ਜਨਾਬਤ (ਸੁਪਨਦੋਸ਼, ਸੰਭੋਗ ਜਾਂ ਕਿਸੇ ਹੋਰ ਕਾਰਨ ਤੋਂ ਵੀਰਜ ਨਿਕਲਣ ਤੋਂ ਹੋਣ ਵਾਲੀ ਨਾਪਾਕੀ) ਤੋਂ ਗੁਸਲ ਕਰਨ ਦਾ ਸਹੀ ਤਰੀਕਾ

ਜਨਾਬਤ (ਸੁਪਨਦੋਸ਼, ਸੰਭੋਗ ਜਾਂ ਕਿਸੇ ਹੋਰ ਕਾਰਨ ਤੋਂ ਵੀਰਜ ਨਿਕਲਣ ਤੋਂ ਹੋਣ ਵਾਲੀ ਨਾਪਾਕੀ) ਤੋਂ ਗੁਸਲ ਕਰਨ ਦਾ ਸਹੀ ਤਰੀਕਾ

ਮੋਮਿਨਾਂ ਦੀ ਮਾਂ ਮੈਮੂਨਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਮੈਂ ਅੱਲਾਹ ਦੇ ਨਬੀ ﷺ ਲਈ ਜਨਾਬਤ ਦੇ ਗੁਸਲ ਲਈ ਪਾਣੀ ਰੱਖਿਆ ਅਤੇ ਕੱਪੜੇ ਨਾਲ ਪਰਦਾਹ ਕਰ ਦਿੱਤਾ, ਤਾਂ ਆਪ ﷺ ਨੇ ਆਪਣੇ ਦੋਵੇਂ ਹੱਥਾਂ ਉੱਤੇ ਪਾਣੀ ਡੋਲ ਕੇ ਉਨ੍ਹਾਂ ਨੂੰ ਧੋਇਆ; ਫੇਰ ਆਪਣੇ ਸੱਜੇ ਹੱਥ ਨਾਲ ਖੱਬੇ ਹੱਥ 'ਤੇ ਪਾਣੀ ਪਾਇਆ ਅਤੇ ਆਪਣੀ ਸ਼ਰਮਗਾਹ (ਗੁਪਤ-ਅੰਗ) ਨੂੰ ਧੋਇਆ; ਫੇਰ ਆਪਣਾ ਹੱਥ ਜ਼ਮੀਨ 'ਤੇ ਮਾਰਿਆ, ਉਸਨੂੰ ਰਗੜਿਆ ਅਤੇ ਧੋਇਆ। ਫੇਰ ਕੁੱਲੀ ਕੀਤੀ ਅਤੇ ਨੱਕ ਵਿੱਚ ਪਾਣੀ ਚੜ੍ਹਾਇਆ; ਫੇਰ ਆਪਣੇ ਚਿਹਰੇ ਅਤੇ ਦੋਵੇਂ ਹੱਥਾਂ ਨੂੰ ਧੋਇਆ; ਫੇਰ ਆਪਣੇ ਸਿਰ 'ਤੇ ਪਾਣੀ ਵਹਾਇਆ; ਫੇਰ ਪੂਰੇ ਸ਼ਰੀਰ ਨੂੰ ਧੋਇਆ; ਫੇਰ ਆਪਣੀ ਥਾਂ ਤੋਂ ਹਟ ਕੇ ਖੜ੍ਹੇ ਹੋਏ ਅਤੇ ਆਪਣੇ ਦੋਵੇਂ ਪੈਰਾਂ ਨੂੰ ਧੋਇਆ। ਉਸਤੋਂ ਬਾਅਦ ਮੈਂ ਆਪ (ﷺ) ਕੋਲ ਇੱਕ ਕੱਪੜਾ ਲੈ ਕੇ ਆਈ, ਤਾਂ ਆਪ (ﷺ) ਨੇ ਉਸ ਨੂੰ ਨਹੀਂ ਲਿਆ ਅਤੇ ਆਪਣੇ ਹੱਥ ਨਾਲ ਪਾਣੀ ਝਾੜਨ ਲਗ ਗਏ।

[صحيح] [متفق عليه]

الشرح

ਮੋਮਿਨਾਂ ਦੀ ਮਾਂ ਮੈਮੂਨਾ (ਰਜ਼ੀਅੱਲਾਹੁ ਅਨਹਾ) ਅੱਲਾਹ ਦੇ ਨਬੀ ﷺ ਦੇ ਜਨਾਬਤ ਦੇ ਗੁਸਲ ਕਰਨ ਦਾ ਤਰੀਕਾ ਬਿਆਨ ਕਰ ਰਹੀ ਹਨ। ਉਨ੍ਹਾਂ ਦਾ ਬਿਆਨ ਹੈ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਲਈ ਗੁਸਲ ਦਾ ਪਾਣੀ ਰੱਖਿਆ ਅਤੇ ਇੱਕ ਕੱਪੜੇ ਨਾਲ ਆਪ ﷺ ਦਾ ਪਰਦਾ ਕੀਤਾ, ਜਿਸ ਤੋਂ ਬਾਅਦ ਆਪ ﷺ ਨੇ ਨਿਮਨਲਿਖਿਤ ਕੰਮ ਕੀਤੇ: 1- ਦੋਵੇਂ ਹੱਥਾਂ ਨੂੰ ਬਰਤਨ ਵਿੱਚ ਪਾਉਣ ਤੋਂ ਪਹਿਲਾਂ ਉਨ੍ਹਾਂ 'ਤੇ ਪਾਣੀ ਡੋਲ ਕੇ ਉਨ੍ਹਾਂ ਨੂੰ ਧੋਇਆ। 2- ਸੱਜੇ ਹੱਥ ਨਾਲ ਖੱਬੇ ਹੱਥ 'ਤੇ ਪਾਣੀ ਪਾਇਆ ਅਤੇ ਆਪਣੀ ਸ਼ਰਮਗਾਹ (ਗੁਪਤ-ਅੰਗ) ਨੂੰ ਧੋਇਆ, ਤਾਂ ਜੋ ਜਨਾਬਤ ਦੇ ਅਸਰ (ਨਿਸ਼ਾਨ) ਤੋਂ ਸਾਫ਼ ਹੋ ਜਾਣ। 3- ਆਪਣਾ ਹੱਥ ਜ਼ਮੀਨ 'ਤੇ ਮਾਰਿਆ, ਉਸ ਨਾਲ ਰਗੜਿਆ ਅਤੇ ਗੰਦਗੀ ਦੂਰ ਕਰਨ ਲਈ ਹੱਥਾਂ ਨੂੰ ਧੋਇਆ। 4- ਕੁੱਲੀ ਕੀਤੀ। ਭਾਵ ਮੂੰਹ ਵਿੱਚ ਪਾਣੀ ਲਿਆ, ਹਿਲਾਇਆ, ਘੁਮਾਇਆ ਅਤੇ ਥੁੱਕ ਦਿੱਤਾ। ਫੇਰ ਨੱਕ ਨੂੰ ਝਾੜਿਆ। ਭਾਵ ਸਾਹ ਨਾਲ ਨੱਕ ਵਿੱਚ ਪਾਣੀ ਖਿੱਚਿਆ ਅਤੇ ਬਾਹਰ ਕੱਢ ਦਿੱਤਾ, ਤਾਂ ਜੋ ਨੱਕ ਦੀ ਸਫ਼ਾਈ ਹੋ ਜਾਵੇ। 5- ਚਿਹਰੇ ਅਤੇ ਦੋਵੇਂ ਬਾਹਾਂ ਨੂੰ ਧੋਇਆ। 6- ਸਿਰ ਉੱਤੇ ਪਾਣੀ ਪਾਇਆ। 7- ਬਾਕੀ ਸ਼ਰੀਰ ਉੱਤੇ ਪਾਣੀ ਪਾਇਆ। 8- ਆਪਣੀ ਜਗ੍ਹਾ ਤੋਂ ਹਟ ਕੇ ਖੜ੍ਹੇ ਹੋਏ ਅਤੇ ਦੋਵੇਂ ਪੈਰਾਂ ਨੂੰ ਧੋਇਆ, ਕਿਉਂਕਿ ਪਹਿਲਾਂ ਉਨ੍ਹਾਂ ਨੂੰ ਨਹੀਂ ਧੋਇਆ ਸੀ। ਫੇਰ ਮੈਮੂਨਾ (ਰ.) ਨੇ ਸ਼ਰੀਰ ਨੂੰ ਸੁਕਾਉਣ ਲਈ ਇੱਕ ਕੱਪੜਾ ਦਿੱਤਾ, ਤਾਂ ਆਪ ﷺ ਨੇ ਉਸ ਨੂੰ ਨਹੀਂ ਲਿਆ। ਇਸ ਦੇ ਬਜਾਏ ਆਪਣੇ ਹੱਥ ਨਾਲ ਸ਼ਰੀਰ ਦਾ ਪਾਣੀ ਪੂੰਝਣ ਲੱਗੇ ਅਤੇ ਹੱਥਾਂ ਨੂੰ ਝਾੜਨ ਲੱਗੇ।

فوائد الحديث

ਅੱਲਾਹ ਦੇ ਨਬੀ ﷺ ਦੀ ਪਤਨੀਆਂ ਨੇ ਉੱਮਤ ਨੂੰ ਸਿਖਾਉਣ ਲਈ ਅੱਲਾਹ ਦੇ ਨਬੀ ﷺ ਦੀ ਜ਼ਿੰਦਗੀ ਨਾਲ ਜੁੜੀਆਂ ਛੋਟੀਆਂ ਤੋਂ ਛੋਟੀਆਂ ਗੱਲਾਂ ਦੀ ਵੀ ਵਿਆਖਿਆ ਕਰ ਦਿੱਤੀ।

ਇਹ ਅੱਲਾਹ ਦੇ ਨਬੀ ﷺ ਤੋਂ ਸਾਬਤ ਜਨਾਬਤ ਦੇ ਗੁਸਲ ਦੇ ਸੰਪੂਰਨ ਤਰੀਕਿਆਂ ਵਿੱਚੋਂ ਇੱਕ ਤਰੀਕਾ ਹੈ। ਜਦੋਂ ਕਿ ਗੁਸਲ ਦੇ ਘੱਟੋ-ਘੱਟ ਠੀਕ ਹੋਣ ਲਈ ਇਹੋ ਬਥੇਰਾ ਹੈ ਕਿ ਆਪਣੇ ਪੂਰੇ ਸ਼ਰੀਰ 'ਤੇ ਪਾਣੀ ਵਹਾ ਲਿਆ ਜਾਵੇ, ਕੁੱਲੀ ਕਰ ਲਈ ਜਾਵੇ ਅਤੇ ਨੱਕ ਝਾੜ ਲਿਆ ਜਾਵੇ।

ਗੁਸਲ ਜਾਂ ਵੁਜ਼ੂ ਤੋਂ ਬਾਅਦ ਸ਼ਰੀਰ ਨੂੰ ਕੱਪੜੇ ਨਾਲ ਪੂੰਝਣਾ ਜਾਂ ਛੱਡ ਦੇਣਾ — ਦੋਵੇਂ ਜਾਇਜ਼ ਹਨ।

التصنيفات

Ritual Bath