ਆਪਣੀਆਂ ਸਫ਼ਾਂ ਨੂੰ ਸਹੀ ਕਰ ਲਿਆ ਕਰੋ। ਕਿਉਂਕਿ ਸਫ਼ਾਂ ਦਾ ਸਹੀ ਹੋਣਾ ਨਮਾਜ਼ ਨੂੰ ਸੰਪੂਰਨ ਬਣਾਉਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ।

ਆਪਣੀਆਂ ਸਫ਼ਾਂ ਨੂੰ ਸਹੀ ਕਰ ਲਿਆ ਕਰੋ। ਕਿਉਂਕਿ ਸਫ਼ਾਂ ਦਾ ਸਹੀ ਹੋਣਾ ਨਮਾਜ਼ ਨੂੰ ਸੰਪੂਰਨ ਬਣਾਉਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ।

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਆਪਣੀਆਂ ਸਫ਼ਾਂ ਨੂੰ ਸਹੀ ਕਰ ਲਿਆ ਕਰੋ। ਕਿਉਂਕਿ ਸਫ਼ਾਂ ਦਾ ਸਹੀ ਹੋਣਾ ਨਮਾਜ਼ ਨੂੰ ਸੰਪੂਰਨ ਬਣਾਉਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ।"

[صحيح] [متفق عليه]

الشرح

ਇੱਥੇ ਅੱਲਾਹ ਦੇ ਨਬੀ ﷺ ਨਮਾਜ਼ੀਆਂ ਨੂੰ ਇਸ ਗੱਲ ਦਾ ਹੁਕਮ ਦੇ ਰਹੇ ਹਨ ਕਿ ਉਹ ਨਮਾਜ਼ ਵਿੱਚ ਸਫ਼ਾਂ (ਕਤਾਰਾਂ) ਨੂੰ ਬਰਾਬਰ ਕਰ ਲੈਣ। ਨਾ ਕੋਈ ਕਿਸੇ ਤੋਂ ਅੱਗੇ ਰਹੇ, ਨਾ ਪਿੱਛੇ। ਸਫ਼ਾਂ ਨੂੰ ਬਰਾਬਰ ਕਰਨਾ ਨਮਾਜ਼ ਨੂੰ ਸੰਪੂਰਨ ਬਣਾਉਣ ਵਾਲੀ ਚੀਜ਼ਾਂ ਵਿੱਚੋਂ ਇੱਕ ਹੈ ਅਤੇ ਇਨ੍ਹਾਂ ਦਾ ਟੇਢਾ ਰਹਿ ਜਾਣਾ ਨਮਾਜ਼ ਵਿੱਚ ਖ਼ਰਾਬੀ ਅਤੇ ਕਮੀ ਪੈਦਾ ਕਰਦਾ ਹੈ।

فوائد الحديث

ਇਨਸਾਨ ਨੂੰ ਉਨ੍ਹਾਂ ਸਾਰੀਆਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਹੈ, ਜੋ ਨਮਾਜ਼ ਨੂੰ ਸੰਪੂਰਨ ਬਣਾਉਣ ਅਤੇ ਉਸ ਨੂੰ ਕਮੀਆਂ ਤੋਂ ਦੂਰ ਰੱਖਣ।

ਇੱਥੇ ਸਿੱਖਿਆ ਦੇ ਸਬੰਧ ਵਿੱਚ ਅੱਲਾਹ ਦੇ ਨਬੀ ﷺ ਦੀ ਹਿਕਮਤ (ਸਿਆਣਪ) ਸਾਹਮਣੇ ਆਉਂਦੀ ਹੈ ਕਿ ਆਪ ﷺ ਨੇ ਹਕਮ ਦੇ ਨਾਲ ਉਸ ਦਾ ਕਾਰਨ ਵੀ ਦੱਸ ਦਿੱਤਾ, ਤਾਂ ਜੋ ਲੋਕਾਂ ਨੂੰ ਸ਼ਰੀਅਤ ਦੇ ਹੁਕਮ ਦੀ ਸਮਝ ਆ ਜਾਵੇ ਅਤੇ ਉਸ ਦੀ ਪਾਲਣਾ ਕਰਨ ਲਈ ਪ੍ਰੇਰਿਤ ਹੋਣ।

التصنيفات

Rulings of the Imam and Followers in Prayer, The rulings of mosques