ਮੈਂ ਅੱਲਾਹ ਦੇ ਨਬੀ ﷺ ਨਾਲ ਮੌਜੂਦ ਸੀ। ਆਪ ﷺ ਲੋਕਾਂ ਦੇ ਕੂੜਾ-ਕਰਕਟ ਸੁੱਟਣ ਦੀ ਥਾਂ 'ਤੇ ਆਏ ਅਤੇ ਖੜ੍ਹੇ ਹੋ ਕੇ ਪਿਸ਼ਾਬ ਕੀਤਾ।

ਮੈਂ ਅੱਲਾਹ ਦੇ ਨਬੀ ﷺ ਨਾਲ ਮੌਜੂਦ ਸੀ। ਆਪ ﷺ ਲੋਕਾਂ ਦੇ ਕੂੜਾ-ਕਰਕਟ ਸੁੱਟਣ ਦੀ ਥਾਂ 'ਤੇ ਆਏ ਅਤੇ ਖੜ੍ਹੇ ਹੋ ਕੇ ਪਿਸ਼ਾਬ ਕੀਤਾ।

ਹੁਜ਼ੈਫ਼ਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਨਾਲ ਮੌਜੂਦ ਸੀ। ਆਪ ﷺ ਲੋਕਾਂ ਦੇ ਕੂੜਾ-ਕਰਕਟ ਸੁੱਟਣ ਦੀ ਥਾਂ 'ਤੇ ਆਏ ਅਤੇ ਖੜ੍ਹੇ ਹੋ ਕੇ ਪਿਸ਼ਾਬ ਕੀਤਾ। ਮੈਂ ਥੋੜਾ ਦੂਰ ਹੋ ਕੇ ਖੜ੍ਹਾ ਹੋ ਗਿਆ, ਤਾਂ ਆਪ ﷺ ਨੇ ਫਰਮਾਇਆ: "ਨੇੜੇ ਆ ਜਾਓ।" ਸੋ ਮੈਂ ਨੇੜੇ ਆ ਕੇ ਆਪ ﷺ ਦੀਆਂ ਦੋਨੋਂ ਅੱਡੀਆਂ ਕੋਲ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਆਪ ﷺ ਨੇ ਵੁਜ਼ੂ ਕੀਤਾ ਅਤੇ ਦੋਵਾਂ ਜੁਰਾਬਾਂ 'ਤੇ ਮਸਾਹ ਕੀਤਾ।

[صحيح] [متفق عليه]

الشرح

ਹੁਜ਼ੈਫ਼ਾ ਬਿਨ ਯਮਾਨ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ ਕਿ ਉਹ ਅੱਲਾਹ ਦੇ ਨਬੀ ﷺ ਦੇ ਨਾਲ ਸਨ। ਇਸ ਦੌਰਾਨ ਆਪ ﷺ ਨੇ ਪਿਸ਼ਾਬ ਕਰਨ ਦਾ ਇਰਾਦਾ ਕੀਤਾ, ਤਾਂ ਇੱਕ ਥਾਂ 'ਤੇ ਗਏ, ਜਿੱਥੇ ਲੋਕ ਘਰਾਂ ਵਿੱਚ ਝਾੜੂ ਲਗਾਉਣ ਤੋਂ ਬਾਅਦ ਕੂੜਾ ਅਤੇ ਮਿੱਟੀ ਸੁੱਟਿਆ ਕਰਦੇ ਸਨ ਅਤੇ ਖੜ੍ਹੇ ਹੋ ਕੇ ਪਿਸ਼ਾਬ ਕੀਤਾ; ਜਦਕਿ ਆਮ ਤੌਰ 'ਤੇ ਬੈਠ ਕੇ ਹੀ ਪਿਸ਼ਾਬ ਕਰਿਆ ਕਰਦੇ ਸਨ। ਇਹ ਦੇਖ ਕੇ ਹੁਜ਼ੈਫ਼ਾ (ਰ.) ਆਪ ﷺ ਤੋਂ ਦੂਰ ਹੋਣ ਲੱਗੇ, ਤਾਂ ਆਪ ﷺ ਨੇ ਉਨ੍ਹਾਂ ਨੂੰ ਕੋਲ ਆਉਣ ਲਈ ਕਿਹਾ। ਸੋ ਉਹ ਬਿਲਜੁਲ ਨੇੜੇ ਆ ਕੇ ਮੂੰਹ ਫੇਰ ਕੇ ਆਪ ﷺ ਦੀਆਂ ਅੱਡੀਆਂ ਕੋਲ ਖੜ੍ਹੇ ਹੋ ਗਏ, ਤਾਂ ਜੋ ਆੜ ਬਣ ਜਾਣ ਅਤੇ ਕੋਈ ਆਪ ﷺ ਨੂੰ ਇਸ ਹਾਲ ਵਿੱਚ ਦੇਖ ਨਾ ਸਕੇ। ਉਸਤੋਂ ਬਾਅਦ ਆਪ ﷺ ਨੇ ਵੁਜ਼ੂ ਕੀਤਾ ਅਤੇ ਜਦੋਂ ਪੈਰ ਧੋਣ ਦੀ ਵਾਰੀ ਆਈ, ਤਾਂ ਜੁਰਾਬਾਂ ਨੂੰ ਧੋਣ ਦੇ ਬਜਾਏ ਉਨ੍ਹਾਂ 'ਤੇ ਮਸਾਹ ਕਰ ਲਿਆ (ਗਿੱਲਾ ਹੱਥ ਫੇਰ ਲਿਆ)। ਜੁਰਾਬਾਂ ਤੋਂ ਭਾਵ ਪਤਲੇ ਚਮੜੇ ਆਦਿ ਤੋਂ ਬਣੀ ਪੈਰਾਂ ਵਿੱਚ ਪਹਿਨੀ ਜਾਣ ਵਾਲੀ ਅਜਿਹੀ ਚੀਜ਼ਾਂ ਹੈ, ਜੋ ਦੋਵਾਂ ਕਦਮਾਂ ਨੂੰ ਢੱਕ ਕੇ ਰੱਖਦੀ ਹੈ।

فوائد الحديث

ਸ਼ਰੀਅਤ ਵਿੱਚ ਜੁਰਾਬਾਂ 'ਤੇ ਮਸਾਹ ਕਰਨਾ ਜਾਇਜ਼ ਹੈ।

ਖੜ੍ਹੇ ਹੋ ਕੇ ਪਿਸ਼ਾਬ ਕਰਨਾ ਜਾਇਜ਼ ਹੈ। ਸ਼ਰਤ ਇਹ ਕਿ ਸ਼ਰੀਰ ਜਾਂ ਕੱਪੜੇ 'ਤੇ ਪਿਸ਼ਾਬ ਦੇ ਛਿੱਟੇ ਨਾ ਪੈਣ।

ਅੱਲਾਹ ਦੇ ਨਬੀ ﷺ ਨੇ ਕੂੜਾ ਸੁੱਟਣ ਵਾਲੀ ਥਾਂ ਨੂੰ ਇਸ ਲਈ ਚੁਣਿਆ ਕਿਉਂਕਿ ਆਮ ਤੌਰ 'ਤੇ ਉਹ ਥਾਂ ਨਰਮ ਹੁੰਦੀ ਹੈ ਅਤੇ ਪਿਸ਼ਾਬ ਦੇ ਛਿੱਟੇ ਸ਼ਰੀਰ 'ਤੇ ਪੈਣ ਦੀ ਸੰਭਾਵਨਾ ਨਹੀਂ ਰਹਿੰਦੀ।

التصنيفات

Wiping Over Leather Socks and the like