إعدادات العرض
ਜਦੋਂ ਤੁਸੀਂ ਸ਼ੌਚ ਲਈ ਜਾਵੋ, ਤਾਂ ਪਿਸ਼ਾਬ-ਪਖਾਨਾ ਕਰਨ ਵੇਲੇ ਨਾ ਕਿਬਲਾ ਵੱਲ ਰੁਖ ਕਰੋ ਅਤੇ ਨਾ ਉਸ ਵੱਲ ਪਿੱਠ ਕਰੋ। ਸਗੋਂ ਪੂਰਬ ਜਾਂ ਪੱਛਮ ਵੱਲ…
ਜਦੋਂ ਤੁਸੀਂ ਸ਼ੌਚ ਲਈ ਜਾਵੋ, ਤਾਂ ਪਿਸ਼ਾਬ-ਪਖਾਨਾ ਕਰਨ ਵੇਲੇ ਨਾ ਕਿਬਲਾ ਵੱਲ ਰੁਖ ਕਰੋ ਅਤੇ ਨਾ ਉਸ ਵੱਲ ਪਿੱਠ ਕਰੋ। ਸਗੋਂ ਪੂਰਬ ਜਾਂ ਪੱਛਮ ਵੱਲ ਮੂੰਹ ਕਰ ਲਵੋ।
ਅਬੁ ਅੱਯੂਬ ਅਨਸਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਜਦੋਂ ਤੁਸੀਂ ਸ਼ੌਚ ਲਈ ਜਾਵੋ, ਤਾਂ ਪਿਸ਼ਾਬ-ਪਖਾਨਾ ਕਰਨ ਵੇਲੇ ਨਾ ਕਿਬਲਾ ਵੱਲ ਰੁਖ ਕਰੋ ਅਤੇ ਨਾ ਉਸ ਵੱਲ ਪਿੱਠ ਕਰੋ। ਸਗੋਂ ਪੂਰਬ ਜਾਂ ਪੱਛਮ ਵੱਲ ਮੂੰਹ ਕਰ ਲਵੋ।» ਅਬੁ ਅੱਯੂਬ (ਰ.) ਕਹਿੰਦੇ ਹਨ ਕਿ ਜਦੋਂ ਅਸੀਂ ਸ਼ਾਮ (ਸੀਰੀਆ) ਆਏ, ਤਾਂ ਵੇਖਿਆ ਕਿ ਸ਼ੌਚਾਲੇ (ਬਾਥਰੂਮ) ਕਾਬਾ ਦੀ ਦਿਸ਼ਾ ਵਿੱਚ ਬਣੇ ਹੋਏ ਹਨ। ਸੋ, ਅਸੀਂ (ਜਦੋਂ ਵੀ ਪਖਾਨੇ ਲਈ ਜਾਂਦੇ, ਤਾਂ) ਕਾਬਾ ਦੀ ਦਿਸ਼ਾ ਤੋਂ ਟੇਢੇ ਹੋ ਕੇ ਬੈਠਦੇ ਅਤੇ ਅੱਲਾਹ ਤਆਲਾ ਤੋਂ ਮਾਫ਼ੀ ਮੰਗਿਆ ਕਰਦੇ।
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी සිංහල ئۇيغۇرچە Hausa Português Kurdî Kiswahili دری অসমীয়া Tiếng Việt Svenska Yorùbá Кыргызча ગુજરાતી नेपाली മലയാളം Română Nederlands Soomaali پښتو తెలుగు Kinyarwanda ಕನ್ನಡ Српски Moore ქართული Українська Čeština Magyar Македонски Lietuvių Azərbaycan Wolof አማርኛ Malagasy Oromoo ไทย Deutsch मराठी O‘zbek ភាសាខ្មែរ Shqip தமிழ் မြန်မာ Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਹਾਜਤ ਭਾਵ ਪਿਸ਼ਾਬ ਤੇ ਪਖਾਨੇ ਦਾ ਇਰਾਦਾ ਕਰਨ ਵਾਲੇ ਨੂੰ ਕਿਬਲਾ ਤੇ ਕਾਬਾ ਵੱਲ ਮੂੰਹ ਜਾਂ ਪਿੱਠ ਕਰ ਕੇ ਬੈਠਣ ਤੋਂ ਮਨਾਹ ਕੀਤਾ ਹੈ। ਜੇਕਰ ਕਿਸੇ ਦੇ ਕਿਬਲੇ ਦਾ ਰੁਖ ਉਹੀ ਹੈ, ਜੋ ਮਦੀਨਾ ਵਾਲਿਆਂ ਦਾ ਹੈ, ਤਾਂ ਉਸਨੂੰ ਪੂਰਬ ਜਾਂ ਪੱਛਮ ਵੱਲ ਟੇਢਾ ਹੋ ਕੇ ਬੈਠਣਾ ਚਾਹੀਦਾ ਹੈ। ਫੇਰ ਅਬੁ ਅੱਯੂਬ (ਰਜ਼ੀਅੱਲਾਹੁ ਅਨਹੁ) ਨੇ ਦੱਸਿਆ ਕਿ ਜਦੋਂ ਉਹ ਸ਼ਾਮ (ਸੀਰੀਆ) ਪਹੁੰਚੇ, ਤਾਂ ਵੇਖਿਆ ਕਿ ਉੱਥੇ ਹਾਜਤ ਲਈ ਬਣੇ ਸ਼ੌਚਾਲੇ (ਬਾਥਰੂਮ) ਕਾਬਾ ਦੀ ਦਿਸ਼ਾ ਵਿੱਚ ਬਣੇ ਹੋਏ ਹਨ। ਇਸ ਲਈ ਉਹ ਆਪਣੇ ਸ਼ਰੀਰ ਨੂੰ ਕਾਬਾ ਦੇ ਰੁਖ ਤੋਂ ਮੋੜ ਕੇ ਬੈਠਦੇ ਅਤੇ ਹਾਜਤ ਕਰਨ ਤੋਂ ਬਾਅਦ ਅੱਲਾਹ ਤੋਂ ਮਾਫ਼ੀ ਮੰਗਦੇ।فوائد الحديث
ਇਸ ਦੇ ਪਿੱਛੇ ਦੀ ਹਿਕਮਤ (ਕਾਰਨ) ਕਾਬਾ ਦੀ ਇੱਜ਼ਤ ਅਤੇ ਸਤਿਕਾਰ ਹੈ।
ਸ਼ੌਚਾਲੇ ਤੋਂ ਨਿੱਕਲਣ ਤੋਂ ਬਾਅਦ ਅੱਲਾਹ ਤੋਂ ਮਾਫ਼ੀ (ਇਸਤਿਗਫਾਰ) ਮੰਗਣੀ ਚਾਹੀਦੀ ਹੈ।
ਇਸ ਹਦੀਸ ਤੋਂ ਅੱਲਾਹ ਦੇ ਨਬੀ ﷺ ਦੇ ਸਿੱਖਿਆ ਦੇਣ ਦੇ ਖੂਬਸੂਰਤ ਢੰਗ ਦਾ ਪਤਾ ਚੱਲਦਾ ਹੈ ਕਿ ਜਦੋਂ ਆਪ ﷺ ਨੇ ਹਰਾਮ ਤਰੀਕੇ ਦੀ ਵਿਆਖਿਆ ਕੀਤੀ, ਤਾਂ ਨਾਲ ਹੀ ਜਾਇਜ਼ ਤਰੀਕੇ ਦਾ ਵੀ ਵਰਣਨ ਕੀਤਾ।
