ਦੀਨ (ਇਸਲਾਮ ਧਰਮ) ਵਫ਼ਾਦਾਰੀ ਦਾ ਨਾਮ ਹੈ

ਦੀਨ (ਇਸਲਾਮ ਧਰਮ) ਵਫ਼ਾਦਾਰੀ ਦਾ ਨਾਮ ਹੈ

ਤਮੀਮ ਅਦ-ਦਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: "ਦੀਨ (ਇਸਲਾਮ ਧਰਮ) ਵਫ਼ਾਦਾਰੀ ਦਾ ਨਾਮ ਹੈ ।" ਅਸੀਂ ਪੁੱਛਿਆ: "ਹੇ ਅੱਲਾਹ ਦੇ ਰਸੂਲ! ਕਿਸ ਦੀ ਵਫ਼ਾਦਾਰੀ?" ਆਪ ﷺ ਨੇ ਕਿਹਾ: "ਅੱਲਾਹ ਦੀ, ਉਸ ਦੀ ਕਿਤਾਬ ਦੀ, ਉਸ ਦੇ ਰਸੂਲ ਦੀ, ਮੁਸਲਮਾਨਾਂ ਦੇ ਹੁਕਮਰਾਨਾਂ ਦੀ ਅਤੇ ਆਮ ਲੋਕਾਂ ਦੀ।"

[صحيح] [رواه مسلم]

الشرح

ਨਬੀ ਕਰੀਮ ﷺ ਨੇ ਦੱਸਿਆ ਹੈ ਕਿ ਦੀਨ-ਏ-ਇਸਲਾਮ ਵਫ਼ਾਦਾਰੀ ਅਤੇ ਸੱਚਾਈ 'ਤੇ ਅਧਾਰਿਤ ਹੈ। ਹਰ ਕੰਮ ਨੂੰ ਉਸੇ ਤਰੀਕੇ ਨਾਲ ਕੀਤਾ ਜਾਵੇ ਜਿਵੇਂ ਕਿ ਅੱਲਾਹ ਨੇ ਵਾਜਿਬ (ਲਾਜ਼ਮੀ) ਕੀਤਾ ਹੈ। ਭਾਵ ਸਹੀ ਤਰੀਕੇ ਨਾਲ ਕੀਤਾ ਜਾਵੇ ਨਾ ਉਸ ਵਿੱਚ ਕੋਈ ਕਮੀ ਹੋਵੇ ਅਤੇ ਨਾ ਹੀ ਕੋਈ ਧੋਖੇ ਦੀ ਗੱਲ। ਨਬੀ ਅਕਰਮ ﷺ ਨੂੰ ਪੁੱਛਿਆ ਗਿਆ ਵਫ਼ਾਦਾਰੀ ਕਿਸ ਦੀ ਹੋਣੀ ਚਾਹੀਦੀ ਹੈ? ਤਾਂ ਆਪ ﷺ ਨੇ ਫਰਮਾਇਆ: 1- ਅੱਲਾਹ ਤਆਲਾ ਦੀ ਵਫ਼ਾਦਾਰੀ ਇਸਦਾ ਮਤਲਬ ਹੈ: ਕਿ ਸਿਰਫ ਉਸੇ ਲਈ ਹਰ ਕੰਮ ਕੀਤਾ ਜਾਵੇ, ਉਸ ਨਾਲ ਕਿਸੇ ਨੂੰ ਸ਼ਰੀਕ (ਸਾਂਝੀ) ਨਾ ਬਣਾਇਆ ਜਾਵੇ; ਉਸ ਦੀ ਰਬੁਵੀਅਤ 'ਤੇ (ਉਸਦੇ ਰੱਬ ਹੋਣ 'ਤੇ), ਉਸ ਦੀ ਉਲੂਹੀਅਤ 'ਤੇ (ਉਸਦੇ ਸੱਚੇ ਇਸ਼ਟ ਹੋਣ 'ਤੇ), ਉਸ ਦੇ ਨਾਵਾਂ ਅਤੇ ਸਿਫ਼ਤਾਂ 'ਤੇ ਈਮਾਨ ਲਿਆਇਆ ਜਾਵੇ; ਉਸਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ; ਅਤੇ ਲੋਕਾਂ ਨੂੰ ਉਸ ਉੱਤੇ ਈਮਾਨ ਲਿਆਉਣ ਲਈ ਬੁਲਾਇਆ ਜਾਵੇ, ਤਾਂ ਜੋ ਹੋਰ ਲੋਕ ਵੀ ਅੱਲਾਹ ਨੂੰ ਪਹਿਚਾਨਣ ਅਤੇ ਉਸ ਉੱਤੇ ਈਮਾਨ ਲਿਆਉਣ। 2- ਅੱਲਾਹ ਦੀ ਕਿਤਾਬ (ਕੁਰਆਨ) ਦੀ ਵਫ਼ਾਦਾਰੀ: ਇਸ ਦਾ ਮਤਲਬ ਹੈ: ਕਿ ਅਸੀਂ ਇਸ ਗੱਲ 'ਤੇ ਈਮਾਨ ਰੱਖੀਏ ਕਿ ਇਹ ਅੱਲਾਹ ਦਾ ਕਲਾਮ (ਕਥਨ) ਹੈ, ਉਸ ਦੀ ਆਖਰੀ ਕਿਤਾਬ (ਰੱਬੀ ਸੁਨੇਹਾ) ਹੈ ਅਤੇ ਇਹ ਪਿਛਲੀਆਂ ਸਾਰੀਆਂ ਸ਼ਰੀਅਤਾਂ (ਕਾਨੂੰਨਾਂ) ਨੂੰ ਰੱਦ ਕਰਨ ਵਾਲੀ ਹੈ। ਅਸੀਂ ਇਸ ਦਾ ਸਤਿਕਾਰ ਕਰੀਏ, ਇਸ ਦੀ ਸਹੀ ਢੰਗ ਨਾਲ ਤਿਲਾਵਤ (ਉਚਾਰਨ) ਕਰੀਏ, ਇਸ ਦੀਆਂ ਮੁਹਕਮ (ਸਪਸ਼ਟ) ਆਇਤਾਂ 'ਤੇ ਅਮਲ ਕਰੀਏ ਤੇ ਮੁਤਸ਼ਾਬਿਹਾ (ਅਸਪਸ਼ਟ) ਆਇਤਾਂ ਨੂੰ ਉਸੇ ਤਰ੍ਹਾਂ ਮੰਨ ਲਈਏ, ਇਸ ਦੇ ਗਲਤ ਮਤਲਬ ਕਰਨ ਵਾਲਿਆਂ ਤੋਂ ਇਸ ਦੀ ਸੁਰੱਖਿਆ ਕਰੀਏ, ਇਸ ਦੀ ਨਸੀਹਤਾਂ ਤੋਂ ਸਬਕ ਲਈਏ, ਇਸ ਦੇ ਗਿਆਨ ਨੂੰ ਵਧਾਈਏ ਅਤੇ ਲੋਕਾਂ ਨੂੰ ਇਸ ਵੱਲ ਬੁਲਾਈਏ। 3- ਅੱਲਾਹ ਦੇ ਰਸੂਲ ਮੁਹੰਮਦ ﷺ ਦੀ ਵਫ਼ਾਦਾਰੀ: ਇਸ ਦਾ ਮਤਲਬ ਹੈ ਕਿ ਅਸੀਂ ਇਸ ਗੱਲ 'ਤੇ ਈਮਾਨ ਰੱਖੀਏ ਕਿ ਆਪ ﷺ ਆਖਰੀ ਨਬੀ ਹਨ, ਆਪ ਦੀ ਲਿਆਈ ਗਈ ਹਰ ਗੱਲ ਨੂੰ ਸੱਚ ਮੰਨੀਏ, ਆਪ ਦੇ ਹੁਕਮਾਂ ਦੀ ਪਾਲਣਾ ਕਰੀਏ, ਆਪ ਦੇ ਮਨਾਹ ਕੀਤੇ ਕੰਮਾਂ ਤੋਂ ਬਚੀਏ, ਆਪ ਦੇ ਦੱਸੇ ਤਰੀਕੇ ਅਨੁਸਾਰ ਹੀ ਇਬਾਦਤ ਕਰੀਏ, ਆਪ ਦੇ ਹੱਕਾਂ ਦਾ ਧਿਆਨ ਰੱਖੀਏ, ਆਪ ਦਾ ਸਤਿਕਾਰ ਕਰੀਏ, ਆਪ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਈਏ, ਆਪ ਦੀ ਲਿਆਂਦੀ ਸ਼ਰੀਅਤ ਨੂੰ ਫੈਲਾਈਏ, ਅਤੇ ਆਪ 'ਤੇ ਲਗਾਏ ਝੂਠੇ ਇਲਜ਼ਾਮਾਂ ਦਾ ਰੱਦ ਤੇ ਵਿਰੋਧ ਕਰੀਏ। 4- ਮੁਸਲਮਾਨਾਂ ਦੇ ਹੁਕਮਰਾਨਾਂ ਦੀ ਵਫ਼ਾਦਾਰੀ: ਇਸਦਾ ਮਤਲਬ ਹੈ ਕਿ ਹੱਕ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ, ਉਨ੍ਹਾਂ ਦੀ ਹਕੂਮਤ ਜਾਂ ਕਮਾਂਡ ਦੀ ਬਗਾਵਤ ਨਾ ਕੀਤੀ ਜਾਵੇ, ਅਤੇ ਅੱਲਾਹ ਦੀ ਆਗਿਆਕਾਰਤਾ ਦੇ ਕੰਮਾਂ ਵਿੱਚ ਉਨ੍ਹਾਂ ਨੂੰ ਸੁਣਿਆ ਜਾਵੇ ਤੇ ਉਨ੍ਹਾਂ ਦੀ ਗੱਲ ਮੰਨੀ ਜਾਵੇ। 5- ਮੁਸਲਮਾਨਾਂ ਦੀ ਵਫ਼ਾਦਾਰੀ: ਇਸਦਾ ਮਤਲਬ ਹੈ ਕਿ ਉਨ੍ਹਾਂ ਨਾਲ ਚੰਗਾ ਵਿਵਹਾਰ ਕੀਤਾ ਜਾਵੇ, ਉਨ੍ਹਾਂ ਨੂੰ ਚੰਗੇ ਕੰਮਾਂ ਵੱਲ ਬੁਲਾਇਆ ਜਾਵੇ, ਉਨ੍ਹਾਂ ਨੂੰ ਤਕਲੀਫ਼ ਨਾ ਦਿੱਤੀ ਜਾਵੇ, ਉਨ੍ਹਾਂ ਨਾਲ ਭਲਾ ਹੋਣ ਦੀ ਇੱਛਾ ਰੱਖੀ ਜਾਵੇ, ਅਤੇ ਨੇਕੀ ਤੇ ਚੰਗਿਆਈ ਵਾਲੇ ਕੰਮਾਂ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ।

فوائد الحديث

ਸਭ ਨਾਲ ਵਫ਼ਾਦਾਰੀ ਕਰਨ ਦਾ ਹੁਕਮ।

ਦੀਨ ਵਿੱਚ ਵਫ਼ਾਦਾਰੀ ਦਾ ਬਹੁਤ ਉੱਚਾ ਮਰਤਬਾ ਹੈ।

ਦੀਨ ਦਾ ਅਕੀਦਿਆਂ (ਸਿਧਾਂਤਾ), ਕਥਨਾ ਅਤੇ ਕਰਮਾਂ 'ਤੇ ਅਧਾਰਿਤ ਹੋਣਾ।

ਵਫ਼ਾਦਾਰੀ ਕਰਨ ਵਿੱਚ ਇਹ ਗੱਲ ਵੀ ਸ਼ਾਮਲ ਹੈ ਕਿ ਜਿਸ ਨਾਲ ਵਫ਼ਾਦਾਰੀ ਕੀਤੀ ਜਾਵੇ, ਉਸ ਲਈ ਮਨ ਨੂੰ ਝੂਠ ਤੇ ਧੋਖੇ ਤੋਂ ਸਾਫ਼ ਰੱਖਿਆ ਜਾਵੇ, ਅਤੇ ਉਸ ਨਾਲ ਭਲਾਈ ਕਰਨ ਦਾ ਇਰਾਦਾ ਹੋਵੇ।

ਨਬੀ ਕਰੀਮ ﷺ ਦੇ ਸਮਝਾਉਣ ਦਾ ਇੱਕ ਬਹੁਤ ਸੋਹਣਾ ਤਰੀਕਾ ਇਹ ਸੀ ਕਿ ਆਪ ﷺ ਪਹਿਲਾਂ ਕਿਸੇ ਗੱਲ ਨੂੰ ਸੰਖੇਪ ਵਿੱਚ ਦੱਸਦੇ ਅਤੇ ਫੇਰ ਉਸ ਨੂੰ ਵਿਸਥਾਰ ਨਾਲ ਸਮਝਾਉਂਦੇ ਸੀ।

ਗੱਲ ਕਰਨ ਵੇਲੇ ਸਭ ਤੋਂ ਜ਼ਰੂਰੀ ਚੀਜ਼ ਪਹਿਲਾਂ ਦੱਸੀ ਜਾਵੇ ਫੇਰ ਉਸਤੋਂ ਘੱਟ ਜ਼ਰੂਰੀ ਤੇ ਇਸ ਤਰਾਂ ਅੱਗੇ ਵੱਧਣਾ ਚਾਹੀਦਾ ਹੈ। ਅਸੀਂ ਵੇਖਦੇ ਹਾਂ ਕਿ ਨਬੀ ਕਰੀਮ ﷺ ਨੇ ਸਭ ਤੋਂ ਪਹਿਲਾਂ ਅੱਲਾਹ ਦੀ ਵਫ਼ਾਦਾਰੀ ਦੀ ਗੱਲ ਕੀਤੀ, ਫੇਰ ਉਸ ਦੀ ਕਿਤਾਬ ਦੀ, ਫੇਰ ਆਪਣੇ ਆਪ (ਰਸੂਲ) ਦੀ, ਫੇਰ ਮੁਸਲਮਾਨਾਂ ਦੇ ਹੁਕਮਰਾਨਾਂ ਦੀ, ਅਤੇ ਅਖੀਰ ਵਿੱਚ ਆਮ ਲੋਕਾਂ ਦੀ ਵਫ਼ਾਦਾਰੀ ਦੀ ਗੱਲ ਕੀਤੀ।

التصنيفات

Imam's Rights over the Subjects