إعدادات العرض
ਚੰਗੇ ਅਤੇ ਮਾੜੇ ਸਾਥੀ ਦੀ ਉਦਾਹਰਣ ਕਸਤੂਰੀ ਵੇਚਣ ਵਾਲੇ ਅਤੇ ਭੱਠੀ ਫੂਕਣ ਵਾਲੇ ਦੀ ਹੈ।
ਚੰਗੇ ਅਤੇ ਮਾੜੇ ਸਾਥੀ ਦੀ ਉਦਾਹਰਣ ਕਸਤੂਰੀ ਵੇਚਣ ਵਾਲੇ ਅਤੇ ਭੱਠੀ ਫੂਕਣ ਵਾਲੇ ਦੀ ਹੈ।
ਅਬੁ ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਚੰਗੇ ਅਤੇ ਮਾੜੇ ਸਾਥੀ ਦੀ ਉਦਾਹਰਣ ਕਸਤੂਰੀ ਵੇਚਣ ਵਾਲੇ ਅਤੇ ਭੱਠੀ ਫੂਕਣ ਵਾਲੇ ਦੀ ਹੈ। ਕਸਤੂਰੀ ਵੇਚਣ ਵਾਲਾ ਜਾਂ ਤਾਂ ਤੈਨੂੰ ਖੁਸ਼ਬੂ ਤੋਹਫ਼ੇ ਵਿੱਚ ਦੇਵੇਗਾ ਜਾਂ ਤੂੰ ਉਸ ਕੋਲੋਂ ਖਰੀਦੇਗਾ ਜਾਂ (ਘੱਟੋ-ਘੱਟ) ਤੈਨੂੰ ਉਸ ਦੀ ਸੋਹਣੀ ਸੁਗੰਧ ਹੀ ਮਿਲੇਗੀ। ਜਦੋਂ ਕਿ ਭੱਠੀ ਫੂਕਣ ਵਾਲਾ ਜਾਂ ਤਾਂ ਤੇਰੇ ਕੱਪੜੇ ਸਾੜ ਦੇਵੇਗਾ ਜਾਂ ਤੈਨੂੰ ਉਸਦੀ ਬਦਬੂ ਮਿਲੇਗੀ।»
[صحيح] [متفق عليه]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Hausa Kurdî Kiswahili Português සිංහල دری অসমীয়া Tiếng Việt Svenska Yorùbá Кыргызча ગુજરાતી नेपाली മലയാളം Română Nederlands Soomaali پښتو తెలుగు Kinyarwanda ಕನ್ನಡ Српски Moore ქართული Čeština Українська Magyar Македонски Lietuvių Azərbaycan Wolof አማርኛ Malagasy Oromoo ไทย Deutsch मराठी O‘zbek ភាសាខ្មែរ Shqip தமிழ் မြန်မာ Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਦੋ ਪ੍ਰਕਾਰ ਦੇ ਲੋਕਾਂ ਦੀ ਮਿਸਾਲ ਦੇ ਕੇ ਸਮਝਾਇਆ ਹੈ: ਪਹਿਲੀ ਪ੍ਰਕਾਰ: ਨੇਕ ਸਾਥੀ ਤੇ ਚੰਗਾ ਦੋਸਤ, ਜੋ ਅੱਲਾਹ ਅਤੇ ਉਸਦੀ ਰਜ਼ਾ ਦੇ ਕੰਮਾਂ ਦੀ ਰਾਹ ਦਿਖਾਵੇ ਅਤੇ ਨੇਕੀ ਦੇ ਕੰਮਾਂ ਵਿੱਚ ਮਦਦਗਾਰ ਹੋਵੇ। ਉਸ ਦੀ ਮਿਸਾਲ ਖੁਸ਼ਬੂ (ਕਸਤੂਰੀ) ਵੇਚਣ ਵਾਲੇ ਦੀ ਹੈ। ਉਹ ਜਾਂ ਤਾਂ ਤੁਹਾਨੂੰ ਤੋਹਫ਼ਾ ਦੇ ਦੇਵੇਗਾ ਜਾਂ ਤੁਸੀਂ ਉਸ ਕੋਲੋਂ ਖਰੀਦ ਲਵੋਗੇ ਜਾਂ ਘੱਟੋ-ਘੱਟ ਜਿੰਨੀ ਦੇਰ ਉਹ ਤੁਹਾਡੇ ਨਾਲ ਰਹੇਗਾ, ਉਸਦੀ ਖੁਸ਼ਬੂ ਤੁਹਾਨੂੰ ਮਿਲਦੀ ਰਹੇਗੀ। ਦੂਜੀ ਪ੍ਰਕਾਰ: ਮਾੜਾ ਦੋਸਤ ਤੇ ਸਾਥੀ; ਜੋ ਅੱਲਾਹ ਦੀ ਰਾਹ ਤੋਂ ਰੋਕੇ, ਗੁਨਾਹਾਂ ਦੇ ਕੰਮਾਂ ਵਿੱਚ ਮਦਦ ਕਰੇ, ਤੁਸੀਂ ਉਸਦੇ ਮਾੜੇ ਕੰਮ ਵੇਖੋ ਅਤੇ ਉਸ ਦੇ ਸਾਥ ਕਾਰਨ ਤੁਹਾਡੀ ਬਦਨਾਮੀ ਹੋਵੇ। ਅਜਿਹੇ ਦੋਸਤ ਦੀ ਮਿਸਾਲ ਉਸ ਲੋਹਾਰ ਵਰਗੀ ਹੈ, ਜੋ ਭੱਠੀ ਫੂਕਦਾ ਰਹਿੰਦਾ ਹੋਵੇ। ਉਹ ਜਾਂ ਤਾਂ ਉੱਡਦੀਆਂ ਹੋਈਆਂ ਚੰਗਿਆੜੀਆਂ ਨਾਲ ਤੁਹਾਡੇ ਕੱਪੜੇ ਸਾੜ ਦੇਵੇਗਾ ਜਾਂ ਉਸਦੀ ਭੱਠੀ ਦੀ ਬਦਬੂ ਨਾਲ ਤੁਹਾਡੀ ਤਬੀਅਤ ਬੇਚੈਨ ਹੋਵੇਗੀ।فوائد الحديث
ਸੁਣਨ ਵਾਲੇ ਨੂੰ ਸਮਝਾਉਣ ਲਈ ਮਿਸਾਲ ਦੇਣਾ ਜਾਇਜ਼ ਹੈ।
ਨੇਕ ਤੇ ਸਦਾਚਾਰੀ ਲੋਕਾਂ ਦੇ ਨਾਲ ਰਹਿਣ ਅਤੇ ਵਿਗੜੇ ਹੋਏ ਤੇ ਮਾੜੇ ਕੰਮ ਕਰਨ ਵਾਲੇ ਲੋਕਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ।
