ਕੋਈ ਮੋਮਿਨ ਮਰਦ ਕਿਸੇ ਮੋਮਿਨ ਔਰਤ ਨਾਲ ਨਫ਼ਰਤ ਨਾ ਕਰੇ। ਜੇਕਰ ਉਸ ਨੂੰ ਉਸਦਾ ਕੋਈ ਲੱਛਣ ਮਾੜਾ ਲੱਗਦਾ ਹੈ, ਤਾਂ ਉਸਦੀ ਕੋਈ ਆਦਤ ਪਸੰਦ ਵੀ…

ਕੋਈ ਮੋਮਿਨ ਮਰਦ ਕਿਸੇ ਮੋਮਿਨ ਔਰਤ ਨਾਲ ਨਫ਼ਰਤ ਨਾ ਕਰੇ। ਜੇਕਰ ਉਸ ਨੂੰ ਉਸਦਾ ਕੋਈ ਲੱਛਣ ਮਾੜਾ ਲੱਗਦਾ ਹੈ, ਤਾਂ ਉਸਦੀ ਕੋਈ ਆਦਤ ਪਸੰਦ ਵੀ ਹੋਵੇਗੀ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਕੋਈ ਮੋਮਿਨ ਮਰਦ ਕਿਸੇ ਮੋਮਿਨ ਔਰਤ ਨਾਲ ਨਫ਼ਰਤ ਨਾ ਕਰੇ। ਜੇਕਰ ਉਸ ਨੂੰ ਉਸਦਾ ਕੋਈ ਲੱਛਣ ਮਾੜਾ ਲੱਗਦਾ ਹੈ, ਤਾਂ ਉਸਦੀ ਕੋਈ ਆਦਤ ਪਸੰਦ ਵੀ ਹੋਵੇਗੀ।» ਜਾਂ ਆਪ ﷺ ਨੇ "ਕੋਈ" ਦੀ ਬਜਾਏ "ਕੋਈ ਹੋਰ" (ਦੂਜੀ ਆਦਤ/ਸਿਫ਼ਤ) ਫਰਮਾਇਆ।

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਨੇ ਪਤੀ ਨੂੰ ਆਪਣੀ ਪਤਨੀ ਨਾਲ ਅਜਿਹੀ ਨਫ਼ਰਤ ਕਰਨ ਤੋਂ ਮਨਾਹ ਕੀਤਾ ਹੈ, ਜੋ ਉਸ 'ਤੇ ਜ਼ੁਲਮ ਕਰਨ, ਉਸ ਨੂੰ ਛੱਡ ਦੇਣ ਅਤੇ ਉਸ ਨੂੰ ਭੁੱਲ ਜਾਣ ਵੱਲ ਲੈ ਜਾਵੇ। ਕਿਉਂਕਿ ਹਰ ਇਨਸਾਨ ਵਿੱਚ ਫ਼ਿਤਰਤੀ (ਕੁਦਰਤੀ) ਤੌਰ 'ਤੇ ਕਮੀਆਂ ਹੁੰਦੀਆਂ ਹਨ। ਇਸ ਲਈ ਜੇਕਰ ਉਸਦੀ ਕੋਈ ਆਦਤ ਜਾਂ ਸਿਫ਼ਤ ਨਾਪਸੰਦ ਹੋਵੇਗੀ, ਤਾਂ ਕੋਈ ਦੂਜੀ ਆਦਤ ਪਸੰਦ ਵੀ ਜ਼ਰੂਰ ਹੋਵੇਗੀ। ਸੋ, ਜਿਹੜੀ ਆਦਤ ਪਸੰਦ ਹੋਵੇ, ਉਸ ਤੋਂ ਖੁਸ਼ ਹੋਵੇ ਅਤੇ ਜੋ ਪਸੰਦ ਨਾ ਹੋਵੇ, ਉਸ 'ਤੇ ਸਬਰ ਕਰੇ। ਇਸ ਨਾਲ ਖੁਸ਼ੀ ਦਾ ਮਹੌਲ ਬਣੇਗਾ ਅਤੇ ਨਾਪਸੰਦੀ ਇਸ ਹੱਦ ਤੱਕ ਅੱਗੇ ਨਹੀਂ ਵਧੇਗੀ ਕਿ ਵੱਖਰੇ ਹੋਣ ਦੀ ਨੌਬਤ ਆ ਜਾਵੇ।

فوائد الحديث

ਇਸ ਹਦੀਸ ਵਿੱਚ ਮੋਮਿਨ (ਈਮਾਨ ਵਾਲੇ) ਨੂੰ ਇਨਸਾਫ ਕਰਨ, ਪਤਨੀ ਨਾਲ ਹੋਣ ਵਾਲੇ ਕਿਸੇ ਵੀ ਝਗੜੇ ਵਿੱਚ ਸਮਝਦਾਰੀ ਨਾਲ ਫੈਸਲਾ ਕਰਨ ਅਤੇ ਜਜ਼ਬਾਤਾਂ (ਭਾਵਨਾਵਾਂ) ਤੋਂ ਪ੍ਰਭਾਵਿਤ ਹੋ ਕੇ ਕੰਮ ਨਾ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ।

ਇੱਕ ਮੋਮਿਨ ਦੀ ਸ਼ਾਨ ਇਹ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਪਤਨੀ ਨਾਲ ਇਸ ਤਰੀਕੇ ਦੀ ਨਫ਼ਰਤ ਨਾ ਕਰੇ ਕਿ ਵੱਖ ਹੋਣ ਦੀ ਨੌਬਤ ਆ ਜਾਵੇ। ਉਸਦੀ ਨਾਪਸੰਦ ਗੱਲਾਂ ਨੂੰ ਛੱਡ ਕੇ ਉਨ੍ਹਾਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਹੈ, ਜੋ ਪਸੰਦ ਹੋਣ।

ਇੱਕ ਖੂਬਸੂਰਤ ਵਿਆਹੁਤਾ ਜੀਵਨ ਬਤੀਤ ਕਰਨ ਲਈ ਪ੍ਰੇਰਨਾ।

ਈਮਾਨ ਚੰਗੇ ਅਖ਼ਲਾਕ (ਆਚਰਣ) ਅਪਣਾਉਣ ਦੀ ਪ੍ਰੇਰਨਾ ਦਿੰਦਾ ਹੈ। ਮੋਮਿਨ ਮਰਦ ਤੇ ਮੋਮਿਨ ਔਰਤ ਚੰਗੇ ਅਖ਼ਲਾਕ ਤੋਂ ਖਾਲੀ ਨਹੀਂ ਹੋ ਸਕਦੇ। ਜੇਕਰ ਈਮਾਨ ਹੈ, ਤਾਂ ਚੰਗੀਆਂ ਖਸਲਤਾਂ (ਆਦਤਾਂ) ਵੀ ਜ਼ਰੂਰ ਹੋਣਗੀਆਂ।

التصنيفات

Marriage, Rulings of Women