਕਸਦਾਂ (ਉਦੇਸ਼ਾਂ) ਬਾਰੇ ਪੁੱਛਿਆ ਗਿਆ ਕਿ ਇੱਕ ਬਹਾਦਰੀ ਦਿਖਾਉਣ ਲਈ ਜੰਗ ਕਰਦਾ ਹੈ, ਇੱਕ ਵਿਅਕਤੀ ਕੌਮ (ਜਾਤ, ਦੇਸ਼ ਆਦਿ) ਲਈ ਜੰਗ ਕਰਦਾ ਹੈ ਅਤੇ ਇੱਕ ਵਿਅਕਤੀ ਲੋਕਾਂ ਵਿੱਚ ਆਪਣਾ ਨਾਮ ਬਣਾਉਣ ਲਈ ਜੰਗ ਕਰਦਾ ਹੈ, ਇਨ੍ਹਾਂ ਵਿੱਚੋਂ ਕਿਸ ਦੀ ਜੰਗ ਅੱਲਾਹ ਦੀ ਰਾਹ ਵਿੱਚ ਲੜੀ ਜਾਣ ਵਾਲੀ ਜੰਗ ਮੰਨੀ ਜਾਵੇਗੀ? ਜਵਾਬ ਵਿੱਚ ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਅੱਲਾਹ ਦੇ ਰਾਹ ਵਿੱਚ ਜੰਗ ਕਰਨ ਵਾਲਾ ਉਹ ਹੈ, ਜਿਸ ਨੇ ਅੱਲਾਹ ਦੇ ਕਲਮੇ (ਬੋਲ) ਨੂੰ ਬੁਲੰਦ (ਉੱਚਾ) ਕਰਨ ਲਈ ਜੰਗ ਕੀਤੀ।

فوائد الحديث

ਅਮਲਾਂ ਦਾ ਸਹੀ (ਸ਼ੁੱਧ) ਜਾਂ ਗਲਤ (ਅਸ਼ੁੱਧ) ਹੋਣਾ ਨੀਅਤ ਅਤੇ ਅੱਲਾਹ ਪ੍ਰਤੀ ਖ਼ਾਲਸ ਸਮਰਪਣ 'ਤੇ ਨਿਰਭਰ ਕਰਦਾ ਹੈ।

ਜਦੋਂ ਜਿਹਾਦ ਦਾ ਮਕਸਦ ਅੱਲਾਹ ਦੇ ਕਲਮੇ (ਬੋਲ) ਨੂੰ ਉੱਚਾ ਕਰਨਾ ਹੋਵੇ ਅਤੇ ਕੋਈ ਦੂਜਾ ਜਾਇਜ਼ ਮਕਸਦ, ਜਿਵੇਂ: ਮਾਲ-ਏ-ਗ਼ਨੀਮਤ (ਜੰਗ ਵਿੱਚ ਮਿਲਣ ਵਾਲਾ ਮਾਲ) ਨੂੰ ਹਾਸਲ ਕਰਨਾ ਆਦਿ ਉਸ ਨਾਲ ਜੁੜ ਜਾਵੇ, ਤਾਂ ਉਸ ਨਾਲ ਅਸਲ ਨੀਅਤ 'ਤੇ ਕੋਈ ਨੁਕਸਾਨ ਨਹੀਂ ਪਹੁੰਚੇਗਾ।

ਵਤਨ (ਦੇਸ਼) ਅਤੇ ਮਾਣ-ਸਨਮਾਨ ਦੀ ਰਾਖੀ ਕਰਨ ਲਈ ਦੁਸ਼ਮਨਾਂ ਨਾਲ ਲੜਨਾ ਵੀ ਅੱਲਾਹ ਦੇ ਰਾਹ ਵਿੱਚ ਕੀਤੇ ਜਾਣ ਵਾਲੇ ਜਿਹਾਦ ਵਿੱਚ ਸ਼ਾਮਲ ਹੈ।

ਮੁਜਾਹਿਦਾਂ (ਜਿਹਾਦ ਕਰਨ ਵਾਲਿਆਂ) ਦੇ ਬਾਰੇ ਆਈ ਫਜ਼ੀਲਤ (ਸਿਫ਼ਤ) ਦਾ ਹੱਕਦਾਰ ਉਹੀ ਵਿਅਕਤੀ ਹੈ, ਜੋ ਅੱਲਾਹ ਦੇ ਕਲਮੇ ਨੂੰ ਬੁਲੰਦ ਕਰਨ ਲਈ ਜੰਗ ਕਰੇ।

التصنيفات

Manners of Jihad