إعدادات العرض
ਤੁਸੀਂ ਆਪਣੇ ਤੋਂ ਪਹਿਲਾਂ ਵਾਲਿਆਂ ਦੇ ਤਰੀਕਿਆਂ ਦੀ ਪੈਰ-ਪੈਰ 'ਤੇ ਅਤੇ ਕਦਮ-ਕਦਮ 'ਤੇ ਪੈਰਵੀ ਕਰੋਗੇ।
ਤੁਸੀਂ ਆਪਣੇ ਤੋਂ ਪਹਿਲਾਂ ਵਾਲਿਆਂ ਦੇ ਤਰੀਕਿਆਂ ਦੀ ਪੈਰ-ਪੈਰ 'ਤੇ ਅਤੇ ਕਦਮ-ਕਦਮ 'ਤੇ ਪੈਰਵੀ ਕਰੋਗੇ।
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਤੁਸੀਂ ਆਪਣੇ ਤੋਂ ਪਹਿਲਾਂ ਵਾਲਿਆਂ ਦੇ ਤਰੀਕਿਆਂ ਦੀ ਪੈਰ-ਪੈਰ 'ਤੇ ਅਤੇ ਕਦਮ-ਕਦਮ 'ਤੇ ਪੈਰਵੀ ਕਰੋਗੇ। ਇੱਥੋਂ ਤੱਕ ਕਿ ਜੇ ਉਹ ਕਿਸੇ ਸਾਂਡੇ (ਇੱਕ ਪ੍ਰਕਾਰ ਦੀ ਕਿਰਲੀ) ਦੇ ਖੁੱਡ ਵਿੱਚ ਵੜ ਜਾਣ, ਤਾਂ ਤੁਸੀਂ ਵੀ ਉਸ ਵਿੱਚ ਵੜ ਜਾਵੋਗੇ।" ਸਹਾਬੀਆਂ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਕੀ ਤੁਹਾਡਾ ਮਤਲਬ ਯਹੂਦੀ ਤੇ ਈਸਾਈ ਹਨ? ਤਾਂ ਆਪ ﷺ ਨੇ ਫਰਮਾਇਆ: "ਹੋਰ ਫੇਰ ਕੌਣ ਹੋ ਸਕਦਾ ਹੈ?"
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी ئۇيغۇرچە Hausa Kurdî Kiswahili Português සිංහල دری অসমীয়া Tiếng Việt Svenska Кыргызча Yorùbá ગુજરાતી नेपाली മലയാളം Română Nederlands Soomaali پښتو తెలుగు Kinyarwanda ಕನ್ನಡ Српски Moore ქართული Čeština Magyar Українська Македонски Lietuvių Azərbaycan Wolof Malagasy Oromoo ไทย Deutsch मराठी አማርኛ ភាសាខ្មែរ Shqip தமிழ் မြန်မာ O‘zbek Kurmancî тоҷикӣالشرح
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਆਪ ﷺ ਦੇ ਜ਼ਮਾਨੇ ਤੋਂ ਬਾਅਦ ਆਪ ﷺ ਦੀ ਉੱਮਤ ਦੇ ਕੁੱਝ ਲੋਕਾਂ ਦਾ ਕੀ ਹਾਲ ਹੋਵੇਗਾ। ਇਹ ਲੋਕ ਅਕੀਦੇ (ਵਿਚਾਰਧਾਰਾ), ਕੰਮਾਂ, ਆਦਤਾਂ ਅਤੇ ਰੀਤੀ-ਰਿਵਾਜਾਂ ਤੇ ਰਸਮਾਂ ਵਿੱਚ ਯਹੂਦੀਆਂ ਅਤੇ ਈਸਾਈਆਂ ਦੀ ਹੂਬਹੂ (ਬਿਲਕੁਲ ਉਂਜ ਹੀ) ਨਕਲ ਕਰਨ ਲੱਗ ਜਾਣਗੇ। ਹਾਲ ਇਹ ਹੋਵੇਗਾ ਕਿ ਜੇ ਉਹ ਸਾਂਡੇ (ਇੱਕ ਪ੍ਰਕਾਰ ਦੀ ਕਿਰਲੀ) ਦੀ ਖੁੱਡ ਵਿੱਚ ਵੜੇ ਹੋਣਗੇ, ਤਾਂ ਇਹ ਵੀ ਉਨ੍ਹਾਂ ਦੇ ਪਿੱਛੇ ਵੜ ਜਾਣਗੇ।فوائد الحديث
ਇਹ ਹਦੀਸ ਮੁਹੰਮਦ ﷺ ਦੇ ਸੱਚੇ ਨਬੀ ਹੋਣ ਦੀ ਇੱਕ ਨਿਸ਼ਾਨੀ ਹੈ ਕਿ ਹੂਬਹੂ ਉਹੀ ਹੋਇਆ, ਜੋ ਆਪ ﷺ ਨੇ ਦੱਸਿਆ ਸੀ।
ਮੁਸਲਮਾਨਾਂ ਨੂੰ ਕਾਫ਼ਿਰਾਂ (ਅਧਰਮੀਆਂ) ਦੀ ਨਕਲ ਕਰਨ ਤੋਂ ਮਨਾਹ ਕੀਤਾ ਗਿਆ ਹੈ। ਸਮਾਨਤਾ ਭਾਵੇਂ ਅਕੀਦੇ (ਵਿਚਾਰਧਾਰਾ) ਵਿੱਚ ਹੋਵੇ, ਇਬਾਦਤਾਂ ਵਿੱਚ ਹੋਵੇ, ਤਿਉਹਾਰਾਂ ਵਿੱਚ ਹੋਵੇ ਜਾਂ ਉਨ੍ਹਾਂ ਦੇ ਖਾਸ ਪਹਿਰਾਵੇ ਵਿੱਚ ਹੋਵੇ।
ਇਸਲਾਮ ਵਿੱਚ ਸਿੱਖਿਆ ਦੇਣ ਦਾ ਇੱਕ ਤਰੀਕਾ ਮਹਿਸੂਸ ਹੋਣ ਵਾਲੀਆਂ ਉਦਾਹਰਨਾਂ ਰਾਹੀਂ ਨਾ ਮਹਿਸੂਸ ਹੋਣ ਵਾਲੀਆਂ ਗੱਲਾਂ ਸਮਝਾਉਣਾ ਵੀ ਹੈ।
ਜ਼ੱਬ (ਸਾਂਡਾ): ਇੱਕ ਜਾਨਵਰ ਹੈ, ਜਿਸ ਦੀ ਖੁੱਡ ਬਹੁਤ ਜ਼ਿਆਦਾ ਹਨੇਰੀ ਅਤੇ ਬਦਬੂਦਾਰ ਹੁੰਦੀ ਹੈ। ਇਹ ਇੱਕ ਰੀਂਗਣ ਵਾਲਾ ਜੀਵ ਹੈ ਜੋ ਰੇਗਿਸਤਾਨਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪਾਇਆ ਜਾਂਦਾ ਹੈ। ਇੱਥੇ 'ਸਾਂਡੇ' ਦੀ ਖੁੱਡ ਦਾ ਵਿਸ਼ੇਸ਼ ਜ਼ਿਕਰ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਹ ਬਹੁਤ ਹੀ ਤੰਗ ਅਤੇ ਅਸੁਵਿਧਾਜਨਕ ਹੁੰਦੀ ਹੈ। ਲੇਕਿਨ ਇਸਦੇ ਬਾਵਜੂਦ ਜੇਕਰ ਮੁਸਲਮਾਨਾਂ ਦਾ ਇੱਕ ਸਮੂਹ ਯਹੂਦੀਆਂ ਤੇ ਈਸਾਈਆਂ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਹੋਏ ਇਸ ਤੰਗ ਅਤੇ ਅਸੁਵਿਧਾਜਨਕ ਖੁੱਡ ਵਿੱਚ ਦਾਖਲ ਹੁੰਦਾ ਹੈ, ਤਾਂ ਇਸਦਾ ਮਤਲਬ ਇਹ ਹੈ ਕਿ ਉਹ ਉਨ੍ਹਾਂ ਲੋਕਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਜਿਨ੍ਹਾਂ ਦੀ ਉਹ ਪੈਰਵੀ (ਪਾਲਣਾ) ਕਰਦਾ ਹੈ! ਅਸੀਂ ਸਿਰਫ਼ ਅੱਲਾਹ ਤੋਂ ਹੀ ਮਦਦ ਮੰਗਦੇ ਹਾਂ।
التصنيفات
Forbidden Emulation