إعدادات العرض
ਜਦੋਂ ਲੋਕ ਜ਼ਾਲਮ ਨੂੰ ਜ਼ੁਲਮ ਕਰਦਾ ਵੇਖਣ ਅਤੇ ਉਸਨੂੰ ਨਾ ਰੋਕਣ, ਤਾਂ ਸੰਭਵ ਹੈ ਕਿ ਅੱਲਾਹ ਉਨ੍ਹਾਂ ਸਾਰਿਆਂ 'ਤੇ ਆਪਣਾ ਅਜ਼ਾਬ ਭੇਜ ਦੇਵੇ।
ਜਦੋਂ ਲੋਕ ਜ਼ਾਲਮ ਨੂੰ ਜ਼ੁਲਮ ਕਰਦਾ ਵੇਖਣ ਅਤੇ ਉਸਨੂੰ ਨਾ ਰੋਕਣ, ਤਾਂ ਸੰਭਵ ਹੈ ਕਿ ਅੱਲਾਹ ਉਨ੍ਹਾਂ ਸਾਰਿਆਂ 'ਤੇ ਆਪਣਾ ਅਜ਼ਾਬ ਭੇਜ ਦੇਵੇ।
ਅਬੁ ਬਕਰ ਸਿੱਦੀਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਨ੍ਹਾਂ ਨੇ ਫਰਮਾਇਆ: "ਹੇ ਲੋਕੋ! ਤੁਸੀਂ ਇਹ ਆਇਤ ਪੜ੍ਹਦੇ ਹੋ: "ਹੇ ਈਮਾਨ ਵਾਲਿਓ! ਤੁਸੀਂ ਆਪਣੀ ਚਿੰਤਾ ਅਵੱਸ਼ ਕਰੋ, ਜੇ ਤੁਸੀਂ ਸਿੱਧੀ ਰਾਹ ’ਤੇ ਚੱਲ ਰਹੇ ਹੋ ਤਾਂ ਜਿਹੜਾ ਵਿਅਕਤੀ ਕੁਰਾਹੇ ਪਿਆ ਹੋਇਆ ਹੈ ਉਹ ਤੁਹਾਡਾ ਕੁੱਝ ਵੀ ਵਿਗਾੜ ਨਹੀਂ ਸਕਦਾ।" (ਸੂਰਤ ਅਲ-ਮਾਇਦਾ: 105) ਮੈਂ ਰਸੂਲੁੱਲਾਹ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ ਹੈ: "ਜਦੋਂ ਲੋਕ ਜ਼ਾਲਮ ਨੂੰ ਜ਼ੁਲਮ ਕਰਦਾ ਵੇਖਣ ਅਤੇ ਉਸਨੂੰ ਨਾ ਰੋਕਣ, ਤਾਂ ਸੰਭਵ ਹੈ ਕਿ ਅੱਲਾਹ ਉਨ੍ਹਾਂ ਸਾਰਿਆਂ 'ਤੇ ਆਪਣਾ ਅਜ਼ਾਬ ਭੇਜ ਦੇਵੇ।"
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी ئۇيغۇرچە Hausa Kurdî Kiswahili Português සිංහල Tiếng Việt دری অসমীয়া Svenska Кыргызча Yorùbá ગુજરાતી नेपाली മലയാളം Română Nederlands Soomaali پښتو తెలుగు Kinyarwanda ಕನ್ನಡ Српски Moore ქართული Čeština Magyar Українська Македонски Lietuvių Azərbaycan Wolof Malagasy Oromoo ไทย Deutsch मराठी አማርኛ ភាសាខ្មែរ Shqip தமிழ் မြန်မာ O‘zbek Kurmancî тоҷикӣالشرح
ਅਬੁ-ਬਕਰ ਸਿੱਦੀਕ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ ਕਿ ਲੋਕ ਇਸ ਆਇਤ ਨੂੰ ਪੜ੍ਹਦੇ ਹਨ: {ਹੇ ਈਮਾਨ ਵਾਲਿਓ! ਤੁਸੀਂ ਆਪਣੀ ਚਿੰਤਾ ਅਵੱਸ਼ ਕਰੋ, ਜੇ ਤੁਸੀਂ ਸਿੱਧੀ ਰਾਹ ’ਤੇ ਚੱਲ ਰਹੇ ਹੋ ਤਾਂ ਜਿਹੜਾ ਵਿਅਕਤੀ ਕੁਰਾਹੇ ਪਿਆ ਹੋਇਆ ਹੈ ਉਹ ਤੁਹਾਡਾ ਕੁੱਝ ਵੀ ਵਿਗਾੜ ਨਹੀਂ ਸਕਦਾ।} [ਸੂਰਤ ਮਾਇਦਾ: 105] ਅਤੇ ਇਸ ਤੋਂ ਇਹ ਸਮਝਦੇ ਹਨ ਕਿ ਇਨਸਾਨ ਦੀ ਜ਼ਿੰਮੇਵਾਰੀ ਸਿਰਫ਼ ਆਪਣੇ ਆਪ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰਨਾ ਹੈ। ਜੇਕਰ ਕੋਈ ਗਲਤ ਰਾਹ 'ਤੇ ਜਾ ਰਿਹਾ ਹੈ, ਤਾਂ ਜਾਵੇ। ਇਸ ਨਾਲ ਉਨ੍ਹਾਂ ਦਾ ਕੁੱਝ ਨਹੀਂ ਵਿਗੜਨ ਵਾਲਾ। ਉਨ੍ਹਾਂ 'ਤੇ ਚੰਗੀਆਂ ਗੱਲਾਂ ਦਾ ਹੁਕਮ ਦੇਣ ਅਤੇ ਬੁਰੀਆਂ ਗੱਲਾਂ ਤੋਂ ਰੋਕਣ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਗਲਤ ਸੋਚ ਹੈ। ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ ਕਿ: ਲੋਕ ਜਦੋਂ ਕਿਸੇ ਨੂੰ ਜ਼ੁਲਮ ਕਰਦੇ ਹੋਏ ਵੇਖ ਕੇ ਰੋਕਣ ਦੀ ਤਾਕਤ ਹੋਣ ਦੇ ਬਾਵਜੂਦ ਵੀ ਨਾ ਰੋਕਣ, ਤਾਂ ਇਸ ਗੱਲ ਦੀ ਸੰਭਾਵਨਾ ਬਣ ਜਾਂਦੀ ਹੈ ਕਿ ਅੱਲਾਹ ਉਨ੍ਹਾਂ ਸਾਰਿਆਂ ਉੱਤੇ ਆਪਣਾ ਵੱਲੋਂ ਇੱਕ ਆਮ ਅਜ਼ਾਬ (ਸਜ਼ਾ) ਭੇਜ ਦੇਵੇ। ਗਲਤ (ਬੁਰਾਈ) ਕਰਨ ਵਾਲੇ 'ਤੇ ਵੀ ਅਤੇ ਖਮੋਸ਼ ਰਹਿਣ ਵਾਲੇ 'ਤੇ ਵੀ।فوائد الحديث
ਲੋਕਾਂ ਦਾ ਭਲਾ ਸੋਚਣਾ, ਚੰਗੇ ਕੰਮ ਦਾ ਹੁਕਮ ਦੇਣਾ ਅਤੇ ਬੁਰੇ ਕੰਮ ਤੋਂ ਰੋਕਣਾ ਹਰ ਮੁਸਲਮਾਨ ਦੀ ਜ਼ਿੰਮੇਵਾਰੀ ਹੈ।
ਅੱਲਾਹ ਦੀ ਸਜ਼ਾ ਦਾ ਸਾਹਮਣਾ ਜ਼ੁਲਮ ਕਰਨ ਵਾਲੇ ਜ਼ਾਲਮ ਨੂੰ ਵੀ ਕਰਨਾ ਹੋਵੇਗਾ ਅਤੇ ਤਾਕਤ ਰੱਖਦੇ ਹੋਏ ਇਸਦੇ ਵਿਰੁੱਧ ਆਵਾਜ਼ ਨਾ ਚੁੱਕਣ ਵਾਲੇ ਖਮੋਸ਼ ਦਰਸ਼ਕ ਨੂੰ ਵੀ।
ਆਮ ਲੋਕਾਂ ਨੂੰ ਕੁਰਆਨ ਸਮਝਾਉਣ ਦਾ ਕੰਮ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਹੈ।
ਇਨਸਾਨ ਨੂੰ ਅੱਲਾਹ ਦੀ ਕਿਤਾਬ ਨੂੰ ਸਮਝਣ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਇਹ ਨਾ ਹੋਵੇ ਕਿ ਉਹ ਸਮਝੇ ਕੁੱਝ ਹੋਰ ਤੇ ਅੱਲਾਹ ਦੀ ਮੁਰਾਦ ਕੁੱਝ ਹੋਰ ਹੋਵੇ।
ਇਨਸਾਨ ਭਲਾਈ ਦਾ ਹੁਕਮ ਦੇਣ ਅਤੇ ਬੁਰਾਈ ਤੋਂ ਰੋਕਣ ਦੇ ਫਰਜ਼ ਤੋਂ ਪਿੱਛੇ ਹਟ ਕੇ ਹਿਦਾਇਤ (ਸੱਚੇ ਮਾਰਗ) ਨੂੰ ਹਾਸਲ ਨਹੀਂ ਕਰ ਸਕਦਾ।
ਇਸ ਆਇਤ ਦੀ ਸਹੀ ਵਿਆਖਿਆ ਇਹ ਹੈ ਕਿ: ਆਪਣੇ ਆਪ ਨੂੰ ਗੁਨਾਹਾਂ ਤੋਂ ਬਚਾ ਲਓ। ਜਦੋਂ ਤੁਸੀਂ ਆਪਣੇ ਆਪ ਨੂੰ ਗੁਨਾਹਾਂ ਤੋਂ ਬਚਾ ਲਿਆ, ਤਾਂ ਭਲਾਈ ਦਾ ਹੁਕਮ ਦੇਣ ਅਤੇ ਬੁਰਾਈ ਤੋਂ ਰੋਕਣ ਦੀ ਤਾਕਤ ਨਾ ਰੱਖਣ ਦੀ ਹਾਲਤ ਵਿੱਚ ਗੁਨਾਹਾਂ ਵਿੱਚ ਪੈ ਕੇ ਗੁਮਰਾਹ ਹੋਣ ਵਾਲਿਆਂ ਦੀ ਗੁਮਰਾਹੀ ਤੁਹਾਡੇ ਲਈ ਹਾਨੀਕਾਰਕ ਨਹੀਂ ਹੋਵੇਗੀ।
